ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav g20-india-2023

ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ ਏਮਜ਼ ਨੇ ਪੋਸ਼ਣ ਮਾਹ ਦੇ ਹਿੱਸੇ ਵਜੋਂ ‘ਸਹੀ ਪੋਸ਼ਣ-ਦੇਸ਼ ਰੋਸ਼ਨ’ ਅਭਿਯਾਨ ਦੇ ਤਹਿਤ ਗੈਰ-ਸਰਕਾਰੀ ਸੰਗਠਨਾਂ ਦੇ ਲਈ ਵਰਕਸ਼ਾਪ ਦਾ ਆਯੋਜਨ ਕੀਤਾ


ਇਸ ਵਰਕਸ਼ਾਪ ਵਿੱਚ ਕਬਾਇਲੀ ਸਿਹਤ ਦੇ ਖੇਤਰਾਂ ਵਿੱਚ ਕੰਮ ਕਰ ਰਹੀਆਂ 70 ਤੋਂ ਵੱਧ ਗੈਰ-ਸਰਕਾਰੀ ਸੰਸਥਾਵਾਂ ਨੇ ਹਿੱਸਾ ਲਿਆ

Posted On: 10 SEP 2021 2:37PM by PIB Chandigarh

ਮੁੱਖ ਵਿਸ਼ੇਸ਼ਤਾਵਾਂ:

  • ਵਰਕਸ਼ਾਪ ਦਾ ਉਦੇਸ਼ ਕਬਾਇਲੀ ਸਿਹਤ ਦੇ ਖੇਤਰ ਵਿੱਚ ਆਦਿਵਾਸੀ ਮਾਮਲਿਆਂ ਦੇ ਮੰਤਰਾਲੇ ਦੇ ਨਾਲ ਕੰਮ ਕਰ ਰਹੇ ਗੈਰ-ਸਰਕਾਰੀ ਸੰਗਠਨਾਂ ਨੂੰ ਨੇੜਿਓਂ ਜੋੜਨਾ ਸੀ।

  • ਵਰਕਸ਼ਾਪ ਦੇ ਦੌਰਾਨ ਗਰਭ ਅਵਸਥਾ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਇਸ ਤੋਂ ਬਾਅਦ ਸਹੀ ਪੋਸ਼ਣ ਦੀ ਜ਼ਰੂਰਤ ’ਤੇ ਚਾਨਣਾ ਪਇਆ ਗਿਆ।

  • ਉਨ੍ਹਾਂ ਦੁਆਰਾ ਹਿੱਸਾ ਲੈਣ ਵਾਲੇ ਗੈਰ-ਸਰਕਾਰੀ ਸੰਗਠਨਾਂ ਦੇ ਨਾਲ ਉਮਰ-ਅਨੁਸਾਰ ਪੋਸ਼ਣ ਸੰਬੰਧੀ ਲੋੜਾਂ ਨੂੰ ਦਰਸਾਉਣ ਵਾਲਾ ਇੱਕ ਚਾਰਟ ਵੀ ਸਾਂਝਾ ਕੀਤਾ ਗਿਆ।

ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਪੋਸ਼ਣ ਮਾਹ ਗਤੀਵਿਧੀਆਂ ਦੇ ਹਿੱਸੇ ਵਜੋਂ 09 ਸਤੰਬਰ, 2021 ਨੂੰ ਪੋਸ਼ਣ ਅਤੇ ਸਿਹਤ ਸੰਬੰਧੀ ਗੈਰ-ਸਰਕਾਰੀ ਸੰਗਠਨਾਂ ਦੇ ਲਈ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ ਸੀ। ਵਰਕਸ਼ਾਪ ਦਾ ਉਦੇਸ਼ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਨਾਲ ਕੰਮ ਕਰਨ ਵਾਲੇ ਗੈਰ-ਸਰਕਾਰੀ ਸੰਗਠਨਾਂ ਨੂੰ ਸਹੀ ਪੋਸ਼ਣ-ਦੇਸ਼ ਰੋਸ਼ਨ ਅਭਿਯਾਨ ਵਿੱਚ ਸ਼ਾਮਲ ਕਰਨਾ ਸੀ। ਵਰਕਸ਼ਾਪ ਵਿੱਚ 70 ਤੋਂ ਵੱਧ ਗੈਰ-ਸਰਕਾਰੀ ਸੰਗਠਨਾਂ ਨੇ ਹਿੱਸਾ ਲਿਆ, ਜੋ ਕਬਾਇਲੀ ਖੇਤਰਾਂ ਵਿੱਚ ਸਿਹਤ ਖੇਤਰ ਵਿੱਚ ਕੰਮ ਕਰ ਰਹੇ ਹਨ।

ਆਲ ਇੰਡੀਆ ਇੰਸਟੀਚਿਟ ਆਫ਼ ਮੈਡੀਕਲ ਸਾਇੰਸਜ਼, ਨਵੀਂ ਦਿੱਲੀ ਦੀ ਸੀਨੀਅਰ ਡਾਇਟੀਸ਼ੀਅਨ ਸ਼੍ਰੀਮਤੀ ਅਨੁਜਾ ਅਗਰਵਾਲ ਨੇ ਗਰਭ ਅਵਸਥਾ ਦੌਰਾਨ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਇਸ ਤੋਂ ਬਾਅਦ ਦੇ ਲਈ ਸਹੀ ਪੋਸ਼ਣ ਦੀ ਜ਼ਰੂਰਤ ਬਾਰੇ ਦੱਸਿਆ।

ਆਲ ਇੰਡੀਆ ਇੰਸਟੀਚਿਟ ਆਫ਼ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ ਦੀ ਸੀਨੀਅਰ ਡਾਇਟੀਸ਼ੀਅਨ ਸ਼੍ਰੀਮਤੀ ਰਿਚਾ ਜੈਸਵਾਲ ਨੇ ਦਿਲ ਦੀ ਸਿਹਤ ਅਤੇ ਇਸ ਤੋਂ ਅੱਗੇ ਦੇ ਲਈ ਅਨੁਕੂਲ ਪੋਸ਼ਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੇ ਦੁਆਰਾ ਉਮਰ-ਅਨੁਸਾਰ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਦਰਸਾਉਣ ਵਾਲੇ ਇੱਕ ਚਾਰਟ ਵੀ ਹਿੱਸਾ ਲੈਣ ਵਾਲੀਆਂ ਗੈਰ-ਸਰਕਾਰੀ ਸੰਗਠਨਾਂ ਦੇ ਨਾਲ ਸਾਂਝਾ ਕੀਤਾ ਗਿਆ।

ਵਰਕਸ਼ਾਪ ਦਾ ਆਯੋਜਨ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਤਹਿਤ ਕਬਾਇਲੀ ਸਿਹਤ ਸੈੱਲ ਦੁਆਰਾ ਕੀਤਾ ਗਿਆ ਸੀ। ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਨਵਲਜੀਤ ਕਪੂਰ ਅਤੇ ਕਬਾਇਲੀ ਸਿਹਤ ਸਲਾਹਕਾਰ ਸ਼੍ਰੀਮਤੀ ਵਿਨੀਤਾ ਸ਼੍ਰੀਵਾਸਤਵ ਨੇ ਪੋਸ਼ਣ ਦੇ ਮਹੱਤਵ ਅਤੇ ਕਬਾਇਲੀ ਆਬਾਦੀ ਦੀ ਸਿਹਤ ਅਤੇ ਕਲਿਆਣ ਵਿੱਚ ਸੁਧਾਰ ਦੇ ਲਈ ਮੰਤਰਾਲੇ ਦੁਆਰਾ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਬਾਰੇ ਦੱਸਿਆ।

ਕਬਾਇਲੀ ਮਾਮਲਿਆਂ ਦਾ ਮੰਤਰਾਲਾ 350 ਤੋਂ ਵੱਧ ਗੈਰ-ਸਰਕਾਰੀ ਸੰਗਠਨਾਂ ਦੇ ਨਾਲ ਕੰਮ ਕਰ ਰਿਹਾ ਹੈ, ਜਿਨ੍ਹਾਂ ਦੀਆਂ ਜੜ੍ਹਾਂ ਖੱਬੇ-ਪੱਖੀ ਉਗਰਵਾਦ, ਪਹਾੜੀ, ਦੂਰ-ਦੁਰਾਡੇ ਅਤੇ ਸਰਹੱਦੀ ਖੇਤਰਾਂ ਵਰਗੇ ਮੁਸ਼ਕਿਲ ਭੂਗੋਲਿਕ ਖੇਤਰਾਂ ਵਿੱਚ ਹਨ। ਅਜਿਹੇ ਸੰਗਠਨਾਂ ਨੂੰ ਜੋੜਨਾ ਮਹੱਤਵਪੂਰਨ ਹੈ, ਕਿਉਂਕਿ ਉਨ੍ਹਾਂ ਕੋਲ ਤੁਲਨਾਤਮਕ ਤੌਰ ’ਤੇ ਸੇਵਾ ਦੀ ਘਾਟ ਵਾਲੇ ਖੇਤਰਾਂ ਵਿੱਚ ਸੇਵਾ ਕਰਨ ਦੀ ਸਮਰੱਥਾ ਹੈ, ਜਿੱਥੇ ਆਪਣੇ ਸੰਸਥਾਗਤ ਤੰਤਰ ਦੇ ਮਾਧਿਅਮ ਨਾਲ ਸਰਕਾਰੀ ਸੇਵਾਵਾਂ ਦੀ ਸਿੱਧੀ ਪਹੁੰਚ ਨਹੀਂ ਹੈ। ਉਨ੍ਹਾਂ ਨੂੰ ਰੁਕਾਵਟਾਂ ਅਤੇ ਸੁਵਿਧਾਵਾਂ ਦੇ ਰੂਪ ਵਿੱਚ ਸਥਾਨਕ ਸੰਦਰਭ ਦੀ ਵੀ ਸਮਝ ਹੈ। ਕਬਾਇਲੀ ਔਰਤਾਂ ਵਿੱਚ ਮੁੱਖ ਤੌਰ ’ਤੇ ਉਨ੍ਹਾਂ ਦੇ ਖਰਾਬ ਪੋਸ਼ਣ ਦੀ ਸਥਿਤੀ ਦੇ ਕਾਰਨ ਆਈਐੱਮਆਰ ਅਤੇ ਐੱਮਐੱਮਆਰ ਜ਼ਿਆਦਾ ਹੁੰਦਾ ਹੈ ਅਤੇ ਕਬਾਇਲੀ ਬੱਚਿਆਂ ਵਿੱਚ ਅਨੀਮੀਆ, ਸਟੰਟਿੰਗ ਅਤੇ ਵੇਸਟਿੰਗ ਦੀਆਂ ਘਟਨਾਵਾਂ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਪੋਸ਼ਣ ਰਣਨੀਤੀਆਂ ਦੇ ਪ੍ਰਭਾਵਸ਼ਾਲੀ ਅਮਲ ਨੂੰ ਯਕੀਨੀ ਬਣਾਉਣ ਦੇ ਲਈ ਕਬਾਇਲੀ ਔਰਤਾਂ ਅਤੇ ਬੱਚਿਆਂ ਦੀ ਸਿਹਤ ਦੀ ਸਥਿਤੀ ਵਿੱਚ ਸੁਧਾਰ ਸੰਬੰਧੀ ਪ੍ਰਸੰਗ-ਵਿਸ਼ੇਸ਼ ਸੇਵਾਵਾਂ ਨੂੰ ਡਿਜ਼ਾਈਨ ਕਰਨ ਅਤੇ ਉਨ੍ਹਾਂ ਦਾ ਪ੍ਰਬੰਧ ਕਰਦੇ ਸਮੇਂ ਕਬਾਇਲੀ ਸੱਭਿਆਚਾਰ, ਪ੍ਰਥਾਵਾਂ ਅਤੇ ਰਵਾਇਤੀ ਸਵਦੇਸੀ ਗਿਆਨ ਪ੍ਰਣਾਲੀਆਂ ਨੂੰ ਸਮਝਣਾ ਮਹੱਤਵਪੂਰਨ ਹੈ।

ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੇ ਪੋਸ਼ਣ ਮਾਹ ਦੇ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਨਾਲ ਮਿਲ ਕੇ ਅਜਿਹੀਆਂ ਕਈ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ।

 

 ***** 

ਐੱਨਬੀ / ਐੱਸਕੇ



(Release ID: 1754232) Visitor Counter : 178