ਖਾਣ ਮੰਤਰਾਲਾ

ਜਿ਼ਲ੍ਹਾ ਖਣਿਜ ਫਾਊਂਡੇਸ਼ਨਜ਼ (ਡੀ ਐੱਮ ਐੱਫ) ਨੂੰ ਆਮਦਨ ਕਰ ਤੋਂ ਛੋਟ ; ਸ਼੍ਰੀ ਪ੍ਰਹਲਾਦ ਜੋਸ਼ੀ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 165 ਡੀ ਐੱਮ ਐੱਫ ਨੂੰ ਛੋਟ ਦੇਣ ਲਈ ਧੰਨਵਾਦ ਕੀਤਾ ; ਵਿੱਤ ਮੰਤਰਾਲੇ ਦੁਆਰਾ ਨੋਟੀਫਿਕੇਸ਼ਨ ਜਾਰੀ

Posted On: 11 SEP 2021 4:48PM by PIB Chandigarh

ਕੇਂਦਰੀ ਖਾਣ , ਕੋਇਲਾ ਅਤੇ ਪਾਰਲੀਮਾਨੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਆਮਦਨ ਕਰ ਅਦਾਇਗੀ ਤੋਂ 165 ਜਿ਼ਲ੍ਹਾ ਖਣਿਜ ਫਾਊਂਡੇਸ਼ਨ ਟਰਸਟਾਂ (ਡੀ ਐੱਮ ਐੱਫਛੋਟ ਦੇਣ ਲਈ ਧੰਨਵਾਦ ਕੀਤਾ ਹੈ  ਖਾਣਾਂ ਅਤੇ ਖਣਿਜ (ਵਿਕਾਸ ਅਤੇ ਨਿਯੰਤਰਣ) (ਐੱਮ ਐੱਮ ਡੀ ਆਰਐਕਟ 215 ਵਿੱਚ ਸੋਧ ਰਾਹੀਂ ਭਾਰਤ ਸਰਕਾਰ ਨੇ ਖਾਣਾਂ ਦੁਆਰਾ ਪ੍ਰਭਾਵਿਤ ਸਾਰੇ ਜਿ਼ਲਿ੍ਆਂ ਵਿੱਚ ਜਿ਼ਲ੍ਹਾ ਖਣਿਜ ਫਾਊਂਡੇਸ਼ਨ ਸਥਾਪਿਤ ਕਰਨ ਦੀ ਵਿਵਸਥਾ ਕੀਤੀ ਹੈ  ਜਿ਼ਲ੍ਹਾ ਖਣਿਜ ਫਾਊਂਡੇਸ਼ਨ ਦਾ ਮਕਸਦ ਸੂਬਾ ਸਰਕਾਰ ਦੁਆਰਾ ਨਿਰਧਾਰਿਤ ਅਜਿਹੇ ਢੰਗ ਤਰੀਕਿਆਂ ਨਾਲ ਖਾਣ ਨਾਲ ਸੰਬੰਧਿਤ ਸੰਚਾਲਨਾਂ ਦੁਆਰਾ ਪ੍ਰਭਾਵਿਤ ਖੇਤਰਾਂ ਅਤੇ ਵਿਅਕਤੀਆਂ ਦੇ ਲਾਭ ਅਤੇ ਹਿੱਤਾਂ ਲਈ ਕੰਮ ਕਰਨਾ ਹੈ  ਹੁਣ ਤੱਕ ਦੇਸ਼ ਵਿੱਚ 22 ਸੂਬਿਆਂ ਨੇ 600 ਜਿ਼ਲਿ੍ਆਂ ਵਿੱਚ ਡੀ ਐੱਮ ਐੱਫਸ ਸਥਾਪਿਤ ਕੀਤੇ ਹਨ , ਜਿਹਨਾਂ ਨੇ ਡੀ ਐੱਮ ਐੱਫ ਨਿਯਮ ਬਣਾਏ ਹਨ 
ਸ਼੍ਰੀ ਜੋਸ਼ੀ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਵੀ ਧੰਨਵਾਦ ਕੀਤਾ  ਵਿੱਤ ਮੰਤਰਾਲਾ (ਮਾਲੀਆ ਵਿਭਾਗ) (ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡਦੁਆਰਾ ਬੀਤੇ ਦਿਨ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ  ਖਾਣ ਮੰਤਰਾਲੇ ਨੇ ਆਮਦਨ ਕਰ ਐਕਟ 1961 ਦੇ 10 (46) ਤਹਿਤ ਆਮਦਨ ਕਰ ਛੋਟ ਲਈ ਜਿ਼ਲ੍ਹਾ ਖਣਿਜ ਫਾਊਂਡੇਸ਼ਨਾਂ ਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰਨ ਸੰਬੰਧੀ ਮਾਮਲਾ ਵਿੱਤ ਮੰਤਰਾਲੇ ਨਾਲ ਉਠਾਇਆ ਸੀ 
ਵਿੱਤ ਮੰਤਰਾਲਾ ਨੇ ਡੀ ਐੱਮ ਐੱਫ ਟਰਸਟ ਨੂੰ ਐਕਟ ਦੇ ਸੈਕਸ਼ਨ 10 (46) ਵਿੱਚ ਛੋਟ ਲਈ ਕਈ ਉਪਾਅ ਕੀਤੇ ਹਨ  ਇਸ ਐਕਟ ਨੂੰ ਵਿੱਤ ਐਕਟ 2018 ਦੁਆਰਾ ਸੋਧਿਆ ਗਿਆ ਸੀ , ਤਾਂ ਜੋ ਸਾਰੇ ਡੀ ਐੱਮ ਐੱਫ ਟਰਸਟ "ਅਥਾਰਟੀ ਸ਼੍ਰੇਣੀਵਜੋਂ ਨੋਟੀਫਾਈ ਕੀਤਾ ਜਾ ਸਕੇ  ਇਸ ਅਨੁਸਾਰ ਵਿੱਤ ਮੰਤਰਾਲਾ ਦੇ ਮਾਲੀਆ ਵਿਭਾਗ ਨੇ 10—09—2020 ਨੂੰ 151 "ਜਿ਼ਲ੍ਹਾ ਖਣਿਜ ਫਾਊਂਡੇਸ਼ਨ ਟਰਸਟਨੋਟੀਫਾਈ ਕੀਤੇ ਸਨ ਅਤੇ 10—09—2021 ਨੂੰ 165 ਡੀ ਐੱਮ ਐੱਫਸ ਨੂੰ "ਅਥਾਰਟੀ ਸ਼੍ਰੇਣੀਵਜੋਂ ਨੋਟੀਫਾਈ ਕੀਤਾ ਸੀ ਅਤੇ ਇਹ ਡੀ ਐੱਮ ਐੱਫ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦੇ ਸੰਬੰਧ ਵਿੱਚ ਕੀਤਾ ਗਿਆ ਹੈ  ਇਸ ਲਈ ਕੁੱਲ 316 ਜਿ਼ਲ੍ਹਾ ਖਣਿਜ ਫਾਊਂਡੇਸ਼ਨ ਟਰਸਟਾਂ ਨੂੰ ਐੱਮ ਐੱਮ ਡੀ ਆਰ ਐਕਟ ਅਨੁਸਾਰ ਡੀ ਐੱਮ ਐੱਫ ਨੂੰ ਲੀਜ਼ ਧਾਰਕਾਂ ਦੁਆਰਾ ਯੋਗਦਾਨ ਦੇ ਕਾਰਨ , ਡੀ ਐੱਮ ਐੱਫ ਨੂੰ ਹੋਣ ਵਾਲੀ ਆਮਦਨ ਦੇ ਸੰਬੰਧ ਵਿੱਚ "ਅਥਾਰਟੀ ਸ਼੍ਰੇਣੀਨੋਟੀਫਾਈ ਕੀਤਾ ਗਿਆ ਹੈ  ਇਹ ਆਮਦਨ ਡੀ ਐੱਮ ਐੱਫ ਯੋਗਦਾਨ ਲਈ ਦੇਰੀ ਨਾਲ ਕੀਤੀ ਅਦਾਇਗੀ ਤੇ ਵਿਆਜ ਅਤੇ ਅਜਿਹੇ ਹੋਰ ਵਿਸ਼ੇਸ਼ ਇਕੱਤਰਾਂ ਤੋਂ ਹੁੰਦੀ ਹੈ 

 

*****************

 

ਐੱਮ ਵੀ / ਐੱਸ ਕੇ



(Release ID: 1754219) Visitor Counter : 138