ਸੱਭਿਆਚਾਰ ਮੰਤਰਾਲਾ
ਸ਼੍ਰੀ ਵਿਜੇ ਗੋਇਲ ਨੇ ਗਾਂਧੀ ਸਮ੍ਰਿਤੀ ਅਤੇ ਦਰਸ਼ਨ ਸਮਿਤੀ ਦੇ ਉਪ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆ
Posted On:
11 SEP 2021 2:43PM by PIB Chandigarh
ਸਾਬਕਾ ਕੇਂਦਰੀ ਮੰਤਰੀ ਸ਼੍ਰੀ ਵਿਜੇ ਗੋਇਲ ਨੇ ਕੱਲ੍ਹ ਗਾਂਧੀ ਸਮ੍ਰਿਤੀ ਅਤੇ ਦਰਸ਼ਨ ਸਮਿਤੀ ਦੇ ਉਪ ਪ੍ਰਧਾਨ ਵਜੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਵੀਂ ਦਿੱਲੀ ਵਿਖੇ ਸਥਿਤ ਸ਼ਹੀਦੀ ਸਥਲ, ਗਾਂਧੀ ਸਮ੍ਰਿਤੀ ਵਿੱਚ ਇੱਕ ਸਮਾਰੋਹ ਦੌਰਾਨ ਕਾਰਜਭਾਰ ਸੰਭਾਲਿਆ।
ਗਾਂਧੀ ਸਮ੍ਰਿਤੀ ਵਿੱਚ ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼੍ਰੀ ਵਿਜੇ ਗੋਇਲ ਨੇ ਕਿਹਾ, "ਮੈਨੂੰ ਜੀਐਸਡੀਐਸ ਦਾ ਉਪ ਚੇਅਰਮੈਨ ਬਣਾ ਕੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੇਰੇ ਉੱਤੇ ਵਿਸ਼ਵਾਸ ਅਤੇ ਜ਼ਿੰਮੇਵਾਰੀ ਸੌਂਪੀ ਹੈ" ਅਤੇ ਅੱਗੇ ਕਿਹਾ, "ਅਸੀਂ ਮਹਾਤਮਾ ਗਾਂਧੀ ਦੇ ਜੀਵਨ, ਸਿੱਖਿਆਵਾਂ ਅਤੇ ਫ਼ਲਸਫ਼ੇ ਦੇ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡਾਂਗੇ। । ”
ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਜੀਵਨ ਦੇ ਸੁਨੇਹੇ ਨੂੰ ਪੂਰੇ ਦੇਸ਼ ਅਤੇ ਘਰ-ਘਰ ਤਕ ਪਹੁੰਚਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਸ਼੍ਰੀ ਗੋਇਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਮੁੱਖ ਪ੍ਰੋਜੈਕਟਾਂ ਜਿਵੇਂ ਕਿ ‘ਸਵੱਛਤਾ’, ‘ਡਿਜੀਟਲ ਇੰਡੀਆ’, ‘ਪਖਾਨਿਆਂ ਦੇ ਨਿਰਮਾਣ’ ਨੂੰ ਦੁਹਰਾਇਆ ਅਤੇ ਕਿਹਾ ਕਿ ਇਹ ਪ੍ਰੋਜੈਕਟ ਪ੍ਰਗਤੀਸ਼ੀਲ ਭਾਰਤ ਲਈ ਉਸਾਰੂ ਕਾਰਜਾਂ ਦੇ ਗਾਂਧੀਵਾਦੀ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ।
ਇਸ ਤੋਂ ਪਹਿਲਾਂ ਜੀਐਸਡੀਐਸ ਦੇ ਨਿਰਦੇਸ਼ਕ ਸ਼੍ਰੀ ਦੀਪਾਂਕਰ ਸ਼੍ਰੀ ਗਿਆਨ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ, ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਰਾਹੀਂ ਮਹਾਤਮਾ ਗਾਂਧੀ ਦੇ ਜੀਵਨ ਦੇ ਸੁਨੇਹੇ ਨੂੰ ਲੈ ਕੇ ਸਮਿਤੀ ਅਤੇ ਇਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ।
--------------
ਐੱਨ ਬੀ /ਐੱਸ ਕੇ
(Release ID: 1754217)