ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਐੱਸਆਈਸੀ ਦੀ 185ਵੀਂ ਮੀਟਿੰਗ ਵਿੱਚ ਮੁੱਖ ਫੈਸਲਿਆਂ ਦਾ ਐਲਾਨ ਕੀਤਾ ਗਿਆ


ਕਰਨਾਟਕ ਵਿੱਚ ਦੋ ਨਵੇਂ 100 ਬੈੱਡਾਂ ਵਾਲੇ ਈਐੱਸਆਈਸੀ ਹਸਪਤਾਲ ਬਣਨਗੇ


ਕੇਰਲ ਵਿੱਚ ਸੱਤ ਨਵੀਆਂ ਡਿਸਪੈਂਸਰੀਆਂ ਬਣਨਗੀਆਂ


'ਅਟਲ ਬੀਮਤ ਵਿਅਕਤੀ ਕਲਿਆਣ ਯੋਜਨਾ' ਨੂੰ ਜੂਨ 2022 ਤੱਕ ਵਧਾਇਆ ਗਿਆ

ਯੂਪੀ ਦੇ ਸ਼ਾਹਜਹਾਂਪੁਰ ਵਿਖੇ 30 ਬੈੱਡਾਂ ਵਾਲੇ ਇੱਕ ਹਸਪਤਾਲ ਨੂੰ ਮਨਜ਼ੂਰੀ ਦਿੱਤੀ ਗਈ


ਆਖਰੀ ਮੀਲ ਤੱਕ ਸੇਵਾਵਾਂ ਦੀ ਸਪੁਰਦਗੀ ਨੂੰ ਯਕੀਨੀ ਬਣਾਉਣ 'ਤੇ ਸਰਕਾਰ ਦਾ ਧਿਆਨ: ਸ਼੍ਰੀ ਭੁਪੇਂਦਰ ਯਾਦਵ

Posted On: 10 SEP 2021 5:00PM by PIB Chandigarh

 ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੀ 185ਵੀਂ ਬੈਠਕ ਅੱਜ ਉਤਰਾਖੰਡ ਦੇ ਰਿਸ਼ੀਕੇਸ਼ ਵਿਖੇ ਸਮਾਪਤ ਹੋਈਜਿਸ ਵਿੱਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਵਲੋਂ ਕਈ ਮਹੱਤਵਪੂਰਨ ਫੈਸਲੇ ਐਲਾਨੇ ਗਏ।

ਸ਼੍ਰੀ ਯਾਦਵ ਨੇ ਕਰਨਾਟਕ ਦੇ ਹਰਹੌਲੀ ਅਤੇ ਨਰਸਪੁਰ ਵਿਖੇ 100 ਬੈੱਡਾਂ ਵਾਲੇ ਈਐੱਸਆਈਸੀ ਹਸਪਤਾਲ ਸਥਾਪਤ ਕਰਨ ਲਈ  5 ਏਕੜ ਜ਼ਮੀਨਕੇਰਲ ਲਈ ਹੋਰ ਚੀਜ਼ਾਂ ਦੇ ਨਾਲ ਸੱਤ ਨਵੀਆਂ ਈਐੱਸਆਈਸੀ ਡਿਸਪੈਂਸਰੀਆਂ ਦੀ ਪ੍ਰਵਾਨਗੀ ਦੇਣ ਦਾ ਐਲਾਨ ਕੀਤਾ।

            ਇਹ ਦੱਸਦਿਆਂ ਕਿ ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰ ਆਖ਼ਰੀ ਮੀਲ ਦੀ ਸਪੁਰਦਗੀ ਨੂੰ ਯਕੀਨੀ ਬਣਾ ਕੇ ਸੇਵਾਵਾਂ ਦੀ ਟੀਚਾਗਤ ਸਪੁਰਦਗੀ ਵੱਲ ਧਿਆਨ ਕੇਂਦਰਤ ਕਰਨ ਤੇ ਵਚਨਬੱਧ ਹੈ।  ਮੰਤਰੀ ਨੇ ਅੱਗੇ ਐਲਾਨ ਕੀਤਾ ਕਿ '' ਅਟਲ ਬੀਮਤ ਵਿਅਕਤੀ ਕਲਿਆਣ ਯੋਜਨਾ '' ਨੂੰ ਹੁਣ 30 ਜੂਨ 2022 ਤੱਕ ਵਧਾ ਦਿੱਤਾ ਗਿਆ ਹੈ। ਇਹ ਉਨ੍ਹਾਂ ਬੀਮਾਯੁਕਤ ਵਿਅਕਤੀਆਂ ਨੂੰ 3 ਮਹੀਨਿਆਂ ਦੀ ਤਨਖਾਹ ਦੇ 50 ਪ੍ਰਤੀਸ਼ਤ ਦੇ ਹਿਸਾਬ ਨਾਲ ਦਿੱਤੇ ਗਏ ਬੇਰੋਜ਼ਗਾਰੀ ਭੱਤੇ ਦੀ ਇੱਕ ਯੋਜਨਾ ਹੈਜੋ ਕਿਸੇ ਕਾਰਨ ਕਰਕੇ ਨੌਕਰੀ ਗੁਆ ਬੈਠਦੇ ਹਨ।

           ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਜਿੱਥੇ ਵੀ ਈਐੱਸਆਈਸੀ ਹਸਪਤਾਲਾਂ ਵਿੱਚ ਅੰਦਰੂਨੀ ਸਹੂਲਤਾਂ ਉਪਲਬਧ ਨਹੀਂ ਹਨਮਰੀਜ਼ਾਂ ਨੂੰ ਸੂਚੀਬੱਧ ਪ੍ਰਾਈਵੇਟ ਮੈਡੀਕਲ ਸੇਵਾ ਪ੍ਰਦਾਤਾਵਾਂ ਕੋਲ ਭੇਜਿਆ ਜਾਵੇਗਾ ਅਤੇ ਇਸ ਤੋਂ ਇਲਾਵਾ,  ਜਿੱਥੇ ਵੀ ਕੋਈ ਈਐੱਸਆਈਸੀ ਸਹੂਲਤ ਆਈਪੀ ਤੋਂ 10 ਕਿਲੋਮੀਟਰ ਤੋਂ ਵੱਧ ਦੀ ਦੂਰੀ 'ਤੇ ਹੈਮਰੀਜ਼ ਇਲਾਜ ਲਈ ਸੂਚੀਬੱਧ ਹਸਪਤਾਲਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।

            ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਲਈ ਇੱਕ 30 ਬੈੱਡਾਂ ਵਾਲੇ ਹਸਪਤਾਲ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਈਐੱਸਆਈਸੀ ਕੋਵਿਡ ਰਾਹਤ ਸਕੀਮ ਲਈ ਲੰਮੇ ਸਮੇਂ ਦੀਆਂ ਦੇਣਦਾਰੀਆਂ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਫੰਡ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਹ ਵੀ ਫੈਸਲਾ ਕੀਤਾ ਗਿਆ ਕਿ ਦਿੱਲੀ ਦੇ ਰੋਹਿਨੀ ਵਿਖੇ ਆਰਜ਼ੀ ਢਾਂਚਿਆਂ ਤੋਂ ਕੰਮ ਕਰ ਰਹੇ ਈਐੱਸਆਈਸੀ ਡੈਂਟਲ ਕਾਲਜ ਨੂੰ ਈਐੱਸਆਈਸੀ ਹਸਪਤਾਲ ਬਸਾਈ ਦਾਰਾਪੁਰ ਕੈਂਪਸ ਵਿੱਚ ਨਵੀਂ ਇਮਾਰਤ ਵਿੱਚ ਤਬਦੀਲ ਕੀਤਾ ਜਾਵੇਗਾ।

            ਮੀਟਿੰਗ ਵਿੱਚ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਿੱਚ ਰਾਜ ਮੰਤਰੀ ਸ੍ਰੀ ਰਾਮੇਸ਼ਵਰ ਤੇਲੀਰਾਜ ਸਭਾ ਤੋਂ ਸੰਸਦ ਮੈਂਬਰ ਸ਼੍ਰੀਮਤੀ ਡੋਲਾ ਸੇਨਕਿਰਤ ਅਤੇ ਰੋਜ਼ਗਾਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦ੍ਰਾਵਿਸ਼ੇਸ਼ ਸਕੱਤਰਕਿਰਤ ਅਤੇ ਰੋਜ਼ਗਾਰ ਮੰਤਰਾਲਾ ਸ਼੍ਰੀਮਤੀ ਅਨੁਰਾਧਾ ਪ੍ਰਸਾਦ ਵੀ ਮੌਜੂਦ ਸਨ।

*********

ਵੀਆਰਆਰਕੇ/ਜੀਕੇ


(Release ID: 1754049) Visitor Counter : 176