ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿੱਚ ਪੋਸ਼ਣ ਮਾਹ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ


“ਸਹੀ ਪੋਸ਼ਣ ਦੇਸ਼ ਰੌਸ਼ਨ” ਇਸ ਅਵਸਰ ‘ਤੇ ਦਿੱਤਾ ਗਿਆ ਸੰਦੇਸ਼ ਹੈ

ਪੋਸ਼ਣ ਮਾਹ ਦੇ ਦੌਰਾਨ ਲੋਕਾਂ ਦੀ ਭਾਗੀਦਾਰੀ ਵਾਲੀਆਂ ਗਤੀਵਿਧੀਆਂ ‘ਤੇ ਜ਼ੋਰ ਦਿੱਤਾ ਜਾਏਗਾ

Posted On: 08 SEP 2021 2:32PM by PIB Chandigarh

ਮੁੱਖ ਵਿਸ਼ੇਸ਼ਤਾਵਾਂ

  • ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਦੀਆਂ ਲਾਭਾਰਥੀ ਆਦਿਵਾਸੀ ਮਹਿਲਾਵਾਂ ਨਾਲ ਮੁਲਾਕਾਤ ਕੀਤੀ ਅਤੇ ਗਰਭਵਤੀ ਅਤੇ ਸਤਨਪਾਨ ਕਰਵਾਉਣ ਵਾਲੀਆਂ ਮਹਿਲਾਵਾਂ ਲਈ ਪੋਸ਼ਣ ਦੇ ਲਾਭਾਂ ‘ਤੇ ਚਾਨਣਾ ਪਾਇਆ।

  • 2018 ਵਿੱਚ ਸ਼ੁਰੂ ਕੀਤੇ ਗਏ ਪਿਛਲੇ ਪੋਸ਼ਣ ਅਭਿਯਾਨ ਦੀ ਅਗਲੀ ਕੜੀ ਦੇ ਰੂਪ ਵਿੱਚ ਚੌਥਾ ਪੋਸ਼ਣ ਮਾਹ ਸਤੰਬਰ ਦੇ ਮਹੀਨੇ ਵਿੱਚ ਮਨਾਇਆ ਜਾ ਰਿਹਾ ਹੈ।

  • ਕਬਾਇਲੀ ਮਾਮਲੇ ਮੰਤਰਾਲੇ ਦੇ ਵੱਲੋਂ ਕੇਂਦਰ, ਰਾਜ ਅਤੇ ਸਥਾਨਿਕ ਪੱਧਰ ‘ਤੇ ਕਈ ਗਤੀਵਿਧੀਆਂ ਅਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।

  • ਕਬਾਇਲੀ ਬਹੁਲਤਾ ਵਾਲੇ ਖੇਤਰਾਂ ਦੇ ਅੰਦਰ ਇਲਾਕਿਆਂ ਵਿੱਚ ਪੋਸ਼ਣ ਮਾਹ ਦੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।

  • ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਕੌਆਕੋਲ ਪ੍ਰਖੰਡ ਦੇ ਆਦਿਵਾਸੀ ਬਹੁਲ ਖੇਤਰ ਝੀਲਰਾ ਪਿੰਡ ਵਿੱਚ ਪੋਸ਼ਣ ਸਲਾਹ-ਮਸ਼ਵਰਾ ਕੈਂਪ ਅਤੇ ਪੋਸ਼ਣ ਸੰਗੋਸ਼ਠੀ ਦਾ ਆਯੋਜਨ ਕੀਤਾ ਗਿਆ। 

  • ਝਾਰਖੰਡ ਦੇ ਆਦਿਵਾਸੀ ਬਹੁਲਤਾ ਵਾਲੇ ਮੁੰਡਾ ਅਤੇ ਅਗ੍ਰਾ ਮੁੰਡਾ ਇਲਾਕਿਆਂ ਵਿੱਚ ਪੋਸ਼ਣ ਮਾਹ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।

 

ਕਬਾਇਲੀ ਮਾਮਲੇ ਮੰਤਰੀ  ਸ਼੍ਰੀ ਅਰਜੁਨ ਮੁੰਡਾ ਨੇ ਇਸ ਹਫ਼ਤੇ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿੱਚ ਇੱਕ ਪ੍ਰੋਗਰਾਮ  ਦੇ ਆਯੋਜਨ  ਦੇ ਨਾਲ ਕਬਾਇਲੀ ਮਾਮਲੇ ਮੰਤਰਾਲਾ  ਦੀ ਪੋਸ਼ਣ ਮਾਹ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ,  ਜਿਸ ਵਿੱਚ ‘‘ਸਹੀ ਪੋਸ਼ਣ ਦੇਸ਼ ਰੌਸ਼ਨ’’  ਦੇ ਸੰਦੇਸ਼ ਦੇ ਨਾਲ ਇੱਕ ਸੰਕਲਪਂ ਵੀ ਸ਼ਾਮਿਲ ਹੈ।

C:\Users\Punjabi\Desktop\Gurpreet Kaur\2021\September 2021\10-09-2021\image001YRUL.jpg

C:\Users\Punjabi\Desktop\Gurpreet Kaur\2021\September 2021\10-09-2021\image002ZXG4.jpg

C:\Users\Punjabi\Desktop\Gurpreet Kaur\2021\September 2021\10-09-2021\image0030QDS.jpg

ਪੋਸ਼ਣ ਮਾਹ ਵਿੱਚ ਆਦਿਵਾਸੀ ਮਹਿਲਾਵਾਂ ਦੀ ਸਿਹਤ ਇੱਕ ਮਹੱਤਵਪੂਰਣ ਪਹਿਲੂ ਹੈ ਅਤੇ ਆਦਿਵਾਸੀ ਮਹਿਲਾਵਾਂ  ਦੇ ਪੋਸ਼ਣ ‘ਤੇ ਧਿਆਨ ਕੇਂਦ੍ਰਿਤ ਕਰਨ  ਲਈ ,  ਕਬਾਇਲੀ ਮਾਮਲੇ ਮੰਤਰੀ  ਸ਼੍ਰੀ ਅਰਜੁਨ ਮੁੰਡਾ ਨੇ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਦੇ ਲਾਭਾਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਗਰਭਵਤੀ ਅਤੇ ਸਤਨਪਾਨ ਕਰਵਾਉਣ ਵਾਲੀਆਂ ਮਾਤਾਵਾਂ ਲਈ ਪੋਸ਼ਣ ਦੇ ਲਾਭਾਂ ‘ਤੇ ਪ੍ਰਕਾਸ਼ ਪਾਇਆ।

C:\Users\Punjabi\Desktop\Gurpreet Kaur\2021\September 2021\10-09-2021\image004LJOR.jpg

C:\Users\Punjabi\Desktop\Gurpreet Kaur\2021\September 2021\10-09-2021\image005TV6G.jpg

ਬਿਹਾਰ  ਦੇ ਨਵਾਦਾ ਜ਼ਿਲ੍ਹੇ  ਦੇ ਕੌਆਕੋਲ ਖੰਡ ਦੇ ਆਦਿਵਾਸੀ ਬਹੁਲ ਖੇਤਰ ਝੀਲਰਾ ਪਿੰਡ ਵਿੱਚ ਇਸ ਹਫ਼ਤੇ ਪੋਸ਼ਣ ਮਸ਼ਵਰਾ ਕੈਂਪ ਅਤੇ ਪੋਸ਼ਣ ਸੰਗੋਸ਼ਠੀ ਦਾ ਆਯੋਜਨ ਕੀਤਾ ਗਿਆ,  ਜਿਸ ਵਿੱਚ ਸਾਰੇ ਪੰਚਾਇਤ ਮੈਬਰਾਂ ਨੇ ਹਿੱਸਾ ਲਿਆ।  ਸੰਥਾਲ ਆਦਿਵਾਸੀ ਬਹੁਲ ਇਲਾਕੇ ਵਿੱਚ ਸਥਿਤ ਪਿੰਡ ਵਿੱਚ ਲੱਗੇ ਇਸ ਕੈਂਪ ਵਿੱਚ ਕਰੀਬ 200 ਲੋਕਾਂ ਨੇ ਹਿੱਸਾ ਲਿਆ।

 

C:\Users\Punjabi\Desktop\Gurpreet Kaur\2021\September 2021\10-09-2021\image006K6RX.jpg

C:\Users\Punjabi\Desktop\Gurpreet Kaur\2021\September 2021\10-09-2021\image007DLB3.jpg

C:\Users\Punjabi\Desktop\Gurpreet Kaur\2021\September 2021\10-09-2021\image008D6LJ.jpg

C:\Users\Punjabi\Desktop\Gurpreet Kaur\2021\September 2021\10-09-2021\image009IANB.jpg

ਸਵੈ ਸੇਵਕਾਂ ਦੁਆਰਾ ਬੱਚਿਆਂ ਦਾ ਪਹਿਲਾਂ ਤੋਂ ਵਜਨ ਕੀਤਾ ਗਿਆ ਸੀ ਅਤੇ ਕੁਪੋਸ਼ਿਤ ਬੱਚਿਆਂ ਦੀਆਂ ਮਾਤਾਵਾਂ ਲਈ ਵਿਸ਼ੇਸ਼ ਮਸ਼ਵਰਾ ਸੈਸ਼ਨ ਆਯੋਜਿਤ ਕੀਤੇ ਗਏ।  ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਦੇ ਤਹਿਤ ਗਰਭਵਤੀ ਮਹਿਲਾਵਾਂ  ਦੇ ਆਵੇਦਨ ਭਰੇ ਗਏ,  ਨਾਲ ਹੀ,  ਕੰਨਿਆ ਉੱਥਾਨ ਯੋਜਨਾ  ਦੇ ਤਹਿਤ ਆਵੇਦਨ ਵੀ ਭਰੇ ਗਏ।

C:\Users\Punjabi\Desktop\Gurpreet Kaur\2021\September 2021\10-09-2021\image010X7MO.jpg

C:\Users\Punjabi\Desktop\Gurpreet Kaur\2021\September 2021\10-09-2021\image011ZCSH.jpg

 

ਕੈਂਪ ਵਿੱਚ ਖੇਤਰੀ ਪੱਧਰ ‘ਤੇ ਉਪਲੱਬਧ ਪੌਸ਼ਟਿਕ ਅਨਾਜਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ।

ਗਰਭਵਤੀ ਮਹਿਲਾਵਾਂ ਲਈ ਪੋਸ਼ਾਹਾਰ ਕਿੱਟ ਅਤੇ ਸੈਨੀਟਾਇਜੇਸ਼ਨ ਕਿੱਟ ਵੰਡੇ ਗਏ।  ਖੇਤਰੀ ਪੱਧਰ ‘ਤੇ ਉਪਲੱਬਧ 5 ਪ੍ਰਕਾਰ  ਦੇ ਅਨਾਜਾਂ ਦੀ ਗੁਣਵੱਤਾ  ਦੇ ਬਾਰੇ ਵਿੱਚ ਮਾਤਾਵਾਂ ਨੂੰ ਦੱਸਿਆ ਗਿਆ।

ਝਾਰਖੰਡ ਦੇ ਮੁੰਡਾ ਅਤੇ ਅਗ੍ਰਾ ਮੁੰਡਾ ਆਦਿਵਾਸੀ ਬਹੁਲ ਖੇਤਰਾਂ ਵਿੱਚ ਵੀ ਪੋਸ਼ਣ ਮਾਹ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਸਥਾਨਕ ਲੋਕਾਂ ਨੂੰ ਫਲ, ਸਬਜ਼ੀਆਂ, ਅਨਾਜ ਵੰਡੇ ਗਏ ਅਤੇ ਪੌਸ਼ਟਿਕ ਆਹਾਰ ਦੇ ਨਾਲ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ ਗਿਆ।

 

C:\Users\Punjabi\Desktop\Gurpreet Kaur\2021\September 2021\10-09-2021\image012K948.jpg

C:\Users\Punjabi\Desktop\Gurpreet Kaur\2021\September 2021\10-09-2021\image013VP3S.jpg

C:\Users\Punjabi\Desktop\Gurpreet Kaur\2021\September 2021\10-09-2021\image014OCMC.jpg

 

 

2018 ਵਿੱਚ ਸ਼ੁਰੂ ਕੀਤੇ ਗਏ ਪਿਛਲੇ ਪੋਸ਼ਣ ਅਭਿਯਾਨ ਦੀ ਅਗਲੀ ਕੜੀ ਦੇ ਰੂਪ ਵਿੱਚ ਚੌਥਾ ਪੋਸ਼ਣ ਮਾਹ ਨੋਡਲ ਮੰਤਰਾਲੇ ਦੇ ਤੌਰ ‘ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਨਾਲ ਸਤੰਬਰ ਦੇ ਮਹੀਨੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।

ਕਬਾਇਲੀ ਮਾਮਲੇ ਮੰਤਰਾਲਾ  ਨੇ ਐਨੀਮੀਆ ਨੂੰ ਘੱਟ ਕਰਨ ਵਿੱਚ ਪੋਸ਼ਣ  ਦੇ ਮਹੱਤਵ ,  ਬੱਚਿਆਂ ਵਿੱਚ ਪੁਰਾਣੀ ਪੋਸ਼ਣ ਦੀ ਕਮੀ ,  ਜੋ ਉਨ੍ਹਾਂ  ਦੇ  ਹੋਂਦ ,  ਵਿਕਾਸ,  ਸਿੱਖਿਆ ,  ਸਕੂਲ ਵਿੱਚ ਪ੍ਰਦਰਸ਼ਨ,  ਅਨੁਸੂਚਿਤ ਜਨਜਾਤੀਆਂ  ਦੇ ਵਿੱਚ ਉਤਪਾਦਕਤਾ ਨੂੰ ਪ੍ਰਭਾਵਿਤ ਕਰਦੀ ਹੈ ਆਦਿ ਨੂੰ ਧਿਆਾਨ ਵਿੱਚ ਰੱਖਦੇ ਹੋਏ ਕੇਂਦਰ,  ਰਾਜ ਅਤੇ ਸਥਾਨਕ ਪੱਧਰ ‘ਤੇ ਕਈ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਦੀ ਯੋਜਨਾ ਬਣਾਈ ਹੈ।

ਕਬਾਇਲੀ ਕਾਰਜ ਮੰਤਰਾਲਾ, ਉਸ ਦੇ ਸੰਗਠਨਾਂ ਅਤੇ ਵੱਖ-ਵੱਖ ਹਿਤਧਾਰਕਾਂ ਦੁਆਰਾ ਪੋਸ਼ਣ ਮਾਹ ਦੇ ਦੌਰਾਨ ਨਿਮਨਲਿਖਤ ਗਤੀਵਿਧੀਆਂ ਵੀ ਚਲਾਈਆਂ ਜਾਣਗੀਆਂ:

  1. ਕਿਸ਼ੋਰੀਆਂ ਦੇ ਪੋਸ਼ਣ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਆਦਿਵਾਸੀ ਖੁਰਾਕ ਦੀ ਪੋਸ਼ਣ ਖੁਸ਼ਹਾਲੀ ‘ਤੇ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨ ਲਈ ਟ੍ਰਾਈਫੇਡ ਦੁਆਰਾ ਐੱਮਐੱਫਪੀ (ਲਘੂ ਵਨੋਪਜ) ਸੰਗ੍ਰਹਿਕਰਤਾਵਾਂ ਦੀ ਮੀਟਿੰਗ ਦੇ ਨਾਲ-ਨਾਲ ਵੈਬਸਾਈਟ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਟ੍ਰਾਈਫੇਡ ਦੁਆਰਾ ਆਦਿਵਾਸੀਆਂ ਦੇ ਲਈ ਪੌਸ਼ਟਿਕ ਭੋਜਨ ‘ਤੇ ਜਾਗਰੂਕਤਾ ਅਭਿਯਾਨ।

  2. ਈਐੱਮਆਰਐੱਸ ਸਕੂਲਾਂ ਵਿੱਚ ਕਿਚਨ ਗਾਰਡਨ ਅਤੇ ਨਿਯੂਟਰੀ ਗਾਰਡਨ ਨੂੰ ਹੁਲਾਰਾ ਦੇਣਾ।

  3. ਰਾਜਾਂ ਨੂੰ  (1)  ਫੋਲਿਕ ਐਸਿਡ ਅਤੇ ਆਇਰਨ ਦੀ ਲਾਜ਼ਮੀ ਖੁਰਾਕ  ਦੇ ਸੰਬੰਧ ਵਿੱਚ ਮਸ਼ਵਰਾ । (2) ਹੋਸਟਲ ਵਿੱਚ ਦੈਨਿਕ ਭੋਜਨ ਪ੍ਰੋਗਰਾਮ ਵਿੱਚ ਉੱਚ ਪੌਸ਼ਟਿਕ ਭੋਜਨ ਨੂੰ ਸ਼ਾਮਿਲ ਕਰਨਾ ਜਿਵੇਂ ਮਾਇਨਰ ਬਾਜਰਾ, ਰਾਗੀ, ਡ੍ਰਮ ਸਟਿਕ ਆਦਿ। (3)  ਹਰ ਥਾਂ ਸਵੱਛ ਸਿਹਤ ਦੇ ਇਲਾਵਾ ਸਕੂਲਾਂ ਵਿੱਚ ਸੁਰੱਖਿਅਤ ਪੇਅਜਲ ਦੀ ਉਪਲਬੱਧਤਾ ਦੀ ਸਮੀਖਿਆ (4) ਆਸ਼ਰਮ ਸਕੂਲ ਵਿੱਚ ਵੱਖ-ਵੱਖ ਪ੍ਰਤਿਯੋਗਤਾਵਾਂ ਆਯੋਜਿਤ ਕਰਨਾ।

ਇਸੇ ਤਰ੍ਹਾਂ ਜਮੀਨੀ ਪੱਧਰ ਤੱਕ ਪਹੁੰਚਣ ਲਈ ਰਾਜ ਪੱਧਰ ‘ਤੇ ਲੋਕਾਂ ਦੀ ਭਾਗੀਦਾਰੀ ਨਾਲ ਗਤੀਵਿਧੀਆਂ ਚਲਾਈ ਜਾਏਗੀ।

  1. ਅਧਿਕ ਕਬਾਇਲੀ ਜਨਸੰਖਿਆ ਵਾਲੇ ਗ੍ਰਾਮ ਪੰਚਾਇਤਾਂ ਵਿੱਚ ਪੋਸ਼ਣ ਅਭਿਯਾਨ ਦੇ ਸੰਬੰਧ ਵਿੱਚ ਪੰਚਾਇਤੀ ਰਾਜ ਸੰਸਥਾਨਾਂ ਦੇ ਰਾਹੀਂ ਜਾਗਰੂਕਤਾ।

  2. ਆਦਿਵਾਸੀ ਖਾਧ ਅਤੇ ਬਾਜ਼ਰੇ ‘ਤੇ ਧਿਆਨ ਦੇਣ ਦੇ ਨਾਲ ਖੇਤਰੀ ਟ੍ਰਾਈਫੇਡ ਇਕਾਈਆਂ ਦੇ ਰਾਹੀਂ ਪੋਸ਼ਣ ਮੇਲਾ।

  3. ਈਐੱਮਆਰਐੱਸ (ਏਕਲਵਯ ਮਾਡਲ ਰਿਹਾਇਸ਼ੀ ਸਕੂਲ) ਅਤੇ ਆਸ਼ਰਮ ਸਕੂਲ ਦੇ ਵਿਦਿਆਰਥੀਆਂ, ਆਦਿਵਾਸੀ ਭਲਾਈ ਵਿਭਾਗ ਦੇ ਰਾਜ ਅਤੇ ਜ਼ਿਲ੍ਹਾ ਅਧਿਕਾਰੀਆਂ ਅਤੇ ਖੇਤਰ ਪੱਧਰ ਦੇ ਅਧਿਕਾਰੀਆਂ ਦੁਆਰਾ ਪੋਸ਼ਣ ਰੈਲੀ।

  4. ਟ੍ਰਾਈਫੇਡ ਰਾਜ ਇਕਾਈਆਂ ਦੁਆਰਾ ਐੱਮਐੱਫਪੀ (ਲਘੂ ਵਨੋਪਜ) ਸੰਗ੍ਰਿਹਕਰਤਾਵਾਂ ਦੀ ਮੀਟਿੰਗ ਆਯੋਜਿਤ ਕੀਤਾ ਜਾਏਗੀ।

  5. ਪੋਸ਼ਣ ਮਾਹ ਦੇ ਪ੍ਰਭਾਵ ਦੀ ਸਮੀਖਿਆ ਕਰਨ ਲਈ ਪੰਚਾਇਤ ਦੀ ਬੈਠਕ ਅਤੇ ਅੰਤ ਵਿੱਚ ਸਾਰੇ ਸੰਬੰਧਿਤ ਰਾਜ ਸਰਕਾਰ ਦੇ ਦਫਤਰ, ਈਐੱਮਆਰਐੱਸ ਅਤੇ ਆਸ਼ਰਮ ਸਕੂਲਾਂ, ਗ੍ਰਾਮ ਸਭਾ, ਪੰਚਾਇਤ ਦੁਆਰਾ ਆਯੋਜਿਤ ਗਤੀਵਿਧੀਆਂ ‘ਤੇ ਰਾਜ ਆਦਿਮ ਜਾਤੀ ਕਲਿਆਣ ਵਿਭਾਗ ਦੁਆਰਾ ਇੱਕ ਸਮੇਕਿਤ ਰਿਪੋਰਟ ਪ੍ਰਸਤੁਤ ਕਰਨਾ।

  6. ਪਾਰੰਪਰਿਕ ਕਬਾਇਲੀ ਖੁਰਾਕ ਪਦਾਰਥਾਂ ਦੇ ਆਹਾਰ ਮੁੱਲ ‘ਤੇ ਖੋਜ ਤੇ ਦਸਤਾਵੇਜੀਕਰਣ ਕਰਨ ਅਤੇ ਉਸ ਨੂੰ ਹੁਲਾਰਾ ਦੇਣ ਵਿੱਚ ਕਬਾਇਲੀ ਖੋਜ ਸੰਸਥਾਨ (ਟੀਆਰਆਈ) ਨੂੰ ਸ਼ਾਮਿਲ ਕਰਨਾ।

  7. ਗ੍ਰਾਮ ਸਭਾ ਪੱਧਰ ‘ਤੇ ਪ੍ਰਭਾਤ ਫੇਰੀ। ਟ੍ਰਾਈਫੇਡ ਰਾਜ ਇਕਾਈਆਂ ਦੁਆਰਾ ਕਬਾਇਲੀ ਹਾਟ ਬਜ਼ਾਰ ਗਤੀਵਿਧੀਆਂ। ਟ੍ਰਾਈਫੇਡ ਦੀਆਂ ਰਾਜ ਇਕਾਈਆਂ ਪੋਸ਼ਣ ਦੇ ਸਮਾਧਾਨ ਦੇ ਲਈ ਮੀਟਿੰਗ ਕਰਨਗੀ। ਸਾਰੇ ਈਐੱਮਆਰਐੱਸ ਅਤੇ ਆਸ਼ਰਮ ਸਕੂਲਾਂ ਵਿੱਚ ਕਿਸ਼ੋਰੀਆਂ ਦੇ ਲਈ ਜਾਗਰੂਕਤਾ ਅਭਿਯਾਨ। ਕਬਾਇਲੀ ਖੋਜ ਸੰਸਥਾਨ ਵਿਦਿਆਰਥੀਆਂ  ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦੇ ਹੋਏ ਆਦਿਵਾਸੀ ਜਨਸੰਖਿਆ ਦਰਮਿਆਨ ਪੋਸ਼ਣ ਅਤੇ ਸਿਹਤ ਦੇ ਬਾਰੇ ਵਿੱਚ ਜਾਗਰੂਕਤਾ ਅਭਿਯਾਨ ਚਲਾਏਗਾ।

ਕਬਾਇਲੀ ਮਾਮਲੇ ਮੰਤਰਾਲੇ ਦੇ ਵੱਲੋਂ ਬੱਚਿਆਂ ਦੇ ਪੋਸ਼ਣ ‘ਤੇ ਧਿਆਨ ਕੇਂਦ੍ਰਿਤ ਕਰਕੇ, ਆਦਿਵਾਸੀ ਜਨ ਸੰਖਿਆ ਦਰਮਿਆਨ ਏਕਲਵਯ ਸਕੂਲਾਂ ਨੂੰ ਪੋਸ਼ਣ ਸਿੱਖਣ ਦਾ ਕੇਂਦਰ ਬਣਾਉਣ ਅਤੇ ਆਦਿਵਾਸੀ ਸੰਚਾਲਿਤ ਗ਼ੈਰ-ਸਰਕਾਰੀ ਸੰਗਠਨਾਂ ਦੇ ਰਾਹੀਂ ਮਹਿਲਾਵਾਂ ਨੂੰ ਸਿੱਖਿਅਤ ਕਰਨ ਲਈ ਪੋਸ਼ਣ ਅਭਿਯਾਨ ਨਾਲ ਜੁੜੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ।

****

ਐੱਨਬੀ/ਐੱਸਕੇ



(Release ID: 1753876) Visitor Counter : 169