ਬਿਜਲੀ ਮੰਤਰਾਲਾ

ਬਿਜਲੀ ਮੰਤਰੀ ਨੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿੱਚ ਬਿਜਲੀ ਖੇਤਰ ਦੇ ਸੀਪੀਐੱਸਈ ਦੁਆਰਾ ਨਿਵੇਸ਼ ਵਧਾਉਣ ਲਈ ਕਾਰਜ ਯੋਜਨਾ ‘ਤੇ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 08 SEP 2021 5:55PM by PIB Chandigarh

ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿੱਚ ਬਿਜਲੀ ਖੇਤਰ ਦੇ ਕੇਂਦਰੀ ਜਨਤਕ ਖੇਤਰ ਦੇ ਉੱਦਮ (ਸੀਪੀਐੱਸਈ) ਦੁਆਰਾ ਨਿਵੇਸ਼ ਵਧਾਉਣ ਲਈ ਕਾਰਜ ਯੋਜਨਾ ‘ਤੇ ਚਰਚਾ ਕਰਨ ਲਈ ਕੱਲ੍ਹ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਸੀ। ਮੀਟਿੰਗ ਵਿੱਚ ਸਾਰੇ ਹਾਈਡ੍ਰੋ ਸੀਪੀਐੱਸਈ, ਐੱਨਟੀਪੀਸੀ ਲਿਮਿਟੇਡ, ਐੱਮਐੱਨਆਈਈ ਅਤੇ ਐੱਸਈਸੀਆਈ ਦੇ ਪ੍ਰਤੀਨਿਧੀ ਹਾਜ਼ਰ ਸਨ। ਮੀਟਿੰਗ ਦੇ ਦੌਰਾਨ ਨਿਮਨਲਿਖਤ ਨਿਰਣੇ ਲਏ ਗਏ:

ਨਿਵੇਸ਼ ਦੀ ਪ੍ਰਵਾਨਗੀ ਅਤੇ ਪ੍ਰਤੀਯੋਗੀਤਾ:

  • ਸਾਲ ਦੀ ਸ਼ੁਰੂਆਤ ਵਿੱਚ ਨਵਿਆਉਣਯੋਗ ਊਰਜਾ (ਆਰਈ) ਪ੍ਰੋਜੈਕਟਾਂ ਦੀ ਬੋਲੀ ਲਗਾਉਣ ਦੇ ਲਈ ਸੀਪੀਐੱਸਯੂ ਨੂੰ ਉਨ੍ਹਾਂ ਦੀ ਬੈਲੇਂਸ ਸ਼ੀਟ ਦੀ ਤਾਕਤ ਦੇ ਅਧਾਰ ‘ਤੇ ਪੂਰਨ ਨਿਰਧਾਰਿਤ ਸਮਰੱਥਾ ਲਈ ਬਜ਼ਾਰ ਪਰਿਚਾਲਨ ਮੁੱਲ (ਐੱਮਓਪੀ) ਦੀ ਸਿਧਾਂਤਕ ਮੰਜ਼ੂਰੀ ਦਿੱਤੀ ਜਾਏਗੀ।

  • ਮਿਨੀ ਰਤਨ ਸੀਪੀਐੱਸਯੂ ਦੇ ਬੋਰਡ ਦੇ ਨਿਵੇਸ਼ ਪ੍ਰਵਾਨਗੀ ਦੀ ਸ਼ਕਤੀ ਵਿੱਚ ਵਾਧੇ ਦਾ ਮਾਮਲਾ ਜਨਤਕ ਉੱਦਮ ਵਿਭਾਗ ਦੇ ਨਾਲ ਚੁੱਕਿਆ ਜਾਏਗਾ।

  • ਆਰਈ ਖੇਤਰ ਲਈ ਹਰਡਲ ਰੇਟ ਆਈਆਰਆਰ ਨੂੰ 10% ਤੋਂ ਘਟਾਕੇ 8% ਕਰਨ ਦਾ ਪ੍ਰਸਤਾਵ ਵਿੱਤ ਮੰਤਰਾਲੇ ਦੇ ਸਾਹਮਣੇ ਰੱਖਿਆ ਜਾਏਗਾ। 

ਨੀਤੀ ਅਤੇ ਰੈਗੂਲੇਟਰੀ ਮੁੱਦੇ:

  • ਆਰਈ ਪ੍ਰੋਜੈਕਟਾਂ ਨੂੰ ਨਵੀਂ ਜਾਂ ਅਸਬੰਧਤ/ਉੱਚ ਟੈਰਿਫ ਹਾਈਡ੍ਰੋ ਪ੍ਰੋਜੈਕਟਾਂ ਦੇ ਨਾਲ ਮਿਲਾਉਣ ਦੀ ਅਨੁਮਤੀ ਦਿੱਤੀ ਜਾਣੀ ਚਾਹੀਦੀ ਹੈ ਤਾਂਕਿ ਉਪਭੋਗਤਾਵਾਂ ਲਈ ਜਲ ਬਿਜਲੀ ਦੇ ਟੈਰਿਫ ਨੂੰ ਘੱਟ ਕੀਤਾ ਜਾ ਸਕੇ।

  • ਫਲੇਕਸੀਬਿਲਿਟੀ ਸਕੀਮ ਦੇ ਤਹਿਤ ਆਰਈ ਸਮਰੱਥਾ ਲਈ ਟ੍ਰਾਂਸਮਿਸ਼ਨ ਸ਼ੁਲਕ ਵਿੱਚ ਛੁੱਟ ਦੇ ਪ੍ਰਸਤਾਵ ‘ਤੇ ਵਿਚਾਰ ਕੀਤਾ ਜਾਏਗਾ।

  • ਬਿਜਲੀ ਐਕਟ, 2003 ਦੀ ਧਾਰਾ 63 ਦੇ ਤਹਿਤ ਬੰਡਲਿੰਗ ਯੋਜਨਾ, ਆਰਈ ਪਲਾਂਟ ਨੂੰ ਆਪਣੀ ਜਮੀਨ ਜਾਂ ਨਵੇਂ ਸਥਾਨ ‘ਤੇ ਸਥਾਪਿਤ ਕਰਨ ਲਈ ਅਲੱਗ ਤੋਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾਏ।

 

ਦਖਲਅੰਦਾਜ਼ੀ - ਐੱਮਐੱਨਆਰਈ ਨਾਲ ਸਬੰਧਤ ਮੁੱਦੇ:

  • ਸੀਪੀਐੱਸਯੂ ਯੋਜਨਾ ਦੇ ਤਹਿਤ ਵੰਡ: ਸੀਪੀਐੱਸਯੂ ਦਰਮਿਆਨ ਪ੍ਰਸਤਾਵਿਤ ਸਮਰੱਥਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਮਾਜ ਅਧਾਰ ‘ਤੇ ਬੋਲੀ ਪ੍ਰਕਿਰਿਆ ਦੇ ਰਾਹੀਂ ਵੰਡ ਕਰਨ ‘ਤੇ ਵਿਚਾਰ ਕੀਤਾ ਗਿਆ ਸੀ। 

  • ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਸੋਲਰ ਪਾਵਰ ਪਾਰਕ ਡਿਵੈਲਪਰ/ਵਿਅਕਤੀਗਤ ਪ੍ਰਮੋਟਰਾਂ ਨੂੰ ਟੈਰਿਫ ਅਧਾਰਿਤ ਮੁਕਾਬਲਾ ਬੋਲੀ (ਟੀਬੀਸੀਬੀ) ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਅਨੁਮਤੀ ਦੇਣ ਦੀ ਜਾਂਚ ਕਰੇਗਾ

  • ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਫਲੋਟਿੰਗ ਸੋਲਰ ਲਈ ਤਿਆਰ ਕੀਤੀ ਜਾਣ ਵਾਲੀ ਅਲੱਗ ਨੀਤੀ

ਰਾਜ ਸਰਕਾਰ ਦੇ ਨਾਲ ਮੁੱਦੇ

  • ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਰਾਜ ਸਰਕਾਰ ਦੁਆਰਾ ਬੋਲੀ ਪ੍ਰਕਿਰਿਆ ਅਤੇ ਪੀਪੀਏ ਦੀ ਸ਼ੁੱਧਤਾ ਸੁਨਿਸ਼ਚਿਤ ਕਰਨ ਅਤੇ ਉੱਚ ਸੌਰ ਪਾਰਕ ਸ਼ੁਲਕ ਨੂੰ ਤਰਕਸੰਗਤ ਬਣਾਉਣ ਲਈ ਪ੍ਰਣਾਲੀ ਵਿਕਸਿਤ ਕਰੇਗਾ।

*********


ਐੱਮਵਾਈ/ਆਈਜੀ



(Release ID: 1753706) Visitor Counter : 140


Read this release in: English , Urdu , Hindi , Tamil