ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਨੇ ਸੂਬਿਆਂ ਨੂੰ ਖਾਣ ਵਾਲੇ ਤੇਲ ਬੀਜਾਂ ਅਤੇ ਤੇਲ ਦੇ ਭੰਡਾਰ ਦਾ ਖੁਲਾਸਾ ਮਿੱਲਰਾਂ ਅਤੇ ਸਟਾਕਿਸਟਾਂ ਨਾਲ ਕਰਨ ਲਈ ਕਿਹਾ


ਗੈਰਵਾਜਬ ਕਾਰਵਾਈਆਂ ਨੂੰ ਰੋਕਣ ਅਤੇ ਖਾਣ ਵਾਲੇ ਤੇਲ ਦੀ ਉਪਲਬਧਤਾ ਵਿੱਚ ਪਾਰਦਰਸ਼ਤਾ ਲਿਆਉਣ ਦੀ ਮੁਹਿੰਮ

Posted On: 09 SEP 2021 7:18PM by PIB Chandigarh

ਕਿਸੇ ਵੀ ਤਰ੍ਹਾਂ ਦੇ ਗੈਰਵਾਜਬ ਅਭਿਆਸਾਂ ਨੂੰ ਰੋਕਣ ਅਤੇ ਖਾਣ ਵਾਲੇ ਤੇਲ ਦੀ ਉਪਲਬਧਤਾ ਵਿੱਚ ਪਾਰਦਰਸ਼ਤਾ ਲਿਆਉਣ ਦੇ ਮੱਦੇਨਜ਼ਰਕੇਂਦਰ ਨੇ ਸੂਬਿਆਂ ਨੂੰ ਖਾਣ ਵਾਲੇ ਤੇਲ ਬੀਜਾਂ ਅਤੇ ਤੇਲ ਦੇ ਸਟਾਕ ਦਾ ਖੁਲਾਸਾ ਮਿੱਲਾਂ ਅਤੇ ਸਟਾਕਿਸਟਾਂ ਨਾਲ ਕਰਨ ਲਈ ਕਿਹਾ ਹੈ।

ਇਹ ਕਦਮ ਇਹ ਸੁਨਿਸ਼ਚਿਤ ਕਰਨ ਲਈ ਚੁੱਕਿਆ ਜਾ ਰਿਹਾ ਹੈ ਤਾਂ ਜੋ ਕੋਈ ਗੈਰ ਵਾਜਬ ਪ੍ਰੈਕਟਿਸ ਨਾ ਹੋਵੇ ਅਤੇ ਕਿਸੇ ਵੀ ਤਰ੍ਹਾਂ ਨਾਲ ਖਾਣ ਵਾਲੇ ਤੇਲਾਂ ਦੀ ਜਮਾਖੋਰੀ ਦੇ ਨਤੀਜੇ ਵੱਜੋਂ ਵਾਧਾ ਨਾ ਹੋਵੇ। 

ਇਹ ਕਿਸੇ ਵੀ ਕਿਸਮ ਦਾ ਸਟਾਕ ਦੀ ਲਿਮਿਟੇਸ਼ਨ ਦਾ ਹੁਕਮ ਨਹੀਂ ਹੈ। 

ਸਕੱਤਰ, ਖੁਰਾਕ ਅਤੇ ਜਨਤਕ ਵੰਡ ਵੱਲੋਂ ਕੱਲ੍ਹ ਰਾਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਮਾਮਲੇ ਨੂੰ ਅੱਗੇ ਲਿਜਾਣ ਦੀ ਉਮੀਦ ਹੈ ਤਾਂ ਜੋ ਇਸਦੀ ਢੁਕਵੇਂ ਢੰਗ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। 

---------------------- 

ਡੀਜੇਐਨ/ਐਨਐਸ



(Release ID: 1753686) Visitor Counter : 128