ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਦਾ ਈ -ਫਾਈਲਿੰਗ ਪੋਰਟਲ - ਅਪਡੇਟਸ
Posted On:
08 SEP 2021 6:53PM by PIB Chandigarh
ਆਮਦਨ ਕਰ ਵਿਭਾਗ ਦਾ ਈ-ਫਾਈਲਿੰਗ ਪੋਰਟਲ (www.incometax.gov.in) 7 ਜੂਨ, 2021 ਨੂੰ ਲਾਂਚ ਕੀਤਾ ਗਿਆ ਸੀ। ਟੈਕਸਦਾਤਾਵਾਂ ਅਤੇ ਪੇਸ਼ੇਵਰਾਂ ਨੇ ਉਦੋਂ ਤੋਂ ਹੀ ਪੋਰਟਲ ਵਿੱਚ ਖਾਮੀਆਂ ਅਤੇ ਮੁਸ਼ਕਲਾਂ ਦੀ ਰਿਪੋਰਟ ਕੀਤੀ ਹੈ। ਵਿੱਤ ਮੰਤਰਾਲਾ ਇਨਫੋਸਿਸ ਲਿਮਟਿਡ ਦੇ ਨਾਲ ਮੁੱਦਿਆਂ ਦੇ ਨਿਪਟਾਰੇ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰ ਰਿਹਾ ਹੈ ਜੋ ਕਿ ਪ੍ਰੋਜੈਕਟ ਲਈ ਮੈਨੇਜਡ ਸਰਵਿਸਸ ਪ੍ਰੋਵਾਈਡਰ ਹੈ.
ਬਹੁਤ ਸਾਰੇ ਟੈਕਨੀਕਲ ਮੁੱਦਿਆਂ ਨੂੰ ਹੌਲੀ ਹੌਲੀ ਹੱਲ ਕੀਤਾ ਜਾ ਰਿਹਾ ਹੈ ਅਤੇ ਪੋਰਟਲ 'ਤੇ ਵੱਖ -ਵੱਖ ਫਾਈਲਾਂ ਦੇ ਅੰਕੜਿਆਂ ਵਿੱਚ ਇੱਕ ਸਕਾਰਾਤਮਕ ਰੁਝਾਨ ਪ੍ਰਤੀਬਿੰਬਤ ਹੋਇਆ ਹੈ। 7 ਸਤੰਬਰ, 2021 ਤੱਕ 8.83 ਕਰੋੜ ਤੋਂ ਵੱਧ ਵਿਲੱਖਣ ਟੈਕਸਦਾਤਾਵਾਂ ਨੇ ਸਤੰਬਰ, 2021 ਵਿੱਚ 15.55 ਲੱਖ ਤੋਂ ਵੱਧ ਦੀ ਰੋਜ਼ਾਨਾ ਔਸਤ ਨਾਲ ਲੋਗ ਇਨ ਕੀਤਾ ਹੈ। । ਸਤੰਬਰ 2021 ਵਿੱਚ ਇਨਕਮ ਟੈਕਸ ਰਿਟਰਨ (ਆਈਟੀਆਰ) ਦਾਖਲ ਕਰਨ ਦੀ ਗਿਣਤੀ ਰੋਜ਼ਾਨਾ 3.2 ਲੱਖ ਹੋ ਗਈ ਹੈ ਅਤੇ ਏਵਾਈ 2021-22 ਲਈ 1.19 ਕਰੋੜ ਆਈਟੀਆਰ ਦਾਖਲ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 76.2 ਲੱਖ ਤੋਂ ਵੱਧ ਟੈਕਸਦਾਤਾਵਾਂ ਨੇ ਰਿਟਰਨ ਭਰਨ ਲਈ ਪੋਰਟਲ ਦੀ ਆਨਲਾਈਨ ਸਹੂਲਤ ਦਾ ਇਸਤੇਮਾਲ ਕੀਤਾ ਹੈ।
ਇਹ ਦੱਸਣਾ ਉਤਸ਼ਾਹਜਨਕ ਹੈ ਕਿ 94.88 ਲੱਖ ਤੋਂ ਵੱਧ ਆਈਟੀਆਰਾਂ ਦੀ ਈ-ਤਸਦੀਕ ਵੀ ਕੀਤੀ ਗਈ ਹੈ, ਜੋ ਕਿ ਸੈਂਟਰਲਾਈਜ਼ਡ ਪ੍ਰੋਸੈਸਿੰਗ ਸੈਂਟਰ ਵੱਲੋਂ ਪ੍ਰੋਸੈਸਿੰਗ ਲਈ ਜ਼ਰੂਰੀ ਹੈ। ਇਸ ਵਿੱਚੋਂ 7.07 ਲੱਖ ਆਈਟੀਆਰਾਂ ਪ੍ਰੋਸੈਸ ਕੀਤੀਆਂ ਜਾ ਚੁਕੀਆਂ ਹਨ।
ਟੈਕਸਦਾਤਾ ਫੇਸਲੇਸ ਅਸੈਸਮੈਂਟ/ਅਪੀਲ/ਪੈਨਲਟੀ ਦੀ ਕਾਰਵਾਈ ਦੇ ਤਹਿਤ ਵਿਭਾਗ ਵੱਲੋਂ ਜਾਰੀ ਕੀਤੇ ਗਏ 8.74 ਲੱਖ ਨੋਟਿਸ ਵੇਖਣ ਦੇ ਯੋਗ ਹੋ ਗਏ ਹਨ। ਜਿਨ੍ਹਾਂ ਵਿੱਚੋਂ 2.61 ਲੱਖ ਤੋਂ ਵੱਧ ਜਵਾਬ ਦਾਖਲ ਕੀਤੇ ਗਏ ਹਨ। ਈ-ਕਾਰਵਾਈਆਂ ਲਈ ਔਸਤਨ 8,285 ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ 5,889 ਜਵਾਬ ਰੋਜ਼ਾਨਾ ਦੇ ਆਧਾਰ ਤੇ ਸਤੰਬਰ, 2021 ਵਿੱਚ ਦਾਖਲ ਕੀਤੇ ਜਾ ਰਹੇ ਹਨ।
10.60 ਲੱਖ ਤੋਂ ਵੱਧ ਕਾਨੂੰਨੀ ਫਾਰਮ ਦਾਖਲ ਕੀਤੇ ਗਏ ਹਨ ਜਿਨ੍ਹਾਂ ਵਿੱਚ 7.86 ਲੱਖ ਟੀਡੀਐਸ ਸਟੇਟਮੈਂਟਾਂ, ਟਰੱਸਟਾਂ/ਸੰਸਥਾਵਾਂ ਦੀ ਰਜਿਸਟਰੇਸ਼ਨ ਲਈ 10 ਏ ਦੇ 1.03 ਲੱਖ ਫਾਰਮ, ਤਨਖਾਹ ਦੇ ਬਕਾਏ ਲਈ 10 ਈ ਦੇ 0.87 ਲੱਖ ਫਾਰਮ, ਅਪੀਲ ਲਈ 35 ਦੇ 0.10 ਲੱਖ ਫਾਰਮ ਸ਼ਾਮਲ ਹਨ।
ਆਧਾਰ- ਪੈਨ ਲਿੰਕਿੰਗ 66.44 ਲੱਖ ਟੈਕਸਦਾਤਾਵਾਂ ਵੱਲੋਂ ਕੀਤੀ ਗਈ ਹੈ ਅਤੇ 14.59 ਲੱਖ ਤੋਂ ਵੱਧ ਈ-ਪੈਨ ਅਲਾਟ ਕੀਤੇ ਗਏ ਹਨ। ਸਤੰਬਰ 2021 ਵਿੱਚ ਰੋਜ਼ਾਨਾ ਦੇ ਆਧਾਰ ਤੇ 0.50 ਲੱਖ ਤੋਂ ਵੱਧ ਟੈਕਸਦਾਤਾਵਾਂ ਵੱਲੋਂ ਇਹ ਦੋ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।
ਇਹ ਦੁਹਰਾਇਆ ਜਾਂਦਾ ਹੈ ਕਿ ਵਿਭਾਗ ਟੈਕਸਦਾਤਾਵਾਂ ਵਾਸਤੇ ਨਿਰਵਿਘਨ ਫਾਈਲਿੰਗ ਤਜ਼ੁਰਬਾ ਯਕੀਨੀ ਬਣਾਉਣ ਲਈ ਇਨਫੋਸਿਸ ਨਾਲ ਲਗਾਤਾਰ ਜੁੜਿਆ ਹੋਇਆ ਹੈ।
----------
ਆਰਐਮ/ਕੇਐਮਐਨ
(Release ID: 1753392)
Visitor Counter : 167