ਆਯੂਸ਼
ਆਯੁਸ਼ ਦੇ ਖੇਤਰ ਵਿੱਚ ਵਿਦਿਆਰਥੀਆਂ ਦਾ ਕਰਿਅਰ ਸੰਵਾਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਆਯੁਸ਼ ਮੰਤਰਾਲਾ
ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ 10 ਸਿਤੰਬਰ ਨੂੰ ਗੁਵਾਹਾਟੀ ’ਚ ‘ਆਯੁਸ਼ ਪ੍ਰਣਾਲੀਆਂ ਵਿੱਚ ਵਿਵਿਧ ਅਤੇ ਸੰਤੋਸ਼ਪ੍ਰਦ ਕਰਿਅਰ’ ’ਤੇ ਇੱਕ ਸੈਮੀਨਾਰ ਦਾ ਉਦਘਾਟਨ ਕਰਨਗੇ
प्रविष्टि तिथि:
08 SEP 2021 7:07PM by PIB Chandigarh
ਆਯੁਸ਼ ਮੰਤਰਾਲਾ ਹੁਣ ਵਿਦਿਆਰਥੀਆਂ ਨੂੰ ਜ਼ਿਆਦਾ ਸਮਾਵੇਸ਼ੀ ਤਰੀਕੇ ਨਾਲ ਸ਼ਾਮਿਲ ਕਰਨ ਦੇ ਨਾਲ-ਨਾਲ ਆਯੁਸ਼ ਪ੍ਰਣਾਲੀਆਂ ’ਚ ਉਨ੍ਹਾਂ ਦਾ ਕਰਿਅਰ ਸੰਵਾਰਨ ਦਾ ਰਸਤਾ ਤਲਾਸ਼ ਰਿਹਾ ਹੈ। ਇਸ ਦਿਸ਼ਾ ਵਿੱਚ ਸ਼ੁਰੂਆਤ ਕਰਨ ਲਈ ਮੰਤਰਾਲਾ ‘ਆਯੁਸ਼ ਪ੍ਰਣਾਲੀਆਂ ਵਿੱਚ ਵੱਖ ਵੱਖ ਅਤੇ ਸੰਤੋਸ਼ਜਨਕ ਕਰਿਅਰ-ਉੱਤਰ ਪੂਰਬ ਰਾਜਾਂ ’ਚ ਸਿੱਖਿਆ, ਉੱਦਮੀ ਅਤੇ ਰੋਜ਼ਗਾਰ ’ਤੇ ਫੋਕਸ’ ਨਾਮਕ ਥੀਮ ’ਤੇ ਇੱਕ ਸੈਮੀਨਾਰ ਦਾ ਪ੍ਰਬੰਧ ਕਰਨ ਜਾ ਰਿਹਾ ਹੈ। ਇਹ ਸੈਮੀਨਾਰ 10 ਸਿਤੰਬਰ ਨੂੰ ਅਸਮ ਦੇ ਗੁਵਾਹਾਟੀ ਵਿੱਚ ਹੋਵੇਗਾ। ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਆਯੁਸ਼ ਸੰਸਥਾਨਾਂ ਅਤੇ ਅਨੁਸੰਧਾਨ ਸੰਗਠਨਾਂ ਦੇ ਸਬੰਧੰਤ ਪ੍ਰਮੁੱਖ ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਨਗੇ ।
ਆਯੁਸ਼ ਮੰਤਰਾਲਾ ਵਲੋਂ ਪਹਿਲੀ ਵਾਰ ਇੱਕ ਅਜਿਹਾ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕਰਿਅਰ ਦੇ ਵੱਖ ਵੱਖ ਜਰਿਏ ਅਤੇ ਇਸ ਖੇਤਰ ਵਿੱਚ ਸਟਾਰਟਅਪਸ ਦੀ ਸੰਭਾਵਨਾਵਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਅਗਸਤ ਵਿੱਚ ਸਾਰੇ ਉੱਤਰ-ਪੂਰਬ ਰਾਜਾਂ ਦੇ ਆਯੂਸ਼ ਅਤੇ ਸਿਹਤ ਮੰਤਰੀਆਂ ਨੇ ਆਯੁਸ਼ ਮੰਤਰਾਲਾ ਵਲੋਂ ਆਯੋਜਿਤ ਕੀਤੇ ਇੱਕ ਸੈਮੀਨਾਰ ਵਿੱਚ ਭਾਗ ਲਿਆ ਸੀ, ਜਿਸ ਵਿੱਚ ਬੁਨਿਆਦੀ ਢਾਂਚਾ ਸਹੂਲਤਾਂ ਦੇ ਵਿਕਾਸ ਦੇ ਨਾਲ-ਨਾਲ ਆਯੁਸ਼ ਚਿਕਿਤਸਾ ਪ੍ਰਣਾਲੀ ਦੇ ਪ੍ਰਚਾਰ-ਪ੍ਰਸਾਰ ’ਤੇ ਵਿਆਪਕ ਚਰਚਾਵਾਂ ਹੋਈਆਂ ਸਨ।
ਸ਼ੁੱਕਰਵਾਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਸੈਮੀਨਾਰ ’ਚ ਆਯੁਸ਼ ਪ੍ਰਣਾਲੀਆਂ ਵਿੱਚ ਵੱਖ ਵੱਖ ਅਤੇ ਸੰਤੋਸ਼ਜਨਕ ਕਰਿਅਰ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ ਜਾਵੇਗੀ ਅਤੇ ਇਸ ਦੌਰਾਨ ਉੱਤਰ ਪੂਰਬ ਰਾਜਾਂ ਵਿੱਚ ਸਿੱਖਿਆ, ਉੱਦਮੀ ਅਤੇ ਰੋਜ਼ਗਾਰ ’ਤੇ ਵਿਸ਼ੇਸ਼ ਰੂਪ ਨਾਲ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਸੰਮੇਲਨ ਦੇ ਦੌਰਾਨ ਆਯੁਸ਼ ਦੀ ਸਾਰੇ ਆਯੁਰਵੇਦ ਅਤੇ ਹੋਮਿਓੌਪੈਥੀ, ਯੂਨਾਨੀ, ਸਿੱਧ, ਯੋਗ ਅਤੇ ਕੁਦਰਤੀ ਚਿਕਿਤਸਾ ਵਿੱਚ ਸਿੱਖਿਆ ਅਤੇ ਕਰਿਅਰ ਦੇ ਮੌਕਿਆਂ ’ਤੇ ਮਾਹਿਰਾਂ ਵਲੋਂ ਪੇਸ਼ਕਾਰੀਆਂ ਦਿੱਤੀਆ ਜਾਣਗੀਆਂ। ਇਹ ਮਾਹਿਰ ਉਦਯੋਗ ਜਗਤ ਦੇ ਨਜ਼ਰਿਏ ’ਤੇ ਵੀ ਗੌਰ ਕਰਨਗੇ ਅਤੇ ਇਸ ’ਤੇ ਚਰਚਾ ਕਰਨਗੇ ਅਤੇ ਇਸਦੇ ਨਾਲ ਹੀ ਨੌਜਵਾਨ ਪ੍ਰੋਫੇਸ਼ਨਲਾਂ ਵਲੋਂ ਆਪਣਾ ਪੇਸ਼ਾ ਸ਼ੁਰੂ ਕਰਨ ਅਤੇ ਸਟਾਰਟਅਪ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦੇ ਬਾਰੇ ਵਿੱਚ ਗੱਲ ਕਰਨਗੇ।
ਇਸ ਸੈਮੀਨਾਰ ਦੇ ਦੌਰਾਨ ਵਿਭਿੰਨ ਵਿਸ਼ਿਆਂ ਦੇ ਮਾਹਿਰਾਂ ਦੇ ਨਾਲ ਵਿਦਿਆਰਥੀਆਂ ਅਤੇ ਵਿਦਵਾਨਾਂ ਦਾ ਇੱਕ ਇੰਟਰਐਕਟਿਵ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ। ਇਸ ਸੈਮੀਨਾਰ ਵਿੱਚ ਵਿਸ਼ੇਸ਼ ਰੂਪ ਤੋਂ ਉੱਤਰ ਪੂਰਬ ਰਾਜਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਬਹੁਤ ਸਾਰੇ ਮਸ਼ਹੂਰ ਮਾਹਿਰ ਜਿਵੇਂ ਕਿ ਪ੍ਰੋਫੈਸਰ ਸੰਜੀਵ ਸ਼ਰਮਾ, ਨਿਦੇਸ਼ਕ, ਰਾਸ਼ਟਰੀ ਆਯੁਰਵੇਦ ਸੰਸਥਾਨ, ਡਾ. ਸੁਭਾਸ਼ ਸਿੰਘ, ਐਨ.ਆਈ.ਆਈ.ਆਈ., ਕੋਲਕਾਤਾ, ਪ੍ਰੋ. ਅਸੀਮ ਅਲੀ ਖਾਨ, ਮਹਾਨਿਦੇਸ਼ਕ, ਸੀ.ਸੀ.ਆਰ.ਐਸ., ਨਵੀਂ ਦਿੱਲੀ, ਪ੍ਰੋ. ਡਾ. ਕਨਕਵੱਲੀ, ਮਹਾਨਿਦੇਸ਼ਕ, ਸੀ.ਸੀ.ਆਰ.ਐਸ., ਚੇਨੱਈ, ਡਾ. ਪਦਮ ਗੁਰਮੀਤ, ਨਿਦੇਸ਼ਕ ਐਨ.ਆਰ.ਆਈ.ਐਸ., ਲੇਹ ਅਤੇ ਹੋਰ ਉੱਘੇ ਜਾਣਕਾਰ ਸੰਬੰਧਤ ਆਯੁਸ਼ ਪ੍ਰਣਾਲੀਆਂ ਵਿੱਚ ਅਨੁਸੰਧਾਨ, ਸਿੱਖਿਆ ਅਤੇ ਕੈਰੀਅਰ ਦੇ ਮੌਕਿਆਂ ’ਤੇ ਕਾਫ਼ੀ ਵਿਸਤਾਰ ਨਾਲ ਚਰਚਾ ਕਰਨਗੇ।
*****************
ਐਮਵੀ/ਐਸਕੇ
(रिलीज़ आईडी: 1753390)
आगंतुक पटल : 189