ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਐੱਫ ਓ ਐੱਸ ਐੱਸ 4 ਜੀ ਓ ਵੀ ਇਨੋਵੇਸ਼ਨ ਚੈਲੇਂਜ ਵਿੱਚ ਹਿੱਸਾ ਲੈਣ ਦੀ ਆਖ਼ਰੀ ਤਰੀਕ 15 ਸਤੰਬਰ 2021 ਤੱਕ ਵਧਾ ਦਿੱਤੀ ਗਈ ਹੈ
Posted On:
08 SEP 2021 4:58PM by PIB Chandigarh
ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਅਪ੍ਰੈਲ 22, 2021 ਨੂੰ ਐੱਫ ਓ ਐੱਸ ਐੱਸ ਨੂੰ ਅਪਨਾਉਣ ਅਤੇ ਸ਼ਾਸਨ ਅਤੇ ਸਰਕਾਰੀ ਕੰਮਕਾਜ ਵਿੱਚ ਇਸ ਦੀ ਵਰਤੋਂ ਬਾਰੇ ਜਾਗਰੂਕਤਾ ਵਧਾਉਣ ਲਈ ਇੱਕ ਵਰਚੁਅਲ ਗੋਲ ਮੇਜ਼ ਵਿਚਾਰ ਚਰਚਾ (ਫ੍ਰੀ ਅਤੇ ਓਪਨ ਸੋਰਸ ਸਾਫਟਵੇਅਰ (ਐੱਫ ਓ ਐੱਸ ਐੱਸ) ਇਨ ਗੋਰਮਿੰਟ) ਆਯੋਜਿਤ ਕੀਤੀ ਸੀ ।
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ , ਮਾਈ ਗੋਵ ਦੀ ਸੱਤਵੀਂ ਵਰ੍ਹੇਗੰਢ ਮੌਕੇ 26 ਜੁਲਾਈ 2021 ਨੂੰ ਭਾਰਤੀ ਐੱਫ ਓ ਐੱਸ ਐੱਸ ਵਾਤਾਵਰਣ ਪ੍ਰਣਾਲੀ ਉਸਾਰਣ ਅਤੇ ਸਰਕਾਰ ਵਿੱਚ ਫ੍ਰੀ ਅਤੇ ਓਪਨ ਸੋਰਸ ਸਾਫਟਵੇਅਰ ਨੂੰ ਅਪਨਾਉਣ ਲਈ ਤੇਜ਼ੀ ਲਿਆਉਣ ਲਈ ਇੱਕ ਹੈਸ਼ ਐੱਫ ਓ ਐੱਸ ਐੱਸ 4 ਗੋਵ (#FOSS4Gov) ਇਨੋਵੇਸ਼ਨ ਚੈਲੇਂਜ ਲਾਂਚ ਕੀਤਾ ਸੀ ।
ਇਸ ਚੁਣੌਤੀ ਰਾਹੀਂ ਭਾਰਤ ਵਿੱਚ ਵਿਦਿਆਰਥੀਆਂ , ਅਕਾਦਮਿਕ ਮਾਹਰਾਂ , ਕੰਮਕਾਜੀ ਪੇਸ਼ਾਵਰਾਂ , ਸਟਾਰਟਅੱਪਸ ਅਤੇ ਵੱਖ ਵੱਖ ਇਨੋਵੇਟਰਸ ਨੂੰ ਆਪਣੀਆਂ ਮੌਜੂਦਾ ਐੱਫ ਓ ਐੱਸ ਐੱਸ ਅਧਾਰਿਤ ਇਨੋਵੇਸ਼ਨਸ ਨੂੰ ਪ੍ਰਦਰਸਿ਼ਤ ਕਰਨ ਲਈ ਸੱਦਾ ਦਿੱਤਾ ਗਿਆ ਹੈ । ਇਸ ਰਾਹੀਂ ਸ਼ਹਿਰੀ ਸ਼ਾਸਨ , ਖੇਤੀਬਾੜੀ , ਸਿੱਖਿਆ , ਸਿਹਤ ਵਿੱਚ ਗੋਵ ਟੈੱਕ ਲਈ ਸੰਭਵ ਐਪਲੀਕੇਸ਼ਨਜ਼ ਦੇ ਨਾਲ ਉੱਦਮ ਸਰੋਤ ਯੋਜਨਾਬੰਦੀ (ਈ ਆਰ ਪੀ) ਅਤੇ ਗ੍ਰਾਹਕ ਸੰਪਰਕ ਪ੍ਰਬੰਧਨ ਵਿੱਚ ਓਪਨ ਸੋਰਸ ਉਤਪਾਦ ਇਨੋਵੇਸ਼ਨਸ , ਲਾਗੂ ਕਰਨ ਯੋਗ ਅਤੇ ਨਵੀਂਆਂ ਐੱਫ ਓ ਐੱਸ ਐੱਸ ਅਧਾਰਿਤ ਇਨੋਵੇਸ਼ਨਜ਼ ਬਣਾਉਣਾ ਵੀ ਸ਼ਾਮਲ ਹੈ । ਇਸ ਚੈਲੇਂਜ ਦੇ ਜੇਤੂ ਨਗਦ ਪੁਰਸਕਾਰ ਅਤੇ ਸਰਕਾਰ ਦੀ ਈ—ਮਾਰਕਿਟ (ਜੀ ਈ ਐੱਮ) ਤੇ ਸੂਚੀਬੱਧ ਕਰਨ ਲਈ ਆਪਣੇ ਉਤਪਾਦਾਂ ਦੇ ਪੈਮਾਨਿਆਂ ਲਈ ਇਨਕੋਵੇਸ਼ਨ ਸਹਾਇਤਾ ਪ੍ਰਾਪਤ ਕਰਨਗੇ ।
ਇਸ ਚੈਲੇਂਜ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਇਸ ਵਿੱਚ ਸ਼ਾਮਲ ਹੋਣ ਦੀ ਆਖ਼ਰੀ ਤਰੀਕ ਅਤੇ ਅਰਜ਼ੀਆਂ ਦਾਇਰ ਕਰਨ ਦੀ ਮਿਤੀ ਵਧਾ ਕੇ 15 ਸਤੰਬਰ 2021 ਕਰ ਦਿੱਤੀ ਗਈ ਹੈ । ਐੱਮ ਈ ਆਈ ਟੀ ਵਾਈ ਐੱਫ ਓ ਐੱਸ ਐੱਸ ਇਨੋਵੇਟਰਜ਼ ਨੂੰ ਅਪੀਲ ਕਰਦਾ ਹੈ ਕਿ ਉਹ ਵੱਡੀ ਗਿਣਤੀ ਵਿੱਚ ਐੱਫ ਓ ਐੱਸ ਐੱਸ ਕ੍ਰਾਂਤੀ ਨੂੰ ਵੱਧ ਤੋਂ ਵੱਧ ਸੰਭਾਵਨਾਵਾਂ ਤੱਕ ਲਿਜਾਣ ਲਈ ਇਸ ਵਿੱਚ ਹਿੱਸਾ ਲੈਣ ।
********************
ਆਰ ਕੇ ਜੇ / ਐੱਮ
(Release ID: 1753291)
Visitor Counter : 185