ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਐਮਐਸਐਮਈ ਦੇ ਸਕੱਤਰ ਨੇ ਸਮਰੱਥਾ ਨਿਰਮਾਣ ਸਿਖਲਾਈਆਂ, ਸਰਬੋਤਮ ਅਭਿਆਸਾਂ ਅਤੇ ਟੈਕਨੋਲੋਜੀਆਂ ਦੇ ਆਦਾਨ-ਪ੍ਰਦਾਨ ਰਾਹੀਂ ਐਮਐਸਐਮਈਜ਼ ਨੂੰ ਹੈਂਡ ਹੋਲਡਿੰਗ ਸਹਾਇਤਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ


ਆਈਬੀਐਸਏ ਕਾਨਫਰੰਸ ਨੇ ਤਿੰਨ ਦੇਸ਼ਾਂ ਦਰਮਿਆਨ ਬਿਹਤਰ ਸਹਿਯੋਗ ਲਈ ਸਮੂਹਿਕ ਯਤਨਾਂ ਦਾ ਸੱਦਾ ਦਿੱਤਾ

Posted On: 08 SEP 2021 11:21AM by PIB Chandigarh

ਸਕੱਤਰ (ਐਮਐਸਐਮਈ) ਸ਼੍ਰੀ ਬੀ ਬੀ ਸਵੈਨ ਨੇ ਕਿਹਾ ਹੈ ਕਿ ਆਈਬੀਐਸਏ ਫੋਰਮ ਐਮਐਸਐਮਈਜ਼ ਦੀ ਸ਼ਕਤੀਆਂਮੌਕਿਆਂ ਅਤੇ ਚੁਣੌਤੀਆਂ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਤਿਆਰ ਉਤਪਾਦਾਂ ਲਈ ਬਾਜ਼ਾਰ ਬਣਾਉਣ ਅਤੇ ਸਮਰੱਥਾ ਨਿਰਮਾਣ ਸਿਖਲਾਈ ਰਾਹੀਂ ਐਮਐਸਐਮਈਜ ਨੂੰ ਸਰਬੋਤਮ ਅਭਿਆਸਾਂ ਅਤੇ ਟੈਕਨੋਲੋਜੀਆਂ ਦੇ ਵਟਾਂਦਰੇ  ਰਾਹੀਂ ਸਹਾਇਤਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਲਘੁ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ (ਐਸਐਮਈ) 'ਤੇ ਆਈਬੀਐਸਏ ਦੀ ਵੀਂ ਤਿੰਨ ਰਾਸ਼ਟਰੀ  ਵਰਚੁਅਲ ਕਾਨਫਰੰਸ ਦਾ ਉਦਘਾਟਨ ਕਰਦਿਆਂਸ਼੍ਰੀ ਸਵੈਨ ਨੇ ਕਿਹਾ ਕਿ ਇਹ ਮੀਟਿੰਗਾਂ ਵਪਾਰ ਨੂੰ ਉਤਸ਼ਾਹਤ ਕਰਨਵਪਾਰ ਦੀਆਂ ਰੁਕਾਵਟਾਂ ਨੂੰ ਸਮਝਣਤਿੰਨ ਦੇਸ਼ਾਂ ਦਰਮਿਆਨ ਬਿਹਤਰ ਸਹਿਯੋਗ ਲਈ ਸਮੂਹਿਕ ਯਤਨਾਂ ਰਾਹੀਂ ਨਿਵੇਸ਼ ਦੀ ਸਹੂਲਤ ਦੇ ਉਦੇਸ਼ ਨਾਲ ਆਯੋਜਿਤ ਕੀਤੀਆਂ ਜਾ ਰਹੀਆਂ ਹਨ। 

ਆਈਬੀਐਸਏ ਇੱਕ ਵਿਲੱਖਣ ਫੋਰਮ ਹੈ ਜੋ ਭਾਰਤਬ੍ਰਾਜ਼ੀਲ ਅਤੇ ਦੱਖਣੀ ਅਫਰੀਕਾਤਿੰਨ ਵੱਡੇ ਲੋਕਤੰਤਰਾਂ ਅਤੇ ਤਿੰਨ ਵੱਖ -ਵੱਖ ਮਹਾਦੀਪਾਂ ਦੀਆਂ ਵੱਡੀਆਂ ਅਰਥਵਿਵਸਥਾਵਾਂ ਨੂੰ ਇੱਕ ਦੂਜੇ ਨੇੜੇ ਲਿਆਉਂਦਾ ਹੈ, ਜਿਨ੍ਹਾਂ ਨੂੰ ਇੱਕੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  

ਕਾਨਫਰੰਸ ਦੀ ਮੇਜ਼ਬਾਨੀ ਪਿਛਲੇ ਹਫਤੇ ਐਮਐਸਐਮਈ ਮੰਤਰਾਲੇ ਨੇ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ (ਐਨਐਸਆਈਸੀ)ਬ੍ਰਾਜ਼ੀਲੀਅਨ ਮਾਈਕਰੋ ਐਂਡ ਸਮਾਲ ਬਿਜ਼ਨਸ ਸਪੋਰਟ ਸਰਵਿਸ (ਐਸਈਬੀਆਰਏਈ)ਸਮਾਲ ਬਿਜਨਸ ਡਿਵੈਲਪਮੈਂਟ ਵਿਭਾਗ (ਡੀਐਸਬੀਡੀ) ਅਤੇ ਸਮਾਲ ਐਂਟਰਪ੍ਰਾਈਜ਼ ਡਿਵੈਲਪਮੈਂਟ ਏਜੰਸੀ (ਐਸਈਡੀਏ), ਦੱਖਣੀ ਅਫਰੀਕਾ ਦੇ ਸਹਿਯੋਗ ਨਾਲ ਕੀਤੀ ਸੀ।

 

 

ਸ਼੍ਰੀ ਵਿਜੇਇੰਦਰਸੀਐਮਡੀਐਨਐਸਆਈਸੀ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਵੀਂ ਆਈਬੀਐਸਏ ਕਾਨਫਰੰਸ ਦਾ ਮੁੱਖ ਵਿਸ਼ਾ ਜਨਸੰਖਿਆ ਅਤੇ ਵਿਕਾਸ ਲਈ ਲੋਕਤੰਤਰ” ਸੀ। ਉਨ੍ਹਾਂ ਟੈਕਨੀਕਲ ਸੈਸ਼ਨਾਂ ਦੇ ਵੱਖ-ਵੱਖ ਵਿਸ਼ਿਆਂ ਬਾਰੇ ਦੱਸਿਆ ਜਿਨ੍ਹਾਂ ਤੇ ਵਿਚਾਰ-ਵਟਾਂਦਰਾ ਕੀਤਾ ਜਾਂ ਸੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰੈਗੂਲੇਟਰੀ ਵਾਤਾਵਰਣਟੈਕਨੋਲੋਜੀ ਸਹਾਇਤਾਵਿੱਤ ਤੱਕ ਪਹੁੰਚ ਅਤੇ ਕੋਵਿਡ -19 ਮਹਾਮਾਰੀ ਦੇ ਦੌਰਾਨ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਮਾਮਲੇ ਵਿੱਚ ਆਈਬੀਐਸਏ ਦੇ ਮੈਂਬਰਾਂ ਵੱਲੋਂ ਇੱਕ ਦੂਜੇ ਦੇ ਤਜ਼ਰਬਿਆਂ ਅਤੇ ਉੱਤਮ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਸਿੱਖਣ ਲਈ ਬਹੁਤ ਕੁਝ ਹੈ। 

ਸ਼੍ਰੀ ਐਡੁਆਰਡੋ ਡਿਓਗੋ - ਐਸਈਬੀਆਰਏਈ (ਬ੍ਰਾਜ਼ੀਲੀਅਨ ਮਾਈਕਰੋ ਐਂਡ ਸਮਾਲ ਬਿਜ਼ਨਸ ਸਪੋਰਟ ਸਰਵਿਸ)ਬ੍ਰਾਜ਼ੀਲ ਦੇ ਪ੍ਰਸ਼ਾਸਨ ਅਤੇ ਵਿੱਤ ਬਾਰੇ  ਨਿਰਦੇਸ਼ਕ ਨੇ ਕਿਹਾ ਕਿ ਕੋਵਿਡ 19 ਮਹਾਮਾਰੀ ਕਾਰਨ ਦਰਪੇਸ਼ ਚੁਣੌਤੀਆਂ ਦੇ ਬਾਵਜੂਦਐਸਐਮਈਜ ਅਜੇ ਵੀ ਰੋਜ਼ਗਾਰ ਪੈਦਾ ਕਰ ਰਹੇ ਹਨ ਅਤੇ ਆਈਬੀਐਸਏ ਨੂੰ ਉਨ੍ਹਾਂ ਦੇ ਸਥਿਰ ਵਿਕਾਸ ਲਈ ਕੰਮ ਕਰਨ ਦੀ ਜ਼ਰੂਰਤ ਹੈ। 

 

 

ਲਿੰਡੋਕੁਹਲੇਮਖੁਮਾਨੇਡਾਇਰੈਕਟਰ ਜਨਰਲ, ਡਿਪਾਰਟਮੈਂਟ ਆਫ ਸਮਾਲ ਬਿਜਨਸ ਡਿਵੈਲਪਮੈਂਟ) ਡੀਐਸਬੀਡੀਦੱਖਣੀ ਅਫਰੀਕਾ ਨੇ ਜ਼ੋਰ ਦੇ ਕੇ ਕਿਹਾ ਕਿ ਗਰੀਬੀਅਸਮਾਨਤਾ ਅਤੇ ਬੇਰੋਜ਼ਗਾਰੀ ਵਰਗੇ ਮੁੱਦਿਆਂ ਨੂੰ ਐਮਐਸਐਮਈਜ਼ ਨੂੰ ਉਤਸ਼ਾਹਤ ਕਰਕੇ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੂਹਿਕਤਾ ਨੂੰ ਉਤਸ਼ਾਹਤ ਕਰਨ ਲਈ ਨੌਜਵਾਨਾਂ ਅਤੇ ਔਰਤਾਂ ਨੂੰ ਵੀ ਹੁਨਰਮੰਦ ਹੋਣਾ ਚਾਹੀਦਾ ਹੈ।

ਐਮਐਸਐਮਈ ਮੰਤਰਾਲੇ ਦੀ ਸੰਯੁਕਤ ਸਕੱਤਰ (ਐਸਐਮਈ) ਮਿਸ ਮਰਸੀ ਈਪਾਓ ਨੇ ਭਾਰਤ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਐਮਐਸਐਮਈ ਖੇਤਰ ਦੇ ਯੋਗਦਾਨ ਅਤੇ ਭਾਰਤ ਵਿੱਚ ਐਮਐਸਐਮਈਜ ਦੇ ਵਾਧੇ ਵਿੱਚ ਸਹਾਇਤਾ ਕਰਨ ਲਈ ਭਾਰਤ ਸਰਕਾਰ ਦੀ ਵੱਖੋ-ਵੱਖਰੀ ਨੀਤੀਗਤ ਦਖਲੰਦਾਜੀ ਬਾਰੇ ਗੱਲ ਕੀਤੀ। ਉਨ੍ਹਾਂ ਐਮਐਸਐਮਈਜ਼ 'ਤੇ ਕੋਵਿਡ 19 ਮਹਾਂਮਾਰੀ ਦੇ ਪ੍ਰਭਾਵ ਬਾਰੇ ਵੀ ਗੱਲ ਕੀਤੀ। 

 

ਆਈਬੀਐਸਏ ਵੀਂ ਤਿੰਨ ਰਾਸ਼ਟਰੀ ਵਰਚੁਅਲ ਕਾਨਫਰੰਸ ਵਿੱਚ ਚਾਰ ਟੈਕਨੀਕਲ ਸੈਸ਼ਨਾਂ ਨੂੰ ਦੋ ਦਿਨਾਂ ਵਿੱਚ ਵੰਡਿਆ ਗਿਆ ਸੀ ਜਿਨ੍ਹਾਂ ਵਿੱਚ ਭਾਰਤ ਸਰਕਾਰ ਦੇ ਐਮਐਸਐਮਈ ਮੰਤਰਾਲੇ ਦੇ ਮਾਹਰਾਂ ਅਤੇ ਸੀਨੀਅਰ ਅਧਿਕਾਰੀਆਂ ਬ੍ਰਾਜ਼ੀਲੀਅਨ ਮਾਈਕਰੋ ਅਤੇ ਸਮਾਲ ਬਿਜ਼ਨਸ ਸਪੋਰਟ ਸਰਵਿਸ (ਐਸਈਬੀਆਰਏਈ), ਬ੍ਰਾਜ਼ੀਲ; ਡਿਪਾਰਟਮੈਂਟ ਆਫ ਸਮਾਲ ਬਿਜਨਸ ਡਿਵੈਲਪਮੈਂਟ); ਡੀਐਸਬੀਡੀ ਅਤੇ ਸਮਾਲ  ਐਂਟਰਪ੍ਰਾਈਜ਼ ਡਿਵੈਲਪਮੈਂਟ ਏਜੰਸੀ (ਐਸਈਡੀਏ)ਦੱਖਣੀ ਅਫਰੀਕਾ ਨੇ ਵੱਖੋ ਵੱਖਰੇ ਵਿਸ਼ਿਆਂ ਜਿਵੇਂ ਕਿ ਰਾਸ਼ਟਰੀ ਉੱਦਮਤਾ ਵਾਤਾਵਰਣ ਪ੍ਰਣਾਲੀ ਵਿੱਚ ਨਵੀਨਤਾ ਅਤੇ ਸ਼ਮੂਲੀਅਤਗਲੋਬਲ ਵੈਲਯੂ ਚੇਨਾਂ ਦਾ ਏਕੀਕਰਣਸਥਾਈ ਵਿਕਾਸ: ਭਵਿੱਖ ਵਿੱਚ ਕੋਵਿਡ -19 ਵਰਗੇ ਸੰਕਟ ਨਾਲ ਨਜਿੱਠਣ ਲਈ ਆਈਬੀਐਸਏ ਦੀ ਤਿਆਰੀ ਦੇ ਵਿਸ਼ਿਆਂ ਤੇ ਵਿਚਾਰ ਵਟਾਂਦਰੇ ਕੀਤੇ। 

ਐਮਐਸਐਮਈ ਸੈਕਟਰ ਵਿੱਚ ਆਈਬੀਐਸਏ ਦੇ ਮੈਂਬਰਾਂ ਵਿਚਾਲੇ ਸਹਿਯੋਗ ਨੂੰ ਵਧਾਉਣ ਲਈ ਇਹ ਕਾਨਫਰੰਸ ਇੱਕ ਮਹੱਤਵਪੂਰਨ ਪਹਿਲਕਦਮੀ ਹੈ ਅਤੇ ਹਰੇਕ ਦੇਸ਼ ਦੀਆਂ ਯੋਗਤਾਵਾਂ ਅਤੇ ਉਨ੍ਹਾਂ ਵਿਚਲੀਆਂ ਸ਼ਕਤੀਆਂ ਨੂੰ ਆਪਸ ਵਿੱਚ ਜੋੜਦੀ ਹੈ। ਐਮਐਸਐਮਈਜ਼ ਦੀ ਨੈਟਵਰਕਿੰਗ ਨੂੰ ਮਜ਼ਬੂਤ ਕਰਨਚੁਣੌਤੀਆਂ ਤੇ ਕਾਬੂ ਪਾਉਣ ਵਿੱਚ ਸਹਾਇਤਾ ਕਰਨ ਅਤੇ ਐਮਐਸਐਮਈਜ਼ ਨੂੰ ਗਲੋਬਲ ਪਲੇਟਫਾਰਮ 'ਤੇ ਪ੍ਰਤੀਯੋਗੀ ਬਣਾਉਣ ਲਈ ਸੈਸ਼ਨਾਂ ਦੌਰਾਨ ਹੋਏ ਵਿਚਾਰ ਵਟਾਂਦਰੇ ਦੇ ਅਧਾਰ ਤੇ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ। 

--------------------------------

ਐਮਜੇਪੀਐਸ/ਐਮਐਸ


(Release ID: 1753274) Visitor Counter : 219