ਬਿਜਲੀ ਮੰਤਰਾਲਾ
ਐੱਨਟੀਪੀਸੀ ਨੇ ਅਸਮ ਰਾਈਫਲਜ਼ ਨਾਲ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹ ਵਿੱਚ ਭਾਗ ਲਿਆ, ਸਾਈਕਲ ਰੈਲੀ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਦਿੱਲੀ ਦੀ ਯਾਤਰਾ ’ਤੇ ਸਮਰਥਨ ਦਿੱਤਾ ਅਤੇ ਸਨਮਾਨਤ ਕੀਤਾ
Posted On:
07 SEP 2021 3:04PM by PIB Chandigarh
ਐੱਨਟੀਪੀਸੀ ਅੱਜ ਭਾਰਤੀ ਸੈਨਾ ਦੇ ਸਭ ਤੋਂ ਪੁਰਾਣੇ ਅਰਧਸੈਨਿਕ ਬਲ-ਅਸਮ ਰਾਈਫਲਜ਼ ਨਾਲ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹਾਂ ਦੇ ਹਿੱਸੇ ਦੇ ਰੂਪ ਵਿੱਚ ਉਨ੍ਹਾਂ ਦੀ 3000 ਕਿਲੋਮੀਟਰ ਲੰਬੀ ‘ਫਰੀਡਮ ਸਾਈਕਲਿੰਗ ਰੈਲੀ’ ਵਿੱਚ ਸ਼ਾਮਲ ਹੋਇਆ ਜੋ 5 ਸਤੰਬਰ, 2021 ਨੂੰ ਸ਼ਿਲਾਂਗ ਤੋਂ ਨਵੀਂ ਦਿੱਲੀ ਲਈ ਸ਼ੁਰੂ ਕੀਤੀ ਗਈ ਸੀ। ਇਹ ਰੈਲੀ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਅਤੇ ਇਸ ਦੇ ਲੋਕਾਂ ਦੇ ਗੌਰਵਸ਼ਾਲੀ ਇਤਿਹਾਸ, ਸੰਸਕ੍ਰਿਤੀ, ਉਪਲੱਬਧੀਆਂ ਨੂੰ ਯਾਦਗਾਰ ਬਣਾਉਣ ਦੇ ਨਾਲ ਨਾਲ ‘ਫਿਟ ਇੰਡੀਆ ਮੂਵਮੈਂਟ’ ਨੂੰ ਵੀ ਪ੍ਰੋਤਸਾਹਨ ਦਿੰਦੀ ਹੈ।
ਐੱਨਟੀਪੀਸੀ ਬੋਂਗਾਈਗਾਂਵ ਦੇ ਈਡੀ ਸ਼੍ਰੀ ਸੁਬਰਤ ਮੰਡਲ ਦੀ ਅਗਵਾਈ ਵਿੱਚ 20 ਤੋਂ ਜ਼ਿਆਦਾ ਸਾਈਕਲ ਸਵਾਰਾਂ ਦੇ ਐੱਨਟੀਪੀਸੀ ਬੋਂਗਾਈਗਾਂਵ ਦਸਤੇ ਵਿੱਚ ਪਾਵਰ ਸਟੇਸ਼ਨ ਦੇ ਵਿਭਿੰਨ ਵਿਭਾਗਾਂ ਦੇ ਕਰਮਚਾਰੀ ਦੀ ਸ਼ਮੂਲੀਅਤ ਹੋਈ ਜਿਨ੍ਹਾਂ ਨੇ ਅਸਮ ਰਾਈਫਲਜ਼ ਟੀਮ ਨਾਲ 18 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੱਕ ਸਾਈਕਲ ਯਾਤਰਾ ਕੀਤੀ। ਸਾਈਕਲ ਚਾਲਕ ਰਾਸ਼ਟਰੀ ਰਾਜ ਮਾਰਗ-27 ’ਤੇ ਕਾਸ਼ੀਕੋਤਰਾ ਤੋਂ ਖਰੇਗਾਂਵ ਤੱਕ ਐੱਨਟੀਪੀਸੀ ਅਤੇ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਝੰਡੇ ਨਾਲ ਲੈ ਕੇ ਗਏ, ਜਿੱਥੇ ਸਟੇਸ਼ਨ ਦੇ ਸੀਨੀਅਰ ਪ੍ਰਬੰਧਨ ਵੱਲੋਂ ਸਾਈਕਲ ਚਾਲਕਾਂ ਨੂੰ ਸਨਮਾਨਤ ਕੀਤਾ ਗਿਆ।
ਕੋਕਰਾਝਾਰ ਅਤੇ ਬੋਂਗਾਈਗਾਂਵ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ’ਤੇ ਐੱਨਟੀਪੀਸੀ ਬੋਂਗਾਈਗਾਂਵ ਦੇ ਈਡੀ ਸ਼੍ਰੀ ਸੁਬਰਤ ਮੰਡਲ, ਜਨਰਲ ਮੈਨੇਜਰ (ਐੱਫਐੱਮ ਅਤੇ ਮੇਂਟੇਨੈਂਸ) ਸ਼੍ਰੀ ਉਮੇਸ਼ ਸਿੰਘ, ਸੀਆਈਐੱਸਐੱਫ ਦੇ ਕਮਾਂਡੈਂਟ ਸ਼੍ਰੀ ਐੱਚ. ਕੇ. ਬ੍ਰਹਮਾ ਅਤੇ ਸੀਨੀਅਰ ਅਧਿਕਾਰੀਆਂ ਨੇ ਕਰਨਲ ਅਜੀਤ ਖੱਤਰੀ ਦੀ ਅਗਵਾਈ ਵਿੱਚ ਜਵਾਨਾਂ ਅਤੇ ਇਸ ਨੇਕ ਕਾਰਜ ਲਈ ਦਿੱਲੀ ਵੱਲ ਵੱਧ ਰਹੀ ਉਨ੍ਹਾਂ ਦੀ ਟੀਮ ਦੇ 40 ਸਾਈਕਲ ਚਾਲਕਾਂ ਨੂੰ ਸਨਮਾਨਤ ਕੀਤਾ।
************
ਐਮਵੀ/ਆਈਜੀ
(Release ID: 1753011)
Visitor Counter : 218