ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਨੇ ਖਿਡੌਣਿਆਂ, ਹੈਲਮੇਟ, ਏਅਰ ਕੰਡੀਸ਼ਨਰਾਂ ਅਤੇ ਹੋਰਾਂ ਦੀ ਗੁਣਵੱਤਾ ਦਾ ਭਰੋਸਾ ਦੇਣ ਲਈ ਵਿਸ਼ਾਲ ਜਾਂਚ ਸਹੂਲਤ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ
ਨੈਸ਼ਨਲ ਟੈਸਟ ਹਾਊਸ ਨੈਨੋ-ਟੈਕਨਾਲੌਜੀ ਵਿੱਚ ਸ਼ਿੰਗਾਰ, ਇਲੈਕਟ੍ਰੌਨਿਕ ਵਸਤਾਂ ਅਤੇ ਘਰਾਂ ਵਿੱਚ ਵਰਤੇ ਜਾਂਦੇ ਡਿਜੀਟਲ ਉਪਕਰਣਾਂ ਰਾਹੀਂ ਉੱਦਮ ਕਰੇਗਾ
ਨੈਸ਼ਨਲ ਟੈਸਟ ਹਾਊਸ ਦੁਆਰਾ ਗੁਣਵੱਤਾ ਜਾਂਚ ਲਈ ਸਾਲਾਨਾ ਲਗਭਗ 25,000 ਨਮੂਨੇ ਪ੍ਰਾਪਤ ਕੀਤੇ ਜਾਂਦੇ ਹਨ
ਘੱਟੋ ਘੱਟ 60% ਨਮੂਨੇ ਸਰਕਾਰੀ ਏਜੰਸੀਆਂ, 20-25% ਪ੍ਰਾਈਵੇਟ ਏਜੰਸੀਆਂ ਅਤੇ 15-20% ਖਪਤਕਾਰਾਂ ਦੇ ਹਨ
ਨੈਸ਼ਨਲ ਟੈਸਟ ਹਾਊਸ ਚੁਣੇ ਹੋਏ ਖੇਤਰਾਂ ਵਿੱਚ ਸਕਾਲਰਸ਼ਿਪ ਪ੍ਰਦਾਨ ਕਰਾਏਗਾ
Posted On:
07 SEP 2021 5:06PM by PIB Chandigarh
ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਸ੍ਰੀਮਤੀ ਲੀਨਾ ਨੰਦਨ ਨੇ ਮੰਗਲਵਾਰ ਨੂੰ ਦੇਸ਼ ਦੇ ਵਿਕਾਸ ਵਿੱਚ ਐਨਟੀਐਚ ਦੀ ਮਹੱਤਵਪੂਰਣ ਭੂਮਿਕਾ ਬਾਰੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਨੈਸ਼ਨਲ ਟੈਸਟ ਹਾਊਸ (ਐੱਨਟੀਐੱਚ) ਇੱਕ ਉਦਾਹਰਣ ਹੈ ਕਿ ਕਿਵੇਂ ਭਾਰਤ ਇੱਕ ਦੇਸ਼ ਦੇ ਰੂਪ ਵਿੱਚ ਖੋਜ, ਵਿਕਾਸ, ਟੈਕਨਾਲੌਜੀ ਅਤੇ ਜੀਵਨ ਦੇ ਹਰ ਖੇਤਰ ਵਿੱਚ ਰਾਸ਼ਟਰ ਨਿਰਮਾਣ ਅਤੇ ਗੁਣਵੱਤਾ ਵਿੱਚ ਯੋਗਦਾਨ ਪਾਉਣ ਵਿੱਚ ਸਮੇਂ ਦੇ ਨਾਲ ਅੱਗੇ ਵਧਿਆ ਹੈ।”
ਨੈਸ਼ਨਲ ਟੈਸਟ ਹਾਊਸ (ਐੱਨਟੀਐੱਚ), ਇੱਕ 109 ਸਾਲ ਪੁਰਾਣੀ ਸਰਕਾਰੀ ਗੁਣਵੱਤਾ ਭਰੋਸਾ ਪ੍ਰਯੋਗਸ਼ਾਲਾ ਹੈ, ਜੋ ਇੰਜਨੀਅਰਿੰਗ ਦੇ ਸਾਰੇ ਖੇਤਰਾਂ ਵਿੱਚ ਉਦਯੋਗ, ਖਪਤਕਾਰਾਂ ਅਤੇ ਸਰਕਾਰੀ ਏਜੰਸੀਆਂ ਲਈ ਸਮੱਗਰੀ ਜਾਂਚ ਸਹੂਲਤਾਂ ਪ੍ਰਦਾਨ ਕਰਦੀ ਹੈ। ਐੱਨਟੀਐੱਚ ਦੀਆਂ 6 ਪ੍ਰਯੋਗਸ਼ਾਲਾਵਾਂ ਹਨ, ਜੋ ਉਦਯੋਗਿਕ ਅਤੇ ਆਰਥਿਕ ਵਿਕਾਸ ਲਈ ਗੁਣਵੱਤਾ ਭਰੋਸੇ 'ਤੇ ਦੇਸ਼ ਦੀ ਸੇਵਾ ਕਰ ਰਹੀਆਂ ਹਨ।
ਸਰਕਾਰੀ ਟੈਸਟ ਹਾਊਸ (ਅੱਜ ਕੌਮੀ ਟੈਸਟ ਹਾਊਸ ਵਜੋਂ ਜਾਣਿਆ ਜਾਂਦਾ ਹੈ) ਦੱਖਣੀ ਕਲਕੱਤਾ ਦੇ ਅਲੀਪੁਰ ਵਿਖੇ ਸਾਲ 1912 ਵਿੱਚ ਬਣਾਇਆ ਗਿਆ ਸੀ ਅਤੇ ਇਸ ਨੇ ਵਿਗਿਆਨਕ ਸਿਧਾਂਤ, ਖੋਜਾਂ ਅਤੇ ਵਿਹਾਰਕ ਉਤਪਾਦਾਂ ਦੇ ਵਿਕਾਸ ਵਿੱਚ ਬਹੁਤ ਯੋਗਦਾਨ ਪਾਇਆ ਹੈ।
ਇੱਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਸੰਸਥਾ ਕਈ ਮਹਾਨ ਵਿਗਿਆਨਿਆਂ ਵਲੋਂ ਸਮਰਪਿਤ ਰਚਨਾਵਾਂ ਦੀ ਗਵਾਹ ਰਹੀ ਹੈ। ਡਾ. ਐੱਸ ਵੈਂਕਟੇਸ਼ਵਰਨ ਅਤੇ ਡਾ. ਕ੍ਰਿਸ਼ਨਨ ਨੇ ਸਰ ਸੀ ਵੀ ਰਮਨ ਨਾਲ ਐੱਨਟੀਐੱਚ ਪ੍ਰਯੋਗਸ਼ਾਲਾਵਾਂ ਵਿੱਚ ਗਲਿਸਰੀਨ ਦੇ "ਕਮਜ਼ੋਰ ਫਲੋਰੋਸੈਂਸ" ਵਿਸ਼ੇ 'ਤੇ ਟੈਸਟ ਅਤੇ ਖੋਜਾਂ ਕੀਤੀਆਂ, ਜਿਸ ਨਾਲ "ਰਮਨ ਪ੍ਰਭਾਵ" ਦੀ ਖੋਜ ਹੋਈ। ਸਰ ਸੀ ਵੀ ਰਮਨ ਨੂੰ ਸਾਲ 1930 ਵਿੱਚ “ਰਮਨ ਪ੍ਰਭਾਵਾਂ” ਦੀ ਖੋਜ ਲਈ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਸਰ ਸੀ ਵੀ ਰਮਨ ਨੇ 1930 ਵਿੱਚ ਸਵੀਡਿਸ਼ ਅਕੈਡਮੀ ਵਿੱਚ ਆਪਣੇ ਨੋਬਲ ਪੁਰਸਕਾਰ ਜੇਤੂ ਭਾਸ਼ਣ ਵਿੱਚ ਜੀਟੀਐੱਚ (ਹੁਣ ਐੱਨਟੀਐੱਚ) ਦੇ ਵਿਗਿਆਨੀ ਡਾ. ਐੱਸ ਵੈਂਕਟੇਸ਼ਵਰਨ ਦੇ ਯੋਗਦਾਨ ਦਾ ਉਚੇਚਾ ਜ਼ਿਕਰ ਕੀਤਾ ਸੀ।
ਭਾਵੇਂ ਉਹ ਰੇਲਵੇ ਲਾਈਨਾਂ, ਵੈਗਨ, ਕੋਚ, ਉੱਚੀਆਂ ਇਮਾਰਤਾਂ, ਸੀਮੈਂਟ ਕੰਕਰੀਟ, ਲੋਹਾ, ਸਟੀਲ ਬਾਰ, ਟ੍ਰਾਂਸਫਾਰਮਰ ਜਾਂ ਛੋਟੀਆਂ ਖਪਤਕਾਰ ਵਸਤੂਆਂ ਜਿਵੇਂ ਮਿਕਸਰ ਗ੍ਰਾਈਂਡਰ, ਓਵਨ, ਟੋਸਟਰ, ਬੈਟਰੀਆਂ, ਤਾਰਾਂ, ਕੇਬਲ, ਰੱਸੀਆਂ, ਪ੍ਰੈਸ਼ਰ ਕੁੱਕਰ ਹੋਵੇ, ਨੈਸ਼ਨਲ ਟੈਸਟ ਹਾਊਸ (ਐੱਨਟੀਐੱਚ) ਦੇਸ਼ ਵਿੱਚ ਨਿਰਮਿਤ ਅਤੇ ਆਯਾਤ ਕੀਤੀਆਂ ਵਸਤੂਆਂ ਦੀ ਦੇਸ਼ ਵਿੱਚ ਗੁਣਵੱਤਾ ਅਤੇ ਸੁਰੱਖਿਆ ਦੇ ਮਿਆਰਾਂ ਨੂੰ ਕਾਇਮ ਰੱਖਣ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਇਹ ਨਵੇਂ ਰਾਸ਼ਟਰੀ ਮਾਪਦੰਡਾਂ ਦੇ ਵਿਕਾਸ, ਵੱਖ -ਵੱਖ ਉਦਯੋਗਿਕ ਖੇਤਰਾਂ ਦੇ ਉਤਪਾਦਨ ਸਤਰਾਂ ਵਿੱਚ ਗੁਣਾਤਮਕ ਸੁਧਾਰ ਅਤੇ ਆਤਮਨਿਰਭਰ ਭਾਰਤ ਪ੍ਰੋਗਰਾਮ ਦਾ ਸਮਰਥਨ ਕਰ ਰਿਹਾ ਹੈ।
ਸਕੱਤਰ ਨੇ ਸਾਂਝਾ ਕੀਤਾ ਕਿ ਪਿਛਲੇ ਪੰਝੱਤਰ (75) ਸਾਲਾਂ ਵਿੱਚ, ਐੱਨਟੀਐੱਚ ਨੇ ਆਪਣੀਆਂ ਸੇਵਾਵਾਂ ਵੱਖ-ਵੱਖ ਰਾਸ਼ਟਰ ਨਿਰਮਾਣ ਪ੍ਰੋਜੈਕਟਾਂ ਨੂੰ ਸਮਰਪਿਤ ਕੀਤੀਆਂ ਹਨ ਅਤੇ ਵੱਖ-ਵੱਖ ਪੁਲਾਂ, ਸੜਕਾਂ ਅਤੇ ਰਾਜਮਾਰਗਾਂ, ਹਵਾਈ ਅੱਡਿਆਂ, ਸਟੀਲ ਪਲਾਂਟਾਂ, ਰਿਫਾਇਨਰੀਆਂ, ਬਿਜਲੀ ਪਲਾਂਟਾਂ ਆਦਿ ਦੀ ਵਿਗਿਆਨਕ ਜਾਂਚ ਅਤੇ ਗੁਣਵੱਤਾ ਮੁਲਾਂਕਣ ਕੀਤਾ ਹੈ।
ਐੱਨਟੀਐੱਚ ਖਪਤਕਾਰਾਂ, ਉਦਯੋਗਾਂ (ਭਾਰੀ, ਛੋਟੇ ਪੈਮਾਨੇ), ਕੇਂਦਰ ਅਤੇ ਰਾਜ ਸਰਕਾਰਾਂ, ਜਨਤਕ ਖੇਤਰ ਦੇ ਉੱਦਮਾਂ, ਨਿਰਮਾਣ ਅਤੇ ਨਿਰਮਾਣ ਏਜੰਸੀਆਂ ਨੂੰ ਰਸਾਇਣਕ, ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਗੈਰ ਵਿਨਾਸ਼ਕਾਰੀ ਟੈਸਟ (ਐੱਨਡੀਟੀ), ਰਬੜ-ਪੇਪਰ- ਪਲਾਸਟਿਕ ਅਤੇ ਟੈਕਸਟਾਈਲ (ਆਰਪੀਪੀਟੀ) ਟੈਸਟਿੰਗ ਦੇ ਡੋਮੇਨ ਸੇਵਾ ਪ੍ਰਦਾਨ ਕਰ ਰਿਹਾ ਹੈ।
ਪੱਤਰਕਾਰਾਂ ਨਾਲ ਇੱਕ ਪੇਸ਼ਕਾਰੀ ਵੀ ਸਾਂਝੀ ਕੀਤੀ ਗਈ। ਪੇਸ਼ਕਾਰੀ ਰਾਹੀਂ ਕੁੱਲ 4 ਵੀਡੀਓ ਸਾਂਝੇ ਕੀਤੇ ਗਏ, ਜਿਸ ਵਿੱਚ ਦੱਸਿਆ ਗਿਆ ਕਿ ਟੈਸਟਿੰਗ ਕਿਵੇਂ ਕੀਤੀ ਜਾਂਦੀ ਹੈ ਅਤੇ ਗੈਸ ਬਰਨਰ, ਸਵਿੱਚ, ਲਚਕਦਾਰ ਤਾਰਾਂ ਅਤੇ ਦਸਤਾਵੇਜ਼ ਸੰਗ੍ਰਹਿਣ ਵਰਗੇ ਉਤਪਾਦਾਂ ਵਿੱਚ ਗੁਣਵੱਤਾ ਦਾ ਭਰੋਸਾ ਪ੍ਰਾਪਤ ਕੀਤਾ ਜਾਂਦਾ ਹੈ। ਜੰਮੂ ਅਤੇ ਕਸ਼ਮੀਰ ਵਿੱਚ ਚਿਨਾਬ ਦਰਿਆ ਪੁਲ ਪ੍ਰੋਜੈਕਟ ਵਿੱਚ ਵੈਲਡਰਾਂ ਨੂੰ ਵੈਲਡਿੰਗ ਅਤੇ ਪ੍ਰਮਾਣ ਪੱਤਰ ਦੀ ਪ੍ਰਕਿਰਿਆ ਨੂੰ ਵੀ ਐੱਨਟੀਐੱਚ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ।
ਐੱਨਟੀਐੱਚ ਪੈਕ ਕੀਤੇ ਪੀਣ ਵਾਲੇ ਪਾਣੀ, ਈ-ਵਾਹਨ ਬੈਟਰੀ ਟੈਸਟਿੰਗ ਸੇਵਾਵਾਂ, ਅਤੇ ਐੱਲਈਡੀ ਲੈਂਪਸ ਟੈਸਟਿੰਗ ਸੇਵਾਵਾਂ ਅਤੇ ਸੋਲਰ ਪੈਨਲਾਂ ਦੀ ਜਾਂਚ ਲਈ ਆਪਣੀਆਂ ਟੈਸਟਿੰਗ ਸੇਵਾਵਾਂ ਦਾ ਵਿਸਥਾਰ ਕਰ ਰਿਹਾ ਹੈ, ਜੋ ਕਿ ਵੱਡੀ ਗਿਣਤੀ ਵਿੱਚ ਭਾਰਤ ਸਰਕਾਰ ਦੇ ਪ੍ਰੋਗਰਾਮਾਂ ਦਾ ਸਮਰਥਨ ਕਰਦਾ ਹੈ। ਇਹ ਜੀਐੱਮਈ ਪੋਰਟਲ 'ਤੇ ਐੱਮਐੱਸਐੱਮਈ ਉਦਯੋਗ ਅਤੇ ਵੇਚਣ ਵਾਲਿਆਂ ਨੂੰ ਖਰੀਦ ਏਜੰਸੀਆਂ ਨੂੰ ਗੁਣਵੱਤਾ, ਜਾਂਚ ਕੀਤੀ ਸਮੱਗਰੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ, ਚਾਹੇ ਉਹ ਕਲਮ ਵਰਗੀ ਛੋਟੀ ਵਸਤੂ ਹੋਵੇ ਜਾਂ ਟ੍ਰਾਂਸਫਾਰਮਰ ਵਰਗੀ ਵਿਗਿਆਨਕ ਵਸਤੂ ਹੋਵੇ।
ਡਾਕਟਰ ਪੀ ਕਾਂਜੀਲਾਲ, ਡਾਇਰੈਕਟਰ ਜਨਰਲ, ਐੱਨਟੀਐੱਚ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ। ਉਨ੍ਹਾਂ ਦੱਸਿਆ ਕਿ ਇਸ ਵੇਲੇ ਐੱਨਟੀਐੱਚ ਪ੍ਰਯੋਗਸ਼ਾਲਾਵਾਂ ਦੁਆਰਾ ਗੁਣਵੱਤਾ ਭਰੋਸੇ ਲਈ ਲਗਭਗ 25,000 ਨਮੂਨੇ/ਉਤਪਾਦ ਪ੍ਰਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਲਗਭਗ 60% ਸਰਕਾਰੀ ਏਜੰਸੀਆਂ, ਲਗਭਗ 20-25% ਪ੍ਰਾਈਵੇਟ ਏਜੰਸੀਆਂ ਤੋਂ 15-25% ਵਿਅਕਤੀਆਂ ਤੋਂ ਪ੍ਰਾਪਤ ਹੁੰਦੇ ਹਨ।
ਐੱਨਟੀਐੱਚ ਇੰਜੀਨੀਅਰਿੰਗ / ਐੱਮਐੱਸਸੀ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੀ ਪ੍ਰਦਾਨ ਕਰੇਗਾ। ਇਸ ਸਬੰਧ ਵਿੱਚ ਨੈਨੋ ਟੈਕਨਾਲੌਜੀ, ਇਲੈਕਟ੍ਰੀਕਲ ਸ਼ਾਰਟ-ਸਰਕਟ ਟੈਕਨਾਲੌਜੀ, ਫੂਡ ਸੇਫਟੀ, ਪੁਲਾਂ ਅਤੇ ਇਮਾਰਤਾਂ ਦੇ ਸਿਵਲ ਇੰਜੀਨੀਅਰਿੰਗ ਵਾਈਬ੍ਰੇਸ਼ਨ ਅਧਿਐਨ ਦੇ ਖੇਤਰ ਵਿੱਚ ਖੋਜ ਕਰਨ ਲਈ ਪ੍ਰਤੀ ਵਿਦਿਆਰਥੀ 25000 ਪ੍ਰਤੀ ਸਾਲ ਸਕਾਲਰਸ਼ਿਪ ਦਿੱਤੀ ਜਾਵੇਗੀ।
ਐੱਨਟੀਐੱਚ ਨੇ ਇੱਕ ਨੈਨੋ ਸਮੱਗਰੀ ਟੈਸਟਿੰਗ ਪ੍ਰਯੋਗਸ਼ਾਲਾ ਵਿਕਸਤ ਕਰਨ ਦੀ ਯੋਜਨਾ ਬਣਾਈ ਹੈ, ਜੋ ਨੈਨੋ ਸਮੱਗਰੀ ਵਾਲੇ ਖਪਤਕਾਰਾਂ ਦੇ ਉਤਪਾਦਾਂ ਨਾਲ ਜੁੜੇ ਜੋਖਮਾਂ ਦੇ ਮੁਲਾਂਕਣ ਵਿੱਚ ਸਹਾਇਤਾ ਕਰੇਗੀ, ਖ਼ਾਸਕਰ ਸ਼ਿੰਗਾਰ, ਇਲੈਕਟ੍ਰੌਨਿਕ ਖਪਤਕਾਰਾਂ ਦੀਆਂ ਚੀਜ਼ਾਂ ਅਤੇ ਘਰਾਂ ਵਿੱਚ ਵਰਤੇ ਜਾਂਦੇ ਡਿਜੀਟਲ ਉਪਕਰਣਾਂ ਵਿੱਚ। ਖਪਤਕਾਰ ਉਦਯੋਗ ਖਾਸ ਕਰਕੇ ਸੈਲ ਫ਼ੋਨ, ਇਲੈਕਟ੍ਰੌਨਿਕ ਉਪਕਰਣ, ਮਾਈਕ੍ਰੋਵੇਵ ਆਦਿ ਵਿੱਚ ਵਿਕਸਤ ਅਤੇ ਵਰਤੇ ਜਾਣ ਦੀ ਉਮੀਦ ਕੀਤੀ ਜਾਣ ਵਾਲੀ ਨੈਨੋ ਸਮੱਗਰੀ ਦਾ ਇੱਕ ਵਿਸ਼ਾਲ ਬਾਜ਼ਾਰ ਹੈ, ਜਿਸ ਦੀ ਗੁਣਵੱਤਾ ਜਾਂਚ ਅਤੇ ਭਰੋਸੇ ਦੀ ਰਿਪੋਰਟਿੰਗ ਐੱਨਟੀਐੱਚ ਆਉਣ ਵਾਲੇ ਸਾਲਾਂ ਵਿੱਚ ਇਸ ਦੀ ਵਰਤੋਂ ਕਰਨ ਦਾ ਪ੍ਰਸਤਾਵ ਰੱਖ ਰਹੀ ਹੈ।
ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਦੱਸਿਆ ਕਿ ਕੋਲਕੱਤਾ ਵਿੱਚ ਇੱਕ ਸੰਪੂਰਨ ਭੋਜਨ ਜਾਂਚ ਪ੍ਰਯੋਗਸ਼ਾਲਾ ਦੀ ਯੋਜਨਾ ਹੈ। ਇਸ ਤੋਂ ਇਲਾਵਾ, ਗਾਜ਼ੀਆਬਾਦ ਵਿਖੇ ਸ਼ਾਰਟ ਸਰਕਟ ਦਾ ਸਾਮ੍ਹਣਾ ਕਰਨ ਲਈ ਟ੍ਰਾਂਸਫਾਰਮਰ ਦੀ ਸਮਰੱਥਾ ਲਈ ਟੈਸਟ ਸਹੂਲਤ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ, ਚੇਨਈ ਵਿੱਚ ਇੰਪਲਸ ਵੋਲਟੇਜ ਟੈਸਟਿੰਗ ਅਤੇ ਟ੍ਰਾਂਸਫਾਰਮਰ ਟੈਸਟ ਸੁਵਿਧਾ, ਮੁੰਬਈ ਵਿੱਚ ਏਅਰ ਕੰਡੀਸ਼ਨਰ ਲਈ ਟੈਸਟ ਸੁਵਿਧਾ, ਮੁੰਬਈ ਅਤੇ ਜੈਪੁਰ ਵਿੱਚ ਖਿਡੌਣਿਆਂ ਦੀ ਜਾਂਚ ਸਹੂਲਤ ਅਤੇ ਤਾਕਤ, ਸੁਰੱਖਿਆ ਅਤੇ ਦੁਰਘਟਨਾਤਮਕ ਪ੍ਰਭਾਵਾਂ ਦੇ ਮੁਲਾਂਕਣ ਲਈ ਹੈਲਮੇਟ ਟੈਸਟਿੰਗ ਵੀ ਖਪਤਕਾਰ ਮਾਮਲਿਆਂ ਦੇ ਵਿਭਾਗ ਦੀਆਂ ਭਵਿੱਖ ਦੀਆਂ ਯੋਜਨਾਵਾਂ ਹਨ।
ਸੰਮੇਲਨ ਵਿੱਚ ਸ਼੍ਰੀ ਵਿਨੀਤ ਮਾਥੁਰ, ਸੰਯੁਕਤ ਸਕੱਤਰ ਅਤੇ ਸ਼੍ਰੀਮਤੀ ਨਿਧੀ ਖਰੇ, ਵਧੀਕ ਸਕੱਤਰ ਮੌਜੂਦ ਸਨ।
****
ਡੀਜੇਐੱਨ/ਐੱਨਐੱਸ
(Release ID: 1753003)
ਵਿਜ਼ੀਟਰ ਕਾਊਂਟਰ : 233