ਆਯੂਸ਼

ਆਯੁਰਵੇਦ ਵਿੱਚ ਇੱਕ ਅਕਾਦਮਿਕ ਚੇਅਰ ਨਿਯੁਕਤ ਕਰਨ ਲਈ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਅਤੇ ਵੈਸਟਰਨ ਸਿਡਨੀ ਯੁਨੀਵਰਸਿਟੀ ਆਸਟ੍ਰੇਲੀਆ ਵਿਚਾਲੇ ਇੱਕ ਸਮਝੌਤੇ ਤੇ ਦਸਤਖ਼ਤ

Posted On: 07 SEP 2021 4:04PM by PIB Chandigarh

ਆਯੁਸ਼ ਮੰਤਰਾਲੇ ਤਹਿਤ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਨੇ ਵਰਚੁਅਲ ਮਾਧਿਅਮ ਰਾਹੀਂ ਐੱਨ ਆਈ ਸੀ ਐੱਮ ਵੈਸਟਰਨ ਸਿਡਨੀ ਯੁਨੀਵਰਸਿਟੀ ਆਸਟ੍ਰੇਲੀਆ ਨਾਲ ਤਾਲਮੇਲ ਕਰਕੇ ਆਯੁਰਵੇਦ ਵਿੱਚ ਇੱਕ ਅਕਾਦਮਿਕ ਚੇਅਰ ਨਿਯੁਕਤ ਕਰਨ ਲਈ ਸਮਝੌਤੇ ਤੇ ਦਸਤਖ਼ਤ ਕੀਤੇ ਹਨ  ਪ੍ਰੋਫੈਸਰ ਤਨੁਜਾ ਨਿਸਾਰੀ ਡਾਇਰੈਕਟਰ , ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ , ਆਯੁਸ਼ ਮੰਤਰਾਲਾ ਅਤੇ ਵਾਇਸ ਚਾਂਸਲਰ ਅਤੇ ਪ੍ਰਧਾਨ ਵੈਸਟਰਨ ਸਿਡਨੀ ਯੁਨੀਵਰਸਿਟੀ ਆਸਟ੍ਰੇਲੀਆ ਪ੍ਰੋਫੈਸਰ ਬਾਰਨੇ ਗਲੋਵਰ ਨੇ ਆਯੁਸ਼ ਸਕੱਤਰ ਵੈਦ ਰਾਜੇਸ਼ ਕੁਟੇਚਾ ਅਤੇ ਆਸਟ੍ਰੇਲੀਆ ਦੇ ਵਪਾਰ , ਸੈਰ ਸਪਾਟਾ ਅਤੇ ਨਿਵੇਸ਼ ਅਤੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ , ਐੱਮ ਪੀ , ਸ਼੍ਰੀ ਡਾਨ ਤੇਹਾਂਨ ਦੀ ਹਾਜ਼ਰੀ ਵਿੱਚ ਸਮਝੌਤੇ ਤੇ ਦਸਤਖ਼ਤ ਕੀਤੇ 
ਨਵੀਂ ਅਕਾਦਮਿਕ ਚੇਅਰ ਹਰਬਲ ਜੜੀ ਬੂਟੀਆਂ ਦੀਆਂ ਦਵਾਈਆਂ ਅਤੇ ਯੋਗ ਦੇ ਨਾਲ ਨਾਲ ਅਕਾਦਮਿਕ ਮਾਣਕਾਂ ਨੂੰ ਡਿਜ਼ਾਈਨ ਅਤੇ ਥੋੜੀ ਮਿਆਦ / ਮਧਿਅਮ ਮਿਆਦ ਦੇ ਕੋਰਸਿਜ਼ ਅਤੇ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਸਮੇਤ ਆਯੁਰਵੇਦ ਵਿੱਚ ਅਕਾਦਮਿਕ ਅਤੇ ਮਿਲ ਕੇ ਖੋਜ ਗਤੀਵਿਧੀਆਂ ਲਈ ਕੰਮ ਕਰੇਗੀ  ਇਹ ਚੇਅਰ ਆਯੁਰਵੇਦ ਬਾਰੇ ਵਰਕਸ਼ਾਪਾਂ , ਸੈਮੀਨਾਰ ਅਤੇ ਸੰਮੇਲਨ ਵੀ ਕਰੇਗੀ  ਆਸਟ੍ਰੇਲੀਆ ਵਿੱਚ ਆਯੁਰਵੇਦ ਪ੍ਰਣਾਲੀ ਦੀ ਸੁਰੱਖਿਅਤ ਅਤੇ ਪ੍ਰਭਾਵੀ ਵਰਤੋਂ ਦੀ ਵਕਾਲਤ ਵੀ ਕਰੇਗੀ , ਆਯੁਰਵੇਦ ਦੇ ਅਕਾਦਮਿਕ ਅਤੇ ਖੋਜ ਪ੍ਰੋਗਰਾਮਾਂ ਦੀਆਂ ਮਜ਼ਬੂਤੀਆਂ ਅਤੇ ਪਾੜਿਆਂ ਦੀ ਸ਼ਨਾਖ਼ਤ ਕਰੇਗੀ , ਭਾਰਤ ਵਿੱਚ ਆਯੁਰਵੇਦ ਵਿੱਚ ਖੋਜ ਗਤੀਵਿਧੀਆਂ ਅਤੇ ਨਵਾਚਾਰਾਂ ਨੂੰ ਉਤਸ਼ਾਹ ਸਮੇਤ ਆਯੁਰਵੇਦ ਨਾਲ ਸੰਬੰਧਿਤ ਨੀਤੀ ਵਿਕਾਸ ਅਤੇ ਸਿੱਖਿਆ ਖੋਜ ਵਿੱਚ ਐਕਸੇਲੈਂਸ ਪੈਦਾ ਕਰਨ ਅਤੇ ਅਕਾਦਮਿਕ ਅਗਵਾਈ ਪ੍ਰਦਰਸ਼ਨ ਮੁਹੱਈਆ ਕਰਨ , ਮਜ਼ਬੂਤ ਆਸਟ੍ਰੇਲੀਆ ਨਿਯੰਤਰਣ ਢਾਂਚੇ ਦੇ ਅੰਦਰ ਰਵਾਇਤੀ ਸਿਹਤ ਵਿੱਚ ਚੰਗੇ ਸਬੂਤਾਂ ਤੇ ਅਧਾਰਿਤ ਆਯੁਰਵੇਦ ਦਵਾਈਆਂ ਦਾ ਏਕੀਕਰਨ ਅਤੇ ਉਹਨਾਂ ਦਾ ਲਿਪਿਆਂਤਰ ਕਰਨ ਲਈ ਉਤਸ਼ਾਹਿਤ ਕਰਨ ਲਈ ਰਣਨੀਤੀਆਂ ਦਾ ਵਿਕਾਸ ਕਰੇਗੀ 
ਪ੍ਰੋਫੈਸਰ ਲਿੰਡਾ ਟੇਲਰ , ਪ੍ਰੋ ਵਾਇਸ ਚਾਂਸਲਰ , ਡਬਲਯੁ ਐੱਸ ਯੂ ਆਸਟ੍ਰੇਲੀਆ ਅਤੇ ਪ੍ਰੋਫੈਸਰ ਬਾਰਨੇ ਗਲੋਵਰ ਵਾਇਸ ਚਾਂਸਲਰ ਅਤੇ ਪ੍ਰਧਾਨ , ਡਬਲਯੁ ਐੱਸ ਯੂ ਆਸਟ੍ਰੇਲੀਆ ਨੇ ਸਵਾਗਤੀ ਭਾਸ਼ਨ ਦਿੱਤਾ ਅਤੇ ਦੋਨਾਂ ਮੁਲਕਾਂ ਨੂੰ ਵੱਡੀ ਪੱਧਰ ਤੇ ਫਾਇਦਿਆਂ ਦੀ ਇਸ ਪਹਿਲਕਦਮੀਂ ਨੂੰ ਉਜਾਗਰ ਕੀਤਾ ਅਤੇ ਉਹ ਖੋਜ ਨਵਾਚਾਰ ਅਤੇ ਸਾਂਝ ਨੂੰ ਉਤਸ਼ਾਹਿਤ ਕਰਨਗੇ ਅਤੇ ਸਮਾਜਿਕ ਤੇ ਆਰਥਿਕ ਵਿਕਾਸ ਦੇ ਨਾਲ ਨਾਲ ਲੋਕਾਂ ਦੀ ਸਿਹਤ ਸਥਿਤੀ ਵਿੱਚ ਸੁਧਾਰ ਲਈ ਵੀ ਮਦਦ ਕਰਨਗੇ  ਸ਼ੁਰੂਆਤੀ ਮੰਤਰਾਲਾ ਟਿੱਪਣੀਆਂ ਸਕੱਤਰ ਵੈਦ ਰਾਜੇਸ਼ ਕੁਟੇਚਾ ਨੇ ਦਿੱਤੀਆਂ ਅਤੇ ਚੇਅਰ ਬਾਰੇ ਸਮਝੌਤੇ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਆਯੁਸ਼ ਮੰਤਰਾਲੇ ਦੁਆਰਾ ਸਹਾਇਤਾ ਅਤੇ ਸਹਿਯੋਗ ਦਾ ਭਰੋਸਾ ਦਿੱਤਾ 
ਇਹ ਆਯੁਰਵੇਦ ਅਕਾਦਮਿਕ ਚੇਅਰ 3 ਸਾਲਾਂ ਦੇ ਸਮੇਂ ਲਈ ਵੈਸਟਰਨ ਸਿਡਨੀ ਯੁਨੀਵਰਸਿਟੀ ਦੇ ਐੱਨ ਆਈ ਸੀ ਐੱਮ ਸਿਹਤ ਖੋਜ ਸੰਸਥਾ ਦੇ ਵੈਸਟ ਮੀਡ ਕੈਂਪਸ ਵਿੱਚ ਸਥਾਪਿਤ ਕੀਤੀ ਜਾਵੇਗੀ  ਚੇਅਰ ਦੀ ਨਿਯੁਕਤੀ ਨੂੰ ਸਾਂਝੇ ਤੌਰ ਤੇ ਆਯੁਸ਼ ਮੰਤਰਾਲਾ ਅਤੇ ਵੈਸਟਰਨ ਸਿਡਨੀ ਯੁਨੀਵਰਸਿਟੀ ਫੰਡ ਦੇਣਗੇ ਅਤੇ ਇਸ ਦੇ 2022 ਦੇ ਸ਼ੁਰੂ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ 

 

******************

 

ਐੱਮ ਵੀ / ਐੱਸ ਕੇ(Release ID: 1752873) Visitor Counter : 29