ਪ੍ਰਧਾਨ ਮੰਤਰੀ ਦਫਤਰ
13ਵਾਂ ਬ੍ਰਿਕਸ ਸਿਖਰ ਸੰਮੇਲਨ
Posted On:
07 SEP 2021 8:20AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਸਤੰਬਰ 2021 ਨੂੰ ਵਰਚੁਅਲੀ 13ਵੇਂ ਬ੍ਰਿਕਸ (ਬ੍ਰਾਜ਼ੀਲ, ਰੂਸ, ਚੀਨ, ਭਾਰਤ ਅਤੇ ਦੱਖਣ ਅਫ਼ਰੀਕਾ) ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਯਾਦ ਰਹੇ ਕਿ ਸਾਲ 2021 ਵਿੱਚ ਬ੍ਰਿਕਸ ਦੀ ਪ੍ਰਧਾਨਗੀ ਭਾਰਤ ਕਰ ਰਿਹਾ ਹੈ। ਇਸ ਬੈਠਕ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜਾਇਰ ਬੋਲਸੋਨਾਰੋ, ਰੂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸ਼ੀ ਚਿਨਪਿੰਗ ਅਤੇ ਦੱਖਣ ਅਫ਼ਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸਾਇਰਿਲ ਰਾਮਾਫੋਸਾ ਮੌਜੂਦ ਰਹਿਣਗੇ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜਿਤ ਡੋਵਾਲ, ਨਿਊ ਡਿਵੈਲਪਮੈਂਟ ਬੈਂਕ ਦੇ ਪ੍ਰਧਾਨ, ਸ਼੍ਰੀ ਮਾਰਕੋਸ ਟ੍ਰਾਓਜੋ, ਬ੍ਰਿਕਸ ਬਿਜ਼ਨਸ ਕੌਂਸਲ ਦੇ ਅਸਥਾਈ ਪ੍ਰਧਾਨ (pro tempore Chair) ਸ਼੍ਰੀ ਓਂਕਾਰ ਕੰਵਰ ਅਤੇ ਬ੍ਰਿਕਸ ਵਿਮਨਸ ਬਿਜ਼ਨਸ ਅਲਾਇੰਸ ਦੀ ਅਸਥਾਈ ਪ੍ਰਧਾਨ ਡਾ. ਸੰਗੀਤਾ ਰੈੱਡੀ ਇਸ ਮੌਕੇ ‘ਤੇ ਸਿਖਰ ਸੰਮੇਲਨ ਵਿੱਚ ਮੌਜੂਦ ਲੀਡਰਾਂ ਦੇ ਸਾਹਮਣੇ ਆਪਣੇ-ਆਪਣੇ ਕਰਤੱਵਾਂ ਦੇ ਤਹਿਤ ਸਾਲ ਭਰ ਵਿੱਚ ਕੀਤੇ ਕੰਮ ਦਾ ਬਿਓਰਾ ਪੇਸ਼ ਕਰਨਗੇ।
ਸਿਖਰ ਸੰਮੇਲਨ ਦਾ ਥੀਮ ‘ਬ੍ਰਿਕਸ@15: ਇੰਟਰਾ-ਬ੍ਰਿਕਸ ਕੋਆਪਰੇਸ਼ਨ ਫਾਰ ਕੰਟੀਨਿਊਟੀ, ਕੰਸੌਲੀਡੇਸ਼ਨ ਐਂਡ ਕੰਸੈਨਸਸ’ ਹੈ। ਆਪਣੀ ਪ੍ਰਧਾਨਗੀ ਵਿੱਚ ਭਾਰਤ ਨੇ ਚਾਰ ਮੁੱਢਲੇ ਖੇਤਰਾਂ ਦਾ ਖਾਕਾ ਤਿਆਰ ਕੀਤਾ ਹੈ। ਇਨ੍ਹਾਂ ਚਾਰ ਖੇਤਰਾਂ ਵਿੱਚ ਬਹੁ-ਪੱਧਰੀ ਪ੍ਰਣਾਲੀ, ਆਤੰਕ ਵਿਰੋਧ, ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਡਿਜੀਟਲ ਅਤੇ ਟੈਕਨੋਲੋਜੀਕਲ ਉਪਾਵਾਂ ਨੂੰ ਅਪਣਾਉਣਾ ਅਤੇ ਲੋਕਾਂ ਦੇ ਦਰਮਿਆਨ ਮੇਲ-ਮਿਲਾਪ ਵਧਾਉਣਾ ਸ਼ਾਮਲ ਹੈ। ਇਨ੍ਹਾਂ ਖੇਤਰਾਂ ਦੇ ਇਲਾਵਾ, ਹਾਜ਼ਰ ਲੀਡਰ ਕੋਵਿਡ-19 ਮਹਾਮਾਰੀ ਦੇ ਦੁਸ਼ਪ੍ਰਭਾਵ ਅਤੇ ਮੌਜੂਦਾ ਆਲਮੀ ਅਤੇ ਖੇਤਰੀ ਮੁੱਦਿਆਂ ‘ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੂਸਰੀ ਵਾਰ ਬ੍ਰਿਕਸ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਇਸ ਦੇ ਪਹਿਲਾਂ ਸਾਲ 2016 ਵਿੱਚ ਉਨ੍ਹਾਂ ਨੇ ਗੋਆ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ ਸੀ। ਇਸ ਸਾਲ ਭਾਰਤ ਉਸ ਸਮੇਂ ਬ੍ਰਿਕਸ ਦੀ ਪ੍ਰਧਾਨਗੀ ਕਰ ਰਿਹਾ ਹੈ, ਜਦੋਂ ਬ੍ਰਿਕਸ ਦਾ 15ਵਾਂ ਸਥਾਪਨਾ ਵਰ੍ਹਾ ਮਨਾਇਆ ਜਾ ਰਿਹਾ ਹੈ। ਸਿਖਰ ਸੰਮੇਲਨ ਦੇ ਥੀਮ ਵਿੱਚ ਵੀ ਇਹ ਪ੍ਰਤੀਬਿੰਬਤ ਹੁੰਦਾ ਹੈ।
******
ਡੀਐੱਸ/ਵੀਜੇ/ਏਕੇ
(Release ID: 1752787)
Visitor Counter : 269
Read this release in:
Marathi
,
Tamil
,
Malayalam
,
English
,
Hindi
,
Gujarati
,
Kannada
,
Manipuri
,
Urdu
,
Bengali
,
Assamese
,
Odia
,
Telugu