ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਵਲੋਂ "ਫੂਡ ਪ੍ਰੋਸੈਸਿੰਗ ਸਪਤਾਹ" ਦਾ ਆਯੋਜਨ

ਮੰਤਰਾਲਾ ਵਲੋਂ ਸੋਸ਼ਲ ਮੀਡਿਆ ਦੇ ਮਾਧਿਅਮ ਤੋਂ ‘ਫੂਡ ਪ੍ਰੋਸੇਸਿੰਗ ਸਪਤਾਹ’ ਦੀ ਅਧਿਕਾਰਿਕ ਸ਼ੁਰੂਆਤ


ਮੱਧ ਪ੍ਰਦੇਸ਼ ਦੇ ਦਮੋਹ ਵਿੱਚ ਆਈ.ਆਈ.ਐਫ.ਟੀ. ਵਲੋਂ ‘ਇੱਕ ਜ਼ਿਲਾ, ਇੱਕ ਉਤਪਾਦ’ ਦੇ ਤਹਿਤ ਟਮਾਟਰ ਪ੍ਰੋਸੈਸਿੰਗ ’ਤੇ ਵੈਬੀਨਾਰ ਦਾ ਪ੍ਰਬੰਧ


‘ਆਤਮਨਿਰਭਰ ਉੱਦਮ’ ਦੀ ਲੜੀ ’ਚ ਸ਼੍ਰੀਮਤੀ ਰਾਧਿਕਾ ਕਾਮਤ ਦੀ ਸਫਲਤਾ ਦੀ ਕਹਾਣੀ ਦਾ ਮੰਤਰਾਲਾ ਦੀ ਵੈਬਸਾਈਟ ’ਤੇ ਪ੍ਰਕਾਸ਼ਨ

ਓੜੀਸ਼ਾ ਵਿੱਚ ਗ੍ਰਾਮ ਪੰਚਾਇਤ-ਪੱਧਰ ਦੀ ਫੇਡਰੇਸ਼ੰਸ ਦੇ ਐਸਐੱਚਜੀ ਦੇ 811 ਮੈਬਰਾਂ ਨੂੰ ਸੀਡ ਕੈਪਿਟਲ ਦੇ ਤੌਰ ’ਤੇ 3.16 ਕਰੋੜ ਰੁਪਏ ਦੀ ਰਾਸ਼ੀ ਟ੍ਰਾਂਸਫਰ


ਮੱਧ ਪ੍ਰਦੇਸ਼ ਦੇ ਜ਼ਿਲਾ ਮੰਡਲਾ ਵਿੱਚ ਮੈਸਰਜ਼ ਵਿਭੂਤੀ ਮਾਰਟ ਪ੍ਰਾਈਵੇਟ ਲਿਮਿਟੇਡ’ ਵਲੋਂ ਸਥਾਪਤ ਫੂਡ ਪ੍ਰੋਸੈਸਿੰਗ ਯੂਨਿਟ, ਫੂਡ ਪਾਰਕ ਮਨੇਰੀ ਦਾ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵਲੋਂ ਉਦਘਾਟਨ

Posted On: 06 SEP 2021 8:36PM by PIB Chandigarh

ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਦੇ ਸੰਬੰਧ ’ ਭਾਰਤ ਸਰਕਾਰ ਵਲੋਂ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਇੱਕ ਕੜੀ ਦੇ ਰੂਪ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਵਲੋਂ 6 ਸਤੰਬਰ 2021 ਤੋਂ 12 ਸਿੰਤਬਰ ਤੱਕ ਫੂਡ ਪ੍ਰੋਸੇਸਿੰਗ ਹਫ਼ਤਾ ਮਨਾਇਆ ਜਾ ਰਿਹਾ ਹੈਜਿਸਦੇ ਤਹਿਤ ਮੰਤਰਾਲਾ ਵਲੋਂ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ 

 

ਇਸ ਕੜੀ ਵਿੱਚ ਸੋਮਵਾਰ ਨੂੰ ਮੰਤਰਾਲਾ ਵਲੋਂ ਸੋਸ਼ਲ ਮੀਡਿਆ ਤੇ ਆਧਿਕਾਰਿਕ ਵੀਡੀਓ ਨਾਲ ਫੂਡ ਪ੍ਰੋਸੈਸਿੰਗ ਹਫ਼ਤੇ ਦੀ ਸ਼ੁਰੂਆਤ  ਕੀਤੀ ਗਈ ਇਸ ਲੜੀ ਵਿੱਚ ਪੀ.ਐਮ.ਐਫ.ਐਮ.ਯੋਜਨਾ ਦੀ ਲਾਭਾਰਥੀ ਸ਼੍ਰੀਮਤੀ ਰਾਧਿਕਾ ਕਾਮਤ ਦੇ ਸੰਘਰਸ਼ਾਂ ਅਤੇ ਸਫਲਤਾਵਾਂ ਦੀ ਕਹਾਣੀ ਨੂੰ ‘ਆਤਮਨਿਰਭਰ ਹਿੰਮਤ’ ਦੀ ਲੜੀ ਵਿੱਚ ਮੰਤਰਾਲਾ ਦੀ ਵੈਬਸਾਈਟ ’ਤੇ ਪ੍ਰਕਾਸ਼ਿਤ ਕੀਤਾ ਗਿਆ 

 

 

ਨਾਲ ਹੀ ਮੰਤਰਾਲਾ ਦੇ ਅਨੁਸਾਰ ਆਉਣ ਵਾਲੇ ਭਾਰਤੀ ਫੂਡ ਪ੍ਰੋਸੈਸਿੰਗ ਤਕਨੀਕੀ ਸੰਸਥਾਨ ਵਲੋਂ ਮੱਧ ਪ੍ਰਦੇਸ਼ ਦੇ ਦਮੋਹ ਵਿੱਚ ‘ਇੱਕ ਜ਼ਿਲਾਇੱਕ ਉਤਪਾਦ’ ਦੇ ਤਹਿਤ ਟਮਾਟਰ ਦੇ ਪ੍ਰੋਸੈਸਿੰਗ ਅਤੇ ਮੁੱਲ ਸੰਵਰਧਨ ’ਤੇ ਆਧਾਰਿਤ ਇੱਕ ਵੈਬੀਨਾਰ ਦਾ ਪ੍ਰਬੰਧ ਵੀ ਕੀਤਾ ਗਿਆ ਸਵੈ ਸਹਾਇਤਾ ਸਮੂਹਾਂ ਦੇ 811 ਮੈਬਰਾਂ ਲਈ ਗ੍ਰਾਮ ਪੰਚਾਇਤ-ਪੱਧਰ ਦੇ ਫੇਡਰੇਸ਼ੰਸ ਨੂੰ ਸੀਡ ਕੈਪਿਟਲ ਦੇ ਤੌਰ ’ਤੇ 3.16 ਕਰੋੜ ਰੁਪਏ ਦੀ ਰਾਸ਼ੀ ਟ੍ਰਾਂਸਫਰ ਕੀਤੀ ਗਈ  

 

ਇਸ ਲੜੀ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਮੰਤਰਾਲਾ ਦੀ ਬਹੁਆਯਾਮੀ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਦੇ ਅਨੁਸਾਰ ਆਉਣ ਵਾਲੇ ਸੀ..ਐਫ.ਪੀ.ਪੀ.ਸੀਸਕੀਮ ਦੇ ਤਹਿਤ ‘ਮੈਸਰਜ਼ ਵਿਭੂਤੀ ਮਾਰਟ ਪ੍ਰਾਇਵੇਟ ਲਿਮਿਟੇਡ’ ਦੇ ਫੂਡ ਪਾਰਕ ਮਨੇਰੀਜਿਲਾ ਮੰਡਲਾਮੱਧ ਪ੍ਰਦੇਸ਼ ਵਿੱਚ ਸਥਾਪਤ  ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਵੀ ਕੀਤਾ 

 

 

 

ਇਸ ਮੌਕੇ ’ਤੇ ਮਾਣਯੋਗ ਰਾਜ ਮੰਤਰੀ ਨੇ ਇੱਕ ਅਤਿ-ਆਧੁਨਿਕ ਪ੍ਰੋਸੈਸਿੰਗ ਸਹੂਲਤ ਨੂੰ ਵਿਕਸਿਤ ਕਰਨ ਲਈ ਇਕਾਈ ਦੇ ਪ੍ਰਮੋਟਰਾਂ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਖੇਤਰ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਕਿਸਾਨਾਂਉਤਪਾਦਕਾਂਪ੍ਰੋਸੈਸਿੰਗਕਰਤਾਵਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਖਪਤਕਾਰਾਂ ਨੂੰ ਲਾਭ ਪਹੁੰਚਾਵੇਗਾ 

 

 

 

ਮੱਧ ਪ੍ਰਦੇਸ਼ ਦੇ ਮੰਡਲ ਜਿਲ੍ਹੇ ਵਿੱਚ ਸਥਾਪਤ ਇਸ ਫੂਡ ਪ੍ਰੋਸੈਸਿੰਗ ਯੂਨਿਟ ਦੀ ਪ੍ਰੋਜੈਕਟ ਲਾਗਤ 12.90 ਕਰੋੜ ਰੁਪਏ ਹੈਜਿਸ ਵਿੱਚ ਮੰਤਰਾਲਾ ਵਲੋਂ 4.65 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਇਸ ਯੂਨਿਟ ਦੀ ਕੁਲ ਸਮਰੱਥਾ (ਆਊਟਪੁਟ) 4000 ਲੀਟਰ ਪ੍ਰਤੀ ਘੰਟਾ ਹੈ ਇਸਦੇ ਨਾਲ ਹੀ ਇਸ ਯੂਨਿਟ ਵਲੋਂ ਲੱਗਭੱਗ 260 ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਤੋਂ ਰੋਜ਼ਗਾਰ ਤਾਂ ਮਿਲੇਗਾ ਹੀਆਸਪਾਸ ਦੇ ਇਲਾਕੇ ਦੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾ ਨੂੰ ਵੀ ਇਸ ਤੋਂ ਲਾਭ ਮਿਲੇਗਾ 

 ************

ਐੱਸ ਐਨ ਸੀਪੀ ਕੇ/ਆਰ ਆਰ (Release ID: 1752724) Visitor Counter : 34