ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਪਿਛਲੇ ਸੀਜ਼ਨ ਦੇ ਮੁਕਾਬਲੇ ਝੋਨੇ ਦੀ ਖਰੀਦ ਵਿੱਚ 16 ਫ਼ੀਸਦ ਤੋਂ ਵੱਧ ਦਾ ਵਾਧਾ ਹੋਇਆ ਹੈ


ਕਰੀਬ 130.47 ਲੱਖ ਕਿਸਾਨਾਂ ਨੂੰ ਖਰੀਫ ਦੀ ਖਰੀਦ ਤੋਂ ਲਾਭ ਹੋਇਆ

ਕਰੀਬ 49.20 ਲੱਖ ਕਿਸਾਨਾਂ ਨੂੰ ਹਾੜੀ ਦੀ ਖਰੀਦ ਤੋਂ ਲਾਭ ਹੋਇਆ

Posted On: 06 SEP 2021 5:41PM by PIB Chandigarh

ਸਾਉਣੀ 2020-21 ਦੇ ਚੱਲ ਰਹੇ ਸੀਜ਼ਨ ਵਿੱਚਪਿਛਲੇ ਸਾਲ ਦੀ

764.39 ਲੱਖ ਮੀਟ੍ਰਿਕ ਟਨ ਦੀ ਖਰੀਦ ਦੇ ਮੁਕਾਬਲੇ 05.09.2021

ਤੱਕ 889.62 ਲੱਖ ਮੀਟ੍ਰਿਕ ਟਨ ਝੋਨੇ (ਜਿਸ ਵਿੱਚ ਸਾਉਣੀ ਦੀ ਫਸਲ

718.09 ਲੱਖ ਮੀਟ੍ਰਿਕ ਟਨ ਅਤੇ ਹਾੜੀ ਦੀ ਫਸਲ 171.53

ਲੱਖ ਮੀਟ੍ਰਿਕ ਟਨ ਸ਼ਾਮਲ ਹੈਦੀ ਖਰੀਦ ਕੀਤੀ ਗਈ ਹੈ

 

ਚਲ ਰਹੇ ਕੇਐਮਐਸ ਖਰੀਦ ਸੀਜਨ ਦੌਰਾਨ ਲਗਭਗ 130.47 ਲੱਖ ਕਿਸਾਨਾਂ

ਨੂੰ ਪਹਿਲਾਂ ਹੀ ਲਾਭ ਪਹੁੰਚ ਚੁੱਕਾ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ

ਅਨੁਸਾਰ ਕੀਮਤ 1,67,960.77 ਕਰੋੜ ਰੁਪਏ ਬਣਦੀ ਹੈ 

ਝੋਨੇ ਦੀ ਖਰੀਦ ਵੀ ਹਰ ਸਮੇਂ ਨਾਲੋਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈਜਿਹੜੀ  

ਕੇਐਮਐਸ ਸੀਜ਼ਨ 2019-20 ਦੇ ਦੌਰਾਨ ਕੀਤੀ ਰਿਕਾਰਡ ਖਰੀਦ 773.45 ਲੱਖ ਮੀਟ੍ਰਿਕ 

ਟਨ ਦੇ ਪਿਛਲੇ ਉੱਚੇ ਪੱਧਰ ਦੇ ਮੁਕਾਬਲੇ ਕਾਫ਼ੀ ਵੱਧ ਹੈ। 

 

 

 

 

 

 

ਕਣਕ ਖਰੀਦਣ ਵਾਲੇ ਰਾਜਾਂ ਵਿੱਚ ਮਾਰਕੀਟਿੰਗ ਸੀਜ਼ਨ ਆਰਐਮਐਸ

2021-22 ਸਮਾਪਤ ਹੋ ਗਿਆ ਹੈ ਅਤੇ (18.08.2021 ਤੱਕ)

433.44 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ (ਜੋ ਕਿ

ਹੁਣ ਤੱਕ ਦੀ ਸਭ ਤੋਂ ਉੱਚੀ ਖਰੀਦ ਹੈਕਿਉਂਕਿ ਇਹ ਆਰਐਮਐਸ 2020 – 21

ਦੇ ਪਿਛਲੇ ਉੱਚੇ ਪੱਧਰ  389.93 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਚੁੱਕੀ ਹੈ)

 

ਪਹਿਲਾਂ ਤੋਂ ਹੀ ਚੱਲ ਰਹੇ ਆਰਐਮਐਸ ਖਰੀਦ ਕਾਰਜਾਂ ਦਾ ਲਾਭ ਲਗਭਗ 49.20

ਲੱਖ ਕਿਸਾਨਾਂ ਨੂੰ ਹੋਇਆ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ 

ਕੀਮਤ 85,603.57 ਕਰੋੜ ਰੁਪਏ ਬਣਦੀ ਹੈ 

 

 

 

 

ਫਸਲ ਸਾਲ 2020-21 ਜਿਸ ਵਿੱਚ ਸਾਉਣੀ 2020-21, ਹਾੜੀ 2021

ਅਤੇ ਗਰਮੀਆਂ 2021 ਸੀਜ਼ਨ ਸ਼ਾਮਲ ਹਨਲਈ ਸਰਕਾਰ ਨੇ ਆਪਣੀ

ਨੋਡਲ ਏਜੰਸੀਆਂ ਰਾਹੀਂ 11,99,713.15 ਮੀਟ੍ਰਿਕ ਟਨ ਦਾਲਾਂ ਅਤੇ ਤੇਲ

ਬੀਜਾਂ ਦੀ ਖਰੀਦ ਕੀਤੀ ਜਿਸ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ 6,742.51 ਕਰੋੜ

ਰੁਪਏ ਬਣਦੀ ਹੈ; ਜਿਸ ਨਾਲ 05.09.2021 ਤੱਕ ਤਾਮਿਲਨਾਡੂਕਰਨਾਟਕ,  ਆਂਧਰਾ ਪ੍ਰਦੇਸ਼ਮੱਧ ਪ੍ਰਦੇਸ਼ਮਹਾਰਾਸ਼ਟਰ,

ਗੁਜਰਾਤਉੱਤਰ ਪ੍ਰਦੇਸ਼ਤੇਲੰਗਾਨਾਹਰਿਆਣਾਉੜੀਸਾ ਅਤੇ ਰਾਜਸਥਾਨ

ਵਿੱਚ 7,02,368 ਕਿਸਾਨ ਲਾਭ ਪ੍ਰਾਪਤ ਕਰ ਰਹੇ

ਹਨ।  

 

ਸਾਉਣੀ ਮਾਰਕੀਟਿੰਗ ਸੀਜ਼ਨ (ਕੇਐਮਐਸ) 2021-22

ਸੀਜ਼ਨ ਲਈ ਤਾਜ਼ੀ ਫਸਲ ਦੀ ਆਮਦ ਜਲਦੀ ਆਉਣ ਦੀ ਉਮੀਦ ਹੈ I ਕਰਨਾਟਕ

ਰਾਜ ਤੋਂ ਪ੍ਰਾਪਤ ਪ੍ਰਸਤਾਵ ਦੇ ਅਧਾਰ ਤੇਕੇਐਮਐਸ 2021-22 ਦੇ ਦੌਰਾਨ

ਕੀਮਤ ਸਮਰਥਨ ਯੋਜਨਾ (ਪੀਐਸਐਸਦੇ ਅਧੀਨ 40,000 ਮੀਟਰਕ ਟਨ

ਦਾਲਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ। ਹੋਰ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ

ਲਈਪੀ ਐੱਸ ਐੱਸ ਤਹਿਤ ਕੋਪਰਾ, ਤੇਲ ਬੀਜ ਤੇ ਦਾਲਾਂ ਖ਼ਰੀਦਣ ਲਈ ਪ੍ਰਸਤਾਵਾਂ 

ਨੂੰ ਮਿਲਣ ਤੋਂ ਬਾਅਦ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫ਼ਸਲਾਂ ਦੇ ਐੱਫ  ਕਿਊ ਗ੍ਰੇਡ

ਦੀ ਖ਼ਰੀਦ ਨੋਟੀਫਾਈ ਐੱਮ ਐੱਸ ਪੀ ਤੇ ਸਾਲ 2020-21 ਲਈ ਸਿੱਧੀ ਪੰਜੀਕ੍ਰਿਤ 

ਕਿਸਾਨਾਂ ਤੋਂ ਕੀਤੀ ਜਾ ਸਕੇ  ਇਹ ਖਰ਼ੀਦ ਜੇਕਰ ਮਾਰਕੀਟ ਰੇਟ ਨੋਟੀਫਾਈਡ ਵਾਢੀ 

ਸਮੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਮ ਐੱਸ ਪੀ ਤੋਂ ਹੇਠਾਂ ਜਾਂਦੀ ਹੈ ਤਾਂ ਕੇਂਦਰੀ ਨੋਡਲ ਏਜੰਸੀਆਂ ਦੁਆਰਾ  ਸੂਬੇ ਵੱਲੋਂ 

ਨਾਮਜ਼ਦ ਖ਼ਰੀਦ ਏਜੰਸੀਆਂ ਰਾਹੀਂ  ਸੂਬਿਆਂ ਅਤੇ 

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ  ਖ਼ਰੀਦ ਕੀਤੀ ਜਾਵੇਗੀ, ਜਿਵੇਂ ਕਿ ਪਿਛਲੇ ਸਾਲ ਕੀਤੀ ਗਈ ਸੀ 

 

 

ਸੀਜ਼ਨ 2021-22 ਦੇ ਲਈਤਾਮਿਲਨਾਡੂ ਤੋਂ 51000 ਮੀਟ੍ਰਿਕ ਟਨ ਕੋਪਰਾ

ਖਰੀਦਣ ਦੀ ਮਨਜ਼ੂਰੀ ਦਿੱਤੀ ਗਈ ਹੈ,  ਜਿਸ ਅਨੁਸਾਰ 8.30 ਮੀਟ੍ਰਿਕ ਟਨ ਦੀ  

ਖਰੀਦ ਕੀਤੀ ਗਈ ਹੈ  05.09.2021 ਤੱਕ ਖਰੀਦ ਕਾਰਜਾਂ ਦਾ ਲਾਭ ਤਾਮਿਲਨਾਡੂ 

ਦੇ 36 ਕਿਸਾਨਾਂ ਨੂੰ ਹੋਇਆ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ 

ਅਨੁਸਾਰ ਕੀਮਤ 0.09 ਕਰੋੜ ਰੁਪਏ ਬਣਦੀ ਹੈ I

 

 ਸਬੰਧਤ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਕੇਐਮਐਸ 2021-22 ਦੀ  ਦਾਲਾਂ ਅਤੇ ਤੇਲ ਬੀਜ ਫਸਲਾਂ

ਦੀ ਆਮਦ ਦੇ ਅਧਾਰ ਤੇ ਖਰੀਦ ਲਈ ਮਿਥੀ ਤਾਰੀਖ ਤੋਂ ਖਰੀਦ ਸ਼ੁਰੂ ਕਰਨ ਲਈ ਜ਼ਰੂਰੀ ਪ੍ਰਬੰਧ ਕਰ ਰਹੀਆਂ ਹਨ

 

 

****

ਡੀਜੇਐਨ/ਐਨਐਸ


(Release ID: 1752696) Visitor Counter : 181