ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ’ਚ ਹੈਲਥਕੇਅਰ ਵਰਕਰਾਂ ਅਤੇ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ


ਹਿਮਾਚਲ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ, ਜਿਸ ਦੀ ਸਮੁੱਚੀ ਯੋਗ ਆਬਾਦੀ ਨੂੰ ਕੋਰੋਨਾ ਵੈਕਸੀਨ ਦੀ ਘੱਟੋ–ਘੱਟ ਇੱਕ ਡੋਜ਼ ਲਗ ਚੁੱਕੀ ਹੈ



ਹਿਮਾਚਲ ਇਸ ਤੱਥ ਦਾ ਸਬੂਤ ਹੈ ਕਿ ਦੇਸ਼ ਦਾ ਗ੍ਰਾਮੀਣ ਸਮਾਜ ਕਿਵੇਂ ਵਿਸ਼ਵ ਦੀ ਸਭ ਤੋਂ ਵਿਸ਼ਾਲ ਤੇ ਤੇਜ਼ ਟੀਕਾਕਰਣ ਮੁਹਿੰਮ ਨੂੰ ਸਸ਼ਕਤ ਕਰ ਰਿਹਾ ਹੈ: ਪ੍ਰਧਾਨ ਮੰਤਰੀ



ਨਵੇਂ ਡ੍ਰੋਨ ਨਿਯਮ ਸਿਹਤ ਤੇ ਖੇਤੀਬਾੜੀ ਜਿਹੇ ਬਹੁਤ ਸਾਰੇ ਖੇਤਰਾਂ ’ਚ ਮਦਦ ਕਰਨਗੇ: ਪ੍ਰਧਾਨ ਮੰਤਰੀ



ਮਹਿਲਾ ਸੈਲਫ ਹੈਲਪ ਗਰੁੱਪਾਂ ਲਈ ਵਿਸ਼ੇਸ਼ ਔਨਲਾਈਨ ਪਲੈਟਫਾਰਮ ਦੇਸ਼ ਤੇ ਵਿਦੇਸ਼ ’ਚ ਆਪਣੇ ਉਤਪਾਦ ਵੇਚਣ ’ਚ ਸਾਡੀਆਂ ਭੈਣਾਂ ਦੀ ਮਦਦ ਕਰਨਗੇ: ਪ੍ਰਧਾਨ ਮੰਤਰੀ



ਹਿਮਾਚਲ ਦੀ ਮਿੱਟੀ ਨੂੰ ਰਸਾਇਣਾਂ ਤੋਂ ਮੁਕਤ ਕਰਨ, ਕਿਸਾਨਾਂ ਅਤੇ ਬਾਗ਼ਬਾਨ ਕਰਮੀਆਂ ਨੂੰ ‘ਅੰਮ੍ਰਿਤ ਕਾਲ’ਦੇ ਦੌਰਾਨ ਹਿਮਾਚਲ ਨੂੰ ਜੈਵਿਕ ਖੇਤੀ ਦੇ ਵੱਲ ਲਿਜਾਣ ਦਾ ਸੱਦਾ ਦਿੱਤਾ

Posted On: 06 SEP 2021 12:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਹਿਮਾਚਲ ਪ੍ਰਦੇਸ਼ ਦੇ ਹੈਲਥਕੇਅਰ ਵਰਕਰਾਂ ਅਤੇ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਪਾਲਮੁੱਖ ਮੰਤਰੀਸ਼੍ਰੀ ਜੇ.ਪੀ. ਨੱਡਾਕੇਂਦਰੀ ਮੰਤਰੀਸ਼੍ਰੀ ਅਨੁਰਾਗ ਸਿੰਘ ਠਾਕੁਰਸੰਸਦ ਮੈਂਬਰਵਿਧਾਇਕਪੰਚਾਇਤ ਆਗੂ ਮੌਜੂਦ ਸਨ।

 

ਇਸ ਗੱਲਬਾਤ ਦੌਰਾਨ ਸਿਵਲ ਹਸਪਤਾਲ ਡੋਡਰਾ ਕਵਾਰ ਸ਼ਿਮਲਾ ਦੇ ਡਾ. ਰਾਹੁਲ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਵੈਕਸੀਨ ਦੇ ਨਸ਼ਟ ਹੋਣ ਦੀ ਗਿਣਤੀ ਘਟਾਉਣ ਲਈ ਟੀਮ ਦੀ ਸ਼ਲਾਘਾ ਕੀਤੀ ਅਤੇ ਔਖੇ ਇਲਾਕਿਆਂ ਵਿੱਚ ਸੇਵਾ ਕਰਨ ਦੇ ਉਨ੍ਹਾਂ ਦੇ ਅਨੁਭਵ ਬਾਰੇ ਵਿਚਾਰਵਟਾਂਦਰਾ ਕੀਤਾ। ਟੀਕਾਕਰਣ ਦੇ ਲਾਭਾਰਥੀ ਤੇ ਮੰਡੀ ਜ਼ਿਲ੍ਹੇ ਦੇ ਪਿੰਡ ਥੁਨਾਗ ਦੇ ਨਿਵਾਸੀ ਸ਼੍ਰੀ ਦਿਆਲ ਸਿੰਘ ਨਾਲ ਗੱਲਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟੀਕਾਕਰਣ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਲਈ ਤੇ ਉਨ੍ਹਾਂ ਤੋਂ ਇਹ ਵੀ ਪੁੱਛਿਆ ਕਿ ਟੀਕਾਕਰਣ ਬਾਰੇ ਫੈਲ ਰਹੀਆਂ ਅਫ਼ਵਾਹਾਂ ਨਾਲ ਉਹ ਕਿਵੇਂ ਨਿਪਟੇ ਸਨ। ਇਸ ਲਾਭਾਰਥੀ ਨੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀ ਲੀਡਰਸ਼ਿਪ ਲਈ ਸ਼ੁਕਰੀਆ ਅਦਾ ਕੀਤਾ। ਪ੍ਰਧਾਨ ਮੰਤਰੀ ਨੇ ਹਿਮਾਚਲ ਦੀ ਟੀਮ ਦੁਆਰਾ ਟੀਮ ਭਾਵਨਾ ਨਾਲ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕੁੱਲੂ ਦੇ ਆਸ਼ਾ ਵਰਕਰ ਨਿਰਮਾ ਦੇਵੀ ਤੋਂ ਟੀਕਾਕਰਣ ਮੁਹਿੰਮ ਨਾਲ ਜੁੜੇ ਉਨ੍ਹਾਂ ਦੇ ਅਨੁਭਵਾਂ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਟੀਕਾਕਰਣ ਮੁਹਿੰਮ ਵਿੱਚ ਸਥਾਨਕ ਰਵਾਇਤਾਂ ਦੀ ਵਰਤ਼ ਬਾਰੇ ਗੱਲ ਕੀਤੀ। ਉਨ੍ਹਾਂ ਟੀਮ ਵੱਲੋਂ ਤਿਆਰ ਕੀਤੇ ਗਏ ਗੱਲਬਾਤ ਅਤੇ ਆਪਸੀ ਤਾਲਮੇਲ ਦੇ ਮਾਡਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਦੀ ਟੀਮ ਤੋਂ ਪੁੱਛਿਆ ਕਿ ਵੈਕਸੀਨਾਂ ਦੇਣ ਲਈ ਉਨ੍ਹਾਂ ਦੀ ਟੀਮ ਲੰਬੀ ਦੂਰੀ ਤੱਕ ਕਿਵੇਂ ਯਾਤਰਾ ਕਰਦੀ ਹੈ।

 

ਹਮੀਰਪੁਰ ਦੀ ਸ਼੍ਰੀਮਤੀ ਨਿਰਮਲਾ ਦੇਵੀ ਪ੍ਰਧਾਨ ਮੰਤਰੀ ਨੇ ਸੀਨੀਅਰ ਨਾਗਰਿਕਾਂ ਦੇ ਅਨੁਭਵ ਬਾਰੇ ਚਰਚਾ ਕੀਤੀਜਿਨ੍ਹਾਂ ਨੇ ਟੀਕੇ ਦੀ ਢੁਕਵੀਂ ਸਪਲਾਈ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਮੁਹਿੰਮ ਨੂੰ ਅਸ਼ੀਰਵਾਦ ਦਿੱਤਾ। ਪ੍ਰਧਾਨ ਮੰਤਰੀ ਨੇ ਹਿਮਾਚਲ ਵਿੱਚ ਚਲ ਰਹੀਆਂ ਸਿਹਤ ਯੋਜਨਾਵਾਂ ਦੀ ਸ਼ਲਾਘਾ ਕੀਤੀ। ਊਨਾ ਦੇ ਕਰਮੋ ਦੇਵੀ ਨੇ 22,500 ਲੋਕਾਂ ਨੂੰ ਟੀਕੇ ਲਗਾਉਣ ਦਾ ਮਾਣ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਭਾਵਨਾ ਦੀ ਸ਼ਲਾਘਾ ਕੀਤੀ ਕਿਉਂਕਿ ਉਹ ਲੱਤ ਵਿੱਚ ਫ੍ਰੈਕਚਰ ਦੇ ਬਾਵਜੂਦ ਕੰਮ ਕਰਦੇ ਰਹੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਮੋ ਦੇਵੀ ਵਰਗੇ ਲੋਕਾਂ ਦੇ ਪ੍ਰਯਤਨਾਂ ਸਦਕਾ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ ਜਾਰੀ ਹੈ। ਲਾਹੌਲ ਤੇ ਸਪਿਤੀ ਦੇ ਸ਼੍ਰੀ ਨਵਾਂਗ ਉਪਾਸ਼ਕ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਨ੍ਹਾਂ ਨੇ ਲੋਕਾਂ ਨੂੰ ਟੀਕੇ ਲੈਣ ਲਈ ਮਨਾਉਣ ਵਾਸਤੇ ਇੱਕ ਅਧਿਆਤਮਿਕ ਗੁਰੂ ਵਜੋਂ ਆਪਣੀ ਪੋਜ਼ੀਸ਼ਨ ਦੀ ਵਰਤੋਂ ਕਿਵੇਂ ਕੀਤੀ। ਸ਼੍ਰੀ ਮੋਦੀ ਨੇ ਅਟਲ ਸੁਰੰਗ ਨਾਲ ਇਸ ਖੇਤਰ ਦੇ ਜੀਵਨ ਉੱਤੇ ਪਏ ਪ੍ਰਭਾਵ ਬਾਰੇ ਵੀ ਗੱਲ ਕੀਤੀ। ਸ਼੍ਰੀ ਉਪਾਸ਼ਕ ਨੇ ਇਸ ਸੁਰੰਗ ਕਾਰਣ ਪਹਿਲਾਂ ਦੇ ਮੁਕਾਬਲੇ ਹੁਣ ਯਾਤਰਾ ਦਾ ਸਮਾਂ ਘੱਟ ਲਗਣ ਅਤੇ ਬਿਹਤਰ ਸੰਪਰਕ ਕਾਇਮ ਹੋਣ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਲਾਹੁਲ ਸਪਿਤੀ ਨੂੰ ਟੀਕਾਕਰਣ ਮੁਹਿੰਮ ਨੂੰ ਸਭ ਤੋਂ ਤੇਜ਼ੀ ਨਾਲ ਅਪਣਾਉਣ ਵਿੱਚ ਸਹਾਇਤਾ ਕਰਨ ਲਈ ਬੋਧੀ ਆਗੂਆਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਗੱਲਬਾਤ ਦੀ ਸੁਰ ਬਹੁਤ ਹੀ ਨਿਜੀ ਅਤੇ ਗੈਰ ਰਸਮੀ ਬਣਾ ਕੇ ਰੱਖੀ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ 100 ਸਾਲਾਂ ਵਿੱਚ ਸਭ ਤੋਂ ਵੱਡੀ ਮਹਾਮਾਰੀ ਵਿਰੁੱਧ ਲੜਾਈ ਵਿੱਚ ਇੱਕ ਚੈਂਪੀਅਨ ਵਜੋਂ ਉੱਭਰਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹਿਮਾਚਲ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਆਪਣੀ ਪੂਰੀ ਯੋਗ ਆਬਾਦੀ ਨੂੰ ਕੋਰੋਨਾ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਫ਼ਲਤਾ ਨੇ ਆਤਮ ਵਿਸ਼ਵਾਸ ਅਤੇ ਆਤਮਨਿਰਭਰਤਾ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ।

 

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਟੀਕਾਕਰਣ ਦੀ ਸਫ਼ਲਤਾ ਆਪਣੇ ਨਾਗਰਿਕਾਂ ਦੀ ਭਾਵਨਾ ਅਤੇ ਸਖਤ ਮਿਹਨਤ ਦਾ ਨਤੀਜਾ ਹੈ। ਭਾਰਤ ਹਰ ਰੋਜ਼ 1.25 ਕਰੋੜ ਟੀਕਿਆਂ ਦੀ ਰਿਕਾਰਡ ਗਤੀ ਨਾਲ ਟੀਕਾਕਰਣ ਕਰ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤ ਵਿੱਚ ਇੱਕ ਦਿਨ ਵਿੱਚ ਟੀਕੇ ਲਗਾਉਣ ਦੀ ਗਿਣਤੀ ਬਹੁਤ ਸਾਰੇ ਦੇਸ਼ਾਂ ਦੀ ਆਬਾਦੀ ਨਾਲੋਂ ਜ਼ਿਆਦਾ ਹੈ। ਪ੍ਰਧਾਨ ਮੰਤਰੀ ਨੇ ਟੀਕਾਕਰਣ ਮੁਹਿੰਮ ਵਿੱਚ ਯੋਗਦਾਨ ਲਈ ਡਾਕਟਰਾਂਆਸ਼ਾ ਵਰਕਰਾਂਆਂਗਨਵਾੜੀ ਵਰਕਰਾਂਮੈਡੀਕਲ ਕਰਮਚਾਰੀਆਂਅਧਿਆਪਕਾਂ ਅਤੇ ਮਹਿਲਾਵਾਂ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੁਤੰਤਰਤਾ ਦਿਵਸ ਦੇ ਮੌਕੇ ਸਬਕਾ ਪ੍ਰਯਾਸ’ ਦੀ ਗੱਲ ਕੀਤੀ ਸੀਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਇਸੇ ਦਾ ਪ੍ਰਗਟਾਵਾ ਹੈ। ਉਨ੍ਹਾਂ ਹਿਮਾਚਲ ਦੇ ਦੇਵਤਿਆਂ ਦੀ ਧਰਤੀ (ਦੇਵਭੂਮੀ) ਹੋਣ ਦੇ ਤੱਥ ਦਾ ਵੀ ਜ਼ਿਕਰ ਕੀਤਾ ਅਤੇ ਇਸ ਬਾਰੇ ਗੱਲਬਾਤ ਅਤੇ ਤਾਲਮੇਲ ਮਾਡਲ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟਾਈ ਕਿ ਲਾਹੌਲ-ਸਪਿਤੀ ਜਿਹੇ ਦੂਰ-ਦੁਰਾਡੇ ਜ਼ਿਲ੍ਹੇ ਵਿੱਚ ਵੀ ਹਿਮਾਚਲ 100% ਲੋਕਾਂ ਨੂੰ ਪਹਿਲੀ ਖੁਰਾਕ ਦੇਣ ਵਿੱਚ ਮੋਹਰੀ ਰਿਹਾ ਹੈ। ਇਹ ਉਹ ਖੇਤਰ ਹੈਜੋ ਅਟਲ ਸੁਰੰਗ ਦੇ ਨਿਰਮਾਣ ਤੋਂ ਪਹਿਲਾਂ ਮਹੀਨਿਆਂ ਬੱਧੀ ਤੱਕ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕੱਟਿਆ ਰਹਿੰਦਾ ਸੀ। ਉਨ੍ਹਾਂ ਹਿਮਾਚਲ ਦੇ ਲੋਕਾਂ ਦੀ ਸ਼ਲਾਘਾ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਜਾਂ ਗਲਤ ਜਾਣਕਾਰੀ ਨੂੰ ਟੀਕਾਕਰਣ ਦੇ ਪ੍ਰਯਤਨਾਂ ਵਿੱਚ ਰੁਕਾਵਟ ਨਾ ਬਣਨ ਦੇਣ। ਉਨ੍ਹਾਂ ਕਿਹਾ ਕਿ ਹਿਮਾਚਲ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਦੇਸ਼ ਦਾ ਗ੍ਰਾਮੀਣ ਸਮਾਜ ਵਿਸ਼ਵ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ ਟੀਕਾਕਰਣ ਮੁਹਿੰਮ ਨੂੰ ਸਮਰੱਥ ਬਣਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ਨੂੰ ਮਜ਼ਬੂਤ ਸੰਪਰਕ ਦਾ ਸਿੱਧਾ ਲਾਭ ਵੀ ਮਿਲ ਰਿਹਾ ਹੈਫਲ ਅਤੇ ਸਬਜ਼ੀਆਂ ਪੈਦਾ ਕਰਨ ਵਾਲੇ ਕਿਸਾਨ ਅਤੇ ਬਾਗ਼ਬਾਨ ਵੀ ਇਸ ਨੂੰ ਹਾਸਲ ਕਰ ਰਹੇ ਹਨ। ਪਿੰਡਾਂ ਵਿੱਚ ਇੰਟਰਨੈੱਟ ਕਨੈਕਟੀਵਿਟੀ ਦੀ ਵਰਤੋਂ ਕਰਕੇਹਿਮਾਚਲ ਦੇ ਨੌਜਵਾਨ ਆਪਣੀਆਂ ਪ੍ਰਤਿਭਾਵਾਂ ਆਪਣੇ ਸੱਭਿਆਚਾਰ ਅਤੇ ਟੂਰਿਜ਼ਮ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਲੈ ਜਾ ਸਕਦੇ ਹਨ।

 

ਹਾਲ ਹੀ ਵਿੱਚ ਨੋਟੀਫਾਈ ਕੀਤੇ ਡ੍ਰੋਨ ਨਿਯਮਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਯਮ ਸਿਹਤ ਅਤੇ ਖੇਤੀਬਾੜੀ ਜਿਹੇ ਕਈ ਖੇਤਰਾਂ ਦੇ ਖੇਤਰਾਂ ਵਿੱਚ ਸਹਾਇਤਾ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਨਵੀਆਂ ਸੰਭਾਵਨਾਵਾਂ ਦੇ ਦਰ ਖੁੱਲ੍ਹਣਗੇ। ਪ੍ਰਧਾਨ ਮੰਤਰੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਹੋਰ ਐਲਾਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੁਣ ਮਹਿਲਾ ਸੈਲਫ ਹੈਲਪ ਗਰੁੱਪਾਂ ਲਈ ਇੱਕ ਵਿਸ਼ੇਸ਼ ਔਨਲਾਈਨ ਪਲੈਟਫਾਰਮ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਧਿਅਮ ਰਾਹੀਂ ਸਾਡੀਆਂ ਭੈਣਾਂ ਦੇਸ਼ ਅਤੇ ਦੁਨੀਆ ਵਿੱਚ ਆਪਣੇ ਉਤਪਾਦ ਵੇਚ ਸਕਣਗੀਆਂ। ਉਹ ਸੇਬਸੰਤਰਾਕਿੰਨੂਮਸ਼ਰੂਮ (ਖੁੰਬਾਂ)ਟਮਾਟਰ ਜਿਹੇ ਬਹੁਤ ਸਾਰੇ ਉਤਪਾਦ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣ ਦੇ ਯੋਗ ਹੋਣਗੇ।

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਪੂਰਵ ਸੰਧਿਆ 'ਤੇਪ੍ਰਧਾਨ ਮੰਤਰੀ ਨੇ ਹਿਮਾਚਲ ਦੇ ਕਿਸਾਨਾਂ ਅਤੇ ਬਾਗਬਾਨਾਂ ਨੂੰ ਅਗਲੇ 25 ਸਾਲਾਂ ਦੇ ਅੰਦਰ ਹਿਮਾਚਲ ਵਿੱਚ ਖੇਤੀ ਨੂੰ ਜੈਵਿਕ ਬਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਹੌਲ਼ੀਹੌਲ਼ੀ ਸਾਨੂੰ ਆਪਣੀ ਮਿੱਟੀ ਨੂੰ ਰਸਾਇਣਾਂ ਤੋਂ ਮੁਕਤ ਕਰਨਾ ਪਵੇਗਾ।

 

 

 

 ***

ਡੀਐੱਸ/ਏਕੇ



(Release ID: 1752553) Visitor Counter : 234