ਵਿੱਤ ਮੰਤਰਾਲਾ

ਮਾਣਯੋਗ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਆਮਦਨ ਕਰ ਵਿਭਾਗ ਦੇ ਦਫਤਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ

Posted On: 05 SEP 2021 12:07PM by PIB Chandigarh

ਸ਼੍ਰੀਮਤੀ ਨਿਰਮਲਾ ਸੀਤਾਰਮਣਮਾਣਯੋਗ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨੇ 5 ਸਤੰਬਰ, 2021 ਨੂੰ ਪਲਾਟ ਨੰਬਰ 4,  5 ਅਤੇ 6, ਇਨਫੈਂਟਰੀ ਰੋਡਬੰਗਲੌਰ ਵਿਖੇ ਇਨਕਮ  ਟੈਕਸ ਵਿਭਾਗ  ਦੇ ਦਫਤਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਮਾਣਯੋਗ ਮੰਤਰੀ ਨੇ ਸਾਈਟ 'ਤੇ ਨੀਂਹ ਪੱਥਰ ਦੀ ਤਖ਼ਤੀ ਤੋਂ ਪਰਦਾ ਵੀ ਹਟਾਇਆ। ਸ਼੍ਰੀ ਪੀ ਸੀ ਮੋਹਨਬੰਗਲੌਰ ਸੈਂਟਰਲ  ਹਲਕੇ  ਤੋਂ ਮਾਣਯੋਗ ਸੰਸਦ ਮੈਂਬਰ,   ਨੇ  ਵੀ ਇਸ ਮੌਕੇ ਸ਼ਿਰਕਤ ਕੀਤੀ। ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਸ਼੍ਰੀ ਤਰੁਣ ਬਜਾਜਮਾਲ  ਸਕੱਤਰ,  ਭਾਰਤ ਸਰਕਾਰਸ਼੍ਰੀ ਜੇ ਬੀ ਮਹਾਪਾਤਰਾਚੇਅਰਮੈਨਸੀਬੀਡੀਟੀ ਅਤੇ ਸ਼੍ਰੀ ਅਜੀਤ ਕੁਮਾਰਚੇਅਰਮੈਨਸੀਬੀਆਈਸੀ ਨੇ ਵੀ ਹਿੱਸਾ ਲਿਆ। ਇਨਕਮ ਟੈਕਸ ਵਿਭਾਗ  ਦੀ ਇਮਾਰਤ ਵਿੱਚ ਗਰਾਊਂਡ ਫਲੋਰ +18 ਮੰਜ਼ਲਾਂ ਅਤੇ ਇੱਕ ਬੇਸਮੈਂਟ ਪਾਰਕਿੰਗ ਹੋਵੇਗੀ  

 

 

ਇਮਾਰਤ ਵੱਧ ਤੋਂ ਵੱਧ ਕੁਦਰਤੀ ਰੋਸ਼ਨੀ ਦਾ ਲਾਭ ਲੈਣ ਦੀ ਪ੍ਰਣਾਲੀ ਤੇ ਅਧਾਰਤ ਹੈ ਅਤੇ ਗ੍ਰਿਹ ਰੇਟਿੰਗ 4 ਦੇ ਅਨੁਕੂਲ ਹੈ। ਇਮਾਰਤ ਵਿੱਚ ਬਿਜਲੀ ਉਤਪਾਦਨ ਲਈ ਸੋਲਰ ਪੈਨਲਾਂ ਦੀ ਵਿਵਸਥਾ ਹੈ ਅਤੇ ਬਾਰਸ਼ ਦੇ ਪਾਣੀ ਦੀ ਸੰਭਾਲ ਪ੍ਰਣਾਲੀ ਨਾਲ ਤਿਆਰ ਕੀਤੀ ਗਈ ਹੈ। ਰੀਸਾਈਕਲ ਕੀਤੇ ਪਾਣੀ ਦੀ ਵਰਤੋਂ ਬਾਗਬਾਨੀ ਅਤੇ ਦੋਹਰੀ ਪਲੰਬਿੰਗ ਪ੍ਰਣਾਲੀ ਲਈ ਕੀਤੀ ਜਾਏਗੀ। ਮੱਧ ਹਵਾ ਸਫਾਈ ਪ੍ਰਣਾਲੀ ਚੁੰਬਕੀ ਫਿਲਟਰ ਅਤੇ ਯੂਵੀ-ਰੇ ਸਟਰਲਾਈਜੇਸ਼ਨ ਨਾਲ ਲੈਸ ਹੈ। ਇਮਾਰਤ ਦੀ ਉਸਾਰੀ ਬੰਗਲੌਰ ਪ੍ਰੋਜੈਕਟ ਸਰਕਲਸੀਪੀਡਬਲਯੂਡੀ ਵੱਲੋਂ ਕੀਤੀ ਜਾਵੇਗੀ। 

ਇਸ ਅਤਿ ਆਧੁਨਿਕ ਇਮਾਰਤ ਵਿੱਚ ਜਨਤਕ ਸ਼ਿਕਾਇਤਾਂ ਨੂੰ ਤਰਜੀਹ ਦੇ ਆਧਾਰ 'ਤੇ ਨਿਪਟਾਉਣ ਅਤੇ ਟੈਕਸ ਅਦਾ ਕਰਨ ਵਾਲਿਆਂ ਲਈ ਵੇਟਿੰਗ ਲਾਂਜ਼ ਸ਼ਾਮਲ ਹਨ। ਇਹ ਨਿਰਵਿਘਨ ਟੈਕਸਦਾਤਾ ਸੇਵਾਵਾਂ ਪ੍ਰਦਾਨ ਕਰਨ ਲਈ ਇਨਕਮ ਟੈਕਸ ਸੇਵਾ ਕੇਂਦਰ ਵੀ ਹੋਵੇਗਾ। ਇਹ ਕੇਂਦਰੀ ਥਾਂ ਤੇ ਸਥਿਤ ਦਫਤਰ ਦੀ ਇਮਾਰਤ ਟੈਕਸਦਾਤਾ ਪੱਖੀ ਹੈ। ਇਮਾਰਤ ਦਾ ਡਿਜ਼ਾਇਨ ਅਤੇ ਸਪੇਸ ਅਲਾਟਮੈਂਟ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਲਈ ਕੰਮ ਕਰਨ ਦੇ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ। 

 

***********



(Release ID: 1752410) Visitor Counter : 177