ਕੋਲਾ ਮੰਤਰਾਲਾ
ਕੋਲਾ ਮੰਤਰਾਲਾ ਦੀ ਨਾਰਦਰਨ ਕੋਲਫੀਲਡਸ ਲਿਮਟਿਡ (ਐਨਸੀਐਲ), ਨੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਗਮਾਂ ਦੇ ਹਿੱਸੇ ਵਜੋਂ ਸਿੰਗਰੌਲੀ ਜ਼ਿਲ੍ਹੇ ਵਿੱਚ ਹਜ਼ਾਰਾਂ ਪਿੰਡ ਵਾਸੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ 2.25 ਕਰੋੜ ਰੁੱਪਏ ਦੀਆਂ ਸੀਐਸਆਰ ਪਹਿਲਕਦਮੀਆਂ ਦਾ ਉਦਘਾਟਨ ਕੀਤਾ
Posted On:
05 SEP 2021 1:40PM by PIB Chandigarh
ਕੋਲਾ ਮੰਤਰਾਲੇ ਦੇ ਅਧੀਨ ਕੋਲ ਇੰਡੀਆ ਲਿਮਟਿਡ (ਸੀਆਈਐਲ) ਦੀ ਇਕ ਇਕਾਈ ਨਾਰਦਰਨ ਕੋਲਫੀਲਡਜ਼ ਲਿਮਟਿਡ (ਐਨਸੀਐਲ) ਨੇ ਸਿੰਗਰੌਲੀ ਦੇ ਪਿੰਡ ਵਾਸੀਆਂ ਨੂੰ ਲਾਭ ਪਹੁੰਚਾਉਣ ਲਈ 2.25 ਕਰੋੜ ਰੁੱਪਏ ਦੀਆਂ ਵੱਖ -ਵੱਖ ਸੀਐਸਆਰ ਯੋਜਨਾਵਾਂ ਅਤੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ ਜੋ ਪਿੰਡ ਦੇ ਬੁਨਿਆਦੀ, ਢਾਂਚੇ, ਸਿੱਖਿਆ, ਹੁਨਰ ਵਿਕਾਸ, ਔਰਤਾਂ ਦੇ ਸਸ਼ਕਤੀਕਰਨ, ਰੋਜ਼ਗਾਰ ਪੈਦਾ ਕਰਨ, ਸਵੱਛਤਾ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਵਿਵਸਥਾ 'ਤੇ ਕੇਂਦਰਤ ਹਨ। ਇਹ ਲੋਕ-ਪੱਖੀ ਪ੍ਰੋਗਰਾਮ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐਮ) ਦੇ ਜਸ਼ਨਾਂ ਦੇ ਹਿੱਸੇ ਵਜੋਂ ਲਾਂਚ ਕੀਤੇ ਗਏ ਹਨ।
ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸੰਸਦ ਮੈਂਬਰ ਸ਼੍ਰੀਮਤੀ ਰੀਤੀ ਪਾਠਕ ਨੇ ਸਿੰਗਰੌਲੀ ਜ਼ਿਲ੍ਹੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਰੋਜ਼ੀ -ਰੋਟੀ ਪੈਦਾ ਕਰਨ ਅਤੇ ਸਮੁੱਚੇ ਭਾਈਚਾਰੇ ਦੇ ਵਿਕਾਸ ਪ੍ਰਤੀ ਐਨਸੀਐਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਐਨਸੀਐਲ-ਸੀਐਸਆਰ ਦੇ ਅਧੀਨ 1.6 ਕਰੋੜ ਰੁਪਏ ਦੀ ਲਾਗਤ ਨਾਲ ਸੈਮੂਰ ਪੰਚਾਇਤ ਵਿੱਚ ਬਣਾਈ ਗਈ ਇੱਕ ਨਵੀਂ ਸੜਕ ਦਾ ਉਦਘਾਟਨ ਵੀ ਐਨਸੀਐਲ ਦੇ ਏਕੇਏਐਮ ਜਸ਼ਨਾਂ ਵੱਜੋਂ ਕੀਤਾ ਗਿਆ ਜਿਸ ਨਾਲ ਪਾਲੀ, ਸੇਮੂਰ ਅਤੇ ਨੇੜਲੇ ਸਥਾਨਾਂ ਤੇ ਰਹਿਣ ਵਾਲੇ ਲਗਭਗ ਦਸ ਹਜ਼ਾਰ ਪਿੰਡ ਵਾਸੀਆਂ ਨੂੰ ਲਾਭ ਹੋਵੇਗਾ।
ਸਥਾਨਕ ਔਰਤਾਂ/ ਲੜਕੀਆਂ ਨੂੰ ਹੋਰ ਵਧੇਰੇ ਸਸ਼ਕਤ ਕਰਨ ਅਤੇ ਉਨ੍ਹਾਂ ਨੂੰ ਸਵੈ ਨਿਰਭਰ ਬਣਾਉਣ ਲਈ, ਐਨਸੀਐਲ ਦੇ ਚੱਲ ਰਹੇ ਹੁਨਰ ਵਿਕਾਸ ਪ੍ਰੋਗਰਾਮ ਦੇ ਅਧੀਨ ਕੇਂਦਰਾਂ ਵਿੱਚ ਸਿਖਲਾਈ ਪ੍ਰਾਪਤ 27 ਔਰਤਾਂ/ਕੁੜੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਹੁਨਰਮੰਦੀ ਸਰਟੀਫਿਕੇਟ ਵੰਡੇ ਗਏ।
ਦੂਰ -ਦੁਰਾਡੇ ਦੇ ਪਿੰਡਾਂ ਵਿੱਚ ਆਧੁਨਿਕ ਸਿੱਖਿਆ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਹਿੱਸੇ ਵਜੋਂ, ਨਜ਼ਦੀਕੀ ਸਰਕਾਰੀ ਸਕੂਲਾਂ ਨੂੰ ਸਮਾਰਟ ਟੀਵੀ ਅਤੇ ਕੰਪਿਊਟਰਾਂ ਦੇ ਅੱਠ ਸੈੱਟ ਵੰਡੇ ਗਏ। ਚਾਰ ਸਰਕਾਰੀ ਸਕੂਲਾਂ ਨੂੰ ਉੱਨਤ ਪ੍ਰਯੋਗਸ਼ਾਲਾ ਉਪਕਰਣ ਵੀ ਵੰਡੇ ਗਏ, ਜਿਸ ਨਾਲ 500 ਤੋਂ ਵੱਧ ਵਿਦਿਆਰਥੀਆਂ ਨੂੰ ਵਿਗਿਆਨ ਵਿੱਚ ਪ੍ਰੈਕਟੀਕਲ ਗਿਆਨ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ, ਆਰਓ ਮਸ਼ੀਨਾਂ ਸਮੇਤ ਚਾਰ ਵਾਟਰ ਕੂਲਰ ਅਧਿਕਾਰੀਆਂ ਨੂੰ ਸੌਂਪੇ ਗਏ ਤਾਂ ਜੋ ਆਲੇ ਦੁਆਲੇ ਦੇ ਇਲਾਕਿਆਂ ਦੇ 1000 ਤੋਂ ਵੱਧ ਸਕੂਲੀ ਬੱਚਿਆਂ ਨੂੰ ਯਕੀਨੀ ਤੌਰ ਤੇ ਸੁਰੱਖਿਅਤ ਪੀਣ ਵਾਲਾ ਪਾਣੀ ਮਿਲ ਸਕੇ।
ਪ੍ਰੋਗਰਾਮ ਦੌਰਾਨ ਸਿੰਗਰੌਲੀ ਜ਼ਿਲ੍ਹੇ ਦੀਆਂ ਦਸ ਪੰਚਾਇਤਾਂ ਵਿੱਚ ਸਥਿਤ 43 ਆਂਗਣਵਾੜੀਆਂ ਦੇ ਬੱਚਿਆਂ ਲਈ ਫਲੋਰ ਮੈਟ, ਪਲੇ ਸਕੂਲ ਸਲਾਈਡਾਂ, ਭਾਂਡੇ ਵੀ ਸੌਂਪੇ ਗਏ।
ਸਵੱਛ ਭਾਰਤ ਅਭਿਆਨ ਨੂੰ ਹੋਰ ਹੁਲਾਰਾ ਦਿੰਦਿਆਂ, ਕੂੜਾ ਚੁੱਕਣ ਵਾਲੀ ਗੱਡੀ ਨੂੰ ਵੀ ਹਰੀ ਝੰਡੀ ਵਿਖਾ ਕੇ ਨੋਧੀਆ ਪੰਚਾਇਤ ਦੇ ਨੁਮਾਇੰਦੇ ਦੇ ਹਵਾਲੇ ਕੀਤਾ ਗਿਆ। ਇਹ ਵਾਹਨ ਪੰਜ ਹਜ਼ਾਰ ਤੋਂ ਵੱਧ ਸਥਾਨਕ ਲੋਕਾਂ ਲਈ ਸਵੱਛ ਰਹਿਣ ਵਾਲੇ ਵਾਤਾਵਰਣ ਲਈ ਰਾਹ ਪੱਧਰਾ ਕਰਨ ਲਈ ਘਰ -ਘਰ ਜਾ ਕੇ ਕੂੜਾ ਇਕੱਠਾ ਕਾਰਨ ਦੇ ਕੰਮ ਨੂੰ ਯਕੀਨੀ ਬਣਾਏਗਾ।
ਸਿੰਗਰੌਲੀ ਜ਼ਿਲ੍ਹੇ ਦੇ ਪਿੰਡ ਭੌਦਰ ਵਿੱਚ ਸਥਿਤ ਐਨਸੀਐਲ-ਸੀਐਸਆਰ ਅਧੀਨ ਬਣੇ ਸਕੂਲ ਦੀ ਚਾਰ ਦੀਵਾਰੀ ਦਾ ਉਦਘਾਟਨ ਅਤੇ ਐਨਸੀਐਲ ਵੱਲੋਂ ਸਥਾਪਤ ਕੀਤੇ ਗਏ ਖਾਦੀ ਅਤੇ ਹੈਂਡਲੂਮ ਕੇਂਦਰ ਦਾ ਦੌਰਾ ਆਦਿ, ਜਿੱਥੇ ਲਗਭਗ 30 ਔਰਤਾਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ, ਸਮਾਰੋਹ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਸਨ।
ਐਨਸੀਐਲ ਕੋਲਾ ਮੰਤਰਾਲਾ ਦੇ ਅਧੀਨ ਸਿੰਗਰੌਲੀ ਅਧਾਰਤ ਮਿਨੀਰਤਨਾ ਕੰਪਨੀ ਹੈ ਅਤੇ 10 ਉੱਚ ਮਸ਼ੀਨੀ ਓਪਨਕਾਸਟ ਕੋਲਾ ਖਾਣਾਂ ਨਾਲ ਕੰਮ ਕਰਦੀ ਹੈ ਅਤੇ ਰਾਸ਼ਟਰੀ ਕੋਲਾ ਉਤਪਾਦਨ ਵਿੱਚ ਇਸਦਾ 15 ਪ੍ਰਤੀਸ਼ਤ ਹਿੱਸਾ ਹੈ। ਕੰਪਨੀ ਨੇ ਪਿਛਲੇ ਵਿੱਤੀ ਸਾਲ ਦੌਰਾਨ ਦੇਸ਼ ਨੂੰ 115 ਮਿਲੀਅਨ ਟਨ ਤੋਂ ਵੱਧ ਕੋਲੇ ਦਾ ਯੋਗਦਾਨ ਦਿੱਤਾ।
***************
ਐਮਵੀ/ਐਸਐਸ/ਆਰਕੇਪੀ
(Release ID: 1752408)
Visitor Counter : 216