ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਭਰ ਦੇ ਵਿਦਿਆਰਥੀਆਂ ਦੀਆਂ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕਰਦੀ ਇੰਸਪਾਇਰ ਅਵਾਰਡਸ ਦੀ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ - ਮਾਨਕ ਸ਼ੁਰੂ ਹੋਈ

Posted On: 04 SEP 2021 5:13PM by PIB Chandigarh

ਇੰਸਪਾਇਰ ਅਵਾਰਡਾਂ ਲਈ 8ਵੀਂ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਤਾ (ਐੱਨਐੱਲਈਪੀਸੀ) - MANAK (ਮਿਲੀਅਨ ਮਾਈਂਡਜ਼ ਔਗਮੈਂਟਿੰਗ ਨੈਸ਼ਨਲ ਐਸਪੀਰੇਸ਼ਨ ਐਂਡ ਨੋਲੇਜ), ਜੋ ਅੱਜ ਤੋਂ ਸ਼ੁਰੂ ਹੋਈ, ਨੇ ਦੇਸ਼ ਦੇ ਵੱਖੋ ਵੱਖਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 581 ਵਿਦਿਆਰਥੀਆਂ ਦੇ ਨਵੀਨਤਾਕਾਰੀ ਵਿਚਾਰਾਂ ਨੂੰ ਪ੍ਰਦਰਸ਼ਤ ਕੀਤਾ। 

 

 ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਡਾ. ਰੇਣੂ ਸਵਰੂਪ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਨੇ ਨੌਜਵਾਨ ਖੋਜਕਾਰਾਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਤ ਕਰਨ ਲਈ ਇੱਕ ਮਜ਼ਬੂਤ ਵਾਤਾਵਰਣ ਪ੍ਰਣਾਲੀ ਦਾ ਸਿਰਜਣ ਕੀਤਾ ਹੈ। ਉਨ੍ਹਾਂ ਕਿਹਾ “ਨੌਜਵਾਨ ਖੋਜਕਾਰਾਂ ਲਈ ਆਪਣੀ ਅੰਦਰੂਨੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦਾ ਬਹੁਤ ਵੱਡਾ ਅਵਸਰ ਹੈ। ਪ੍ਰੋਗਰਾਮ ਦਾ ਸਮੁੱਚਾ ਉਦੇਸ਼ ਲੱਖਾਂ ਨੌਜਵਾਨਾਂ ਦੇ ਦਿਮਾਗਾਂ ਨੂੰ ਜਾਗ੍ਰਿਤ ਕਰਨਾ ਹੈ, ਤਾਂ ਜੋ ਉਹ ਦੇਸ਼ ਦੇ ਅੰਦਰ ਵਿਸ਼ਾਲ ਨਵੀਨਤਾਕਾਰੀ-ਸੰਚਾਲਿਤ ਵਿਗਿਆਨ ਅਤੇ ਤਕਨਾਲੋਜੀ ਵਿਕਾਸ ਦਾ ਹਿੱਸਾ ਬਣ ਸਕਣ। ਮਾਨਕ (MANAK) ਵਿਦਿਆਰਥੀਆਂ ਨੂੰ ਦੇਸ਼ ਭਰ ਦੇ ਉੱਜਲ ਵਿਚਾਰਾਂ ਨਾਲ ਜੋੜਦਾ ਹੈ ਅਤੇ ਜਾਗ੍ਰਿਤ ਦਿਮਾਗਾਂ ਨਾਲ ਸੰਚਾਰ ਦੀ ਸਹੂਲਤ ਪ੍ਰਦਾਨ ਕਰਦਾ ਹੈ। ਉਹ ਆਪਣੇ ਵਿਚਾਰਾਂ ਨੂੰ ਅੱਗੇ ਰੱਖਦੇ ਹਨ, ਅਧਿਆਪਕਾਂ ਅਤੇ ਸਲਾਹਕਾਰਾਂ ਨਾਲ ਇਸ ਬਾਰੇ ਚਰਚਾ ਕਰਦੇ ਹਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਦੇ ਹਨ।”

 

 ਐੱਨਐੱਲਈਪੀਸੀ ਦਾ ਅੱਠਵਾਂ ਸੰਸਕਰਣ ਵਿੱਤੀ ਸਾਲ 2019-20 ਦੌਰਾਨ ਇੰਸਪਾਇਰ (INSPIRE) ਅਵਾਰਡਸ-MANAK (ਮਿਲੀਅਨ ਮਾਈਂਡਸ ਔਗਮੈਂਟਿੰਗ ਨੈਸ਼ਨਲ ਐਸਪੀਰੇਸ਼ਨ ਐਂਡ ਨੋਲੇਜ) ਪ੍ਰੋਗਰਾਮ ਦੇ ਅਧੀਨ ਚੁਣੇ ਗਏ ਵਿਦਿਆਰਥੀਆਂ ਨਾਲ ਮੇਲ ਖਾਂਦਾ ਹੈ, ਅਤੇ ਕੋਵਿਡ -19 ਦੇ ਕਾਰਨ, ਇਸ ਨੂੰ ਪਿਛਲੇ ਸਾਲ ਮੁਲਤਵੀ ਕਰ ਦਿੱਤਾ ਗਿਆ ਸੀ।  1000 ਤੋਂ ਵੱਧ ਵਿਦਿਆਰਥੀਆਂ ਨੇ ਇਸ ਔਨਲਾਈਨ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜੋ ਕਿ ਅੱਜ ਤੋਂ ਪੰਜ ਦਿਨਾਂ ਤੱਕ ਜਾਰੀ ਰਹੇਗਾ। 

 

 ਡਾ. ਪੀ ਐੱਸ ਗੋਇਲ, ਚੇਅਰਪਰਸਨ, ਐੱਨਆਈਐੱਫ, ਨੇ ਮੌਜੂਦਾ ਸਦੀ ਵਿੱਚ ਨਵੀਆਂ ਕਾਢਾਂ ਦੀ ਮਹੱਤਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ “ਨਵੀਨਤਾ ਸਾਡੀ ਹੋਂਦ ਨਾਲ ਸਿੱਧੀ ਜੁੜੀ ਹੋਈ ਹੈ ਅਤੇ ਮਾਨਵੀ ਗਤੀਵਿਧੀਆਂ ਦੇ ਹਰ ਖੇਤਰ ਨੂੰ ਪ੍ਰਭਾਵਤ ਕਰਦੀ ਹੈ। ਇਹ ਆਤਮਨਿਰਭਰਤਾ ਦੀ ਪ੍ਰਾਪਤੀ ਹੈ ਅਤੇ ਅਰਥਵਿਵਸਥਾਵਾਂ ਲਈ ਇੱਕ ਮੁੱਖ ਅੰਤਰ ਵਜੋਂ ਕੰਮ ਕਰਦੀ ਹੈ।” ਉਨ੍ਹਾਂ ਸਵਿਟਜ਼ਰਲੈਂਡ ਅਤੇ ਇਜ਼ਰਾਈਲ ਵਰਗੇ ਹੋਰ ਦੇਸ਼ਾਂ ਤੋਂ ਸਬਕ ਸਾਂਝੇ ਕੀਤੇ, ਜੋ ਦੇਸ਼ ਵਿੱਚ ਚੱਲ ਰਹੀ ਨਵੀਨਤਾਕਾਰੀ ਲਹਿਰ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਗੇ। 

 

 ਸੁਸ਼੍ਰੀ ਨਮਿਤਾ ਗੁਪਤਾ, ਮੁਖੀ - ਇੰਸਪਾਇਰ ਅਵਾਰਡਸ - ਮਾਨਕ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਹਾਮਾਰੀ ਦੇ ਕਾਰਨ ਪ੍ਰੋਗਰਾਮ ਨੂੰ ਚਲਾਉਣ ਲਈ ਤਕਨਾਲੋਜੀ ਨੂੰ ਅਪਣਾਉਣਾ ਪਿਛਲੇ ਸੰਸਕਰਣਾਂ ਨਾਲੋਂ ਇਸ ਸਾਲ ਦੇ ਐੱਨਐੱਲਈਪੀਸੀ ਵਿੱਚ ਸਭ ਤੋਂ ਪ੍ਰਮੁੱਖ ਅੰਤਰ ਸੀ। ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਦੁਆਰਾ ਮੋਬਾਈਲ ਐਪ ਦੀ ਵਰਤੋਂ ਕੀਤੀ ਜਾ ਰਹੀ ਸੀ। 

 

 ਐੱਨਆਈਐੱਫ ਦੇ ਡਾਇਰੈਕਟਰ ਡਾ. ਵਿਪਿਨ ਕੁਮਾਰ ਨੇ ਸਾਰੇ ਹਿਤਧਾਰਕਾਂ, ਜਿਵੇਂ ਕਿ ਸਟੇਟ ਨੋਡਲ ਅਫਸਰ (ਐੱਸਐੱਨਓਸ), ਜ਼ਿਲ੍ਹਾ ਨੋਡਲ ਅਫਸਰ (ਡੀਐੱਨਓਸ), ਅਧਿਆਪਕ, ਸਕੂਲ ਪ੍ਰਿੰਸੀਪਲ, ਮਾਪੇ, ਵਿਦਿਆਰਥੀ, ਸਲਾਹਕਾਰ, ਅਤੇ ਡੀਐੱਸਟੀ ਅਤੇ ਐੱਨਆਈਐੱਫ ਦੀਆਂ ਟੀਮਾਂ ਦੇ ਸਮੂਹਕ ਸਹਿਯੋਗ ਲਈ ਯੋਗਦਾਨ ਨੂੰ ਸਵੀਕਾਰਤ ਕੀਤਾ। ਉਨ੍ਹਾਂ ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਸਾਬਕਾ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਦਾ ਇੰਸਪਾਇਰ ਅਵਾਰਡਜ਼ - ਮਾਨਕ ਨੂੰ ਸ਼ਾਨਦਾਰ ਸਫਲਤਾ ਦਿਵਾਉਣ ਪ੍ਰਤੀ ਉਨ੍ਹਾਂ ਦੀ ਦ੍ਰਿੜ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ।

 

 8ਵੀਂ ਐੱਨਐੱਲਈਪੀਸੀ (ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਤਾ) ਇਨਸਪਾਇਰ ਅਵਾਰਡਜ਼ - MANAK ਦਾ  ਪੁਰਸਕਾਰ ਸਮਾਰੋਹ 8 ਸਤੰਬਰ 2021 ਨੂੰ ਵਰਚੁਅਲ ਮੋਡ ਵਿੱਚ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ), ਵਿਗਿਆਨ ਅਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਡਾ. ਜਿਤੇਂਦਰ ਸਿੰਘ ਦੇਸ਼ ਦੇ ਸਿਰਜਣਾਤਮਕ ਬੱਚਿਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। 


 

 ਇਹ ਪ੍ਰਦਰਸ਼ਨੀ, ਜਿਸ ਵਿੱਚ ਸੀਜ਼ਨ ਦੀ ਸ਼ੁਰੂਆਤ ਵਿੱਚ ਪ੍ਰਾਪਤ ਹੋਏ ਕੁੱਲ 3,92,486 ਵਿਚਾਰਾਂ ਅਤੇ ਨਵੀਨਤਾਵਾਂ ਵਿੱਚੋਂ ਸਭ ਤੋਂ ਉੱਤਮ ਨਵੀਨਤਾਕਾਰੀ ਵਿਚਾਰਾਂ ਨੂੰ ਪ੍ਰਸਤੁਤ ਕੀਤਾ ਗਿਆ ਹੈ, ਸਾਰਿਆਂ ਲਈ ਖੁੱਲੀ ਹੈ ਅਤੇ ਹੇਠਾਂ ਦਿੱਤੇ ਲਿੰਕ -https://nlepc.nif.org.in/community/#/login 'ਤੇ 4 ਤੋਂ 8 ਸਤੰਬਰ 2021 ਦੌਰਾਨ ਲੌਗ ਇਨ ਕਰ ਕੇ ਪਹੁੰਚ ਕੀਤੀ ਜਾ ਸਕਦੀ ਹੈ।

 

 INSPIRE ਅਵਾਰਡਸ - MANAK ਯੋਜਨਾ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ 'ਸਟਾਰਟ-ਅੱਪ ਇੰਡੀਆ' ਪਹਿਲ ਦੇ ਨਾਲ ਜੁੜੀ ਹੋਈ ਹੈ। ਇਸ ਯੋਜਨਾ ਦਾ ਉਦੇਸ਼ ਵਿਦਿਆਰਥੀਆਂ ਨੂੰ 10-15 ਸਾਲ ਦੀ ਉਮਰ ਦੇ ਸਮੂਹ ਅਤੇ 6ਵੀਂ ਤੋਂ 10ਵੀਂ ਜਮਾਤ ਵਿੱਚ ਪੜ੍ਹਦਿਆਂ ਭਵਿੱਖ ਦੇ ਨਵੀਨਤਾਕਾਰੀ ਅਤੇ ਆਲੋਚਕ ਚਿੰਤਕ ਬਣਨ ਲਈ ਪ੍ਰੇਰਿਤ ਕਰਨਾ ਹੈ। 

 

 ਇਸ ਦਾ ਮੰਨਣਾ ਹੈ ਕਿ ਇੱਕ ਵਾਰ ਜਦੋਂ ਵਿਦਿਆਰਥੀਆਂ ਦੁਆਰਾ ਵਿਗਿਆਨ ਅਤੇ ਤਕਨਾਲੋਜੀ ਵਿੱਚ ਮੂਲ ਵਿਚਾਰਾਂ ਅਤੇ ਨਵੀਨਤਾਵਾਂ ਦੀ ਜੜ੍ਹ ਫੜੀ ਜਾਂਦੀ ਹੈ, ਤਾਂ ਇਹ ਸਕੂਲੀ ਬੱਚਿਆਂ ਵਿੱਚ ਰਚਨਾਤਮਕਤਾ ਅਤੇ ਨਵੀਨਤਾਕਾਰੀ ਸੋਚ ਦੇ ਸਭਿਆਚਾਰ ਨੂੰ ਉਤਸ਼ਾਹਤ ਕਰੇਗੀ। ਇਹ ਵਿਗਿਆਨ ਅਤੇ ਤਕਨਾਲੋਜੀ ਦੁਆਰਾ ਸਮਾਜਕ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਨਾਗਰਿਕ ਅਤੇ ਕੱਲ੍ਹ ਦੇ ਨਵੀਨਤਾਕਾਰੀ ਲੀਡਰ ਬਣਨ ਵਿੱਚ ਸਹਾਇਤਾ ਕਰੇਗੀ।


 

*********

 

ਐੱਸਐੱਨਸੀ/ਪੀਕੇ/ਆਰਆਰ



(Release ID: 1752199) Visitor Counter : 187