ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਿਪਾਰਟਮੈਂਟ ਆਫ਼ ਬਾਇਓਟੈਕਨੋਲੋਜੀ ਮਿਸ਼ਨ ਕੋਵਿਡ ਸੁਰੱਖਿਆ ਸਮੱਰਥਤ ਬਾਇਓਲੋਜੀਕਲ ਈ ਲਿਮਟਿਡ ਦੇ ਵਿਲੱਖਣ ਕੋਵਿਡ -19 ਟੀਕੇ ਦੇ ਉਮੀਦਵਾਰ-ਕੋਰਬੇਵੈਕਸ (CORBEVAX) ਨੂੰ ਦੋ ਕਲੀਨਿਕਲ ਅਜ਼ਮਾਇਸ਼ਾਂ ਲਈ ਡੀਸੀਜੀਆਈ ਦੀ ਪ੍ਰਵਾਨਗੀ ਮਿਲੀ


Posted On: 03 SEP 2021 1:25PM by PIB Chandigarh

• ਬਾਲਗ ਆਬਾਦੀ ਵਿੱਚ ਕਿਰਿਆਸ਼ੀਲ ਨਿਯੰਤਰਿਤ ਪੜਾਅ III ਕਲੀਨਿਕਲ ਅਜ਼ਮਾਇਸ਼

 

• ਬੱਚਿਆਂ ਅਤੇ ਕਿਸ਼ੋਰਾਂ (5 ਸਾਲ ਅਤੇ ਇਸ ਤੋਂ ਵੱਧ) ਵਿੱਚ ਪੜਾਅ II/III ਦੀ ਬਾਲ ਅਜ਼ਮਾਇਸ਼

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਅਧੀਨ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਨੇ ਖੋਜ ਅਤੇ ਵਿਕਾਸ (ਆਰਐਂਡਡੀ) ਅਤੇ ਕੋਵਿਡ -19 ਟੀਕਿਆਂ ਦੇ ਨਿਰਮਾਣ ਵਿੱਚ ਨਿਵੇਸ਼ ਵਧਾਉਣ ਲਈ ਅਣਗਿਣਤ ਪਹਿਲਾਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਮਿਸ਼ਨ ਕੋਵਿਡ ਸੁਰੱਖਿਆ ਪ੍ਰੋਗਰਾਮ ਦੀ ਸਥਾਪਨਾ, ਕੋਵਿਡ -19 ਟੀਕੇ ਦੇ ਤੇਜ਼ੀ ਨਾਲ ਵਿਕਾਸ ਲਈ ਉਪਲਬਧ ਸੰਸਾਧਨਾਂ ਨੂੰ ਮਜ਼ਬੂਤ ਅਤੇ ਸੁਚਾਰੂ ਬਣਾਉਣ ਦੀ ਇੱਕ ਕੋਸ਼ਿਸ਼ ਵੀ ਸ਼ਾਮਲ ਹੈ, ਜਿਸ ਨਾਲ ਆਤਮਨਿਰਭਰ ਭਾਰਤ ਦੇ ਟੀਚੇ ਦੇ ਨਾਲ ਨਾਗਰਿਕਾਂ ਲਈ ਜਲਦੀ ਤੋਂ ਜਲਦੀ ਇੱਕ ਸੁਰੱਖਿਅਤ, ਪ੍ਰਭਾਵੀ, ਕਿਫਾਇਤੀ ਅਤੇ ਪਹੁੰਚਯੋਗ ਕੋਵਿਡ -19 ਟੀਕਾ ਉਪਲੱਭਦ ਕਰਾਇਆ ਜਾ ਸਕਦਾ ਹੈ।

 

 ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਇਸਦੇ ਪਬਲਿਕ ਸੈਕਟਰ ਦੇ ਅਦਾਰੇ (ਪੀਐੱਸਯੂ), ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕਾਉਂਸਿਲ (ਬੀਆਈਆਰਏਸੀ) ਨੇ ਪ੍ਰੀਕਲਿਨਿਕਲ ਸਟੇਜ ਤੋਂ ਪੜਾਅ III ਦੇ ਕਲੀਨਿਕਲ ਅਧਿਐਨਾਂ ਵਿੱਚ ਬਾਇਓਲੋਜੀਕਲ ਈ. ਦੇ ਕੋਵਿਡ -19 ਟੀਕੇ ਦੇ ਉਮੀਦਵਾਰ ਦਾ ਸਮਰਥਨ ਕੀਤਾ ਹੈ। ਮਿਸ਼ਨ ਕੋਵਿਡ ਸੁਰੱਖਿਆ ਅਧੀਨ ਵਿੱਤੀ ਸਹਾਇਤਾ ਪ੍ਰਾਪਤ ਕਰਨ ਤੋਂ ਇਲਾਵਾ, ਇਸ ਟੀਕੇ ਦੇ ਉਮੀਦਵਾਰ ਨੇ ਕੋਵਿਡ -19 ਰਿਸਰਚ ਕੰਸੋਰਟੀਆ ਦੇ ਅਧੀਨ ਰਾਸ਼ਟਰੀ ਬਾਇਓਫਾਰਮਾ ਮਿਸ਼ਨ, ਬੀਆਈਆਰਏਸੀ ਦੁਆਰਾ ਵੀ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਹੈ।

 

 ਬਾਇਓਲੋਜੀਕਲ ਈ. ਨੂੰ ਪੜਾਅ I ਅਤੇ II ਦੇ ਕਲੀਨਿਕਲ ਅਜ਼ਮਾਇਸ਼ਾਂ ਦੇ ਅੰਕੜਿਆਂ ਦੀ ਵਿਸ਼ਾ ਮਾਹਿਰ ਕਮੇਟੀ (ਐੱਸਈਸੀ) ਦੀ ਸਮੀਖਿਆ ਤੋਂ ਬਾਅਦ ਬਾਲਗਾਂ ਵਿੱਚ ਤੀਜੇ ਪੜਾਅ ਦੀ ਤੁਲਨਾਕਾਰ ਸੁਰੱਖਿਆ ਅਤੇ ਪ੍ਰਤੀਰੋਧਕ ਅਜ਼ਮਾਇਸ਼ ਕਰਨ ਲਈ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਦੀ ਪ੍ਰਵਾਨਗੀ ਪ੍ਰਾਪਤ ਹੋਈ ਹੈ।  ਇਸ ਤੋਂ ਇਲਾਵਾ, ਬਾਇਓਲੋਜੀਕਲ ਈ. ਨੂੰ ਬੱਚਿਆਂ ਅਤੇ ਕਿਸ਼ੋਰਾਂ ਵਿੱਚ CORBEVAX™ ਵੈਕਸੀਨ ਦੀ ਸੁਰੱਖਿਆ, ਪ੍ਰਤੀਕਰਮ, ਸਹਿਣਸ਼ੀਲਤਾ ਅਤੇ ਪ੍ਰਤੀਰੋਧਕਤਾ ਦਾ ਮੁਲਾਂਕਣ ਕਰਨ ਲਈ ਪੜਾਅ II/III ਦੇ ਅਧਿਐਨ ਨੂੰ ਅਰੰਭ ਕਰਨ ਲਈ 01.09.2021 ਨੂੰ ਪ੍ਰਵਾਨਗੀ ਪ੍ਰਾਪਤ ਹੋਈ। ਉਮੀਦਵਾਰ ਇੱਕ ਆਰਬੀਡੀ ਪ੍ਰੋਟੀਨ ਸਬ-ਯੂਨਿਟ ਵੈਕਸੀਨ ਹੈ। 

 

 ਡਾ. ਰੇਣੂ ਸਵਰੂਪ, ਸਕੱਤਰ, ਡੀਬੀਟੀ ਅਤੇ ਚੇਅਰਪਰਸਨ, ਬੀਆਈਆਰਏਸੀ ਨੇ ਇਸ ਵਿਸ਼ੇ 'ਤੇ ਬੋਲਦਿਆਂ ਕਿਹਾ ਕਿ "ਸਾਡਾ ਵਿਭਾਗ, ਬੀਆਈਆਰਏਸੀ ਦੁਆਰਾ ਲਾਗੂ ਕੀਤੇ ਜਾ ਰਹੇ ਆਤਮ ਨਿਰਭਰ ਭਾਰਤ ਪੈਕੇਜ 3.0 ਦੇ ਤਹਿਤ ਸ਼ੁਰੂ ਕੀਤੇ ਗਏ ਮਿਸ਼ਨ ਸੁਰੱਖਿਆ ਦੁਆਰਾ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ -19 ਟੀਕੇ ਵਿਕਸਤ ਕਰਨ ਲਈ ਵਚਨਬੱਧ ਹੈ। ਅਸੀਂ ਬੱਚਿਆਂ ਅਤੇ ਬਾਲਗਾਂ ਲਈ ਉਮੀਦਵਾਰ ਕੋਰਬੇਵੈਕਸ ਦੇ ਕਲੀਨਿਕਲ ਵਿਕਾਸ ਦੀ ਉਮੀਦ ਰੱਖਦੇ ਹਾਂ।”

 

ਬਾਇਓਲੋਜੀਕਲ ਈ. ਲਿਮਟਿਡ ਦੀ ਪ੍ਰਬੰਧ ਨਿਰਦੇਸ਼ਕ ਸੁਸ਼੍ਰੀ ਮਹਿਮਾ ਦਤਲਾ ਨੇ ਕਿਹਾ, 

“ਡੀਸੀਜੀਆਈ ਤੋਂ ਇਹ ਮਹੱਤਵਪੂਰਨ ਪ੍ਰਵਾਨਗੀਆਂ ਪ੍ਰਾਪਤ ਕਰਕੇ ਅਸੀਂ ਬਹੁਤ ਖੁਸ਼ ਹਾਂ।  ਇਹ ਪ੍ਰਵਾਨਗੀਆਂ ਸਾਡੀ ਸੰਸਥਾ ਨੂੰ ਅੱਗੇ ਵਧਣ ਅਤੇ ਟੀਕਾਕਰਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਡੀ ਕੋਵਿਡ -19 ਵੈਕਸੀਨ ਨੂੰ ਸਫਲਤਾਪੂਰਵਕ ਤਿਆਰ ਕਰਨ ਲਈ ਉਤਸ਼ਾਹਤ ਕਰਦੀਆਂ ਹਨ।”  ਉਨ੍ਹਾਂ ਅੱਗੇ ਕਿਹਾ “ਅਸੀਂ ਬੀਆਈਆਰਏਸੀ ਦੇ ਸਮਰਥਨ ਲਈ ਉਨ੍ਹਾਂ ਦੇ ਧੰਨਵਾਦੀ ਹਾਂ ਅਤੇ ਅਸੀਂ ਉਤਸ਼ਾਹਿਤ ਹਾਂ ਕਿ ਇਹ ਮਨਜ਼ੂਰੀਆਂ ਡਬਲਯੂਐੱਚਓ ਦੇ ਨਾਲ ਸਾਡੀ ਅਗਲੀ ਫਾਈਲਿੰਗ ਵਿੱਚ ਵੀ ਸਹਾਇਤਾ ਕਰਨਗੀਆਂ। ਅਸੀਂ ਇਸ ਪ੍ਰਯਤਨ ਵਿੱਚ ਨਿਰੰਤਰ ਸਹਾਇਤਾ ਲਈ ਸਾਡੇ ਸਾਰੇ ਸਹਿਯੋਗੀਆਂ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕਰਦੇ ਹਾਂ।”


 

 ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਬਾਰੇ:

 

 ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਅਧੀਨ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ), ਭਾਰਤ ਵਿੱਚ ਬਾਇਓਟੈਕਨੋਲੋਜੀ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਗਤੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਖੇਤੀਬਾੜੀ, ਸਿਹਤ ਸੰਭਾਲ, ਪਸ਼ੂ ਵਿਗਿਆਨ, ਵਾਤਾਵਰਣ ਅਤੇ ਉਦਯੋਗ ਦੇ ਖੇਤਰਾਂ ਵਿੱਚ ਬਾਇਓਟੈਕਨੋਲੋਜੀ ਦੇ ਵਿਕਾਸ ਅਤੇ ਉਪਯੋਗ ਸ਼ਾਮਲ ਹਨ।


 

ਬਾਇਓਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਕੌਂਸਲ (ਬੀਆਈਆਰਏਸੀ) ਬਾਰੇ:

 

 ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੁਆਰਾ ਸਥਾਪਤ ਕੀਤਾ ਗਿਆ, ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ), ਇੱਕ ਗੈਰ-ਮੁਨਾਫ਼ਾ ਸੈਕਸ਼ਨ 8, ਅਨੁਸੂਚੀ ਬੀ, ਜਨਤਕ ਖੇਤਰ ਦਾ ਉੱਦਮ ਹੈ, ਜੋ ਉੱਭਰ ਰਹੇ ਬਾਇਓਟੈਕ ਉਦਯੋਗ ਨੂੰ ਰਾਸ਼ਟਰੀ ਪੱਧਰ 'ਤੇ ਸੰਬੰਧਤ ਉਤਪਾਦ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ, ਰਣਨੀਤਕ ਖੋਜ ਅਤੇ ਨਵੀਂਆਂ ਕਾਢਾਂ ਨੂੰ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਇੱਕ ਇੰਟਰਫੇਸ ਏਜੰਸੀ ਵਜੋਂ ਕੰਮ ਕਰਦਾ ਹੈ।


 

 ਬਾਇਓਲੋਜੀਕਲ ਈ. ਲਿਮਿਟੇਡ ਬਾਰੇ:

 

 1953 ਵਿੱਚ ਸਥਾਪਤ, ਹੈਦਰਾਬਾਦ ਸਥਿਤ ਫਾਰਮਾਸਿਊਟੀਕਲਜ਼ ਐਂਡ ਬਾਇਓਲੋਜਿਕਸ ਕੰਪਨੀ, ਬਾਇਓਲੋਜੀਕਲਈ. ਲਿਮਟਿਡ (ਬੀਈ), ਭਾਰਤ ਵਿੱਚ ਪਹਿਲੀ ਨਿੱਜੀ ਖੇਤਰ ਦੀ ਜੈਵਿਕ ਉਤਪਾਦਾਂ ਦੀ ਕੰਪਨੀ ਅਤੇ ਦੱਖਣੀ ਭਾਰਤ ਦੀ ਪਹਿਲੀ ਦਵਾਈਆਂ ਬਣਾਉਣ ਵਾਲੀ ਕੰਪਨੀ ਹੈ। BE ਟੀਕੇ ਅਤੇ ਮੈਡੀਕਲ ਉਤਪਾਦਾਂ ਦਾ ਵਿਕਾਸ, ਨਿਰਮਾਣ ਅਤੇ ਸਪਲਾਈ ਕਰਦੀ ਹੈ। BE ਆਪਣੇ ਟੀਕੇ 100 ਤੋਂ ਵੱਧ ਦੇਸ਼ਾਂ ਨੂੰ ਸਪਲਾਈ ਕਰਦੀ ਹੈ ਅਤੇ ਇਸਦੇ ਉਪਚਾਰਕ ਉਤਪਾਦ ਭਾਰਤ ਅਤੇ ਅਮਰੀਕਾ ਵਿੱਚ ਵੇਚੇ ਜਾਂਦੇ ਹਨ। ਬੀਈ ਕੋਲ ਇਸ ਵੇਲੇ ਇਸਦੇ ਪੋਰਟਫੋਲੀਓ ਵਿੱਚ ਡਬਲਯੂਐੱਚਓ ਦੁਆਰਾ ਪੂਰਵ-ਨਿਰਧਾਰਤ 8 ਟੀਕੇ ਮੌਜੂਦ ਹਨ।

 

 ਹਾਲ ਹੀ ਦੇ ਸਾਲਾਂ ਵਿੱਚ, ਬੀਈ ਨੇ ਆਪਣੇ ਸੰਗਠਨ ਦੇ ਵਿਸਤਾਰ ਲਈ ਨਵੀਆਂ ਪਹਿਲਾਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਵਿੱਚ ਨਿਯੰਤ੍ਰਿਤ ਬਜ਼ਾਰਾਂ ਲਈ ਜੇਨੇਰਿਕ ਇੰਜੈਕਟੇਬਲ ਉਤਪਾਦਾਂ ਨੂੰ ਵਿਕਸਤ ਕਰਨਾ, ਏਪੀਆਈ ਦੇ ਨਿਰੰਤਰ ਨਿਰਮਾਣ ਦੇ ਸਾਧਨ ਵਜੋਂ ਸਿੰਥੈਟਿਕ ਜੈਵ ਵਿਗਿਆਨ ਅਤੇ ਮੈਟਾਬੋਲਿਕ ਇੰਜੀਨੀਅਰਿੰਗ ਦੀ ਖੋਜ ਅਤੇ ਗਲੋਬਲ ਮਾਰਕੀਟ ਲਈ ਨਵੇਂ ਟੀਕੇ ਵਿਕਸਤ ਕਰਨਾ ਸ਼ਾਮਲ ਹੈ। 

 

 ਹੋਰ ਜਾਣਕਾਰੀ ਲਈ: DBT/BIRAC ਦੇ ਸੰਚਾਰ ਸੈੱਲ ਨਾਲ ਸੰਪਰਕ ਕਰੋ:

@DBTIndia @BIRAC_2012

 www.dbtindia.gov.in

 www.birac.nic.in
 


 

**********


 

ਐੱਸਐੱਨਸੀ/ਪੀਕੇ/ਆਰਆਰ

 



(Release ID: 1752195) Visitor Counter : 207