ਭਾਰਤ ਚੋਣ ਕਮਿਸ਼ਨ

ਅਸੈਂਬਲੀ ਹਲਕਿਆਂ ਦੀਆਂ ਆਮ ਖਾਲੀ ਅਸਾਮੀਆਂ ਅਤੇ ਮੁਲਤਵੀ ਚੋਣਾਂ ਨੂੰ ਭਰਨ ਦਾ ਕਾਰਜਕ੍ਰਮ

Posted On: 04 SEP 2021 1:53PM by PIB Chandigarh

ਕਮਿਸ਼ਨ ਨੇ ਆਪਣੇ ਪ੍ਰੈੱਸ ਨੋਟ ਨੰਬਰ  ਸੀ ਆਈ / ਪੀ ਐੈੱਨ / 61 / 2021 ਮਿਤੀ 3 ਮਈ 2021 ਨੂੰ ਪੋਲ ਮੁਲਤਵੀ ਕੀਤਾ ਸੀ (ਜੋ 16/05/2021 ਨੂੰ ਕਰਵਾਉਣ ਲਈ ਸੂਚੀਬੱਧ ਸੀ ) ਅਤੇ ਓਡੀਸ਼ਾ ਦੇ 110 ਪਿਪਲੀ ਵਿਧਾਨ ਸਭਾ ਹਲਕਾ ਅਤੇ 58 ਜੰਗੀਪੁਰ ਅਤੇ ਪੱਛਮ ਬੰਗਾਲ ਦੇ 56 ਸੈਮਸਰਗੰਜ ਵਿਧਾਨ ਸਭਾ ਹਲਕਿਆਂ ਨੂੰ ਆਪਦਾ ਪ੍ਰਬੰਧਨ ਐਕਟ 2005 , ਜੋ ਐੱਨ ਡੀ ਐੱਮ  / ਐੱਸ ਡੀ ਐੱਮ  ਦੁਆਰਾ ਜਾਰੀ ਕੀਤਾ ਗਿਆ ਸੀ , ਤਹਿਤ ਲਾਕਡਾਊਨ / ਰੋਕਾਂ ਦੇ ਮੱਦੇਨਜ਼ਰ , ਅੱਗੇ ਪਾ ਦਿੱਤੇ ਗਏ ਸਨ  ਇਸ ਤੋਂ ਅੱਗੇ ਕਮਿਸ਼ਨ ਨੇ ਆਪਣੇ ਪ੍ਰੈੱਸ ਨੋਟ ਨਬੰਰ  ਸੀ ਆਈ / ਪੀ ਐੱਨ / 64 / 2021 ਮਿਤੀ 5 ਮਈ 2021 ਨੂੰ ਸਾਰੇ ਤੱਥਾਂ ਅਤੇ ਮਹਾਮਾਰੀ ਦੇ ਮੱਦੇਨਜ਼ਰ ਵੱਖ ਵੱਖ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਵੱਖ ਵੱਖ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉਪ ਚੋਣਾਂ ਮੁਲਤਵੀ ਕਰ ਦਿੱਤੀਆਂ ਸਨ 

ਅੱਜ ਦੀ ਤਰੀਕ ਵਿੱਚ 3 ਮੁਲਤਵੀ ਚੋਣਾਂ (2 ਪੱਛਮ ਬੰਗਾਲ ਸੂਬੇ ਵਿੱਚ ਅਤੇ ਇੱਕ ਓਡੀਸ਼ਾ ਸੂਬੇ ਵਿੱਚ ਹੈ ) , ਤਿੰਨ ਪਾਰਲੀਮਾਨੀ ਵਿਧਾਨ ਸਭਾ ਹਲਕੇ ਖਾਲੀ ਹਨ ਅਤੇ ਵੱਖ ਵੱਖ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 32 ਵਿਧਾਨ ਸਭਾ ਹਲਕੇ ਖਾਲੀ ਹਨ 

ਵੱਖ ਵੱਖ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉੱਪ ਚੋਣਾਂ ਕਰਵਾਉਣ ਦੀਆਂ ਹਾਲਤਾਂ ਦੇ ਜਾਇਜ਼ੇ ਲਈ 01/09/2021 ਨੂੰ ਸਬੰਧਤ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਅਤੇ ਸਬੰਧਤ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਡੀ ਜੀ ਪੀਜ਼ , ਸਿਹਤ ਅਤੇ ਗ੍ਰਹਿ ਮਾਮਲੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ , ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਮੀਟਿੰਗ ਕੀਤੀ ਗਈ ਸੀ  ਮੁੱਖ ਸਕੱਤਰਾਂ / ਮੁੱਖ ਚੋਣ ਅਧਿਕਾਰੀਆਂ ਨੇ ਆਪਣੀਆਂ ਜਾਣਕਾਰੀਆਂ ਮੁਸ਼ਕਿਲਾਂ , ਮੁੱਦੇ ਅਤੇ ਚੁਣੌਤੀਆਂ ਸਾਂਝੀਆਂ ਕੀਤੀਆਂ ਸਨ , ਜੋ ਕੋਵਿਡ 19 ਮਹਾਮਾਰੀ , ਹੜ੍ਹ ਦੀ ਸਥਿਤੀ ਅਤੇ ਨੇੜਲੇ ਭਵਿੱਖ ਵਿੱਚ ਆਉਣ ਵਾਲੇ ਤਿਓਹਾਰਾਂ ਦੇ ਮੱਦੇਨਜ਼ਰ ਉਨ੍ਹਾਂ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਪ ਚੋਣਾਂ ਕਰਵਾਉਣ ਵਿੱਚ  ਸਕਦੀਆਂ ਹਨ  ਚੋਣ ਨਾਲ ਸਬੰਧਤ ਸੂਬਿਆਂ ਦੇ ਮੁੱਖ ਸਕੱਤਰਾਂ ਨੇ ਆਪਣੇ ਵਿਚਾਰ ਅਤੇ ਹੋਰ ਜਾਣਕਾਰੀ ਲਿਖਤੀ ਰੂਪ ਵਿੱਚ ਵੀ ਭੇਜੀ ਹੈ 

ਆਂਧਰਾ ਪ੍ਰਦੇਸ਼ , ਅਸਾਮ , ਬਿਹਾਰ , ਹਰਿਆਣਾ , ਹਿਮਾਚਲ ਪ੍ਰਦੇਸ਼ , ਮੱਧ ਪ੍ਰਦੇਸ਼ , ਮੇਘਾਲਿਆ , ਰਾਜਸਥਾਨ ਤੇਲੰਗਾਨਾ , ਉੱਤਰਾਖੰਡ , ਉੱਤਰ ਪ੍ਰਦੇਸ਼ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ ਕੇਂਦਰ ਸ਼ਾਸਤ ਪ੍ਰਦੇਸਾਂ ਦੇ ਸਲਾਹਕਾਰਾਂ ਨੇ ਮਹਾਮਾਰੀ , ਤਿਓਹਾਰ , ਹੜ੍ਹ ਦੀ ਸਥਿਤੀ ਨਾਲ ਸਬੰਧਤ ਮੁਸ਼ਕਿਲਾਂ ਬਾਰੇ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ  ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਤਿਓਹਾਰਾਂ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਉਪ ਚੋਣਾਂ ਕਰਵਾਉਣ ਦੀ ਸਲਾਹ ਦਿੱਤੀ ਜਾਵੇ 

ਇਸ ਤੋਂ ਇਲਾਵਾ ਕੁਝ ਸੂਬਿਆਂ ਨੇ ਕਮਿਸ਼ਨ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਭਾਰਤ ਸਰਕਾਰ , ਵੱਖ ਵੱਖ ਖੋਜ ਸੰਸਥਾਵਾਂ , ਤਕਨੀਕੀ ਮਾਹਰ ਕਮੇਟੀਆਂ ਅਤੇ ਪੇਸ਼ਾਵਰਾਂ ਨੇ ਅਕਤੂਬਰ ਤੋਂ ਬਾਅਦ ਕੋਵਿਡ 19 ਦੀ ਤੀਜੀ ਲਹਿਰ ਦੀ ਸੰਭਾਵਨਾ ਦੀ ਭਵਿੱਖਵਾਣੀ ਕੀਤੀ ਹੈ  ਐੱਮ ਐੱਚ ਨੇ ਵੀ 28 ਅਗਸਤ 2021 ਨੂੰ ਕੋਵਿਡ 19 ਨੂੰ ਰੋਕਣ ਬਾਰੇ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਹਨ 

ਸਬੰਧਤ ਸੂਬਿਆਂ ਅਤੇ ਮਾਣਯੋਗ ਮੁੱਖ ਚੋਣ ਅਧਿਕਾਰੀਆਂ ਦੇ ਵਿਚਾਰਾਂ ਅਤੇ ਜਾਣਕਾਰੀ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਤ ਕਮਿਸ਼ਨ ਨੇ 31 ਹੋਰ ਅਸੈਂਬਲੀ ਹਲਕਿਆਂ ਅਤੇ 3 ਪਾਰਲੀਮਾਨੀ ਹਲਕਿਆਂ ਵਿੱਚ ਉਪ ਚੋਣਾਂ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਪੱਛਮ ਬੰਗਾਲ ਦੀ ਵਿਸ਼ੇਸ਼ ਬੇਨਤੀ ਅਤੇ ਸੰਵਿਧਾਨਕ ਲੋੜ ਨੂੰ ਧਿਆਨ ਵਿੱਚ ਰੱਖਦਿਆਂ 159 — ਬਾਬਾਨੀਪੁਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਕਰਵਾਉਣ ਦਾ ਫ਼ੈਸਲਾ ਕੀਤਾ ਹੈ  ਕਮਿਸ਼ਨ ਦੁਆਰਾ ਬਹੁਤ ਸਖ਼ਤ ਨਿਯਮ ਰੱਖੇ ਹਨ ਕਿਉਂਕਿ  ਕੋਵਿਡ 19 ਮਹਾਮਾਰੀ ਤੋਂ ਬਚਾਅ ਲਈ ਬਹੁਤ ਸਾਵਧਾਨੀ ਦੀ ਲੋੜ ਹੈ  ਉਪ ਚੋਣ ਦੀ ਸੂਚੀ ਅਨੈਕਸਚਰ 1 ਨਾਲ ਨੱਥੀ ਹੈ 

 

https://pib.gov.in/PressReleasePage.aspx?PRID=1751968

*****************
 


 ਐੈੱਸ ਬੀ ਐੱਸ /  ਸੀ



(Release ID: 1752193) Visitor Counter : 124