ਕੋਲਾ ਮੰਤਰਾਲਾ
ਕੋਲ ਇੰਡੀਆ ਲਿਮਟਿਡ (ਸੀਆਈਐਲ) ਨੇ ਕੋਲਾ ਸਰੋਤਾਂ ਦੇ ਵਧੇ ਹੋਏ ਮੁਲਾਂਕਣ ਲਈ ਨਵਾਂ ਸਾਫਟਵੇਅਰ ਲਾਂਚ ਕੀਤਾ
Posted On:
04 SEP 2021 5:03PM by PIB Chandigarh
ਕੋਲਾ ਮੰਤਰਾਲਾ ਦੇ ਅਧੀਨ ਕੋਲ ਇੰਡੀਆ ਲਿਮਟਿਡ (ਸੀਆਈਐਲ) ਨੇ "ਸਪੈਕਟ੍ਰਲ ਐਨਹਾਂਸਮੈਂਟ" (ਐਸਪੀਈ) ਨਾਮ ਦਾ ਇੱਕ ਨਵਾਂ ਸਾਫਟਵੇਅਰ ਲਾਂਚ ਕੀਤਾ ਹੈ, ਜੋ ਕੋਲੇ ਦੀ ਖੋਜ ਦੌਰਾਨ ਭੂਚਾਲ ਦੇ ਸਰਵੇਖਣ ਦੀ ਵਰਤੋਂ ਨਾਲ ਧਰਤੀ ਦੀ ਛਾਲ ਹੇਠਾਂ ਪਤਲੇ ਕੋਲੇ ਦੀ ਸੀਮਾ ਦੀ ਪਛਾਣ ਕਰਨ ਅਤੇ ਕੋਲਾ ਸਰੋਤਾਂ ਦੀ ਮੁਲਾਂਕਣ ਪ੍ਰਕ੍ਰਿਆ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗਾ।
ਐਸਪੀਈ ਸਾਫਟਵੇਅਰ ਦੀ ਸ਼ੁਰੂਆਤ ਮਹੱਤਵਪੂਰਨ ਹੈ ਕਿਉਂਕਿ ਕੋਲਾ ਸਰੋਤਾਂ ਦੀ ਖੋਜ ਲਈ ਮੌਜੂਦਾ ਭੂਚਾਲ ਸਰਵੇਖਣ ਤਕਨੀਕਾਂ ਦੀਆਂ ਧਰਤੀ ਹੇਠਾਂ ਪਤਲੇ ਕੋਲੇ ਦੀਆਂ ਸੀਮਾਂ ਦੀ ਪਛਾਣ ਕਰਨ ਲਈ ਕੁਝ ਲਿਮਿਟੇਸ਼ਨਾਂ ਹਨ ਜੋ ਹੁਣ ਕਾਰਗਰ ਹੋ ਸਕਦੀਆਂ ਹਨ ਕਿਉਂਕਿ ਇਹ ਨਵਾਂ ਸਾਫਟਵੇਅਰ ਭੂਚਾਲ ਦੇ ਸੰਕੇਤਾਂ ਦੇ ਹੱਲ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ ਜਿਸ ਨਾਲ ਸਭ ਤੋਂ ਪਤਲੇ ਕੋਲੇ ਨੂੰ ਅਲੱਗ ਕੀਤਾ ਜਾ ਸਕਦਾ ਹੈ।
ਸੀਆਈਐਲ ਦਾ ਖੋਜ ਅਤੇ ਵਿਕਾਸ (ਆਰ ਐਂਡ ਡੀ) ਵਿੰਗ ਸੈਂਟਰਲ ਮਾਈਨ ਪਲਾਨਿੰਗ ਐਂਡ ਡਿਜ਼ਾਈਨ ਇੰਸਟੀਚਿਊਟ (ਸੀਐਮਪੀਡੀਆਈ) ਨੇ ਗੁਜਰਾਤ ਐਨਰਜੀ ਰਿਸਰਚ ਐਂਡ ਮੈਨੇਜਮੈਂਟ ਇੰਸਟੀਚਿਊਟ (ਜੀਈਆਰਐਮਆਈ) ਦੇ ਸਹਿਯੋਗ ਨਾਲ ਆਪਣੀ ਕਿਸਮ ਦਾ ਇਹ ਪਹਿਲਾ ਸਾਫਟਵੇਅਰ ਵਿਕਸਤ ਕੀਤਾ ਹੈ ਅਤੇ ਕੰਪਨੀ ਕਾਪੀਰਾਈਟ ਸੁਰੱਖਿਆ ਲਈ ਆਪਣਾ ਮਾਮਲਾ ਵੀ ਫਾਈਲ ਵੀ ਕਰੇਗੀ।
ਇਹ 'ਮੇਡ ਇਨ ਇੰਡੀਆ' ਸਾਫਟਵੇਅਰ ਕੋਲੇ ਦੀ ਖੋਜ ਵਿੱਚ ਲੱਗਣ ਵਾਲੇ ਸਮੇਂ ਅਤੇ ਲਾਗਤ ਨੂੰ ਬਚਾਉਣ ਵਿੱਚ ਸਹਾਇਤਾ ਕਰੇਗਾ ਅਤੇ ਇਸ ਤਰ੍ਹਾਂ ਕੋਲਾ ਉਤਪਾਦਨ ਵਿੱਚ ਆਤਮਨਿਰਭਰ ਭਾਰਤ ਦੇ ਮਿਸ਼ਨ ਨੂੰ ਹੁਲਾਰਾ ਦੇਵੇਗਾ।
ਸੀਆਈਐਲ ਦੇ ਸੀਐਮਡੀ ਸ੍ਰੀ ਪ੍ਰਮੋਦ ਅਗਰਵਾਲ ਨੇ ਸੀਆਈਐਲ ਦੇ ਖੋਜ ਅਤੇ ਵਿਕਾਸ ਬੋਰਡ ਦੀ ਮੌਜੂਦਗੀ ਵਿੱਚ ਸਾਫਟਵੇਅਰ ਲਾਂਚ ਕੀਤਾ ਜਿਸ ਵਿੱਚ ਨਾਮਵਰ ਸੰਗਠਨਾਂ ਅਤੇ ਸੰਸਥਾਵਾਂ ਦੇ ਸੀਨੀਅਰ ਡਾਇਰੈਕਟਰ ਅਤੇ ਮਾਹਰ ਮੈਂਬਰ ਸ਼ਾਮਲ ਹਨ।
ਸੀਆਈਐਲ ਦਾ ਭਾਰਤ ਦੇ ਕੋਲਾ ਉਤਪਾਦਨ ਵਿੱਚ 80 ਫੀਸਦੀ ਹਿੱਸਾ ਹੈ।
------------------------------
ਐਮਵੀ/ਐਸਐਸ/ਆਰਕੇਪੀ
(Release ID: 1752191)
Visitor Counter : 214