ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਫੁੱਟ–ਪਾਊ ਤਾਕਤਾਂ ਨਾਲ ਲੜਨ ਅਤੇ ਰਾਸ਼ਟਰ ਦੀ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ


ਉਪ ਰਾਸ਼ਟਰਪਤੀ ਨੇ ਸਰਬਵਿਆਪਕ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ



ਉਪ ਰਾਸ਼ਟਰਪਤੀ ਨੇ ਭਾਰਤੀ ਨੌਜਵਾਨਾਂ ਨੂੰ ਆਪਣੀ ਆਜ਼ਾਦ ਤੇ ਮੌਲਿਕ ਸੋਚ ਰੱਖਣ ਤੇ ਪੱਛਮ ਦੀ ਨਕਲ ਨਾ ਕਰਨ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਸ਼੍ਰੀ ਅਰਬਿੰਦੋ ਦੇ ਜੀਵਨ ’ਤੇ ਫ਼ੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ



ਉਪ ਰਾਸ਼ਟਰਪਤੀ ਨੇ ਸ਼੍ਰੀ ਅਰਬਿੰਦੋ ਦੀਆਂ ਸਿੱਖਿਆਵਾਂ ਦਾ ਪਸਾਰ ਪੂਰੀ ਦੁਨੀਆ ’ਚ ਕਰਨ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਕਿਹਾ ਕਿ ਅਧਿਆਤਮਕਤਾ ਭਾਰਤ ਦੇ ਮਹਾਨ ਸਭਿਆਚਾਰ ਦੀ ਮੁੱਖ ਕੁੰਜੀ ਹੈ



ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਨਾਂ ’ਚ ਕੁਲੀਨ ਤੇ ਅਧਿਆਤਮਕ ਆਦਰਸ਼ ਬਿਠਾਉਣੇ ਚਾਹੀਦੇ ਹਨ: ਉਪ ਰਾਸ਼ਟਰਪਤੀ



ਜੇ ਹਰੇਕ ਵਿਅਕਤੀ ਸੱਚੀ ਭਾਵਨਾ ਨਾਲ ਆਪਣੇ ਧਰਮ ਦੀ ਪਾਲਣਾ ਕਰੇ, ਤਾਂ ਕੋਈ ਧਾਰਮਿਕ ਵਿਰੋਧ ਨਹੀਂ ਹੋਵੇਗਾ: ਉਪ ਰਾਸ਼ਟਰਪਤੀ

Posted On: 04 SEP 2021 1:32PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਲੋਕਾਂ ਨੂੰ ਅਜਿਹੀਆਂ ਫੁੱਟਪਾਊ ਤਾਕਤਾਂ ਵਿਰੁੱਧ ਲੜਨ ਦਾ ਸੱਦਾ ਦਿੱਤਾ, ਜੋ ਸਮਾਜ ਨੂੰ ਧਰਮ, ਖੇਤਰ, ਭਾਸ਼ਾ, ਜਾਤ, ਨਸਲ ਜਾਂ ਰੰਗ ਦੇ ਅਧਾਰ ਤੇ ਵੰਡਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਹਰੇਕ ਭਾਰਤੀ ਨੂੰ ਜ਼ਰੂਰ ਹੀ ਵੱਡੇ ਪੱਧਰ ਤੇ ਵਿਭਿੰਨਤਾਵਾਂ ਨਾਲ ਭਰਪੂਰ ਸਾਡੇ ਸਮਾਜ ਚ ਏਕਤਾ ਤੇ ਇੱਕਸੁਰਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲੈਣਾ ਹੋਵੇਗਾ।

ਸ਼੍ਰੀ ਅਰਬਿੰਦੋ ਦੇ ਜੀਵਨ ਬਾਰੇ ਫ਼ੋਟੋਪ੍ਰਦਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਹੈਦਰਾਬਾਦ ਸਥਿਤ ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਜ਼ੋਰ ਦਿੱਤਾ ਕਿ ਹਰ ਤਰ੍ਹਾਂ ਦੀਆਂ ਵੰਡੀਆਂ ਖ਼ਤਮ ਕਰਨਾ ਭਾਰਤ ਦੇ ਭਵਿੱਖ ਦੀ ਮਹਾਨਤਾ ਲਈ ਜ਼ਰੂਰੀ ਹੈ। ਧਰਮ ਦੇ ਸਕਾਰਾਤਮਕ ਪੱਖਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਹਏਕ ਵਿਅਕਤੀ ਆਪਣੇ ਧਰਤ ਦੀ ਸੱਚੀ ਭਾਵਨਾ ਨਾਲ ਪਾਲਣਾ ਕਰੇ, ਤਾਂ ਇੱਥੇ ਕੋਈ ਧਾਰਮਿਕ ਵਿਰੋਧ ਨਹੀਂ ਹੋਵੇਗਾ।

ਭਾਰਤ ਦੀ ਅਧਿਆਤਮਿਕਤਾ ਲਈ ਸ਼੍ਰੀ ਔਰਬਿੰਦੋ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦੀ ਅਧਿਆਤਮਿਕ ਬੁੱਧੀ ਦੀ ਅਮੀਰ ਵਿਰਾਸਤ ਦੇ ਰੂਪ ਵਿੱਚ ਇੱਕ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਹੈ ਜਿਸ ਨੂੰ ਵਿਸ਼ਵ ਰੂਪ ਵਿੱਚ ਢੁਕਵੇਂ ਅਤੇ ਸਮਕਾਲੀ ਸਮੇਂ ਦੇ ਹਾਣੀ ਬਣਾਉਣ ਲਈ ਨਵੇਂ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੋਏਗੀ। । ਇਹ ਦੱਸਦਿਆਂ ਕਿ ਭਾਰਤ ਮਾਤਾ ਨੂੰ ਆਪਣੇ ਖਜ਼ਾਨਿਆਂ ਦੀ ਡੂੰਘਾਈ ਨਾਲ ਖੋਜਣ ਦੀ ਜ਼ਰੂਰਤ ਹੈ, ਉਨ੍ਹਾਂ ਸਲਾਹ ਦਿੱਤੀ ਕਿ ਭਾਰਤੀ ਨੌਜਵਾਨ ਪੱਛਮੀ ਦੀ ਨਿਰੀ ਨਕਲ ਕਰਨ ਦੀ ਥਾਂ ਆਪਣੀ ਸੋਚ ਸੁਤੰਤਰ ਅਤੇ ਮੌਲਿਕ ਰੱਖਣ ਅਤੇ ਦੇਸ਼ ਦੇ ਸਰੋਤਾਂ ਦੀ ਖੋਜ ਕਰਨ। ਉਪ ਰਾਸ਼ਟਰਪਤੀ ਨੇ ਨੌਜਵਾਨ ਪੀੜ੍ਹੀ ਵਿੱਚ ਸਾਡੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਬਾਰੇ ਮਾਣ ਦੀ ਭਾਵਨਾ ਪੈਦਾ ਕਰਨ ਲਈ ਭਾਰਤੀ ਇਤਿਹਾਸ ਨੂੰ ਭਾਰਤੀ ਦ੍ਰਿਸ਼ਟੀਕੋਣ ਨਾਲ ਮੁੜ ਲਿਖਣ ਦਾ ਸੱਦਾ ਵੀ ਦਿੱਤਾ।

ਵਿਸ਼ਾਲ ਸੱਭਿਆਚਾਰਕ ਅਤੇ ਅਧਿਆਤਮਕ ਭਾਰਤ ਨੂੰ ਮੁੜ ਸਥਾਪਿਤ ਕਰਨ ਲਈ ਸ਼੍ਰੀ ਅਰਬਿੰਦੋ ਦੇ ਜ਼ੋਰਦਾਰ ਸੱਦੇ ਨੂੰ ਯਾਦ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਅਧਿਆਤਮਿਕਤਾ ਭਾਰਤ ਦੇ ਮਹਾਨ ਸੱਭਿਆਚਾਰ ਦੀ ਮੁੱਖ ਕੁੰਜੀ ਹੈ, ਜਿਸ ਦੀ ਮਹਾਨਤਾ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਮੁੜ ਸੁਰਜੀਤ ਕਰਨ ਦੀ ਲੋੜ ਹੈ। ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜੀਡੀਪੀ (GDP – ਕੁੱਲ ਘਰੇਲੂ ਉਤਪਾਦ) ਚ ਵਾਧਾ ਅਤੇ ਦੌਲਤ ਪੈਦਾ ਕਰਨਾ ਆਪਣੇ ਆਪ ਵਿੱਚ ਕੋਈ ਅੰਤ ਨਹੀਂ ਹੈ, ਸਗੋਂ ਇਹ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਦੇ ਸਾਧਨ ਹਨ ਜੋ ਸਾਡਾ ਅੰਤਮ ਉਦੇਸ਼ ਹੋਣਾ ਚਾਹੀਦਾ ਹੈ।

ਸ਼੍ਰੀ ਅਰਬਿੰਦੋ ਨੂੰ ਮਹਾਨ ਕ੍ਰਾਂਤੀਕਾਰੀ ਯੋਗੀ, ਦਾਰਸ਼ਨਿਕ, ਕਵੀ ਅਤੇ ਆਜ਼ਾਦੀ ਘੁਲਾਟੀਆ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਹਰ ਭਾਰਤੀ ਲਈ ਪ੍ਰੇਰਨਾ ਦਾ ਸਦੀਵੀ ਸਰੋਤ ਹਨ। ਆਪਣੇ ਭਾਸ਼ਣਾਂ ਅਤੇ ਲਿਖਤਾਂ ਰਾਹੀਂ, ਉਨ੍ਹਾਂ ਨਾ ਸਿਰਫ਼ ਜਨਤਾ ਵਿੱਚ ਪੂਰਨ ਆਜ਼ਾਦੀ ਦੀ ਪ੍ਰਬਲ ਇੱਛਾ ਜਗਾਈ, ਸਗੋਂ ਰਾਸ਼ਟਰ ਦੇ ਅਧਿਆਤਮਿਕ ਪੁਨਰ ਜਨਮ ਉੱਤੇ ਵੀ ਧਿਆਨ ਕੇਂਦ੍ਰਿਤ ਕੀਤਾ।

1947 ਵਿੱਚ ਸੁਤੰਤਰਤਾ ਦਿਵਸ ਮੌਕੇ ਸ਼੍ਰੀ ਅਰਬਿੰਦੋ ਵੱਲੋਂ ਰਾਸ਼ਟਰ ਦੇ ਨਾਂਅ ਦਿੱਤੇ ਗਏ ਸੰਦੇਸ਼ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੇ ਸ਼ਬਦ ਅੱਜ ਵੀ ਵਿਅਕਤੀਗਤ, ਰਾਸ਼ਟਰੀ ਅਤੇ ਵਿਸ਼ਵ ਪੱਧਰ' ਤੇ ਵੱਡੇ ਉਦੇਸ਼ ਤੇ ਸਾਰਥਕਤਾ ਨਾਲ ਭਰਪੂਰ ਹਨ। ਇਹ ਦੇਖਦਿਆਂ ਕਿ ਸ਼੍ਰੀ ਅਰਬਿੰਦੋ ਚਾਹੁੰਦੇ ਸਨ ਕਿ ਏਸ਼ੀਆ ਮਨੁੱਖੀ ਸੱਭਿਅਤਾ ਦੀ ਤਰੱਕੀ ਵਿੱਚ ਇੱਕ ਵੱਡੀ ਭੂਮਿਕਾ ਮੁੜ ਹਾਸਲ ਕਰੇ, ਉਨ੍ਹਾਂ ਕਿਹਾ ਕਿ ਇੱਕ ਖੁਸ਼ਹਾਲ ਅਤੇ ਸੰਯੁਕਤ ਭਾਰਤ ਦਾ ਨਿਰਮਾਣ ਏਸ਼ੀਆ ਦੇ ਉਭਾਰ ਲਈ ਮਹੱਤਵਪੂਰਨ ਹੋਵੇਗਾ।

ਸ਼੍ਰੀ ਨਾਇਡੂ ਨੇ ਅਧਿਆਤਮਿਕਤਾ ਨੂੰ ਭਾਰਤ ਦੀ ਮਹਾਨ ਸੰਸਕ੍ਰਿਤੀ ਦੀ ਮੁੱਖ ਕੁੰਜੀ ਕਰਾਰ ਦਿੱਤਾ ਅਤੇ ਇਸ ਦੀ ਮਹਾਨਤਾ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਮੁੜ ਸੁਰਜੀਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ, “ਸਮੁੱਚੀ ਮਨੁੱਖ ਜਾਤੀ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਅੱਜ ਜਿਸ ਚੀਜ਼ ਦੀ ਲੋੜ ਹੈ ਉਹ ਸਿਰਫ਼ ਭੌਤਿਕ ਦੌਲਤ ਹੀ ਨਹੀਂ ਬਲਕਿ ਅਧਿਆਤਮਕ ਦੌਲਤ ਵੀ ਹੈ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਪੁਦੂਚੇਰੀ ਵਿਖੇ ਔਰੋਵਿਲੇ ਦੀ ਸਥਾਪਨਾ ਵਿਸ਼ਵ ਏਕਤਾ ਲਈ ਸ਼੍ਰੀ ਅਰਬਿੰਦੋ ਦੀ ਦੂਰਦ੍ਰਿਸ਼ਟੀ ਨੂੰ ਦਰਸਾਉਂਦੀ ਹੈ। ਇੱਕ ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਸੁਧਾਰਾਂ ਦੀ ਜ਼ਰੂਰਤ ਹੈ, ਤਾਂ ਜੋ ਇਹ ਇੱਕ ਸੱਚਮੁੱਚ ਪ੍ਰਤੀਨਿਧੀ ਸੰਗਠਨ ਬਣ ਸਕੇ, ਜਿੱਥੇ ਰਾਸ਼ਟਰਾਂ ਦੀ ਆਤਮਾ ਅਤੇ ਦਿਲ ਇਕੱਠੇ ਹੁੰਦੇ ਹਨ। ਕੁਝ ਲੋਕਾਂ ਦੀ ਆਪਣੇਆਪ ਨੂੰ ਦੂਜਿਆਂ ਨਾਲੋਂ ਉੱਤਮ ਸਮਝਣ ਦੀ ਮਾਨਸਿਕਤਾ ਉੱਤੇ ਨਾਰਾਜ਼ਗੀ ਜ਼ਾਹਰ ਕਰਦਿਆਂ, ਉਨ੍ਹਾਂ ਕਿਹਾ ਕਿ ਮਨੁੱਖਤਾ ਚ ਏਕਤਾ ਲਿਆਉਣ ਲਈ ਸਾਰਿਆਂ ਦਾ ਬਰਾਬਰ ਸਤਿਕਾਰ ਕਰਨਾ ਇੱਕ ਅਗਾਊਂ ਸ਼ਰਤ ਹੈ। ਉਨ੍ਹਾਂ ਕਿਹਾ,“ਵੱਖਰੀਆਂ ਪਛਾਣਾਂ ਜ਼ਰੂਰ ਹੋਣ ਪਰ ਉਨ੍ਹਾਂ ਪਛਾਣਾਂ ਨੂੰ ਸਾਡੇ ਚ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ।

ਸ਼੍ਰੀ ਅਰਬਿੰਦੋ ਦੇ ਦ੍ਰਿਸ਼ਟੀਕੋਣ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਦਾ ਟੀਚਾ ਸਿਰਫ਼ ਰੋਜ਼ੀ-ਰੋਟੀ ਕਮਾਉਣ ਲਈ ਕਰੀਅਰ ਬਣਾਉਣ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਇਸ ਦਾ ਉਦੇਸ਼ ਆਪਣੇ ਸਪੂਤਾਂ ਨੂੰ ਮਾਤਭੂਮੀ ਲਈ ਕੰਮ ਕਰਨ ਅਤੇ ਉਸ ਲਈ ਦੁੱਖ ਝੱਲਣ ਵਾਸਤੇ ਤਿਆਰ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਧਿਆਪਕਾਂ ਦਾ ਇਹ ਪਵਿੱਤਰ ਫਰਜ਼ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਵਿਦਿਆਰਥੀ ਸਾਡੀ ਪ੍ਰਾਚੀਨ ਭਾਰਤੀ ਸੂਝਬੂਝ ਦੇ ਮਹਾਨ ਅਧਿਆਤਮਕ ਆਦਰਸ਼ਾਂ ਨੂੰ ਗ੍ਰਹਿਣ ਕਰਨ ਅਤੇ ਭਾਰਤੀ ਸੰਸਕ੍ਰਿਤੀ' ਤੇ ਮਾਣ ਕਰਨ।

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਸਿੱਖਿਆ ਸਿਰਫ਼ ਰੋਜ਼ਗਾਰ ਲਈ ਨਹੀਂ, ਸਗੋਂ ਗਿਆਨ ਪ੍ਰਾਪਤ ਕਰਨ ਵਾਸਤੇ ਹੈ, ਉਪ ਰਾਸ਼ਟਰਪਤੀ ਨੇ ਭਾਰਤ ਨੂੰ ਦੁਬਾਰਾ ਵਿਸ਼ਵਗੁਰੂ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, “ਭਾਰਤ ਨੂੰ ਵਿਸ਼ਵ ਉੱਤੇ ਹਾਵੀ ਹੋਣ ਲਈ ਨਹੀਂ, ਸਗੋਂ ਗਿਆਨ ਦੇਣ ਅਤੇ ਰੌਸ਼ਨੀ ਫੈਲਾਉਣ ਲਈ ਵਿਸ਼ਵਗੁਰੂ ਬਣਨਾ ਚਾਹੀਦਾ ਹੈ।

ਸ਼੍ਰੀ ਅਰਬਿੰਦੋ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਆਪਣੀ ਪੂਰੀ ਸਮਰੱਥਾ ਰਾਸ਼ਟਰੀ ਸਿੱਖਿਆ ਪ੍ਰਣਾਲੀ ਦੁਆਰਾ ਹੀ ਪ੍ਰਾਪਤ ਕਰ ਸਕਦਾ ਹੈ ਅਤੇ ਭਾਰਤ ਦੇ ਨੌਜਵਾਨਾਂ ਨੂੰ ਸ਼੍ਰੀ ਅਰਬਿੰਦੋ ਦੇ ਸੁਪਨੇ ਹਕੀਕਤ ਵਿੱਚ ਬਦਲਣ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਮਨੁੱਖਾਂ ਨੂੰ ਉਤਾਂਹ ਚੁੱਕਣਾ ਸ਼੍ਰੀ ਅਰਬਿੰਦੋ ਦੀਆਂ ਸਿੱਖਿਆਵਾਂ ਦਾ ਮੂਲ ਹੈ ਅਤੇ ਉਨ੍ਹਾਂ ਨੇ ਭਾਰਤ ਤੇ ਵਿਸ਼ਵ ਭਰ ਵਿੱਚ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਫੈਲਾਉਣ ਲਈ ਨਿਰੰਤਰ ਯਤਨਾਂ ਦੀ ਮੰਗ ਕੀਤੀ ਹੈ। ਉਨ੍ਹਾਂ ਸ਼੍ਰੀ ਅਰਬਿੰਦੋ ਦੀਆਂ ਰੂਹਾਨੀ ਸਿੱਖਿਆਵਾਂ ਨਾਲ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲਦੀ ਸ਼ਲਾਘਾ ਕੀਤੀ।

ਉਨ੍ਹਾਂ 150 ਵੀਂ ਜਨਮ ਵਰ੍ਹੇਗੰਢ ਦੇ ਜਸ਼ਨਾਂ ਮੌਕੇ 'ਸ਼੍ਰੀ ਅਰਬਿੰਦੋ ਦੀ ਜ਼ਿੰਦਗੀ ਦੀ ਪਵਿੱਤਰ ਯਾਤਰਾ' 'ਤੇ ਇੱਕ ਸੁੰਦਰ ਫੋਟੋ ਪ੍ਰਦਰਸ਼ਨੀ ਲਾਉਣ ਲਈ ਸਕੂਲ ਦੀ ਸ਼ਲਾਘਾ ਕੀਤੀ। ਸ਼੍ਰੀ ਅਰਬਿੰਦੋ ਸਕੂਲ ਦੇ ਵਿਦਿਆਰਥੀਆਂ ਨੇ ਸੰਸਕ੍ਰਿਤ, ਤੇਲਗੂ ਅਤੇ ਅੰਗਰੇਜ਼ੀ ਵਿੱਚ ਪੇਸ਼ਕਾਰੀਆਂ ਦਿੱਤੀਆਂ ਅਤੇ ਬੁਰਕਥਾ ਰਾਹੀਂ ਸ਼੍ਰੀ ਅਰਬਿੰਦੋ ਦੇ ਜੀਵਨ ਦੀ ਜੀਵੰਤ ਪੇਸ਼ਕਾਰੀ ਦਿੱਤੀ। ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਦੁਆਰਾ ਭਾਰਤ ਦੇ ਸ਼ਾਨਦਾਰ ਸੱਭਿਆਚਾਰ, ਅਮੀਰ ਪਰੰਪਰਾਵਾਂ ਅਤੇ ਸ਼੍ਰੀ ਅਰਬਿੰਦੋ ਦੇ ਸੰਦੇਸ਼ ਨੂੰ ਦਰਸਾਉਂਦਿਆਂ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।

ਸ਼੍ਰੀ ਰਾਮਚੰਦਰੂ ਤੇਜਾਵਥ, ਸਲਾਹਕਾਰ ਮੈਂਬਰ ਸੈਲੀਬ੍ਰੇਸ਼ਨ ਸ਼੍ਰੀ ਅਰਬਿੰਦੋ, ਤੇਲੰਗਾਨਾ ਦੇ ਵਿਸ਼ੇਸ਼ ਪ੍ਰਤੀਨਿਧੀ, ਪ੍ਰੋ: ਟੀ. ਤਿਰੂਪਤੀ ਰਾਓ, ਚੇਅਰਮੈਨ ਪ੍ਰਬੰਧਕ ਸਭਾ, ਮਣੀਪੁਰ ਯੂਨੀਵਰਸਿਟੀ ਦੇ ਚਾਂਸਲਰ, ਡਾ. ਛਲਾਮਈ ਰੈੱਡੀ, ਪ੍ਰਿੰਸੀਪਲ, ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ, ਅਧਿਆਪਕ ਤੇ ਵਿਦਿਆਰਥੀ ਇਸ ਮੌਕੇ ਮੌਜੂਦ ਸਨ।

 

*****

 

ਐੱਮਐੱਸ/ਆਰਕੇ/ਡੀਪੀ



(Release ID: 1752099) Visitor Counter : 202