ਰੱਖਿਆ ਮੰਤਰਾਲਾ
ਪੈਸੀਫਿਕ ਹਵਾਈ ਮੁਖੀਆਂ ਦਾ ਸੰਮੇਲਨ 2021 (ਪੀ ਏ ਸੀ ਐੱਸ — 21)
Posted On:
03 SEP 2021 4:08PM by PIB Chandigarh
ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੋਰੀਆ , ਪੀ ਵੀ ਐੱਸ ਐੱਮ , ਏ ਵੀ ਐੱਸ ਐੱਮ , ਵੀ ਐੱਮ , ਏ ਡੀ ਸੀ , ਨੇ 30 ਅਗਸਤ ਤੋਂ 02 ਸਤੰਬਰ 2021 ਤੱਕ ਹਵਾਈ ਦੇ ਸਾਂਝੇ ਬੇਸ ਪਰਲ ਹਾਰਬਰ ਹਿੱਕਮ ਤੇ ਹੋਏ ਪੈਸੀਫਿਕ ਹਵਾਈ ਮੁਖੀਆਂ ਦੇ ਸੰਮੇਲਨ 2021 (ਪੀ ਏ ਸੀ ਐੱਸ — 21) ਵਿੱਚ ਸਿ਼ਰਕਤ ਕੀਤੀ । ਈਵੈਂਟ ਦਾ ਵਿਸ਼ਾ ਸੀ ,"ਖੇਤਰੀ ਸਥਿਰਤਾ ਲਈ ਸਥਾਈ ਸਹਿਯੋਗ ਇਸ ਸੰਮੇਲਨ ਵਿੱਚ ਭਾਰਤ ਪੈਸੀਫਿਕ ਖੇਤਰ ਦੇ ਮੁਲਕਾਂ ਦੇ ਹਵਾਈ ਮੁਖੀਆਂ ਨੇ ਸਿ਼ਰਕਤ ਕੀਤੀ ਸੀ" । ਸੀ ਏ ਐੱਸ ਨੂੰ ਸੰਮੇਲਨ ਲਈ ਡੀਨ ਵਜੋਂ ਨਾਮਜ਼ਦ ਕੀਤਾ ਗਿਆ ਸੀ ।
ਸੰਮੇਲਨ ਵਿੱਚ ਪੈਨਲ ਵਿਚਾਰ ਚਰਚਾਵਾਂ , ਟੇਬਲ ਟਾਕ ਅਭਿਆਸਾਂ ਅਤੇ ਖੇਤਰੀ ਸੁਰੱਖਿਆ ਅਤੇ ਏਅਰ ਡੋਮੇਨ ਜਾਗਰੂਕਤਾ ਦਾ ਮਹੱਤਵ , ਮਨੁੱਖੀ ਅਤੇ ਆਪਦਾ ਰਾਹਤ ਸੰਚਾਲਨਾਂ ਲਈ ਹਵਾਈ ਸੈਨਾ ਦਾ ਸਹਿਯੋਗ ਦੇ ਵੱਖ ਵੱਖ ਪਹਿਲੂਆਂ ਦੇ ਵਿਸਿ਼ਆਂ ਬਾਰੇ ਕੂੰਜੀਵਤ ਭਾਸ਼ਨਾਂ ਰਾਹੀਂ ਵਿਚਾਰ ਵਟਾਂਦਰਾ ਕੀਤਾ ਗਿਆ ।
ਸੰਮੇਲਨ ਵਿੱਚ ਹਿੱਸਾ ਲੈਣ ਤੋਂ ਇਲਾਵਾ ਸੀ ਏ ਐੱਸ ਨੇ ਜਨਰਲ ਚਾਰਲਸ ਕਿਉ. ਬ੍ਰਾਊਨ , ਜੂਨੀਅਰ ਸਟਾਫ ਮੁਖੀ , ਅਮਰੀਕਾ ਹਵਾਈ ਸੈਨਾ ਅਤੇ ਜਨਰਲ ਕੈਨੇਥ ਐੱਸ ਵਿਲਜ਼ਬੈਕ , ਕਮਾਂਡਰ , ਪੈਸਿਫਿੱਕ ਏਅਰ ਫੋਰਸੇਸ ਨਾਲ ਮੁਲਾਕਾਤ ਕੀਤੀ । ਉਹਨਾਂ ਨੇ 11 ਹੋਰ ਮੁਲਕਾਂ ਦੇ ਹਵਾਈ ਮੁਖੀਆਂ ਨਾਲ ਸੁਰੱਖਿਆ ਅਤੇ ਰੱਖਿਆ ਸਹਿਕਾਰਤਾ ਬਾਰੇ ਦੁਵੱਲੀਆਂ ਅਤੇ ਬਹੁਪੱਖੀ ਮੀਟਿੰਗਾਂ ਵੀ ਕੀਤੀਆਂ ।
ਪੀ ਏ ਸੀ ਐੱਸ 2021 ਵਿੱਚ ਸਿ਼ਰਕਤ ਨੇ ਮਨਪਸੰਦ ਮੁਲਕਾਂ ਵਿਚਾਲੇ ਸੰਬੰਧਾਂ ਨੂੰ ਹੋਰ ਡੂੰਘੇ ਅਤੇ ਆਪਸੀ ਸੂਝਬੂਝ ਵਧਾਉਣ ਲਈ ਮੌਕਾ ਮੁਹੱਈਆ ਕੀਤਾ ਹੈ ।
*********
ਏ ਬੀ ਬੀ / ਏ ਐੱਮ / ਜੇ ਪੀ
(Release ID: 1751888)
Visitor Counter : 211