ਆਯੂਸ਼
ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵੇਦ, ਜੈਪੁਰ ਵਿਖੇ ਪ੍ਰੋਫਾਈਲੈਕਟਿਕ ਦਵਾਈਆਂ ਦੀ ਵੰਡ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ
ਮੰਤਰੀ ਨੇ ਸਮੁੱਚੇ ਆਯੁਰਵੇਦ ਭਾਈਚਾਰੇ ਨੂੰ ਹੱਥ ਮਿਲਾਉਣ ਅਤੇ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਭਾਰਤ ਆਯੁਰਵੇਦ ਅਤੇ ਯੋਗਾ ਦੀ ਆਪਣੀ ਪ੍ਰਾਚੀਨ ਬੁੱਧੀਮਾਨੀ ਰਾਹੀਂ ਵਿਸ਼ਵ ਦੀ ਅਗਵਾਈ ਕਰ ਸਕੇ
Posted On:
03 SEP 2021 3:20PM by PIB Chandigarh
ਆਯੁਸ਼ ਅਤੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗਾਂ ਬਾਰੇ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ 'ਆਜਾਦੀ ਕਾ ਅੰਮ੍ਰਿਤ ਮਹੋਤਸਵ' ਦੇ ਹਿੱਸੇ ਵਜੋਂ ਰਾਸ਼ਟਰੀ ਆਯੁਰਵੇਦ ਸੰਸਥਾ (ਐਨਆਈਏ), ਜੈਪੁਰ ਵਿਖੇ ਆਯੁਸ਼ ਪ੍ਰੋਫਾਈਲੇਕਟਿਕ ਦਵਾਈਆਂ ਅਤੇ ਡਾਈਟ ਅਤੇ ਜੀਵਨ ਸ਼ੈਲੀ ਬਾਰੇ ਲਿਖਤੀ ਦਿਸ਼ਾ ਨਿਰਦੇਸ਼ਾਂ ਦੀ ਵੰਡ ਬਾਰੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੌਰਾਨ ਦੇਸ਼ ਭਰ ਵਿੱਚ 75 ਲੱਖ ਲੋਕਾਂ ਨੂੰ ਸੰਸ਼ਮਨੀ ਵਟੀ, ਜਿਸਨੂੰ ਗੁਡੂਚੀ ਜਾਂ ਗਿਲੋਏ ਘਨ ਵਟੀ ਵੀ ਕਿਹਾ ਜਾਂਦਾ ਹੈ, ਅਤੇ ਅਸ਼ਵਗੰਧਾ ਘਨ ਵਟੀ ਦੀ ਵੰਡ ਕੀਤੀ ਜਾਂਦੀ ਦਿਖਾਈ ਦੇਵੇਗੀ, ਜਿਸ ਵਿੱਚ ਅਗਲੇ ਇੱਕ ਸਾਲ ਵਿੱਚ ਜੈਰਿਆਟ੍ਰਿਕ (60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ) ਦੀ ਆਬਾਦੀ ਅਤੇ ਫਰੰਟ ਲਾਈਨ ਵਰਕਰਾਂ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਇਕੱਠ ਨੂੰ ਸੰਬੋਧਨ ਕਰਦਿਆਂ, ਸ਼੍ਰੀ ਸੋਨੋਵਾਲ ਨੇ ਆਯੁਰਵੇਦ ਦੇ ਸੰਦੇਸ਼ ਨੂੰ ਦੇਸ਼ ਭਰ ਵਿੱਚ ਫੈਲਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਤਾਂ ਜੋ ਹਰ ਕੋਈ ਆਪਣੀ ਜੀਵਨ ਸ਼ੈਲੀ ਦੇ ਇੱਕ ਹਿੱਸੇ ਵੱਜੋਂ ਅਤੇ ਸਿਹਤਮੰਦ ਰਾਸ਼ਟਰ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਇਸਨੂੰ ਅਪਣਾ ਸਕੇ।
ਕੇਂਦਰੀ ਮੰਤਰੀ ਨੇ ਸਮੁੱਚੇ ਆਯੁਰਵੇਦ ਭਾਈਚਾਰੇ ਨੂੰ ਵੀ ਹੱਥ ਮਿਲਾਉਣ ਅਤੇ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਭਾਰਤ ਆਯੁਰਵੇਦ ਅਤੇ ਯੋਗਾ ਦੀ ਆਪਣੀ ਪ੍ਰਾਚੀਨ ਬੁੱਧੀਮਾਨੀ ਰਾਹੀਂ ਵਿਸ਼ਵ ਦੀ ਅਗਵਾਈ ਕਰ ਸਕੇ।
ਕੇਂਦਰੀ ਮੰਤਰੀ ਨੇ ਐਨਆਈਏ ਹਸਪਤਾਲ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਹਸਪਤਾਲ ਦੇ ਸਟਾਫ ਨਾਲ ਗੱਲਬਾਤ ਕੀਤੀ। ਉਹ ਵਿਸ਼ੇਸ਼ ਤੌਰ 'ਤੇ ਹਸਪਤਾਲ ਦੀ ਸਫਾਈ ਅਤੇ ਸਵੱਛਤਾ ਤੋਂ ਪ੍ਰਭਾਵਿਤ ਹੋਏ। ਆਯੁਸ਼ ਪ੍ਰੋਫਾਈਲੇਕਟਿਕ ਦਵਾਈਆਂ ਦੀ ਕਿੱਟ ਅਤੇ ਦਿਸ਼ਾ ਨਿਰਦੇਸ਼ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੇਦਿਕ ਦਵਾਈਆਂ (ਸੀਸੀਆਰਏਐਸ) ਵੱਲੋਂ ਤਿਆਰ ਕੀਤੇ ਗਏ ਹਨ।
ਪ੍ਰੋਫਾਈਲੇਕਟਿਕ ਦਵਾਈਆਂ ਅਤੇ ਡਾਈਟ ਅਤੇ ਜੀਵਨ ਸ਼ੈਲੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਵੰਡਣ ਦੀ ਮੁਹਿੰਮ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਆਜਾਦੀ ਕਾ ਅੰਮ੍ਰਿਤ ਮਹੋਤਸਵ' ਮੁਹਿੰਮ ਦਾ ਇੱਕ ਹਿੱਸਾ ਹੈ। ਸਾਲ ਭਰ ਚਲਣ ਵਾਲੀ ਇਹ ਮੁਹਿੰਮ ਅਗਸਤ 2022 ਤੱਕ ਜਾਰੀ ਰਹੇਗੀ ਜਦੋਂ ਭਾਰਤ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾਏਗਾ।
ਆਯੁਸ਼ ਮੰਤਰਾਲੇ ਨੂੰ ਵਾਈ-ਬ੍ਰੇਕ ਮੋਬਾਈਲ ਐਪਲੀਕੇਸ਼ਨ ਦੀ ਲਾਂਚਿੰਗ, ਕਿਸਾਨਾਂ ਅਤੇ ਲੋਕਾਂ ਲਈ ਚਿਕਿਤਸਕ ਪੌਦਿਆਂ ਦੀ ਵੰਡ ਅਤੇ ਵੱਖ-ਵੱਖ ਵੈਬਿਨਾਰਾਂ ਸਮੇਤ ਕਈ ਗਤੀਵਿਧੀਆਂ ਦੇ ਪ੍ਰਚਾਰ ਲਈ 30 ਅਗਸਤ ਤੋਂ 5 ਸਤੰਬਰ, 2021 ਤੱਕ ਇੱਕ ਹਫ਼ਤਾ ਅਲਾਟ ਕੀਤਾ ਗਿਆ ਹੈ।
------------------
ਐਮਵੀ/ਐਸਕੇ
(Release ID: 1751884)
Visitor Counter : 259