PIB Headquarters
azadi ka amrit mahotsav

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 02 SEP 2021 1:18PM by PIB Chandigarh

 

 

 

•  ਪਿਛਲੇ 24 ਘੰਟਿਆਂ ਵਿੱਚ 81 ਲੱਖ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 66.30 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

• ਪਿਛਲੇ 24 ਘੰਟਿਆਂ ਵਿੱਚ 47,092 ਨਵੇਂ ਮਾਮਲੇ ਸਾਹਮਣੇ ਆਏ

• ਐਕਟਿਵ ਮਾਮਲੇ ਕੁੱਲ ਮਾਮਲਿਆਂ ਦਾ 1.19% ਹਨ

• ਭਾਰਤ ਵਿੱਚ ਐਕਟਿਵ ਕੇਸਲੋਡ 3,89,583 ‘ਤੇ ਹੈ

• ਰਿਕਵਰੀ ਰੇਟ ਇਸ ਵੇਲੇ 97.48% ਹੈ

• ਪਿਛਲੇ 24 ਘੰਟਿਆਂ ਦੌਰਾਨ 35,181 ਰਿਕਵਰੀ ਹੋਈ, ਕੁੱਲ ਰਿਕਵਰੀਆਂ 3,20,28,825 ਹਨ

• ਹਫ਼ਤਾਵਾਰੀ ਸਕਾਰਾਤਮਕਤਾ ਦਰ ਇਸ ਵੇਲੇ 2.62% ਹੈ; ਪਿਛਲੇ 69 ਦਿਨਾਂ ਲਈ 3% ਤੋਂ ਹੇਠਾਂ, 

• ਰੋਜ਼ਾਨਾ ਸਕਾਰਾਤਮਕਤਾ ਦਰ 2.80%

• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ –52.48 ਕਰੋੜ ਟੈਸਟ ਕੀਤੇ ਗਏ (ਕੁੱਲ)

 

#Unite2FightCorona#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

Image

 

 

ਕੋਵਿਡ-19 ਅੱਪਡੇਟ

 

ਭਾਰਤ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਨੇ 66 ਕਰੋੜ ਦੇ ਮੀਲ ਪੱਥਰ ਨੂੰ ਪਾਰ ਲਿਆ ਹੈ

 

ਪਿਛਲੇ 24 ਘੰਟਿਆਂ ਵਿੱਚ 81 ਲੱਖ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ

 

ਰਿਕਵਰੀ ਦਰ ਇਸ ਸਮੇਂ 97.48 ਫੀਸਦੀ ਹੈ

 

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 47,092 ਨਵੇਂ ਕੇਸ ਸਾਹਮਣੇ ਆਏ

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,89,583 ਹੋਈ; ਕੁੱਲ ਮਾਮਲਿਆਂ 1.19 ਫੀਸਦੀ

 

ਹਫ਼ਤਾਵਰੀ ਪਾਜ਼ਿਟਿਵਿਟੀ ਦਰ 2.62 ਫੀਸਦੀ ਹੋਈ; ਪਿਛਲੇ 69 ਦਿਨਾਂ ਤੋਂ 3 ਫੀਸਦੀ ਤੋਂ ਘੱਟ

 

ਇੱਕ ਮਹੱਤਵਪੂਰਨ ਪ੍ਰਾਪਤੀ ਤਹਿਤ, ਭਾਰਤ ਦੀ ਸੰਚਿਤ ਟੀਕਾਕਰਣ ਕਵਰੇਜ ਨੇ ਕੱਲ੍ਹ 66 ਕਰੋੜ ਦੇ ਮੀਲ ਪੱਥਰ ਨੂੰ ਪਾਰ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ81,09,244 ਵੈਕਸੀਨ ਖੁਰਾਕਾਂ ਦੇ ਪ੍ਰਬੰਧ ਦੇ ਨਾਲ, ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 66.30 ਕਰੋੜ (66,30,37,334) ਦੇ ਕੁੱਲ ਅੰਕੜੇ ਨੂੰਪਾਰ ਕਰ ਲਿਆ ਹੈ) ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਇਹ ਅੰਕੜਾ 69,60,983 ਸੈਸ਼ਨਾਂ ਰਾਹੀਂ ਹਾਸਲ ਕੀਤਾ ਗਿਆ ਹੈ।

ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇ ਹੇਠਾਂ ਦਿੱਤੇ ਗਏ ਹਨ:

 

ਹੈਲਥਕੇਅਰ ਵਰਕਰ

ਪਹਿਲੀ ਖੁਰਾਕ

1,03,59,391

ਦੂਜੀ ਖੁਰਾਕ

84,14,897

 ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,25,922

ਦੂਜੀ ਖੁਰਾਕ

1,33,20,833

 18 ਤੋਂ 44 ਉਮਰ ਵਰਗ 

ਪਹਿਲੀ ਖੁਰਾਕ

25,97,17,695

ਦੂਜੀ ਖੁਰਾਕ

2,98,87,208

 

45 ਤੋਂ 59 ਸਾਲ ਤਕ ਉਮਰ ਵਰਗ 

ਪਹਿਲੀ ਖੁਰਾਕ

13,33,18,523

ਦੂਜੀ ਖੁਰਾਕ

5,59,07,199

 60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

8,80,78,095

ਦੂਜੀ ਖੁਰਾਕ

4,57,07,571

ਕੁੱਲ

66,30,37,334

 

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,20,28,825 ਵਿਅਕਤੀ ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 35,181 ਮਰੀਜ਼ ਠੀਕ ਹੋਏ ਹਨ।

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 97.48 ਫੀਸਦੀ ਹੋ ਗਈ ਹੈI

 

https://static.pib.gov.in/WriteReadData/userfiles/image/image001PK6Q.jpg

 

ਦੇਸ਼ ਵਿੱਚ ਪਿਛਲੇ 67 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 47,092 ਨਵੇਂ ਕੇਸ ਸਾਹਮਣੇ ਆਏ ਹਨ।  

 

https://static.pib.gov.in/WriteReadData/userfiles/image/image0024CL6.jpg

ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ 3,89,583 ਹੈI ਮੌਜੂਦਾ ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦੇ 1.19  ਫੀਸਦੀ ਬਣਦੇ ਹਨI

 

https://static.pib.gov.in/WriteReadData/userfiles/image/image003ZQFS.jpg

ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 16,84,441 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ 52.48 ਕਰੋੜ ਤੋਂ ਵੱਧ  (52,48,68,734)  ਟੈਸਟ ਕੀਤੇ ਗਏ ਹਨ।

ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਹਫਤਾਵਾਰੀ ਪਾਜ਼ਿਟਿਵਿਟੀ ਦਰ ਪਿਛਲੇ 69 ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ  ਰਹਿ ਰਹੀ ਹੈਇਸ ਸਮੇਂ 2.62 ਫੀਸਦੀ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.80 ਫੀਸਦੀ ‘ਤੇ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ  ਪਿਛਲੇ 87 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleasePage.aspx?PRID=1751299

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਟੀਕਿਆਂ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 64.65 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

4.78 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ ਉਪਲਬਧ ਹਨ

 

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ 19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ ।

 

 ਟੀਕਿਆਂ ਦੀਆਂ ਖੁਰਾਕਾਂ

  (02 ਸਤੰਬਰ 2021 ਤੱਕ)

 ਸਪਲਾਈ ਕੀਤੀਆਂ ਗਈਆਂ ਖੁਰਾਕਾਂ

 

64,65,07,160

 ਬੈਲੰਸ ਉਪਲਬਧ

 

4,78,94,030

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 64.65 ਕਰੋੜ ਤੋਂ ਵੀ ਜ਼ਿਆਦਾ(64,65,07,160) ਟੀਕਿਆਂ ਦੀਆਂ ਖੁਰਾਕਾਂ ਭਾਰਤ ਸਰਕਾਰ (ਮੁਫ਼ਤ ਚੈਨਲ) ਅਤੇ ਸਿੱਧੀ ਰਾਜ ਖਰੀਦ ਸ਼੍ਰੇਣੀ ਦੁਆਰਾ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 4.78 ਕਰੋੜ (4,78,94,030) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।

https://pib.gov.in/PressReleasePage.aspx?PRID=1751282

 

ਮਹੱਤਵਪੂਰਨ ਟਵੀਟ

 

*********

 

ਏਐੱਸ


(Release ID: 1751581) Visitor Counter : 221