ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਵਿਗਿਆਨਕ ਪ੍ਰਤਿਭਾਵਾਂ ਅਤੇ ਸਟਾਰਟਅੱਪਸ ਦੀ ਪਹਿਚਾਣ ਕਰਨ ਲਈ ਕੇਂਦਰ-ਰਾਜ ਤਾਲਮੇਲ ਦੀ ਜ਼ਰੂਰਤ ਹੈ: ਡਾ. ਜਿਤੇਂਦਰ ਸਿੰਘ

Posted On: 02 SEP 2021 4:00PM by PIB Chandigarh

 ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਂਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕੇਂਦਰ ਅਤੇ ਰਾਜਾਂ ਦਰਮਿਆਨ ਨਿਰੰਤਰ ਤਾਲਮੇਲ ਜਾਰੀ ਰਖਦਿਆਂ, ਲੋਕਾਂ ਤੱਕ ਪਹੁੰਚ ਬਣਾਉਣ ਅਤੇ ਉਨ੍ਹਾਂ ਉੱਦਮੀਆਂ ਅਤੇ ਸਟਾਰਟ-ਅੱਪਸ ਦੇ ਨਾਲ-ਨਾਲ ਸੰਭਾਵਤ ਨੌਜਵਾਨ ਖੋਜਕਰਤਾਵਾਂ ਅਤੇ ਮਹਿਲਾ ਵਿਗਿਆਨਕਾਂ ਦੀ ਪਹਿਚਾਣ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ “ਆਤਮਨਿਰਭਰ ਭਾਰਤ” ਦੇ ਸੁਪਨੇ ਨੂੰ ਪ੍ਰਾਪਤ ਕਰਨ ਲਈ ਨਵੇਂ ਵਿਚਾਰਾਂ ਨੂੰ ਸਾਕਾਰ ਕਰ ਸਕਦੇ ਹਨ।

 

 ਡਾ. ਜਿਤੇਂਦਰ ਸਿੰਘ ਨੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾਉਣ ਲਈ ਸਾਰੀਆਂ ਐੱਸਐਂਡਟੀ ਕੌਂਸਲਾਂ ਦੀ ਭਾਗੀਦਾਰੀ ਨਾਲ ਆਯੋਜਿਤ ਸਾਲ ਭਰ ਚੱਲਣ ਵਾਲੇ 'ਵਿਗਿਆਨ ਉਤਸਵ' ਦਾ ਉਦਘਾਟਨ ਕਰਦਿਆਂ ਕਿਹਾ ਕਿ "ਵਿਗਿਆਨ ਅਤੇ ਟੈਕਨੋਲੋਜੀ ਪ੍ਰਧਾਨ ਮੰਤਰੀ ਮੋਦੀ ਦੇ ਆਤਮਨਿਰਭਰ ਭਾਰਤ ਨੂੰ ਪ੍ਰਾਪਤ ਕਰਨ ਦੀ ਕੁੰਜੀ ਹੈ, ਅਤੇ ਸਟੇਟ ਐੱਸਐਂਡਟੀ ਕੌਂਸਲਾਂ ਦੀ ਇਸ ਵਿੱਚ ਅਹਿਮ ਭੂਮਿਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਸਵੈ-ਨਿਰਭਰ ਭਾਰਤ ਲਈ ਇੱਕ ਬੁਨਿਆਦੀ ਸ਼ਰਤ ਹੈ, ਅਤੇ ਕੇਂਦਰ-ਰਾਜ ਤਾਲਮੇਲ ਪ੍ਰਯਤਨਾਂ ਦੁਆਰਾ ਦੇਸ਼ ਵਿਗਿਆਨਕ ਸੰਸਾਰ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਦੇ 75ਵੇਂ ਸੁਤੰਤਰਤਾ ਦਿਵਸ ਦੇ ਭਾਸ਼ਣ ਦਾ ਜ਼ਿਕਰ ਕਰਦਿਆਂ, ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਭਾਰਤੀ ਆਜ਼ਾਦੀ ਦੇ 75 ਵਰ੍ਹਿਆਂ ਦਾ ਜਸ਼ਨ ਸਿਰਫ ਇੱਕ ਸਮਾਰੋਹ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਡਾ. ਸਿੰਘ ਨੇ ਕਿਹਾ ਕਿ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਨੀਂਹ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ “ਇੱਥੋਂ ਸ਼ੁਰੂ ਕਰਦਿਆਂ, ਅਗਲੇ 25 ਵਰ੍ਹਿਆਂ ਦੀ ਸਾਰੀ ਯਾਤਰਾ, ਜਦੋਂ ਕਿ ਅਸੀਂ ਭਾਰਤੀ ਸੁਤੰਤਰਤਾ ਦੀ ਸ਼ਤਾਬਦੀ ਮਨਾਉਂਦੇ ਹਾਂ, ਨਵੇਂ ਭਾਰਤ ਦੇ ਨਿਰਮਾਣ ਦੀ ਅੰਮ੍ਰਿਤ ਅਵਧੀ ਦੀ ਨਿਸ਼ਾਨਦੇਹੀ ਕਰਦੀ ਹੈ, ਅਤੇ ਅਗਲੇ 25 ਵਰ੍ਹਿਆਂ ਲਈ ਰੋਡਮੈਪ ਜੀਵਨ ਦੇ ਹਰ ਖੇਤਰ ਵਿੱਚ, ਵਿਗਿਆਨਕ ਅਤੇ ਤਕਨੀਕੀ ਕਾਢਾਂ ਦੁਆਰਾ ਨਿਰਧਾਰਤ ਕੀਤਾ ਜਾਵੇਗਾ।”

 

ਸ਼੍ਰੀ ਓਮਪ੍ਰਕਾਸ਼ ਸਖਲੇਚਾ, ਮੰਤਰੀ, ਮੱਧ ਪ੍ਰਦੇਸ਼ ਸਰਕਾਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ, ਨੇ ਦੇਸ਼ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀਆਂ ਸਾਰੀਆਂ ਟੈਕਨੋਲੋਜੀਆਂ ਦੀ ਮੈਪਿੰਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਰਾਜਾਂ ਨੂੰ ਸਾਰੇ ਖੇਤਰਾਂ ਵਿੱਚ ਤਰੱਕੀ ਲਈ ਐੱਸਐਂਡਟੀ ਦਖਲਅੰਦਾਜ਼ੀ ਦੀ ਵਰਤੋਂ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ।

ਡਾ. ਰੇਣੂ ਸਵਰੂਪ, ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਜੈਵ-ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਨੇ ਜ਼ਿਕਰ ਕੀਤਾ ਕਿ ਵਿਗਿਆਨ ਉਤਸਵ, ਰਾਜਾਂ ਦੇ ਸਮੁੱਚੇ ਐੱਸਟੀਆਈ ਈਕੋਸਿਸਟਮ ਨੂੰ ਪ੍ਰਸਤੁਤ ਕਰਨ ਲਈ ਪਛਾਣੇ ਗਏ ਵਿਸ਼ਿਆਂ ਦੁਆਰਾ, ਹਿਤਧਾਰਕਾਂ ਦੇ ਨਾਲ ਵਧੇਰੇ ਸੰਬੰਧ ਸਥਾਪਤ ਕਰਨ ਦੇ ਯੋਗ ਹੋਵੇਗਾ ਅਤੇ ਨਿਸ਼ਚਤ ਰੂਪ ਵਿੱਚ ਰਾਸ਼ਟਰੀ ਵਿਕਾਸ ਵੱਲ ਲੈ ਜਾਵੇਗਾ।

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਵਿਗਿਆਨਕ ਜੀ ਅਤੇ ਸਲਾਹਕਾਰ ਡਾ. ਦੇਵਪ੍ਰਿਆ ਦੱਤਾ ਨੇ ਕਿਹਾ “ਸਟੇਟ ਐੱਸਐਂਡਟੀ ਕੌਂਸਲਾਂ ਦੇ ਬਹੁਤ ਸਾਰੇ ਰਾਜਾਂ ਵਿੱਚ ਉਤਸ਼ਾਹਜਨਕ ਨਤੀਜੇ ਦੇਖਣ ਵਿੱਚ ਆਏ ਹਨ, ਅਤੇ ਇਹ ਪ੍ਰੋਗਰਾਮ ਦੇਸ਼ ਵਿੱਚ ਐੱਸਐਂਡਟੀ ਈਕੋਸਿਸਟਮ ਨੂੰ ਹੋਰ ਹੁਲਾਰਾ ਦੇਵੇਗਾ।” ਇਹ ਵਿਗਿਆਨ ਉਤਸਵ ਸਾਰੇ ਰਾਜਾਂ ਦੀ ਭਾਗੀਦਾਰੀ ਨਾਲ ਅਗਸਤ 2022 ਤੱਕ ਮਨਾਇਆ ਜਾਵੇਗਾ।

********

 

ਐੱਸਐੱਨਸੀ/ਪੀਕੇ/ਆਰਆਰ



(Release ID: 1751538) Visitor Counter : 137