ਰੱਖਿਆ ਮੰਤਰਾਲਾ

80 ਕਰਮਚਾਰੀਆਂ ਦੀ ਬੀਆਰਓ ਟੀਮ ਉਤਰਾਖੰਡ ਦੇ ਧਾਰਚੁਲਾ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਸੰਪਰਕ ਬਹਾਲ ਕਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ

Posted On: 02 SEP 2021 10:29AM by PIB Chandigarh

ਮੁੱਖ ਝੱਲਕੀਆਂ

 

1. ਮੂਸਲਾਧਾਰ ਬਾਰਸ਼, ਬੱਦਲ ਫਟਣ ਅਤੇ ਅਚਾਨਕ ਤਾਜਾ ਹੜ੍ਹ ਆਉਣ ਕਾਰਨ ਪਿਥੌਰਾਗੜ੍ਹ-ਤਵਾਘਾਟ ਰਾਸ਼ਟਰੀ ਰਾਜਮਾਰਗ 'ਤੇ ਨੁਕਸਾਨ ਅਤੇ ਆਵਾਜਾਈ ਵਿੱਚ ਵਿਘਨ ਪਿਆ ਕਿਉਂਕਿ 500 ਮੀਟਰ ਸੜਕ ਦਾ ਹਿੱਸਾ ਰੁੜ ਗਿਆ ਹੈ।

 

2. ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ ਧਾਰਚੁਲਾ ਦਾ ਦੌਰਾ ਕੀਤਾ ਅਤੇ ਬੀਆਰਓ ਕਰਮਚਾਰੀਆਂ ਨਾਲ ਗੱਲਬਾਤ ਕੀਤੀ।

 

3. ਬੀਆਰਓ ਦੀ ਵਿਸ਼ੇਸ਼ ਟੀਮ ਜਿਸ ਵਿੱਚ 80 ਕਰਮਚਾਰੀ ਅਤੇ ਖੁਦਾਈ ਵਾਲੀਆਂ ਅਤੇ ਜੇਸੀਬੀ ਮਸ਼ੀਨਾਂ ਸ਼ਾਮਲ ਹਨ, ਸੰਪਰਕ ਨੂੰ ਬਹਾਲ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਹਨ।

 

4. ਬੀਆਰਓ ਪਹਿਲਾਂ ਹੀ ਪੈਦਲ ਯਾਤਰੀਆਂ ਲਈ ਪੈਦਲ ਟ੍ਰੈਕ ਬਣਾ ਚੁੱਕਾ ਹੈ ਅਤੇ ਪਿੰਡ ਵਾਸੀਆਂ ਨੂੰ ਮਾਨਵਤਾਵਾਦੀ ਸਹਾਇਤਾ ਵਜੋਂ ਭੋਜਨ ਦੇ ਪੈਕੇਟ ਵੰਡ ਰਿਹਾ ਹੈ, ਜਿਨ੍ਹਾਂ ਤਕ ਪਹੁੰਚਣਾ ਮੁਸ਼ਕਲ ਹੈ।

ਅਗਸਤ 2021 ਦੇ ਆਖਰੀ ਹਫਤੇ ਵਿੱਚ, ਪਿਥੌਰਾਗੜ੍ਹ ਜ਼ਿਲੇ ਦੇ ਧਾਰਚੁਲਾ ਕਸਬੇ ਵਿੱਚ ਬੇਮਿਸਾਲ ਮੀਂਹ ਪਿਆ, ਜਿਸ ਨਾਲ ਤਾਜਾ ਹੜ੍ਹ ਆਏ ਅਤੇ ਭਾਰੀ ਬਾਰਿਸ਼ ਹੋਈ।

 

30 ਅਗਸਤ, 2021 ਨੂੰ ਵੱਡਾ ਨੁਕਸਾਨ ਉਦੋਂ ਹੋਇਆ ਜਦੋਂ ਪਿਥੌਰਾਗੜ੍ਹ-ਤਵਾਘਾਟ ਰਾਸ਼ਟਰੀ ਰਾਜ ਮਾਰਗ 'ਤੇ 98 ਤੋਂ 102 ਕਿਲੋਮੀਟਰ ਵਿਚਾਲੇ ਲਗਭਗ 500 ਮੀਟਰ ਸੜਕ ਪਿਥੌਰਾਗੜ੍ਹ-ਤਵਾਘਾਟ ਰਾਸ਼ਟਰੀ ਰਾਜਮਾਰਗ ਤੇ ਦੋਬਾਟ ਦੇ ਆਮ ਖੇਤਰ ਵਿੱਚ ਤਾਜਾ ਹੜਾਂ ਅਤੇ ਬੱਦਲ ਫੱਟਣ ਕਾਰਨ ਰੁੜ ਗਈ ਜਿਸ ਕਾਰਨ ਰਾਸ਼ਟਰੀ ਰਾਜਮਾਰਗ ਦੇ ਇਸ ਨਾਜ਼ੁਕ ਹਿੱਸੇ' ਤੇ ਸੜਕੀ ਸੰਚਾਰ ਵਿੱਚ ਵਿਘਨ ਪਿਆ।

ਹੰਗਾਮੀ ਅਤੇ ਨਾਜ਼ੁਕ ਸਥਿਤੀ ਦੇ ਮੁਕਾਬਲੇ ਲਈ, ਬੀਆਰਓ ਨੇ ਪ੍ਰੋਜੈਕਟ ਹਿਰਕ ਤੋਂ ਇੱਕ ਵਿਸ਼ੇਸ਼ ਟੀਮ ਤਾਇਨਾਤ ਕੀਤੀ ਹੈ ਤਾਂ ਜੋ ਪੁਨਰਵਾਸ ਦੇ ਕੰਮ ਤੁਰੰਤ ਕੀਤੇ ਜਾ ਸਕਣ ਅਤੇ ਜਲਦੀ ਤੋਂ ਜਲਦੀ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ। ਵਰਤਮਾਨ ਵਿੱਚ, 80 ਬੀਆਰਓ ਕਰਮਚਾਰੀਆਂ ਦੀ ਇੱਕ ਟਾਸਕ ਫੋਰਸ, ਕਈ ਖੁਦਾਈ ਕਰਨ ਵਾਲੀਆਂ ਅਤੇ ਜੇਸੀਬੀ ਮਸ਼ੀਨਾਂ ਨਾਲ ਛੇਤੀ ਤੋਂ ਛੇਤੀ ਸੰਪਰਕ ਨੂੰ ਬਹਾਲ ਕਰਨ ਲਈ 24x7 ਕੰਮ ਕਰ ਰਹੀ ਹੈ।

 

 

ਉਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ 30 ਅਗਸਤ, 2021 ਨੂੰ ਆਏ ਹੜ੍ਹਾਂ ਅਤੇ ਬੱਦਲ ਫਟਣ ਤੋਂ ਬਾਅਦ ਮੁੜ ਵਸੇਬੇ ਦੇ ਕੰਮਾਂ ਦੀ ਸਮੀਖਿਆ ਕਰਨ ਲਈ 01 ਸਤੰਬਰ, 2021 ਨੂੰ ਧਾਰਚੁਲਾ, ਜ਼ਿਲ੍ਹਾ ਪਿਥੌਰਾਗੜ੍ਹ ਦਾ ਦੌਰਾ ਕੀਤਾ ਸੀ। ਬੀਆਰਓ ਦੇ ਟਾਸਕ ਫੋਰਸ ਕਮਾਂਡਰ ਨੇ ਬੀਆਰਓ ਵੱਲੋਂ ਕੀਤੇ ਜਾ ਰਹੇ ਪਿਥੌਰਾਗੜ੍ਹ-ਤਵਾਘਾਟ ਸੜਕ ਤੇ ਪਈਆਂ ਖਾਈਆਂ ਅਤੇ ਮੁੜਵਸੇਬੇ ਦੇ ਕੰਮ ਬਾਰੇ ਮੁੱਖਮੰਤਰੀ ਨੂੰ ਜਾਣਕਾਰੀ ਦਿੱਤੀ।

 

ਇਸੇ ਦੌਰਾਨ, ਬੀਆਰਓ ਨੇ ਪਹਿਲਾਂ ਹੀ ਨੁਕਸਾਨੇ ਗਏ ਖੇਤਰਾਂ ਵਿੱਚ ਪੈਦਲ ਚਲਣ ਵਾਲਿਆਂ ਦੀ ਆਵਾਜਾਈ ਦੀ ਸਹੂਲਤ ਲਈ ਪੈਦਲ ਮਾਰਗ ਬਣਾ ਦਿੱਤੇ ਸਨ। ਬੀਆਰਓ ਵੱਲੋਂ ਭੋਜਨ ਦੇ ਪੈਕਟਾਂ ਦਾ ਪ੍ਰਬੰਧ ਕਰਕੇ ਸਥਾਨਕ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਚੁਣੌਤੀਪੂਰਨ ਸਥਿਤੀਆਂ ਦੇ ਬਾਵਜੂਦ, ਸੜਕ ਦੇ ਐਕਸਿਸ ਨੂੰ ਛੇਤੀ ਖੋਲ੍ਹਣ ਨੂੰ ਯਕੀਨੀ ਬਣਾਉਣ ਲਈ ਬੀਆਰਓ ਦੇ ਸਾਰੇ ਰੈਂਕਾਂ ਵੱਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ.

*******

ਏਬੀਬੀ/ਨੈਂਪੀ/ਡੀਕੇ/ਆਰਪੀ/ਸੇਵਵੀ/ਏਡੀਏ(Release ID: 1751414) Visitor Counter : 37


Read this release in: English , Urdu , Hindi , Tamil , Telugu