ਸਿੱਖਿਆ ਮੰਤਰਾਲਾ
ਨਵੀਂ ਸਿੱਖਿਆ ਨੀਤੀ 2020 ਭਾਰਤ ਨੂੰ ਇੱਕ ਵਿਸ਼ਵ ਗਿਆਨ ਦੀ ਸੁਪਰ ਪਾਵਰ ਵਿੱਚ ਬਦਲੇਗੀ — ਕੇਂਦਰੀ ਸਿੱਖਿਆ ਮੰਤਰੀ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਨ ਸੀ ਈ ਆਰ ਟੀ ਦੇ 61ਵੇਂ ਸਥਾਪਨਾ ਦਿਵਸ ਤੇ ਵਰਚੁਅਲੀ ਸੰਬੋਧਨ ਕੀਤਾ
Posted On:
01 SEP 2021 5:07PM by PIB Chandigarh
ਕੇਂਦਰੀ ਸਿੱਖਿਆ ਤੇ ਕੌਸ਼ਲ ਵਿਕਾਸ ਅਤੇ ਉਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਐੱਨ ਸੀ ਈ ਆਰ ਟੀ ਦੇ 61ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ "ਨਵੀਂ ਸਿੱਖਿਆ ਨੀਤੀ 2020 ਭਾਰਤ ਨੂੰ ਇੱਕ ਵਿਸ਼ਵ ਗਿਆਨ ਦੀ ਸੁਪਰ ਪਾਵਰ ਵਿੱਚ ਬਦਲੇਗੀ" I ਸ਼੍ਰੀ ਸੁਭਾਸ਼ ਸਰਕਾਰ ਸਿੱਖਿਆ ਰਾਜ ਮੰਤਰੀ, ਡਾਕਟਰ ਰਾਜਕੁਮਾਰ ਰੰਜਨ ਸਿੰਘ , ਸਿੱਖਿਆ ਰਾਜ ਮੰਤਰੀ ਅਤੇ ਮੰਤਰਾਲੇ ਤੇ ਐੱਨ ਸੀ ਈ ਆਰ ਟੀ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਤੇ ਹਾਜ਼ਰ ਸਨ ।
ਸ਼੍ਰੀ ਪ੍ਰਧਾਨ ਨੇ ਐੱਨ ਸੀ ਈ ਆਰ ਟੀ ਨੂੰ ਵਧਾਈ ਦਿੱਤੀ ਅਤੇ ਸਿੱਖਿਆ ਦੀ ਗੁਣਵਤਾ ਵਿੱਚ ਸੁਧਾਰ ਲਿਆਉਣ ਲਈ ਐੱਨ ਸੀ ਈ ਆਰ ਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ । ਮਹਾਮਾਰੀ ਦੌਰਾਨ ਸਕੂਲ ਸਿੱਖਿਆ ਲਈ ਵਿਕਲਪਿਤ ਅਦਾਮਿਕ ਕੈਲੰਡਰ ਲਈ ਨੈਸ਼ਨਲ ਪਾਠਕ੍ਰਮ ਫਰੇਮਵਰਕ ਲਿਆਉਣ ਲਈ ਆਪਣੇ ਸਫ਼ਰ ਦੌਰਾਨ ਐੱਨ ਸੀ ਈ ਆਰ ਟੀ ਦੇ ਮੀਲ ਪੱਥਰ ਨੂੰ ਮਾਨਤਾ ਦਿੰਦਿਆਂ ਉਹਨਾਂ ਕਿਹਾ ਕਿ ਐੱਨ ਸੀ ਈ ਆਰ ਟੀ ਨੂੰ ਐੱਨ ਈ ਪੀ 2020 ਵਿੱਚ ਸਿੱਖਿਆ ਵਿੱਚ ਕੀਤੇ ਵੱਡੇ ਬਦਲਾਅ ਲਿਆਉਣ ਲਈ ਤਿਆਰੀ ਕਰਨੀ ਚਾਹੀਦੀ ਹੈ ।
ਸ਼੍ਰੀ ਸੁਭਾਸ਼ ਸਰਕਾਰ ਨੇ ਇਸ ਮੌਕੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ । ਉਹਨਾਂ ਨੇ ਲੋਗੋ ਦੇ 3 ਹੰਸਾਂ ਅਤੇ ਮੋਟੋ ਦੇ ਮਹੱਤਵ ਨੂੰ ਉਜਾਗਰ ਕੀਤਾ ਤੇ ਕਿਹਾ ਜਦੋਂ ਇਹਨਾਂ ਦਾ ਲਿਪਿਯਾਂਤਰ ਕੀਤਾ ਜਾਂਦਾ ਹੈ ਤਾਂ ਇਸ ਦਾ ਮਤਲਬ "ਸਿੱਖਿਆ ਰਾਹੀਂ ਸਦੀਵੀ ਜਿ਼ੰਦਗੀ" ਹੈ । ਉਹਨਾਂ ਨੇ ਐੱਨ ਸੀ ਈ ਆਰ ਟੀ ਦੁਆਰਾ ਸਿੱਖਿਆ , ਵਿਕਾਸ ਤੇ ਖੋਜ ਸਰੋਤ ਕੇਂਦਰ ਵਜੋਂ ਸ਼ਾਨਦਾਰ ਯਾਦਗਾਰੀ ਸੇਵਾ ਲਈ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਨਿਸ਼ਠਾ (ਐੱਨ ਆਈ ਐੱਸ ਐੱਚ ਟੀ ਐੱਚ ਏ) ਪਹਿਲਕਦਮੀ ਤਹਿਤ 42 ਲੱਖ ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ । ਉਹਨਾਂ ਨੇ ਆਤਮਨਿਰਭਰ ਭਾਰਤ ਅਤੇ ਸਕਿੱਲ ਇੰਡੀਆ ਦੇ ਯੋਗਦਾਨ ਦੀ ਪ੍ਰਾਪਤੀ ਲਈ ਵੋਕੇਸ਼ਨਲ ਅਤੇ ਅਕਾਦਮਿਕ ਸਿੱਖਿਆ ਦੇ ਏਕੀਕ੍ਰਿਤ ਭੂਮਿਕਾ ਤੇ ਜ਼ੋਰ ਦਿੱਤਾ । ਉਹਨਾਂ ਨੇ ਯਾਦ ਦਿਵਾਇਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਐੱਨ ਈ ਪੀ ਨਵੇਂ ਭਾਰਤ ਲਈ ਯੋਗਦਾਨ ਦੇਵੇਗੀ । ਇਸ ਸੰਬੰਧ ਵਿੱਚ ਐੱਨ ਸੀ ਈ ਆਰ ਟੀ ਦੀ ਭੂਮਿਕਾ ਲਾਜ਼ਮੀ ਹੈ ।
ਡਾਕਟਰ ਰਾਜਕੁਮਾਰ ਰੰਜਨ ਸਿੰਘ ਨੇ ਕਿਹਾ ਕਿ ਸਥਾਪਨਾ ਦਿਵਸ ਭੂਤਕਾਲ , ਨਰਿੱਖਣ ਕਰਨ ਅਤੇ ਭਵਿੱਖ ਲਈ ਯੋਜਨਾ ਬਣਾਉਣ ਦਾ ਸਮਾਂ ਹੈ । ਮਜ਼ੇਦਾਰ ਕਹਾਣੀਆਂ ਰਾਹੀਂ ਐੱਨ ਸੀ ਈ ਆਰ ਟੀ ਦੁਆਰਾ ਸਮੱਗਰੀ ਦੀ ਲਗਾਤਾਰ ਸਮੀਖਿਆ ਅਤੇ ਅਪਣਾਉਣ ਲਈ ਲਚਕੀਲੇਪਣ ਦੀ ਪ੍ਰਸ਼ੰਸਾ ਕੀਤੀ ਜੋ ਸਿੱਖਿਆ ਦੇ ਆਨੰਦ ਲਈ ਯੋਗਦਾਨ ਪਾਉਂਦੀ ਹੈ । ਆਪਣੇ ਸਕੂਲ ਦਿਨਾਂ ਦੌਰਾਨ ਇਕੱਠੇ ਹੋ ਕੇ ਸਕੂਲ ਕੈਂਪਸ ਨੂੰ ਸਾਫ਼ ਕਰਨ ਦੀਆਂ ਕੜੀਆਂ ਬਾਰੇ ਯਾਦ ਕਰਦਿਆਂ ਉਹਨਾਂ ਆਸ ਪ੍ਰਗਟ ਕੀਤੀ ਕਿ ਨਵੇਂ ਪਾਠਕ੍ਰਮ ਰਾਹੀਂ ਸਕੂਲ ਵਿੱਚ ਆਉਣ ਵਾਲੇ ਸਿੱਖਿਆਰਥੀਆਂ ਅੰਦਰ ਆਪਣੇਪਣ ਦੀ ਭਾਵਨਾ ਪੈਦਾ ਕੀਤੀ ਜਾਵੇਗੀ । ਇਸ ਨਾਲ ਸਵੱਸਥ ਭਾਰਤ ਪ੍ਰੋਗਰਾਮ ਦੀ ਧਾਰਨਾ ਨੂੰ ਮਜ਼ਬੂਤੀ ਮਿਲੇਗੀ ।
ਪ੍ਰੋਫੈਸਰ ਸ਼੍ਰੀਧਰ ਸ਼੍ਰੀਵਾਸਤਵ , ਡਾਇਰੈਕਟਰ (ਆਈ / ਸੀ) , ਐੱਨ ਸੀ ਈ ਆਰ ਟੀ ਨੇ ਕੌਂਸਲ ਦੇ ਬੀਤੇ 6 ਸਾਲਾਂ ਦੀਆਂ ਪ੍ਰਾਪਤੀਆਂ ਦਾ ਸੰਖੇਪ ਵਰਣਨ ਪੇਸ਼ ਕੀਤਾ , ਜਿਸ ਵਿੱਚ ਇਸ ਦੇ ਯੁਨਿਟ — ਰੀਜਨਲ ਇੰਸਟੀਚਿਊਟ ਆਫ ਐਜੂਕੇਸ਼ਨ , ਅਜਮੇਰ , ਭੋਪਾਲ , ਭੁਵਨੇਸ਼ਵਰ , ਸਿ਼ਲੌਂਗ ਅਤੇ ਮੈਸੂਰ ਦੇ ਨਾਲ ਨਾਲ ਸੀ ਈ ਆਈ ਟੀ , ਨਵੀਂ ਦਿੱਲੀ ਅਤੇ ਪੀ ਐੱਸ ਐੱਸ ਸੀ ਆਈ ਵੀ ਈ , ਭੋਪਾਲ ਸ਼ਾਮਲ ਹਨ । ਇੱਕ ਪ੍ਰਮੁੱਖ ਰਾਸ਼ਟਰੀ ਸੰਸਥਾ ਵਜੋਂ ਕੌਂਸਲ ਸ਼ਾਨਦਾਰ , ਬਰਾਬਰਤਾ , ਸਮੁੱਚਤਾ ਅਤੇ ਗੁਣਵਤਾ ਨੂੰ ਸਕੂਲ ਸਿੱਖਿਆ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ । ਐੱਨ ਸੀ ਈ ਆਰ ਟੀ ਖੋਜ , ਪਾਠਕ੍ਰਮ ਵਿਕਾਸ , ਸਿਲੇਬਸ , ਟੈਕਸਚੁਅਲ ਅਤੇ ਸਿਖਲਾਈ ਸਮੱਗਰੀ ਦੋਨਾਂ ਵਿੱਚ ਫੇਸ ਟੂ ਫੇਸ ਅਤੇ ਆਨਲਾਈਨ ਮੋਡਜ਼ ਦੇ ਖੇਤਰਾਂ ਤੇ ਕੰਮ ਕਰ ਰਹੀ ਹੈ । ਹਾਲ ਹੀ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਵਿੱਚ ਨੈਸ਼ਨਲ ਐਚੀਵਮੈਂਟ ਸਰਵੇਅ (ਐੱਨ ਏ ਐੱਸ) ਰਾਹੀਂ ਵਿੱਦਿਆਰਥੀਆਂ ਦਾ ਮੁਲਾਂਕਣ ਸ਼ਾਮਲ ਹੈ । ਸਕੂਲ ਸਿੱਖਿਆ ਦੇ ਸਾਰੇ ਪੱਧਰਾਂ ਲਈ ਸਾਰੇ ਵਿਸ਼ੇ ਖੇਤਰਾਂ ਵਿੱਚ ਈ—ਕੰਟੈਂਟ ਤਿਆਰ ਕਰਨ ਅਤੇ ਲਰਨਿੰਗ ਆਊਟਕਮਸ ਦਾ ਵਿਕਾਸ ਸ਼ਾਮਲ ਹੈ । ਪ੍ਰਾਪਤੀ ਦੇ ਇੱਕ ਹੋਰ ਮੀਲ ਪੱਥਰ ਵਿੱਚ ਈ ਸੀ ਸੀ ਈ ਪਾਠਕ੍ਰਮ ਅਤੇ ਦਿਸ਼ਾ ਨਿਰਦੇਸ਼ਾਂ ਦਾ ਵਿਕਾਸ ਸ਼ਾਮਲ ਹੈ ।
ਇਸ ਪ੍ਰੋਗਰਾਮ ਵਿੱਚ ਸਰਕਾਰੀ ਯੂ—ਟਿਊਬ ਚੈਨਲ ਰਾਹੀਂ ਸਾਰੇ ਫੈਕਲਟੀ ਮੈਂਬਰਾਂ , ਸਟਾਫ ਅਤੇ ਹੋਰ ਐੱਨ ਸੀ ਈ ਟੀ ਆਰ ਦੇ ਸਾਰੇ ਨਿਮੰਤਰਿਤ ਵਿਅਕਤੀਆਂ ਨੇ ਆਨਲਾਈਨ ਮੋਡ ਰਾਹੀਂ ਸਿ਼ਰਕਤ ਕੀਤੀ । ਇਸ ਸਾਰੇ ਪ੍ਰੋਗਰਾਮ ਨੂੰ ਕੋਵਿਡ ਉਚਿਤ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਚਲਾਇਆ ਗਿਆ ।
ਐੱਨ ਸੀ ਈ ਆਰ ਟੀ ਦੀ ਪ੍ਰਕਾਸ਼ਨਾ ਜਿਸ ਦਾ ਸਿਰਲੇਖ "ਸੁਸ਼ਾਲੋਜੀ ਦੀ ਡਿਕਸ਼ਨਰੀ ਤਿੰਨ ਭਾਸ਼ਾਵਾਂ ਵਿੱਚ — ਇੰਗਲਿਸ਼ , ਹਿੰਦੀ ਅਤੇ ਉਰਦੂ" ਸਟੇਜ ਤੇ ਹਾਜ਼ਰ ਮਹਾਨ ਸ਼ਖਸੀਅਤਾਂ ਦੁਆਰਾ ਰਿਲੀਜ਼ ਕੀਤੀ ਗਈ , ਜਿਸ ਵਿੱਚ ਸੁਸ਼ਾਲੋਜੀ ਦੇ ਵਿਸ਼ੇਸ਼ ਸ਼ਬਦਾਂ ਦੀ ਵਿਆਖਿਆ ਹੈ ।
**********************
ਐੱਮ ਜੇ ਪੀ ਐੱਸ / ਏ ਕੇ
(Release ID: 1751276)
Visitor Counter : 160