ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐਚਡੀ) ਅਤੇ ਪੇਂਡੂ ਵਿਕਾਸ ਵਿਭਾਗ (ਡੀਓਆਰਡੀ) ਨੇ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ


ਐਮਓਯੂ 'ਏ-ਹੈਲਪ' ਰਾਹੀਂ ਪਸ਼ੂਧਨ ਸਰੋਤ ਵਿਅਕਤੀਆਂ ਅਤੇ ਮੁੱਢਲੀ ਸੇਵਾ ਪ੍ਰੋਵਾਈਡਰਾਂ ਵਜੋਂ ਐਸਐਚਜੀ ਮੈਂਬਰਾਂ ਦੀ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ


ਡੀਏਐਚਡੀ ਅਤੇ ਐਨਆਰਐਲਐਮ ਦਾ ਏਕੀਕਰਣ ਡੀਏਐਚਡੀ ਯੋਜਨਾਵਾਂ ਦੀ ਆਊਟਰੀਚ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ ਅਤੇ ਸਥਿਰਤਾ ਵਧਾਏਗਾ

Posted On: 01 SEP 2021 5:22PM by PIB Chandigarh

ਅਜ਼ਾਦੀ ਕਾ ਅਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂਸ਼੍ਰੀ ਅਤੁਲ ਚਤੁਰਵੇਦੀਸਕੱਤਰਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਅਤੇ ਸ਼੍ਰੀ ਐਨ. ਐਨ ਸਿਨਹਾ, ਸਕੱਤਰ, ਪੇਂਡੂ ਵਿਕਾਸ ਵਿਭਾਗ ਨੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐਚਡੀ)ਐਮਓਐਫਏਐਚਡੀ ਅਤੇ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (ਐਨਆਰਐਲਐਮ)ਐਮਓਆਰਡੀ ਦੇ ਏਕੀਕਰਨ ਰਾਹੀਂ ਪੇਂਡੂ ਆਰਥਿਕ ਵਿਕਾਸ ਲਈ ਐਸਐਚਜੀ ਪਲੇਟਫਾਰਮ ਦਾ ਲਾਭ ਉਠਾਉਣ ਲਈ ਡੀਏਐਚਡੀ ਅਤੇ ਐਮਓਆਰਡੀ ਵਿਚਾਲੇ ਅੱਜ ਕ੍ਰਿਸ਼ੀ ਭਵਨ ਵਿੱਚ ਸ਼੍ਰੀ ਪਰਸ਼ੋਤਮ ਰੁਪਾਲਾਮੱਛੀ ਪਾਲਣਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਅਤੇ ਸ਼੍ਰੀ ਗਿਰਿਰਾਜ ਸਿੰਘਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਦੀ ਮੌਜੂਦਗੀ ਵਿੱਚ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ।

 

 

ਡਾ. ਐਲ ਮੁਰੂਗਨਮੱਛੀ ਪਾਲਣਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀਫੱਗਣ ਸਿੰਘ ਕੁਲਸਤੇਪੇਂਡੂ ਵਿਕਾਸ ਰਾਜ ਮੰਤਰੀ ਅਤੇ ਸਾਧਵੀ ਨਿਰੰਜਨ ਜਯੋਤੀਪੇਂਡੂ ਵਿਕਾਸ ਰਾਜ ਮੰਤਰੀ ਵੀ ਮੌਜੂਦ ਸਨ।

ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵੱਖ-ਵੱਖ ਦਖਲਅੰਦਾਜ਼ੀਆਂ ਅਤੇ ਪ੍ਰਮੁੱਖ ਪ੍ਰੋਗਰਾਮਾਂ ਜਿਵੇਂ ਕਿ ਏਐਚਆਈਡੀਐਫ (ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ)ਡੀਆਈਡੀਐਫ (ਡੇਅਰੀ ਬੁਨਿਆਦੀ ਢਾਂਚਾ ਵਿਕਾਸ ਫੰਡ)ਐਨਏਡੀਸੀਪੀ (ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ) ਰਾਹੀਂ ਕਿਸਾਨ ਭਾਈਚਾਰੇ ਨੂੰ ਐਫਐਮਡੀ (ਪੈਰ ਅਤੇ ਮੂੰਹ ਦੀ ਬਿਮਾਰੀ) ਅਤੇ ਬਰੂਸੇਲੋਸਿਸ ਆਦਿ ਲਈ ਵਧੇਰੇ ਰੋਜ਼ਗਾਰ ਅਤੇ ਉੱਦਮਤਾ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ। 

ਹਾਲ ਹੀ ਵਿੱਚਸਰਕਾਰ ਨੇ 2021-22 ਤੋਂ ਅਗਲੇ ਸਾਲਾਂ ਲਈ ਦੇਸ਼ ਭਰ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਦੇ ਵਿਕਾਸ 'ਤੇ ਧਿਆਨ ਕੇਂਦਰਤ ਕਰਨ ਲਈ ਮੌਜੂਦਾ ਸਕੀਮਾਂ ਦੇ ਵੱਖ-ਵੱਖ ਹਿੱਸਿਆਂ ਨੂੰ ਸੋਧਣ ਅਤੇ ਪੁਨਰਗਠਨ ਕਰਕੇ ਕਈ ਗਤੀਵਿਧੀਆਂ ਵਾਲੇ ਵਿਸ਼ੇਸ਼ ਪਸ਼ੂਧਨ ਖੇਤਰ ਪੈਕੇਜ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। 

ਪੇਂਡੂ ਵਿਕਾਸ ਵਿਭਾਗ ਵੀ ਵੱਖ -ਵੱਖ ਪ੍ਰੋਗਰਾਮਾਂ ਰਾਹੀਂ ਪੇਂਡੂ ਉੱਨਤੀ ਲਈ ਉਸੇ ਹੀ ਪਲੇਟਫਾਰਮ 'ਤੇ ਕੰਮ ਕਰ ਰਿਹਾ ਹੈ ਜਿੱਥੇ ਵਧੇਰੇ ਔਰਤਾਂ ਰੋਜ਼ੀ-ਰੋਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ, ਵਿਸ਼ੇਸ਼ ਤੌਰ ਤੇ ਪਸ਼ੂਧਨ ਖੇਤਰ ਵਿੱਚ ਕੰਮ ਕਰ ਰਹੀਆਂ ਹਨ। 

ਇਸ ਲਈਕਿਸਾਨਾਂ ਦੀ ਮਦਦ ਕਰਨ ਅਤੇ ਪਸ਼ੂ ਧਨ ਦੇ ਖੇਤਰ ਰਾਹੀਂ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਦੇ ਸਾਂਝੇ ਉਦੇਸ਼ ਦੇ ਸੰਦਰਭ ਵਿੱਚ ਡੀਏਐਚਡੀ ਅਤੇ ਡੀਓਆਰਡੀ ਦੇ ਯਤਨਾਂ ਦੇ ਸੁਮੇਲ ਅਤੇ ਤਾਲਮੇਲ ਕਰਨਾ ਸਮੇਂ ਦੀ ਲੋੜ ਹੈ। 

ਸਮਝੌਤੇ ਦੇ ਅਨੁਸਾਰਇਸ ਨੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਦੀਆਂ ਸੇਵਾਵਾਂ ਨੂੰ ਪਸ਼ੂਧਨ ਸਰੋਤ ਵਿਅਕਤੀ ਅਤੇ ਪ੍ਰਾਇਮਰੀ ਸੇਵਾ ਪ੍ਰਦਾਤਾ ਵਜੋਂ "ਏ-ਹੈਲਪ" (ਸਿਹਤ ਅਤੇ ਪਸ਼ੂ ਉਤਪਾਦਨ ਦੇ ਵਿਸਥਾਰ ਲਈ ਮਾਨਤਾ ਪ੍ਰਾਪਤ ਏਜੰਟ) ਨਾਮ ਦੇ ਇੱਕ ਨਵੇਂ ਮਾਨਤਾ ਪ੍ਰਾਪਤ ਮਾਡਲ ਰਾਹੀਂ ਵਰਤਣ ਦਾ ਫੈਸਲਾ ਕੀਤਾ ਹੈ। ਇਸ ਮਾਡਲ ਨੂੰ ਪਸ਼ੂਧਨ (ਪਸ਼ੂਸਾਖੀਆਂ) ਲਈ ਡੀਏਵਾਈ -ਐਨਆਰਐਲਐਮ  ਅਧੀਨ ਵਿਕਸਤ ਕੀਤੇ ਮੌਜੂਦਾ ਕਾਡਰ ਦੀ ਵਰਤੋਂ ਏ-ਹੈਲਪ ਵਰਕਰ ਵਜੋਂ ਹੋਰ ਸਿਖਲਾਈ ਅਤੇ ਮਾਨਤਾ ਪ੍ਰਦਾਨ ਕਰਕੇ ਲਾਗੂ ਕੀਤਾ ਜਾਵੇਗਾ।

 

 

ਦੀਨਦਿਆਲ ਅੰਤਯੋਦਿਆ ਯੋਜਨਾ - ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (ਡੀਏਵਾਈ-ਐਨਆਰਐਲਐਮ), ਦੋਹਾਂ ਬੈਕਵਰਡ ਅਤੇ ਫਾਰਵਰਡ ਲਿੰਕੇਜਜ਼ ਦੇ ਜ਼ਰੀਏ ਖੇਤੀ ਆਜੀਵਿਕਾ ਖੇਤਰ ਨੂੰ  ਸਹਾਇਤਾ ਦੇ ਰਿਹਾ ਹੈ। ਬੈਕਵਰਡ ਲਿੰਕੇਜਜ਼ ਤਹਿਤਸਹਾਇਤਾ ਪਸ਼ੂਸਾਖੀਆਂ ਦੇ ਕਾਡਰ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਸਿਖਲਾਈ ਅਤੇ ਸਮਰੱਥਾ ਨਿਰਮਾਣ ਆਰਕੀਟੈਕਚਰ ਦੇ ਹਿੱਸੇ ਦੇ ਰੂਪ ਵਿੱਚ ਢਾਂਚਾਗਤ ਮਾਡਿਊਲਾਂ ਰਾਹੀਂ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਪਸ਼ੂ ਪਾਠਸ਼ਾਲਾਵਾਂ ਅਤੇ ਕਿਸਾਨਾਂ ਦੇ ਦਰਵਾਜੇ ਤੇ ਸੇਵਾਵਾਂ ਰਾਹੀਂ ਮਹਿਲਾ ਕਿਸਾਨਾਂ ਨੂੰ ਹੈਂਡਹੋਲਡਿੰਗ  ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਮਿਸ਼ਨ ਵਿੱਚ 40,000 ਤੋਂ ਵੱਧ ਪਸ਼ੂਸਾਖੀਆਂ ਹਨ। ਇਹ ਸਮੂਹਕਤਾ ਇਹਨਾਂ ਕਮਿਯੂਨਿਟੀ ਕਾਡਰਾਂ ਰਾਹੀਂ  ਡੀਏਐਚਡੀ ਸਕੀਮਾਂ ਦੇ ਆਊਟਰੀਚ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ ਅਤੇ ਨਾਲ ਹੀ ਕਾਡਰਾਂ ਲਈ ਵਾਧੂ ਕਮਾਈ ਵਿੱਚ ਸਹਾਇਤਾ ਕਰੇਗੀ ਜਿਸ ਨਾਲ ਉਨ੍ਹਾਂ ਦੀ ਸਥਿਰਤਾ ਵਧਾਉਣ ਵਿੱਚ ਸਹਾਇਤਾ ਮਿਲੇਗੀ। 

ਕੇਂਦਰੀ ਮੱਛੀ ਪਾਲਣਪਸ਼ੂ ਪਾਲਣ ਅਤੇ ਡੇਅਰੀ ਮੰਤਰੀਸ਼੍ਰੀ ਪਰਸ਼ੋਤਮ ਰੁਪਾਲਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਡੀਏਐਚਡੀ ਅਤੇ ਡੀਆਰਡੀ ਦੇ ਤਾਲਮੇਲ ਵਾਲੇ ਯਤਨ, ਵਿਸ਼ੇਸ਼ ਤੌਰਤੇ ਕਿਸਾਨਾਂ ਦੀ ਮਦਦ ਕਰਨ ਅਤੇ ਪਸ਼ੂ ਧਨ ਦੇ ਖੇਤਰ ਰਾਹੀਂ ਉਨ੍ਹਾਂ ਦੀ ਆਮਦਨੀ ਨੂੰ ਦੁਗਣੀ ਕਰਨ ਦੇ ਸਾਂਝੇ ਉਦੇਸ਼ ਦੇ ਸੰਦਰਭ ਵਿੱਚ ਬਹੁਤ ਜਰੂਰੀ ਅਤੇ ਸਮੇਂ ਦੀ ਲੋੜ ਹਨ। 

ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਇਸ ਸਮਝੌਤੇ (ਐਮਓਯੂ )'ਤੇ ਹਸਤਾਖਰ ਕਰਨ ਲਈ ਦੋਵਾਂ ਵਿਭਾਗਾਂ ਨੂੰ ਵਧਾਈ ਦਿੱਤੀ ਅਤੇ ਪੇਂਡੂ ਖੁਸ਼ਹਾਲੀ ਨੂੰ ਵਧਾਉਣ ਦੇ ਸਾਂਝੇ ਟੀਚੇ ਲਈ ਦੋਵਾਂ ਵਿਭਾਗਾਂ ਦੇ ਪ੍ਰਭਾਵਸ਼ਾਲੀ ਤਾਲਮੇਲ ਨਾਲ ਮੌਜੂਦਾ ਸਰੋਤਾਂ ਦੇ ਵੱਧ ਤੋਂ ਵੱਧ ਇਸਤੇਮਾਲ ਦੀ ਗੱਲ ਆਖੀ। 

----------------------------

ਐਮਵੀ/ਐਮਜੀ


(Release ID: 1751272) Visitor Counter : 316


Read this release in: English , Urdu , Hindi , Tamil , Telugu