ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਟੀਐਸ ਰਾਜਮ ਰਬੜਜ ਪ੍ਰਾਈਵੇਟ ਲਿਮਟਿਡ ਅਤੇ ਧੀਨਰਾਮਾ ਮੋਬਿਲਿਟੀ ਸਲਿਊਸ਼ਨਜ਼ ਵੱਲੋਂ ਟੀਵੀਐਸ ਸਪਲਾਈ ਚੇਨ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵਿੱਚ ਨਿਸ਼ਚਿਤ ਹਿੱਸੇਦਾਰੀ ਦੀ ਪ੍ਰਾਪਤੀ ਨੂੰ ਮੰਜੂਰੀ ਦਿੱਤੀ

Posted On: 01 SEP 2021 12:09PM by PIB Chandigarh

ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀਸੀਆਈ) ਨੇ ਰਾਜਮ ਰਬਰਸ ਪ੍ਰਾਈਵੇਟ ਲਿਮਟਿਡ (ਪ੍ਰਾਪਤਕਰਤਾ 1) ਅਤੇ ਧੀਨਰਾਮਾ ਮੋਬਿਲਿਟੀ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ (ਪ੍ਰਾਪਤਕਰਤਾ 2)  ਨੂੰ ਟੀਵੀਐਸ ਸਪਲਾਈ ਚੇਨ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ (ਟਾਰਗੇਟ) ਵਿੱਚ ਪ੍ਰਤੀਯੋਗਤਾ ਐਕਟ, 2002 ਦੀ ਧਾਰਾ 31 (1) ਦੇ ਅਧੀਨ ਨਿਸ਼ਚਿਤ  ਹਿੱਸੇਦਾਰੀ ਨੂੰ ਪ੍ਰਾਪਤ ਕਰਨ ਦੀ ਤਜਬੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਤਜਬੀਜ਼ਸ਼ੁਦਾ ਟ੍ਰਾਂਜੈਕਸ਼ਨ ਵਿੱਚ ਪ੍ਰਾਪਤਕਰਤਾ 1 ਅਤੇ ਪ੍ਰਾਪਤਕਰਤਾ 2 (ਸਮੂਹਿਕ ਤੌਰ ਤੇ ਪ੍ਰਾਪਤਕਰਤਾ) ਵੱਲੋਂ ਟਾਰਗੇਟ ਦੀ ਵਾਧੂ ਸ਼ੇਅਰਹੋਲਡਿੰਗ ਦੀ ਪ੍ਰਾਪਤੀ ਸ਼ਾਮਲ ਹੈ। ਤਜਬੀਜ਼ਸ਼ੁਦਾ ਲੈਣ -ਦੇਣ ਸੀਡੀਪੀਕਿਯੂ ਪ੍ਰਾਈਵੇਟ ਇਕੁਇਟੀ ਏਸ਼ੀਆ ਪ੍ਰਾਈਵੇਟ ਲਿਮਟਿਡ (ਸੀਡੀਪੀਕਿਯੂ) ਤੋਂ ਸੈਕੰਡਰੀ ਖਰੀਦ ਰਾਹੀਂ ਕੀਤਾ ਜਾਵੇਗਾ। .

ਪ੍ਰਾਪਤਕਰਤਾ ਟੀਵੀਐਸ ਮੋਬਿਲਿਟੀ ਪ੍ਰਾਈਵੇਟ ਲਿਮਟਿਡ ਦੀ ਪੂਰੀ ਮਲਕੀਅਤ ਵਾਲੀਆਂ ਸਹਾਇਕ ਕੰਪਨੀਆਂ ਹਨ, ਜਿਸਦੀ ਮਾਲਕੀ ਅਤੇ ਕੰਟਰੋਲ ਸ਼੍ਰੀ ਟੀਐਸ ਰਾਜਮ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ। ਟੀਐਸ ਰਾਜਮ ਪਰਿਵਾਰ ਦੇ ਮੈਂਬਰ ਟਾਰਗੇਟ ਦੇ ਪ੍ਰਮੋਟਰ ਹਨ। 

ਟਾਰਗੇਟ ਇੱਕ ਗੈਰ -ਸੂਚੀਬੱਧ ਜਨਤਕ ਕੰਪਨੀ ਹੈ ਅਤੇ ਇਸ ਦੀਆਂ  ਸਹਿਯੋਗੀ ਇਕਾਈਆਂ ਦੇ ਨਾਲ, ਇਹ ਭਾਰਤ ਅਤੇ ਵਿਦੇਸ਼ਾਂ ਵਿੱਚ ਲੌਜਿਸਟਿਕਸ/ਸਪਲਾਈ ਚੇਨ ਸਮਾਧਾਨ ਸੇਵਾਵਾਂ ਦੇ ਪ੍ਰਬੰਧ ਵਿੱਚ ਰੁੱਝੀ  ਹੋਈ ਹੈ। 

ਸੀਸੀਆਈ ਦਾ ਵਿਸਥਾਰਤ ਹੁਕਮ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। 

---------------------- 

 ਆਰਐਮ/ਕੇਐਮਐਨ



(Release ID: 1751123) Visitor Counter : 119