ਗ੍ਰਹਿ ਮੰਤਰਾਲਾ

ਪਦਮ ਪੁਰਸਕਾਰਾਂ — 2022 ਲਈ ਨਾਮਜ਼ਦਗੀਆਂ 15 ਸਤੰਬਰ 2021 ਤੱਕ ਖੁੱਲ੍ਹੀਆਂ ਰਹਿਣਗੀਆਂ

Posted On: 01 SEP 2021 3:55PM by PIB Chandigarh

ਗਣਤੰਤਰ ਦਿਵਸ 2022 ਦੇ ਮੌਕੇ ਪਦਮ ਪੁਰਸਕਾਰਾਂ (ਪਦਮ ਵਿਭੂਸ਼ਣ , ਪਦਮ ਭੂਸ਼ਣ ਅਤੇ ਪਦਮ ਸ਼੍ਰੀ) ਦੀਆਂ ਆਨਲਾਈਨ  ਨਾਮਜ਼ਦਗੀਆਂ / ਸਿਫਾਰਸ਼ਾਂ ਐਲਾਨੀਆਂ ਜਾਣਗੀਆਂ । ਪਦਮ ਪੁਰਸਕਾਰਾਂ ਲਈ ਨਾਮਜ਼ਦਮੀਆਂ ਦੀ ਆਖਰੀ ਤਰੀਕ 15 ਸਤੰਬਰ 2021 ਹੈ । ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ / ਸਿਫਾਰਸ਼ਾਂ ਕੇਵਲ ਪਦਮ ਪੁਰਸਕਾਰ ਪੋਰਟਲ   https://padmaawards.gov.in  ਤੇ ਆਨਲਾਈਨ ਹੀ ਪ੍ਰਾਪਤ ਕੀਤੀਆਂ ਜਾਣਗੀਆਂ ।
ਸਰਕਾਰ ਪਦਮ ਪੁਰਸਕਾਰਾਂ ਨੂੰ "ਲੋਕ ਪਦਮ" ਵਿੱਚ ਬਦਲਣ ਲਈ ਵਚਨਬੱਧ ਹੈ । ਇਸ ਲਈ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਹਨਾਂ ਪ੍ਰਤੀਭਾਸ਼ਾਲੀ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਜਿਹਨਾਂ ਦੀਆਂ ਪ੍ਰਾਪਤੀਆਂ ਅਤੇ ਸ਼ਾਨਦਾਰ ਕਾਬਲੀਅਤ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ । ਇਹ ਔਰਤਾਂ ਸਮੇਤ , ਐੱਸ ਸੀ ਐੱਸ ਟੀਜ਼ , ਦਿਵਿਯਾਂਗ ਵਿਅਕਤੀਆਂ ਵਿੱਚੋਂ ਹੋ ਸਕਦੇ ਹਨ ਅਤੇ ਇਹ ਉਹ ਲੋਕ ਹੋਣ ਜੋ ਸਮਾਜ ਲਈ ਨਿਰਸਵਾਰਥ ਸੇਵਾ ਕਰ ਰਹੇ ਹਨ ਅਤੇ ਉਹਨਾਂ ਦੀਆਂ ਨਾਮਜ਼ਦਗੀਆਂ ਅਤੇ ਸਿਫਾਰਸ਼ਾਂ ਕੀਤੀਆਂ ਜਾਣ ।
ਨਾਮਜ਼ਦਗੀਆਂ / ਸਿਫਾਰਸ਼ਾਂ ਵਿੱਚ ਪਦਮ ਪੋਰਟਲ ਤੇ ਉਪਲਬਧ ਇੱਕ ਨਿਰਧਾਰਿਤ ਉਪਲਬਧ ਫਾਰਮੈਟ ਵਿੱਚ ਸਾਰੇ ਸੰਬੰਧਿਤ ਵੇਰਵੇ ਹੋਣੇ ਚਾਹੀਦੇ ਹਨ , ਜਿਹਨਾਂ ਵਿੱਚ ਇੱਕ ਲਿਖਤੀ ਰੂਪ ਵਿੱਚ ਇੱਕ ਹਵਾਲੇ ਸਮੇਤ (ਵੱਧ ਤੋਂ ਵੱਧ 800 ਸ਼ਬਦ) , ਸੱਪਸ਼ਟ ਤੌਰ ਤੇ ਸਿਫਾਰਸ਼ ਕੀਤੇ ਜਾਣ ਵਾਲੇ / ਜਾਣ ਵਾਲੀ ਦੇ ਖੇਤਰ / ਅਨੁਸ਼ਾਸਨ ਬਾਰੇ ਵਿਲੱਖਣ ਅਤੇ ਬੇਮਿਸਾਲ ਪ੍ਰਾਪਤੀਆਂ ਅਤੇ ਸੇਵਾ ਸੱਪਸ਼ਟ ਤੌਰ ਤੇ ਦਰਜ ਕੀਤੀ ਜਾਵੇ ।
ਗ੍ਰਿਹ ਮੰਤਰਾਲੇ  (www.mha.gov.in ) ਦੀ ਵੈੱਬਸਾਈਟ ਤੇ "ਪੁਰਸਕਾਰ ਅਤੇ ਮੈਡਲ" ਸਿਰਲੇਖ ਤਹਿਤ ਇਸ ਸੰਬੰਧ ਵਿੱਚ ਹੋਰ ਵੇਰਵੇ ਵੀ ਉਪਲਬੱਧ ਹਨ । ਇਹਨਾਂ ਪੁਰਸਕਾਰਾਂ ਨਾਲ ਸੰਬੰਧਿਤ ਸਾਰੇ ਨਿਯਮ ਤੇ ਹੋਰ ਵਿਧਾਨ ਹੇਠਾਂ ਦਿੱਤੀ ਗਈ ਵੈੱਬਸਾਈਟ ਤੇ ਉਪਲਬੱਧ ਹਨ  https://padmaawards.gov.in/AboutAwards.aspx .
ਕਿਸੇ ਵੀ ਪੁੱਛਗਿੱਛ / ਸਹਾਇਤਾ ਲਈ ਕਿਰਪਾ ਕਰਕੇ ਸੰਪਰਕ ਕਰੋ — 011-23092421, +91 9971376539,  +91 9968276366, +91 9711662129, +91 7827785786.

 

******************



ਐੱਨ ਡਬਲਯੁ / ਆਰ ਕੇ / ਏ ਵਾਈ / ਆਰ ਆਰ



(Release ID: 1751116) Visitor Counter : 183