ਖਾਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਜਮੀਂਦੋਜ਼ ਖਾਣਾਂ ਵਿੱਚ ਕੰਮ ਕਰਨ ਵਾਲੀ ਸਭ ਤੋਂ ਪਹਿਲੀ ਮਾਈਨਿੰਗ ਇੰਜੀਨਿਅਰ ਮਿਸ ਅਕਾਂਕਸ਼ਾ ਕੁਮਾਰੀ ਨੂੰ ਵਧਾਈ ਦਿੱਤੀ


ਅਕਾਂਕਸ਼ਾ ਕੁਮਾਰੀ ਦੀ ਪ੍ਰਾਪਤੀ, ਲਿੰਗ ਸਮਾਨਤਾ ਨੂੰ ਉਤਸ਼ਾਹਤ ਕਰਨ ਦੀ ਪ੍ਰਗਤੀਸ਼ੀਲ ਮਿਸਾਲ ਹੈ: ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ

Posted On: 31 AUG 2021 4:43PM by PIB Chandigarh

ਕੇਂਦਰੀ ਕੋਲਾਖਾਣ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕੋਲਾ ਮੰਤਰਾਲੇ ਦੇ ਅਧੀਨ ਸੈਂਟਰਲ ਕੋਲਫੀਲਡਸ ਲਿਮਟਿਡ ਦੀ ਸਭ ਤੋਂ ਪਹਿਲੀ ਮਹਿਲਾ ਮਾਈਨਿੰਗ ਇੰਜੀਨਿਅਰ ਮਿਸ ਅਕਾਂਕਸ਼ਾ ਕੁਮਾਰੀ ਨੂੰ ਵਧਾਈ ਦਿੱਤੀ ਹੈ।  ਇੱਕ ਟਵੀਟ ਵਿੱਚਮੰਤਰੀ ਨੇ ਅਕਾਂਕਸ਼ਾ ਕੁਮਾਰੀ ਦੀ ਸੈਂਟਰਲ ਕੋਲਫੀਲਡਸ ਲਿਮਟਿਡ ਦੇ ਉੱਤਰੀ ਕਰਨਪੁਰਾ ਖੇਤਰ ਦੇ ਚੂਰੀ ਵਿਖੇ ਇੱਕ ਜਮੀਂਦੋਜ਼ ਖਾਨ ਵਿੱਚ ਕੰਮ ਕਰਨ ਵਾਲੀ ਪਹਿਲੀ ਮਹਿਲਾ ਮਾਈਨਿੰਗ ਇੰਜੀਨਿਅਰ ਬਣਨ ਦੀ ਸ਼ਲਾਘਾ ਕੀਤੀ।

ਸ਼੍ਰੀ ਜੋਸ਼ੀ ਨੇ ਕਿਹਾ ਕਿ ਅਕਾਂਕਸ਼ਾ ਕੁਮਾਰੀ ਦੀ ਪ੍ਰਾਪਤੀ ਲਿੰਗ ਸਮਾਨਤਾ ਨੂੰ ਉਤਸ਼ਾਹਤ ਕਰਨ ਵਾਲੀ ਪ੍ਰਗਤੀਸ਼ੀਲ ਗਵਰਨੈਂਸ ਦੀ ਸੱਚੀ ਮਿਸਾਲ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੌਜੂਦਾ ਸਰਕਾਰ ਅਧੀਨ ਔਰਤਾਂ ਨੂੰ ਜਮੀਂਦੋਜ਼ ਕੋਲਾ ਖਾਣਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਹੋਰ ਵਧੇਰੇ ਮੌਕੇ ਸਿਰਜੇਗੀ।  

 

ਅਕਾਂਕਸ਼ਾ ਕੁਮਾਰੀਇੱਕ ਮਾਈਨਿੰਗ ਗ੍ਰੈਜੂਏਟ ਸੈਂਟਰਲ ਕੋਲਫੀਲਡਸ ਲਿਮਟਿਡ (ਸੀਸੀਐਲ) ਦੇ ਉੱਤਰੀ ਕਰਨਪੁਰਾ ਖੇਤਰ ਵਿੱਚਚੂਰੀ ਦੀਆਂ ਜਮੀਂਦੋਜ਼ ਖਾਣਾਂ ਵਿੱਚ ਦੇ ਕੰਮ ਕਾਜ ਵਿੱਚ ਸ਼ਾਮਲ ਹੈ। ਇਸ ਪ੍ਰਕਿਰਿਆ ਵਿੱਚਉਹ ਸੀਸੀਐਲ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਮਾਈਨਿੰਗ ਇੰਜੀਨਿਅਰ ਬਣ ਗਈ। ਮਹਿਲਾ ਕਰਮਚਾਰੀ ਅਫਸਰ ਤੋਂ ਲੈ ਕੇ ਡਾਕਟਰ ਤੱਕ ਸੁਰੱਖਿਆ ਗਾਰਡ ਅਤੇ ਇਥੋਂ ਤੱਕ ਕਿ ਡੰਪਰ ਅਤੇ ਸਾਵਲ ਵਰਗੀਆਂ ਭਾਰੀ ਮਸ਼ੀਨਾਂ ਚਲਾਉਣ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ ਅਤੇ ਹਰ ਭੂਮਿਕਾ ਵਿੱਚ ਉੱਤਮ ਰਹੀਆਂ ਹਨ। ਹਾਲਾਂਕਿਇਹ ਪਹਿਲਾ ਮੌਕਾ ਹੈ ਜਦੋਂ ਦੁਨੀਆ ਦੀ ਸਭ ਤੋਂ ਵੱਡੀ ਕੋਲਾ ਮਾਈਨਿੰਗ ਕੰਪਨੀਆਂ ਵਿੱਚੋਂ ਇੱਕ ਦੀ ਮਾਈਨਿੰਗ ਗਤੀਵਿਧੀ ਇਸ ਪ੍ਰਗਤੀਸ਼ੀਲ ਤਬਦੀਲੀ ਨੂੰ ਵੇਖੇਗੀ। ਉਸਦੀ ਪ੍ਰਾਪਤੀ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਅਕਾਂਕਸ਼ਾ ਮਹਾਰਤਨਾ ਸਮੂਹ ਕੋਲ ਇੰਡੀਆ ਲਿਮਟਿਡ ਦੀ ਦੂਜੀ  ਮਾਈਨਿੰਗ ਇੰਜੀਨਿਅਰ ਹੈ ਅਤੇ ਜਮੀਂਦੋਜ਼ ਕੋਲਾ ਖਾਨ ਵਿੱਚ ਕੰਮ ਕਰਨ ਵਾਲੀ ਪਹਿਲੀ ਔਰਤ ਹੈ।

 

ਝਾਰਖੰਡ ਦੇ ਹਜ਼ਾਰੀਬਾਗ ਜ਼ਿਲੇ ਦੇ ਬਰਕਾਗਾਓਂ ਦੀ ਰਹਿਣ ਵਾਲੀ ਅਕਾਂਕਸ਼ਾ ਨੇ ਆਪਣੀ ਸਕੂਲੀ ਪੜ੍ਹਾਈ ਨਵੋਦਿਆ ਵਿਦਿਆਲਿਆ ਤੋਂ ਪੂਰੀ ਕੀਤੀ। ਇੱਕ ਮਾਈਨਿੰਗ ਬੈਲਟ ਨਾਲ ਸੰਬੰਧਤ ਉਸਨੇ ਨੇੜਲੇ ਖੇਤਰਾਂ ਤੋਂ ਕੋਲਾ ਖਨਨ ਦੀਆਂ ਗਤੀਵਿਧੀਆਂ ਵੇਖੀਆਂ ਅਤੇ ਬਚਪਨ ਤੋਂ ਹੀ ਇਸ ਦੀ ਕਾਇਲ ਸੀ। ਇਸ ਤਰ੍ਹਾਂਉਸ ਅੰਦਰ ਬਚਪਨ ਤੋਂ ਹੀ ਖਾਣਾਂ ਅਤੇ ਇਸ ਦੀਆਂ ਗਤੀਵਿਧੀਆਂ ਪ੍ਰਤੀ ਕੁਦਰਤੀ ਉਤਸੁਕਤਾ ਵਿਕਸਤ ਹੋਈ ਜਿਸ ਕਾਰਨ ਉਸਨੇ ਬੀਆਈਟੀ ਸਿੰਦਰੀਧਨਬਾਦ ਵਿਖੇ ਮਾਈਨਿੰਗ ਇੰਜੀਨੀਅਰਿੰਗ ਦੀ ਪੜਾਈ ਦੀ ਚੋਣ ਕੀਤੀ। 

ਕੋਲ ਇੰਡੀਆ ਲਿਮਟਿਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂਉਸਨੇ ਰਾਜਸਥਾਨ ਵਿੱਚ ਹਿੰਦੁਸਤਾਨ ਜ਼ਿੰਕ ਲਿਮਟਿਡ ਦੀ ਬਲਾਰੀਆ ਖਾਣਾਂ ਵਿੱਚ ਤਿੰਨ ਸਾਲ ਕੰਮ ਕੀਤਾ। ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਸਨੂੰ ਦਿੱਤੀ ਗਈ ਨਿਰਵਿਘਨ ਸਹਾਇਤਾ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੋਲ ਇੰਡੀਆ ਲਿਮਟਿਡ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੇ ਬਚਪਨ ਦੇ ਸੁਪਨੇ ਦੀ ਪੂਰਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ ਹੈ I

-------------------- 

 ਐਸਐਸ/ਆਰਕੇਪੀ



(Release ID: 1750957) Visitor Counter : 163