ਵਿੱਤ ਮੰਤਰਾਲਾ
ਕੇਂਦਰ ਸਰਕਾਰ ਦਾ ਮਾਲੀ ਸਾਲ 2021—22 ਲਈ ਜੁਲਾਈ ਮਹੀਨੇ ਤੱਕ ਦਾ ਮਹੀਨਾਵਾਰ ਖਾਤਾ ਜਾਇਜ਼ਾ
Posted On:
31 AUG 2021 4:18PM by PIB Chandigarh
ਕੇਂਦਰ ਸਰਕਾਰ ਨੇ ਜੁਲਾਈ 2021 ਤੱਕ ਆਪਣੇ ਮਹੀਨਾਵਾਰ ਖਾਤੇ ਨੂੰ ਕੰਸੋਲੀਡੇਟ ਕਰ ਲਿਆ ਹੈ ਅਤੇ ਰਿਪੋਰਟਾਂ ਛਾਪੀਆਂ ਗਈਆਂ ਹਨ । ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :
ਭਾਰਤ ਸਰਕਾਰ ਨੇ 6,83,297 ਕਰੋੜ ਰੁਪਏ (ਬੀ ਈ 2021—22 ਦੀਆਂ ਕੁੱਲ ਪ੍ਰਾਪਤੀਆਂ ਦਾ 34.6%) ਜੁਲਾਈ 2021 ਤੱਕ 5,29,189 ਕਰੋੜ ਰੁਪਏ ਟੈਕਸ ਮਾਲੀਆ (ਨੈੱਟ ਕੇਂਦਰ ਨੂੰ) 1,39,960 ਕਰੋੜ ਰੁਪਏ ਗੈਰ ਟੈਕਸ ਮਾਲੀਆ ਅਤੇ 14,148 ਕਰੋੜ ਰੁਪਏ ਨਾਨ ਡੈਬਟ ਪੂੰਜੀ ਪ੍ਰਾਪਤੀਆਂ ਕੀਤੀਆਂ ਹਨ । ਨਾਨ ਡੈਬਟ ਪੂੰਜੀ ਪ੍ਰਾਪਤੀਆਂ ਵਿੱਚ 5,777 ਕਰੋੜ ਰੁਪਏ ਕਰਜਿ਼ਆਂ ਦੀ ਰਿਕਵਰੀ ਅਤੇ 8,371 ਕਰੋੜ ਰੁਪਏ ਵਿਨਿਵੇਸ਼ ਪ੍ਰਾਪਤੀ ਹੈ । 1,65,064 ਕਰੋੜ ਰੁਪਏ ਸੂਬਾ ਸਰਕਾਰਾਂ ਨੂੰ ਭਾਰਤ ਸਰਕਾਰ ਦੁਆਰਾ ਜੁਲਾਈ 2021 ਤੱਕ ਡਿਵੈਲਿਊਏਸ਼ਨ ਹਿੱਸੇ ਵਜੋਂ ਤਬਦੀਲ ਕੀਤੇ ਗਏ ਹਨ ।
ਭਾਰਤ ਸਰਕਾਰ ਦਾ ਕੁੱਲ ਖਰਚਾ 10,04,440 ਕਰੋੜ ਰੁਪਏ ਹੈ , (ਜੋ ਬੀ ਈ 2021—22 ਦਾ 28.8% ਹੈ) , ਜਿਸ ਵਿੱਚੋਂ 8,76,012 ਕਰੋੜ ਰੁਪਏ ਮਾਲੀਆ ਖਾਤਾ ਅਤੇ 1,28,428 ਕਰੋੜ ਰੁਪਏ ਪੂੰਜੀ ਖਾਤਾ ਹੈ । ਕੁੱਲ ਮਾਲੀਏ ਖਰਚੇ ਵਿੱਚੋਂ 2,25,817 ਕਰੋੜ ਰੁਪਏ ਵਿਆਜ ਅਦਾਇਗੀ ਖਾਤੇ ਚੋਂ ਹੈ ਅਤੇ 1,20,029 ਕਰੋੜ ਰੁਪਏ ਮੁੱਖ ਸਬਸਿਡੀਆਂ ਦੇ ਖਾਤੇ ਤੇ ਹੈ ।
*********************
ਆਰ ਐੱਮ / ਕੇ ਐੱਮ ਐੱਨ
(Release ID: 1750916)
Visitor Counter : 147