ਬਿਜਲੀ ਮੰਤਰਾਲਾ
ਦੇਸ਼ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਐੱਨਟੀਪੀਸੀ ਵੱਲੋਂ ਕੀਤੀ ਗਈ ਕਾਰਵਾਈ
प्रविष्टि तिथि:
30 AUG 2021 2:11PM by PIB Chandigarh
ਦੇਸ਼ ਵਿੱਚ ਬਿਜਲੀ ਦੀ ਮੰਗ ਵਿੱਚ ਤੇਜ਼ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਰਾਸ਼ਟਰੀ ਤਾਪ ਬਿਜਲੀ ਨਿਗਮ (ਐੱਨਟੀਪੀਸੀ) ਗਰਿੱਡ ਦੀ ਜ਼ਰੂਰਤ ਅਨੁਸਾਰ ਮੰਗ ਨੂੰ ਪੂਰਾ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ। ਵਧਦੀ ਮੰਗ ਨੂੰ ਪੂਰਾ ਕਰਨ ਲਈ ਐੱਨਟੀਪੀਸੀ ਨੇ ਪੂਰੀ ਤਿਆਰੀ ਕਰ ਲਈ ਹੈ। ਐੱਨਟੀਪੀਸੀ ਸਮੂਹ ਦੇ ਬਿਜਲੀਘਰਾਂ (ਸਟੇਸ਼ਨਾਂ) ਵਿੱਚ ਹੋ ਰਹੇ ਉਤਪਾਦਨ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 23% ਦਾ ਵਾਧਾ ਦਰਜ ਕੀਤਾ ਗਿਆ ਹੈ।
ਮੰਗ ਵਿੱਚ ਹੋ ਰਹੇ ਵਾਧੇ ਨੂੰ ਪੂਰਾ ਕਰਨ ਲਈ ਨਿਮਨਲਿਖਤ ਕਦਮ ਚੁੱਕੇ ਗਏ ਹਨ:
- ਕੋਇਲਾ ਨੀਤੀ ਦੇ ਲਚਕੀਲੇ ਉਪਯੋਗ ਤਹਿਤ ਐੱਨਟੀਪੀਸੀ ਉਨ੍ਹਾਂ ਸਟੇ਼ਸਨਾਂ ’ਤੇ ਕੋਲੇ ਦੀ ਵਿਵਸਥਾ ਕਰ ਰਿਹਾ ਹੈ ਜਿੱਥੇ ਭੰਡਾਰਣ (ਸਟਾਕ) ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
- ਮਹੱਤਵਪੂਰਨ ਸਟੇਸ਼ਨਾਂ ’ਤੇ ਕੋਲੇ ਦੀ ਸਪਲਾਈ ਵਧਾਉਣ ਅਤੇ ਜਿੱਥੇ ਕਿਧਰੇ ਜ਼ਰੂਰਤ ਹੋਵੇ, ਕੋਲੇ ਦੀਆਂ ਮਾਲ ਗੱਡੀਆਂ ਦੇ ਰੈਕ ਦੀ ਮੰਜ਼ਿਲ ਤਬਦੀਲ ਕਰਨ ਲਈ ਕੋਲ ਇੰਡੀਆ ਅਤੇ ਰੇਲਵੇ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਣਾ।
- ਕੋਲੇ ਦੇ 2.7 ਲੱਖ ਮੀਟ੍ਰਿਕ ਟਨ ਆਯਾਤ ਨੂੰ ਵਧਾਉਣਾ ਜੋ ਪਹਿਲਾਂ ਕੀਤੇ ਗਏ ਠੇਕਿਆਂ ਤੋਂ ਰਹਿ ਗਿਆ ਸੀ।
- 800 ਮੈਗਾਵਾਟ ਸਮਰੱਥਾ ਵਾਲੀ ਦਾਰਲੀਪੱਲੀ ਇਕਾਈ (ਯੂਨਿਟ) #2 ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਯੂਨਿਟ ਦਾ 01-09-2021 ਤੋਂ ਵਪਾਰਕ ਸੰਚਾਲਨ ਵੀ ਕੀਤਾ ਜਾਵੇਗਾ। ਇਹ ਪਲਾਂਟ ਕੋਇਲਾ ਖਾਣਾਂ ਦੇ ਨਜ਼ਦੀਕ (ਪਿਟ-ਹੈੱਡ) ਦਾ ਸਟੇਸ਼ਨ ਹੈ ਅਤੇ ਇਸ ਲਈ ਕੋਲੇ ਨੂੰ ਐੱਨਟੀਪੀਸੀ (ਦੁਲੰਗਾ) ਦੀਆਂ ਕੈਪਟਿਵ ਖਾਣਾਂ ਤੋਂ ਮੰਗਵਾਇਆ ਜਾ ਰਿਹਾ ਹੈ।
- ਐੱਨਟੀਪੀਸੀ ਦੀਆਂ ਸਾਰੀਆਂ ਕੈਪਟਿਵ ਖਾਣਾਂ ਤੋਂ ਕੋਲੇ ਦਾ ਉਤਪਾਦਨ ਵਧਾਉਣਾ।
- ਰਾਜਾਂ ਨੂੰ ਆਪਣੇ ਗੈਸ ਸਟੇਸ਼ਨਾਂ ਤੋਂ ਉਠਾਉਣ ਦਾ ਸਮਾਂ ਨਿਰਧਾਰਤ ਕਰਨ ਦੀ ਵੀ ਬੇਨਤੀ ਕੀਤੀ ਜਾ ਰਹੀ ਹੈ। ਜਨਰੇਟਰ ਕੰਪਨੀਆਂ ਲਈ ਗੈਸ ਦੀ ਵਿਵਸਥਾ ਕਰਨ ਦੀ ਯੋਜਨਾ ਬਣਾਉਣ ਲਈ ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਘੱਟ ਤੋਂ ਘੱਟ ਇੱਕ ਹਫ਼ਤੇ ਲਈ ਆਪਣੇ ਇੱਥੇ ਬਿਜਲੀ ਦੇ ਸਮੇਂ ਨੂੰ ਵਿਵਸਥਿਤ ਕਰੇ।
***
ਐੱਮਵੀ/ਆਈਜੀ
(रिलीज़ आईडी: 1750815)
आगंतुक पटल : 190