ਜਹਾਜ਼ਰਾਨੀ ਮੰਤਰਾਲਾ
ਵੀ. ਓ. ਚਿਦੰਬਰਨਾਰ ਬੰਦਰਗਾਹ ਨੇ ਸਭ ਤੋਂ ਜ਼ਿਆਦਾ ਪਾਰਸਲ ਆਕਾਰ ਦੇ ਜਹਾਜ਼ ਦਾ ਪ੍ਰਬੰਧਨ ਕਰਕੇ ਨਵਾਂ ਰਿਕਾਰਡ ਬਣਾਇਆ
Posted On:
31 AUG 2021 9:30AM by PIB Chandigarh
ਵੀ. ਓ. ਚਿਦੰਬਰਨਾਰ ਬੰਦਰਗਾਹ ਨੇ 29 ਅਗਸਤ, 2021 ਨੂੰ ਦੁਨੀਆ ਦੇ ਸਭ ਤੋਂ ਵੱਡੇ ਮਾਲਵਾਹਕ ਜਹਾਜ਼ ਦਾ ਪ੍ਰਬੰਧਨ ਦਾ ਨਵਾਂ ਰਿਕਾਰਡ ਬਣਾਇਆ। ਸਿੰਗਾਪੁਰ ਦੇ ਜਹਾਜ਼ ‘ਐੱਮ ਵੀ ਇੰਸੇ ਅੰਕਾਰਾ’, ਜਿਸ ਵਿੱਚ 93,719 ਟਨ ਚੂਨਾ ਪੱਥਰ ਦੇ ਨਾਲ ਜੋ ਮੀਨਾ ਸਕਰ ਬੰਦਰਗਾਹ, ਸੰਯੁਕਤ ਅਰਬ ਅਮੀਰਾਤ ਤੋਂ ਆਇਆ ਸੀ, ਜਿਸ ਨੂੰ ਮੈਸਰਸ ਚੈੱਟੀਨਾਡ ਸੀਮੇਂਟਸ ਦੇ ਲਈ ਭੇਜਿਆ ਗਿਆ ਸੀ ਉਸ ਨੂੰ ਸਫਲਤਾ ਪੂਰਵਕ ਖਾਲੀ ਕਰਾਇਆ ਗਿਆ। ਇਸ ਤੋਂ ਪਹਿਲਾ 14 ਮਈ, 2021 ਨੂੰ ਬੰਦਰਗਾਹ ‘ਤੇ ਜਹਾਜ਼ ‘ਐੱਮਵੀ ਬੈਸਟੀਅਨ’ ਦੁਆਰਾ 92,935 ਟਨ ਕੋਲੇ ਨੂੰ ਖਾਲੀ ਕਰਨ ਦਾ ਰਿਕਾਰਡ ਬਣਾਇਆ ਸੀ।
ਜਹਾਜ਼ ਨੂੰ 26 ਅਗਸਤ, 2021 ਨੂੰ ਬਰਥ ਨੂੰ, IX ‘ਤੇ ਪਾਰਕ ਕੀਤਾ ਗਿਆ। ਇਸ ਦੇ ਬਾਅਦ ਪ੍ਰਤੀ ਦਿਨ 50,000 ਟਨ ਤੋਂ ਅਧਿਕ ਦਾ ਮਾਲ ਬਾਹਰ ਨਿਕਾਲਣ ਵਿੱਚ ਸਮਰੱਥ 3 ਹਾਰਬਰ ਮੋਬਾਈਲ ਟ੍ਰੇਨ ਦਾ ਉਪਯੋਗ ਕਰਕੇ ਇਸ ਨੂੰ ਖਾਲੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। 29 ਅਗਸਤ ਨੂੰ ਜਹਾਜ਼ ਪੂਰੀ ਤਰ੍ਹਾਂ ਨਾਲ ਖਾਲੀ ਕਰ ਦਿੱਤਾ ਗਿਆ। ਜਹਾਜ਼ ਦਾ ਏਜੰਟ ਮੈਸਰਸ ਮੈਕਸੰਸ ਸ਼ਿਪਿੰਗ ਏਜੰਸੀਆਂ ਪ੍ਰਾਈਵੇਡ ਲਿਮਿਟੇਡ, ਤੂਤੀਕੋਰਿਨ ਅਤੇ ਜਹਾਜ਼ ਦੇ ਲਈ ਸਟੀਵਡੋਰਿੰਗ ਏਜੰਟ ਮੈਸਰਸ ਚੈੱਟੀਨਾਡ ਲੌਜਿਸਟਿਕਸ, ਤੂਤੀਕੋਰਿਨ ਸਨ।
ਇਸ ਵਿੱਤ ਵਰ੍ਹੇ 2021-22 ਦੌਰਾਨ ਵੀਓਸੀ ਪੋਰਟ ਦੇ ਮਾਧਿਅਮ ਨਾਲ ਕਾਰਗੋਨ ਹੈਂਡਲਿੰਗ ਵਿੱਚ ਤੇਜ਼ੀ ਨਾਲ ਵਾਧੇ ਦਾ ਰੁਜਾਨ ਦੇਖਣ ਨੂੰ ਮਿਲਿਆ ਹੈ। ਬੰਦਰਗਾਹ ਨੇ ਜੁਲਾਈ, 2021 ਤੱਕ 11.33 ਮਿਲੀਅਨ ਟਨ ਕਾਰਗਾਂ ਦਾ ਸੰਚਾਲਨ ਕੀਤਾ ਹੈ, ਜਦਕਿ ਪਿਛਲੇ ਵਰ੍ਹੇ ਦੀ ਇਸ ਮਿਆਦ ਦੌਰਾਨ 10.58 ਮਿਲੀਅਨ ਟਨ ਕਾਰਗਾਂ ਦਾ ਸੰਚਾਲਨ ਕੀਤਾ ਗਿਆ ਸੀ। ਇਸ ਤਰ੍ਹਾਂ ਕਾਰਗਾਂ ਵਿੱਚ 7.14 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਵੀਓਸੀ ਪੋਰਟ ਦੇ ਮਾਧਿਅਮ ਨਾਲ ਕੰਟੇਨਰ ਹੈਂਡਲਿੰਗ ਵਿੱਚ ਵੀ ਜ਼ਿਕਰਯੋਗ ਸੁਧਾਰ ਹੋਇਆ ਹੈ। ਬੰਦਰਗਾਹ ਨੇ ਇਸ ਵਿੱਤ ਵਰ੍ਹੇ ਦੇ ਜੁਲਾਈ 2021 ਤੱਕ ਦੌਰਾਨ 2.69 ਲੱਖ ਟੀਈਯੂ ਦਾ ਪ੍ਰਬੰਧਨ ਕੀਤਾ ਹੈ ਜੋ ਪਿਛਲੇ ਵਿੱਤ ਵਰ੍ਹੇ ਦੀ ਇਸ ਮਿਆਦ ਦੀ ਤੁਲਨਾ ਵਿੱਚ 21.07% ਦਾ ਵਾਧਾ ਦਰਜ ਕਰਦਾ ਹੈ।
****
ਐੱਮਜੇਪੀਐੱਸ/ਐੱਮਐੱਸ
(Release ID: 1750813)
Visitor Counter : 236