ਬਿਜਲੀ ਮੰਤਰਾਲਾ
azadi ka amrit mahotsav

ਦੁਲਹਸਤੀ ਪਾਵਰ ਸਟੇਸ਼ਨ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਸੰਮਲੇਨ ਦਾ ਆਯੋਜਨ ਕਰਕੇ ਐੱਨਜੀਓ ਨੂੰ ਐਂਬੂਲੈਂਸ ਸੌਂਪੀ

Posted On: 30 AUG 2021 9:23AM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਸਾਇੰਸ ਅਤੇ ਟੈਕਨੋਲੋਜੀ ਮੰਤਰਾਲਾ ਅਤੇ ਧਰਤੀ ਵਿਗਿਆਨ ਮੰਤਰਾਲਾ, ਰਾਜ ਮੰਤਰੀ,  ਪ੍ਰਧਾਨ ਮੰਤਰੀ ਦਫ਼ਤਰ ਅਤੇ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਂਸ਼ਨਾਂ ਮੰਤਰਾਲਾ, ਪ੍ਰਮਾਣੁ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਐੱਨਐੱਚਪੀਸੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਏ.ਕੇ. ਸਿੰਘ ਨੇ ਦੁਲਹਸਤੀ ਪਾਵਰ ਸਟੇਸ਼ਨ ਦੁਆਰਾ ਆਯੋਜਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਸੀਐੱਸਆਰ  ਯੋਜਨਾ  ਦੇ ਤਹਿਤ ਇੱਕ ਐਂਬੂਲੈਂਸ ਸੌਂਪੀ। ਐੱਨਐੱਚਪੀਸੀ ਦਾ ਦੁਲਹਸਤੀ ਪਾਵਰ ਸਟੇਸ਼ਨ ਆਜ਼ਾਦੀ ਕਾ ਅੰਮ੍ਰਿਤ  ਮਹੋਤਸਵ ਦੇ ਤਹਿਤ ਕਈ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ।

https://ci5.googleusercontent.com/proxy/KEMypElVrCvbP-18nA3-QRUCdIsVWPImIBUc2pU3Y788oUnUljLhtGsQekHtBZTtzFOObnY-btLaXPG9jenq4Udcj0YgBVNlMej-hgWX8nLHYvK5=s0-d-e1-ft#https://static.pib.gov.in/WriteReadData/userfiles/image/11E9M.JPG

ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਲੋਕਾਂ ਨੂੰ ਰਾਸ਼ਟਰ ਦੀ ਸੇਵਾ ਵਿੱਚ ਅੱਗੇ ਆਉਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਸ਼ਤਵਾੜ ਜਿਲ੍ਹੇ ਵਿੱਚ ਐੱਨਐੱਚਪੀਸੀ ਦੁਆਰਾ ਵਰਤਮਾਨ ਵਿੱਚ ਚਲਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਵੀ ਲੋਕਾਂ ਨੂੰ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਨਾਲ ਆਉਣ ਵਾਲੇ ਸਮੇਂ ਵਿੱਚ ਕਿਸ਼ਤਵਾੜ ਬਿਜਲੀ ਉਤਪਾਦਨ ਦਾ ਪਾਵਰ ਹੱਬ ਬਨਣ ਜਾ ਰਿਹਾ ਹੈ ।  ਇਨ੍ਹਾਂ ਪ੍ਰੋਜੈਕਟਾਂ ਨਾਲ ਸਥਾਨਿਕ ਲੋਕਾਂ ਨੂੰ ਰੋਜਗਾਰ ਦੇ ਮੌਕੇ ਮਿਲਣਗੇ ਅਤੇ ਖੇਤਰ ਦਾ ਵਿਕਾਸ ਹੋਵੇਗਾ ।  ਕੇਂਦਰੀ ਮੰਤਰੀ ਨੇ ਐੱਨਐੱਚਪੀਸੀ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ । 

ਐੱਨਐੱਚਪੀਸੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਏ.ਕੇ. ਸਿੰਘ ਨੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਐੱਨਐੱਚਪੀਸੀ ਦੁਆਰਾ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਹ ਸੰਮੇਲਨ ਵੀ ਉਸੇ ਮਹੋਤਸਵ ਦੇ ਤਹਿਤ ਆਯੋਜਿਤ ਕੀਤਾ ਗਿਆ ਹੈ ।  ਉਨ੍ਹਾਂ ਨੇ ਦੱਸਿਆ ਕਿ ਨਿਗਮ ਸਥਾਨਿਕ ਪੱਧਰ ਉੱਤੇ ਐੱਨਐੱਚਪੀਸੀ ਦੀ ਸੀਐੱਸਆਰ  ਯੋਜਨਾ ਦੇ ਮਾਧਿਅਮ ਰਾਹੀਂ ਸਮਾਜਿਕ ਵਿਕਾਸ ਦੀਆਂ ਕਈ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ ਅਤੇ ਅੱਜ ਸੀਐੱਸਆਰ  ਅਤੇ ਐੱਸਡੀ ਪਹਿਲ ਦੇ ਤਹਿਤ ਸੇਵਾ ਭਾਰਤੀ ਐੱਨਜੀਓ ਨੂੰ ਵੈਂਟੀਲੇਟਰ ਅਤੇ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਐਂਬੂਲੈਂਸ ਸੌਂਪੀ ਜਾ ਰਹੀ ਹੈ। 

ਪ੍ਰੋਗਰਾਮ ਦੇ ਦੌਰਾਨ ਡਾ. ਜਿਤੇਂਦਰ ਸਿੰਘ ਅਤੇ ਸ਼੍ਰੀ ਏ.ਕੇ. ਸਿੰਘ ਨੇ ਸੇਵਾ ਭਾਰਤੀ ਐੱਨਜੀਓ ਦੇ ਅਧਿਕਾਰੀਆਂ ਨੂੰ ਐਂਬੂਲੈਂਸ ਦੀਆਂ ਚਾਬੀਆਂ ਸੌਂਪੀਆਂ। 

ਜੰਮੂ ਅਤੇ ਕਸ਼ਮੀਰ ਵਿੱਚ ਸੇਵਾ ਭਾਰਤੀ ਦੇ ਚੇਅਰਮੈਨ ਡਾ. ਅਨਿਲ ਕੁਮਾਰ ਮਨਹਾਸ ਨੇ ਸੀਐੱਸਆਰ  ਯੋਜਨਾ ਤਹਿਤ ਐਂਬੂਲੈਂਸ ਉਪਲੱਬਧ ਕਰਾਉਣ ਲਈ ਐੱਨਐੱਚਪੀਸੀ ਦਾ ਆਭਾਰ ਵਿਅਕਤ ਕੀਤਾ।  ਉਨ੍ਹਾਂ ਨੇ ਕਿਹਾ ਕਿ ਕਿਸ਼ਤਵਾੜ ਅਤੇ ਆਸ-ਪਾਸ ਦੇ ਖੇਤਰਾਂ ਦੇ ਜ਼ਰੂਰਤਮੰਦ ਲੋਕਾਂ ਨੂੰ ਐਂਬੂਲੈਂਸ ਸੇਵਾ ਤੋਂ ਲਾਭ ਮਿਲੇਗਾ ਅਤੇ ਲੋਕਾਂ ਨੂੰ ਇਹ ਐਂਬੂਲੈਂਸ ਸੇਵਾ ਬਿਨਾਂ ਲਾਭ ਜਾਂ ਨੁਕਸਾਨ ਦੇ ਅਧਾਰ ਉੱਤੇ ਪ੍ਰਦਾਨ ਕੀਤੀ ਜਾਵੇਗੀ।  ਸੀਮਾ ਜਗਰਾਤਾ ਮੰਚ ਦੇ ਅਖਿਲ ਭਾਰਤੀ ਸਹਿ-ਸੰਗਠਨ ਮੰਤਰੀ ਸ਼੍ਰੀ ਮੁਰਲੀਧਰ ਨੇ ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ.ਕੇ. ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ  ਸੰਗਠਨ ਦੁਆਰਾ ਕੀਤੇ ਜਾ ਰਹੇ ਸਮਾਜਿਕ ਕੰਮਾਂ ਬਾਰੇ ਜਾਣਕਾਰੀ ਦਿੱਤੀ । 

ਇਸ ਦੌਰਾਨ ਰਾਸ਼ਟਰੀ ਏਕਤਾ ਅਤੇ ਸੇਵਾ ਕਾਰਜ ਦੀ ਭੂਮਿਕਾ ਵਿਸ਼ੇ ਉੱਤੇ ਸੈਮੀਨਾਰ ਅਤੇ ਐਂਬੂਲੈਂਸ ਸੌਂਪਣ ਦਾ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ । 

ਇਸ ਮੌਕੇ ਉੱਤੇ ਸੀਵੀਪੀਪੀਪੀਐੱਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਏ.ਕੇ. ਚੌਧਰੀ,  ਐੱਨਐੱਚਪੀਸੀ ਜੰਮੂ  ਦੇ ਖੇਤਰੀ ਪ੍ਰਮੁੱਖ ਸ਼੍ਰੀ ਰਾਜਨ ਕੁਮਾਰ, ਐੱਨਐੱਚਪੀਸੀ ਅਤੇ ਸੀਵੀਪੀਪੀਪੀਐੱਲ ਦੇ ਅਧਿਕਾਰੀ ਅਤੇ ਕਰਮਚਾਰੀ ਅਤੇ ਸੇਵਾ ਭਾਰਤੀ ਦੇ ਅਧਿਕਾਰੀ ਮੌਜੂਦ ਸਨ ।

 

*******

ਐੱਮਵੀ/ਆਈਜੀ


(Release ID: 1750812) Visitor Counter : 143