ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਰਾਸ਼ਟਰੀ ਲਘੂ ਉਦਯੋਗ ਦਿਵਸ

Posted On: 30 AUG 2021 1:42PM by PIB Chandigarh

ਵਿਸ਼ਵ ਦੇ ਕਿਸੇ ਵੀ ਹਿੱਸੇ ਵਾਂਗ ਭਾਰਤ ਵਿੱਚ ਇੱਕ ਪਾਸੇ ਐੱਮ ਐੱਸ ਐੱਮ ਈਜ਼ ਵਿਭਿੰਨ ਉਤਪਾਦ ਦੇਣ ਅਤੇ ਵੈਲਿਯੂ ਚੇਨ ਦਾ ਇੱਕ ਅਨਿੱਖੜਵਾਂ ਅੰਗ ਹਨ  ਦੂਜੇ ਪਾਸੇ ਵੱਡੇ ਪੈਮਾਨੇ ਦੇ ਉਦਯੋਗਾਂ ਲਈ ਵਿਚਕਾਰਲੀਆਂ ਵਸਤਾਂ ਦੀ ਸਪਲਾਈ ਕਰਦੇ ਹਨ  ਇਹ ਸਭ ਤੋਂ ਵੱਡਾ ਰੋਜ਼ਗਾਰ ਪੈਦਾ ਕਰਨ ਵਾਲਾ ਅਤੇ ਭਾਰਤੀ ਅਰਥ ਵਿਵਸਥਾ ਦੀ ਰੀਡ ਦੀ ਹੱਡੀ ਹੈ 
ਭਾਰਤ 6.3 ਕਰੋੜ ਤੋਂ ਵੱਧ ਐੱਮ ਐੱਸ ਐੱਮ ਈਜ਼ ਦਾ ਘਰ ਹੈ  ਜਿਸ ਕੋਲ ਅੰਤਰਰਾਸ਼ਟਰੀ ਬਜ਼ਾਰਾਂ ਲਈ ਪਹੁੰਚ ਅਤੇ ਸਮਰੱਥਾ ਹੈ ਅਤੇ ਉਹ ਵੱਡੀਆਂ ਅੰਤਰਰਾਸ਼ਟਰੀ ਫਰਮਾਂ ਲਈ ਐਨਸਿਲਰੀਜ਼ ਵਜੋਂ ਕੰਮ ਕਰਦੀਆਂ ਹਨ  ਬਰਾਮਦ ਦੇ ਸੰਦਰਭ ਵਿੱਚ ਇਸ ਖੇਤਰ ਵਿੱਚ ਵੱਖ ਵੱਖ ਸਬ ਖੇਤਰਾਂ ਜਿਵੇਂ ਟੈਕਸਟਾਈਲਜ਼ , ਚਮੜਾ ਅਤੇ ਚਮੜਾ ਵਸਤਾਂ , ਫਰਮਾਸੂਟਿਕਲਸ , ਆਟੋਮੈਟਿਵ , ਨਗ ਅਤੇ ਜਿਊਲਰੀ ਆਦਿ ਵਿੱਚ ਸਮੁੱਚੇ ਯੋਗਦਾਨ ਦੇ 45% ਨਾਲ ਇੱਕ ਵੱਡੀ ਸੰਭਾਵਨਾ ਹੈ  ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਅਰਥਚਾਰੇ ਨੇ ਇੱਕ ਸ਼ਾਨਦਾਰ ਪ੍ਰਗਤੀ ਦੀ ਕਾਰਗੁਜ਼ਾਰੀ ਦਿਖਾਈ ਹੈ ਅਤੇ ਉਸ ਦੇ ਵਿਸ਼ਵ ਵਿੱਚ ਅਗਾਂਹਵਧੂ ਅਰਥਚਾਰਿਆਂ ਵਿੱਚੋਂ ਇੱਕ ਵਜੋਂ ਉਭਰਨ ਦੀ ਸੰਭਾਵਨਾ ਹੈ ਅਤੇ ਇਸ ਦੇ 2025 ਤੱਕ 5 ਟ੍ਰਿਲੀਅਨ ਅਮਰੀਕੀ ਡਾਲਰ ਅਰਥਚਾਰਾ ਬਣਨਾ ਤੈਅ ਹੈ  ਇਸ ਲਈ ਇਹਨਾਂ ਉੱਦਮਾਂ ਦੇ ਅੰਤਰਰਾਸ਼ਟਰੀਕਰਨ ਦੇ ਸੰਦਰਭ ਵਿੱਚ ਸਮਝਣ ਲਈ ਇਹਨਾਂ ਨੂੰ  ਰਹੀਆਂ ਰੁਕਾਵਟਾਂ ਨੂੰ ਸਮਝਣ ਦੀ ਲੋੜ ਹੈ ਅਤੇ ਸਮੁੱਚੀ ਉਦਮਤਾ ਵਿਕਾਸ ਵਾਤਾਵਰਣ ਪ੍ਰਣਾਲੀ ਨੂੰ ਜ਼ੋਰ ਨਾਲ ਲਾਗੂ ਕਰਕੇ ਇੱਕ ਵੱਡਾ ਉਛਾਲ ਦਿੱਤਾ ਜਾਵੇਗਾ ।  
ਐੱਮ ਐੱਸ ਐੱਮ  ਮੰਤਰਾਲਾ ਐੱਮ ਐੱਸ ਐੱਮ ਈਜ਼ ਦੇ ਵਿਕਾਸ ਲਈ ਅਣਥੱਕ ਮੇਹਨਤ ਕਰ ਰਿਹਾ ਹੈ ਅਤੇ ਭਾਰਤ ਵਿੱਚ ਐੱਮ ਐੱਸ ਐੱਮ ਈਜ਼ ਵਾਤਾਵਰਣ ਪ੍ਰਣਾਲੀ ਨੂੰ ਵਧਾਉਣ ਲਈ ਕਈ ਦਖ਼ਲ ਦੇ ਰਿਹਾ ਹੈ  ਐੱਮ ਐੱਸ ਐੱਮ  ਮੰਤਰਾਲੇ ਦੁਆਰਾ ਲਾਗੂ ਕੀਤੇ ਗਏ ਕੁਝ ਮੁੱਖ ਸੁਧਾਰ ਹੇਠ ਲਿਖੇ ਹਨ :—

1.   ਐੱਮ ਐੱਸ ਐੱਮ  ਪਰਿਭਾਸ਼ਾ ਨੂੰ ਸੋਧਣਾ :— ਦੇਸ਼ ਵਿੱਚ ਭਾਰਤ ਸਰਕਾਰ ਦੇ ਐੱਮ ਐੱਸ ਐੱਮ ਈਜ਼ ਨੂੰ ਊਰਜਾ ਦੇਣ ਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੇ ਨਾਲ ਭਾਰਤ ਸਰਕਾਰ ਨੇ ਆਤਮਨਿਰਭਰ ਭਾਰਤ ਪੈਕੇਜ ਤਹਿਤ 01 ਜੂਨ 2020 ਨੂੰ ਐੱਮ ਐੱਸ ਐੱਮ  ਦੀ ਪਰਿਭਾਸ਼ਾ ਨੂੰ ਹੋਰ ਸੋਧਣ ਲਈ ਪ੍ਰਵਾਨਗੀ ਦਿੱਤੀ ਹੈ  ਸਰਕਾਰ ਨੇ ਦੋਨਾਂ ਨਿਵੇਸ਼ ਅਤੇ ਸਲਾਨਾ ਟਰਨ ਓਵਰ ਵਿੱਚ ਸੰਯੁਕਤ ਤਰੀਕਾ ਸ਼ਾਮਲ ਕਰਕੇ ਐੱਮ ਐੱਸ ਐੱਮ  ਦੇ ਸ੍ਰੇਣੀਕਰਨ ਨੂੰ ਸੋਧਿਆ ਹੈ 
2.   ਉੱਦਯਮ ਪੰਜੀਕਰਣ :— ਉੱਦਯਮ ਇੱਕ ਆਨਲਾਈਨ ਅਤੇ ਪੰਜੀਕਰਣ ਕਰਨ ਲਈ ਸੌਖਾ ਤਰੀਕਾ ਹੈ  ਜੋ ਬਿਨਾਂ ਕਿਸੇ ਦਸਤਾਵੇਜ਼ ਅਤੇ ਫੀਸ ਤੋਂ ਐੱਮ ਐੱਸ ਐੱਮ  ਨੂੰ ਪੰਜੀਕਰਨ ਕਰਨ ਯੋਗ ਬਣਾਉਂਦਾ ਹੈ  ਇਹ ਵਿਸ਼ਵ ਪੱਧਰ ਤੇ ਬੈਂਚ ਮਾਰਕ ਪ੍ਰਕਿਰਿਆ ਹੈ ਅਤੇ ਈਜ਼ ਆਫ ਡੂਈਂਗ ਬਿਜਨੇਸ ਵੱਲ ਇੱਕ ਕ੍ਰਾਂਤੀਕਾਰੀ ਕਦਮ ਹੈ  ਐੱਮ ਐੱਸ ਐੱਮ  ਨੇ ਉੱਦਯਮ ਰਜਿਸਟ੍ਰੇਸ਼ਨ ਪੋਰਟਲ ਦਾ ਜੀ  ਐੱਮ ਨਾਲ  ਪੀ ਆਈ ਏਕੀਕ੍ਰਿਤ ਵੀ ਸ਼ੁਰੂ ਕੀਤਾ ਹੈ ਤਾਂ ਜੋ ਐੱਮ ਐੱਸ ਈਜ਼ ਆਸਾਨੀ ਨਾਲ ਸਰਕਾਰੀ ਖਰੀਦ ਵਿੱਚ ਹਿੱਸਾ ਲੈ ਸਕਣ 
3.   ਚੈਂਪੀਅਨਸ ਪੋਰਟਲ :— ਚੈਂਪੀਅਨਸ ਇੱਕ ਆਨਲਾਈਨ ਪਲੇਟਫਾਰਮ ਹੈ  ਜੋ ਐੱਮ ਐੱਸ ਐੱਮ ਈਜ਼ ਦੀ ਮਦਦ ਕਰਦਾ ਹੈ  ਵਿਸ਼ੇਸ਼ ਕਰਕੇ ਇੱਕ ਮੁਸ਼ਕਲ ਸਮੇਂ ਵਿੱਓ ਇਹ ਇੱਕ ਆਈ ਸੀ ਅਧਾਰਿਤ ਤਕਨਾਲੋਜੀ ਪ੍ਰਣਾਲੀ ਹੈ , ਜਿਸ ਦਾ ਮਕਸਦ ਕਾਰੋਬਾਰੀ ਜੀਵਨ ਸਰਕਲ ਰਾਹੀਂ ਛੋਟੀਆਂ ਇਕਾਈਆਂ ਨੂੰ ਵੱਡਾ ਬਣਾਉਣ ਲਈ ਉਹਨਾਂ ਦੀਆਂ ਸਿ਼ਕਾਇਤਾਂ ਨੂੰ ਹੱਲ ਕਰਕੇ , ਉਤਸ਼ਾਹ ਦੇਣਾ ਅਤੇ ਸਹਾਇਤਾ ਦੇਣਾ ਹੈ  ਇਹ ਪਲੇਟਫਾਰਮ ਐੱਮ ਐੱਸ ਐੱਮ ਈਜ਼ ਦੀਆਂ ਸਾਰੀਆਂ ਲੋੜਾਂ ਲਈ ਇੱਕ ਸਿੰਗਲ ਵਿੰਡੋ ਹਲ ਦੀ ਸਹੂਲਤ ਦਿੰਦਾ ਹੈ 
4.   ਰਾਸ਼ਟਰੀ ਐੱਸ ਸੀ — ਐੱਸ ਟੀ ਹਬ (ਐੱਨ ਐੱਸ ਐੱਸ ਐੱਚ) :— ਐੱਸ ਸੀ — ਐੱਸ ਟੀ ਭਾਈਚਾਰੇ ਵਿੱਚ ਉੱਦਯਮ ਸੱਭਿਆਚਾਰ ਨੂੰ ਉਤਸ਼ਾਹ ਦੇਣ ਲਈ ਕੌਮੀ ਐੱਸ ਸੀ ਐੱਸ ਟੀ ਹਬ ਲਾਂਚ ਕੀਤਾ ਗਿਆ ਹੈ ਤਾਂ ਜੋ ਜਨਤਕ ਖਰੀਦ ਨੀਤੀ ਆਰਡਰ 2018 ਵਿੱਚ ਮਿਥਿਆ ਗਿਆ 4% ਦਾ ਟੀਚਾ ਪੂਰਾ ਕੀਤਾ ਜਾ ਸਕੇ  ਐੱਸ ਸੀ / ਐੱਸ ਟੀ ਵਸੋਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਜ਼ਮੀਨੀ ਪੱਧਰ ਤੇ ਉਹਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਕਈ ਦਖ਼ਲ ਦਿੱਤੇ ਗਏ ਹਨ ਤਾਂ ਜੋ ਸਮਰੱਥਾ ਉਸਾਰੀ , ਵਿੱਤੀ ਸਹੂਲਤਾਂ ਅਤੇ ਬਜ਼ਾਰੀ ਸੰਪਰਕਾਂ ਦੀਆਂ ਚੁਣੌਤੀਆਂ ਨੂੰ ਹੱਲ ਕੀਤਾ ਜਾ ਸਕੇ 
5.   ਸਵੈ ਨਿਰਭਰ ਭਾਰਤ (ਐਸ ਆਰ ਆਈ ਫੰਡ) :— ਇਸ ਸਕੀਮ ਦੁਆਰਾ ਐੱਮ ਐੱਸ ਐੱਮ  ਖੇਤਰ ਵਿੱਚ 50,000 ਕਰੋੜ ਰੁਪਏ ਦਾ ਇਕੁਇਟੀ ਵਿੱਤ ਸਹੂਤਲ ਦੀ ਸੰਭਾਵਨਾ ਹੈ  ਇਸ ਇਕੁਇਟੀ ਨੂੰ ਪਾਉਣ ਨਾਲ ਸਟਾਕ ਐਕਸਚੇਂਜਿਜ਼ ਵਿੱਚ ਸੂਚੀਗਤ ਐੱਮ ਐੱਸ ਐੱਮ  ਨੂੰ ਇੱਕ ਮੌਕਾ ਮਿਲੇਗਾ  ਇਸ ਤੋਂ ਅੱਗੇ ਇਹ ਐੱਮ ਐੱਸ ਐੱਮ ਈਜ਼ ਨੂੰ ਆਪਣੇ ਕਾਰੋਬਾਰਾਂ ਨੂੰ ਵਧਾਉਣ ਅਤੇ ਤਰੱਕੀ ਦੇਣ ਅਤੇ ਐੱਮ ਐੱਸ  ਖੇਤਰ ਵਿੱਚ ਹੋਰ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰੇਗਾ 
6.   ਖਰੀਦ ਨੀਤੀ :— ਐੱਮ ਐੱਸ ਈਜ਼ ਨੂੰ ਬਜ਼ਾਰੀ ਕਰਨ ਦੀ ਸਹਾਇਤਾ ਮੁਹੱਈਆ ਕਰਨ ਨਾਲ ਸਾਰੇ ਕੇਂਦਰੀ ਮੰਤਰਾਲੇ / ਸਰਕਾਰੀ ਵਿਭਾਗ ਅਤੇ ਸੀ ਪੀ ਐੱਸ ਈਜ਼ ਵੱਲੋਂ ਐੱਮ ਐੱਸ ਈਜ਼ ਤੋਂ ਆਪਣੀਆਂ ਵਸਤਾਂ ਅਤੇ ਸੇਵਾਵਾਂ ਦੀਆਂ ਸਲਾਨਾ ਲੋੜਾਂ ਦੀ 25% ਖਰੀਦ ਕਰਨ ਦੀ ਲੋੜ ਹੋਵੇਗੀ  ਇਸ ਵਿੱਚ ਐੱਸ ਸੀ ਐੱਸ ਟੀ ਮਲਕੀਅਤ ਵਾਲੀਆਂ ਐੱਮ ਐੱਸ ਸੀਜ਼ ਤੋਂ 4% ਸ਼ਾਮਲ ਹੋਵੇਗਾ ਅਤੇ ਜਨਤਕ ਖਰੀਦ ਪੋਲਿਸੀ ਤਹਿਤ ਮਹਿਲਾ ਉੱਦਮੀਆਂ ਦੀ ਮਲਕੀਅਤ ਵਾਲੀਆਂ ਐੱਮ ਐੱਸ ਈਜ਼ ਤੋਂ 3% ਖਰੀਦਣਾ ਜ਼ਰੂਰੀ ਹੋਵੇਗਾ 
7.   ਉੱਦਮ ਵਿਕਾਰ ਕੇਂਦਰ ਸਥਾਪਿਤ ਕਰਨਾ :— ਇੱਕ ਸਥਾਨ ਤੇ ਐੱਮ ਐੱਸ ਈਜ਼ ਨਾਲ ਸੰਬੰਧਿਤ ਜਾਣਕਾਰੀ ਮੁਹੱਈਆ ਕਰਨ ਦੇ ਮੱਦੇਨਜ਼ਰ ਉੱਦਮ ਵਿਕਾਸ ਕੇਂਦਰ ਬਣਾਏ ਗਏ ਹਨ , ਹੁਣ ਤੱਕ ਐੱਮ ਐੱਸ ਐੱਮ  ਮੰਤਰਾਲੇ ਨੇ ਭਾਰਤ ਭਰ ਵਿੱਚ 102  ਡੀ ਸੀਜ਼ ਸਥਾਪਿਤ ਕੀਤੇ ਹਨ  ਇਹਨਾਂ ਕੇਂਦਰਾਂ ਦਾ ਮਕਸਦ ਮੌਜੂਦਾ ਦੇ ਨਾਲ ਨਾਲ ਉਤਸ਼ਾਹੀ ਐੱਮ ਐੱਸ ਐੱਮ  , ਜੋ ਲਗਾਤਾਰ ਅਧਾਰ ਤੇ ਪੇਂਡੂ ਉੱਦਮਾਂ ਤੇ ਵਿਸ਼ੇਸ਼ ਕੇਂਦਰਿਤ ਹਨ, ਦੀਆਂ ਸੇਵਾਵਾਂ ਦੀ ਸਹਾਇਤਾ ਅਤੇ ਪੇਸ਼ੇਵਰਾਨਾ ਨਿਗਰਾਨੀ ਮੁਹੱਈਆ ਕਰਕੇ ਉੱਦਮੀ ਆਗੂਆਂ ਦਾ ਇੱਕ ਨੈੱਟਵਰਕ ਉਸਾਰਨਾ ਹੈ ।  

 

********************

 

ਐੱਮ ਜੇ ਪੀ ਐੱਸ / ਐੱਮ ਐੱਸ(Release ID: 1750610) Visitor Counter : 233