ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਟੋਕੀਓ ਪੈਰਾਲੰਪਿਕਸ ’ਚ ਭਾਵਿਨਾ ਪਟੇਲ ਨੇ ਇਤਿਹਾਸ ਸਿਰਜਿਆ; ਟੇਬਲ ਟੈਨਿਸ ’ਚ ਜਿੱਤਿਆ ਭਾਰਤ ਲਈ ਹੁਣ ਤੱਕ ਦਾ ਪਹਿਲਾ ਤਮਗ਼ਾ


ਸ੍ਰੀ ਅਨੁਰਾਗ ਠਾਕੁਰ ਨੇ 2010 ਦੀ ਸ੍ਰੀ ਨਰੇਂਦਰ ਮੋਦੀ ਤੇ ਭਾਵਿਨਾ ਪਟੇਲ ਦੀ ਯਾਦਗਾਰੀ ਫ਼ੋਟੋ ਕੀਤੀ ਸ਼ੇਅਰ

Posted On: 29 AUG 2021 5:54PM by PIB Chandigarh

ਪ੍ਰਮੁੱਖ ਝਲਕੀ

  • ਪ੍ਰਧਾਨ ਮੰਤਰੀ ਨੇ ਐਤਵਾਰ ਸਵੇਰੇ ਭਾਵਿਨਾ ਨੂੰ ਜ਼ੂ ਯਿੰਗ ਵਿਰੁੱਧ ਉਸ ਦੇ ਫ਼ਾਈਨਲ ਮੈਚ ਤੋਂ ਬਾਅਦ ਫ਼ੋਨ ਕੀਤਾ ਅਤੇ ਉਸ ਵੱਲੋਂ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਉਸ ਨੂੰ ਮੁਬਾਰਕਬਾਦ ਦਿੱਤੀ।

 

ਟੋਕੀਓ ਪੈਰਾਲੰਪਿਕਸ ’ਚ ਅੱਜ ਮਹਿਲਾਵਾਂ ਦੇ ਸਿੰਗਲ ਕਲਾਸ 4 ਟੇਬਲ ਟੈਲਿਸ ਵਿੱਚ ਭਾਵਿਨਾਬੇਨ ਪਟੇਲ ਨੇ ਭਾਰਤ ਦਾ ਹੁਣ ਤੱਕ ਦਾ ਪਹਿਲਾ ਚਾਂਦੀ ਦਾ ਤਮਗ਼ਾ ਜਿੱਤ ਦੇ ਇਤਿਹਾਸ ਰਚ ਦਿੱਤਾ। ਰਾਸ਼ਟਰੀ ਖੇਡ ਦਿਵਸ 2021 ਮੌਕੇ ਚਾਂਦੀ ਦਾ ਤਮਗ਼ਾ ਜਿੱਤਣਾ ਰਾਸ਼ਟਰ ਲਈ ਕਿਸੇ ਹੈਰਾਨੀਜਨਕ ਯਾਦਗਾਰੀ ਤੋਹਫ਼ੇ ਤੋਂ ਘੱਟ ਨਹੀਂ ਹੈ।

ਕੇਂਦਰੀ ਯੁਵਾ ਮਾਮਲੇ ਖੇਡ ਮੰਤਰੀ ਸ੍ਰੀ ਅਨੁਰਾਗ ਠਾਕੁਰ ਇਤਿਹਾਸ ’ਚ ਵਾਪਸ ਗਏ ਤੇ ਕੁਝ ਅਜਿਹੇ ਸਾਂਭੇ ਹੋਏ ਛਿਣ ਚੇਤੇ ਕੀਤੇ, ਜੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਵਿਨਾ ਨਾਲ ਸਾਂਝੇ ਕੀਤੇ ਸਨ। ਕੇਂਦਰੀ ਮੰਤਰੀ ਨੇ ਸਾਲ 2010 ਦੀ ਉਹ ਤਸਵੀਰ ਸ਼ੇਅਰ ਕੀਤੀ, ਜਦੋਂ ਭਾਵਿਨਾ ਤੇ ਉਸ ਦੀ ਸਾਥਣ ਸੋਨਾਲੀਬੇਨ ਪਟੇਲ ਨੂੰ ਉਦੋਂ ਦੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮੁਬਾਰਕਬਾਦ ਦਿੱਤੀ ਸੀ। ਸ੍ਰੀ ਠਾਕੁਰ ਨੇ ਆਪਣੇ ਟਵਿਟਰ ਅਕਾਊਂਟ ’ਤੇ ਲਿਖਿਆ,‘ਸੋਨਲ ਅਤੇ ਭਾਵਿਨਾ 2010 ਦਿੱਲੀ ਕੌਮਨਵੈਲਥ ਗੇਮਜ਼ ਲਈ ਜਾ ਰਹੇ ਸਨ। ਮੁੱਖ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਣੀ ਸਰਬੋਤਮ ਕਾਰਗੁਜ਼ਾਰੀ ਵਿਖਾਉਣ ਲਈ ਉਤਸ਼ਾਹਿਤ ਕੀਤਾ ਸੀ।’

“ਇੱਕ ਖੇਡ ਸਭਿਆਚਾਰ ਸਿਰਜਣਾ, ਹਰੇਕ ਖੇਡ ਅਤੇ ਖਿਡਾਰੀਆਂ ਦਾ ਸਮਰਥਨ ਕਰਨਾ ਸਾਰੇ ਜੀਵਨ ਦੌਰਾਨ ਕੋਸ਼ਿਸ਼ ਰਹੀ ਹੈ, ਜੋ ਅੱਜ ਤੱਕ ਜਾਰੀ ਹੈ। ਇਸ ਦੇ ਸੁਖਾਵੇਂ ਨਤੀਜੇ ਮਿਲ ਰਹੇ ਹਨ। ਖਿਡਾਰੀਆਂ ਦੇ ਸਮਰਥਕ ਪ੍ਰਧਾਨ ਮੰਤਰੀ! ” ਐਤਵਾਰ ਸਵੇਰੇ, ਜ਼ੂ ਯਿੰਗ ਵਿਰੁੱਧ ਫਾਈਨਲ ਮੈਚ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਭਾਵਿਨਾ ਨੂੰ ਫ਼ੋਨ ਕੀਤਾ ਅਤੇ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।

34 ਵੀਂ ਸਾਲਾ ਭਾਰਤੀ ਪੈਰਾ-ਟੇਬਲ ਟੈਨਿਸ ਖਿਡਾਰਨ ਭਾਵਿਨਾ, ਜੋ ਕਲਾਸ 4 ਸ਼੍ਰੇਣੀ ਵਿੱਚ ਵਿਸ਼ਵ ਵਿੱਚ 12 ਵੇਂ ਸਥਾਨ 'ਤੇ ਹੈ, ਨੇ ਫਾਈਨਲ ਵਿੱਚ ਯਿੰਗ ਦੇ ਵਿਰੁੱਧ ਸਖਤ ਟੱਕਰ ਦਿੱਤੀ। ਸੋਨੇ ਦੇ ਤਮਗ਼ੇ ਦੇ ਮੈਚ ਵਿੱਚ ਭਾਵਿਨਾ ਵਿਸ਼ਵ ਦੀ ਨੰਬਰ ਇੱਕ ਟੀਮ ਤੋਂ 0-3 ਨਾਲ ਹਾਰ ਗਈ। ਵਿਸ਼ਵ ਦੀ ਨੰਬਰ ਇਕ ਯਿੰਗ ਦੇ ਕੋਲ ਹੁਣ ਚਾਰ ਪੈਰਾਲੰਪਿਕ ਖੇਡਾਂ ਵਿੱਚ ਛੇ ਸੋਨ ਤਮਗੇ ਹਨ। ਭਾਵਿਨਾ ਆਪਣੇ ਸ਼ੁਰੂਆਤੀ ਗਰੁੱਪ ਸਟੇਜ ਮੈਚ ਵਿੱਚ ਵੀ ਇੱਕ ਚੀਨੀ ਖਿਡਾਰਨ ਤੋਂ ਹਾਰ ਗਈ ਸੀ। ਪਰ, ਪ੍ਰੀ-ਕੁਆਰਟਰ ਪੜਾਅ ਤੋਂ ਬਾਅਦ ਭਾਵਿਨਾ ਦੀ ਕਾਰਗੁਜ਼ਾਰੀ ਕਮਾਲ ਦੀ ਹੈ।

ਪਹਿਲੀ ਵਾਰ ਪੈਰਾਲੰਪਿਕ ’ਚ ਭਾਗ ਲੈ ਰਹੀ ਭਾਵਿਨਾ ਨੇ ਚੋਟੀ ਦੇ ਦਰਜਾ ਪ੍ਰਾਪਤ ਬ੍ਰਾਜ਼ੀਲ ਦੇ ਜੋਇਸ ਡੀ ਓਲੀਵੇਰਾ ਵਿਰੁੱਧ ਆਪਣੇ ਆਖਰੀ 16 ਦੇ ਮੈਚ ਵਿੱਚ ਸਿੱਧੀ ਗੇਮ ਵਿੱਚ 3-0 ਨਾਲ ਜਿੱਤ ਪ੍ਰਾਪਤ ਕੀਤੀ। ਕੁਆਰਟਰ ਫਾਈਨਲ ਵਿੱਚ, ਸਰਬੀਆ ਦੀ ਬੋਰਿਸਲਾਵਾ ਪੇਰਿਕ ਭਾਵਿਨਾ ਦੀ ਵਿਰੋਧੀ ਸੀ, ਜੋ ਕਿ ਸੋਨ ਤਗਮੇ ਨਾਲ 2016 ਰੀਓ ਪੈਰਾਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜੇਤੂ ਵੀ ਸੀ। ਭਾਰਤੀ ਖਿਡਾਰਨ ਭਾਵਿਨਾ ਨੇ ਵੀ ਇਹ ਮੈਚ 3-0 ਨਾਲ ਜਿੱਤਿਆ। ਸੈਮੀਫਾਈਨਲ ਵਿੱਚ ਭਾਵਿਨਾ ਨੇ 2012 ਪੈਰਾਲੰਪਿਕ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ 2016 ਪੈਰਾਲੰਪਿਕ ਖੇਡਾਂ ਦੀ ਚਾਂਦੀ ਦਾ ਤਮਗਾ ਜੇਤੂ ਜ਼ਾਂਗ ਮਿਆਂਓ ਨੂੰ 3-2 ਨਾਲ ਹਰਾਇਆ।

ਭਾਵਿਨਾ ਨੂੰ ਭਾਰਤ ਸਰਕਾਰ ਵੱਲੋਂ ਕੌਮਾਂਤਰੀ ਮੁਕਾਬਲਿਆਂ ’ਚ ਭਾਗ ਲੈਣ ਲਈ 2.85 ਲੱਖ ਰੁਪਏ ਦੀ ਵਿੱਤੀ ਸਹਾਇਤਾ ਟੇਬਲ ਟੈਨਿਸ ਦੀ ਟੇਬਲ ਖ਼ਰੀਦਣ ਟੀਟੀ ਰੋਬੋਟ ‘ਬਟਰਫ਼ਲਾਈ – ਐਮਿਕਸ ਪ੍ਰਾਈਮ’ ਦੇ ਨਾਲ–ਨਾਲ 2.74 ਲੱਖ ਰੁਪਏ ਦੀ ਓਟੋਬਾੱਕ ਵ੍ਹੀਲਚੇਅਰ ਦੀ ਖ਼ਰੀਦ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।

 *******


(Release ID: 1750604) Visitor Counter : 242