ਰਾਸ਼ਟਰਪਤੀ ਸਕੱਤਰੇਤ
ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ, ਆਯੁਸ਼ ਦਵਾਈ ਪ੍ਰਣਾਲੀਆਂ (ਆਯੁਸ਼ ਸਿਸਟਮਸ ਆਵ੍ ਮੈਡਿਸਿਨ) ਨੇ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਵਧਾ ਕੇ ਅਹਿਮ ਭੂਮਿਕਾ ਨਿਭਾਈ ਹੈ: ਰਾਸ਼ਟਰਪਤੀ ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਨੇ ਗੋਰਖਪੁਰ ਵਿਖੇ ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਵਿਸ਼ਵਵਿਦਿਆਲਿਆ ਦਾ ਨੀਂਹ ਪੱਥਰ ਰੱਖਿਆ
Posted On:
28 AUG 2021 3:09PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ, ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ, ਖਾਸ ਕਰਕੇ ਮਹਾਮਾਰੀ ਦੇ ਪ੍ਰਕੋਪ ਦੀ ਦੂਸਰੀ ਲਹਿਰ ਵਿੱਚ, ਆਯੁਸ਼ ਦਵਾਈ ਪ੍ਰਣਾਲੀਆਂ (ਆਯੁਸ਼ ਸਿਸਟਮਸ ਆਵ੍ ਮੈਡਿਸਿਨ) ਨੇ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਵਧਾ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਅੱਜ (28 ਅਗਸਤ, 2021) ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਖੇ ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਵਿਸ਼ਵਵਿਦਿਆਲਿਆ ਦਾ ਨੀਂਹ ਪੱਥਰ ਰੱਖਣ ਦੇ ਮੌਕੇ 'ਤੇ ਬੋਲ ਰਹੇ ਸਨ।
ਜਿਵੇਂ ਹੀ ਰਾਸ਼ਟਰਪਤੀ ਨੇ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣਾ ਸੰਬੋਧਨ ਸ਼ੁਰੂ ਕੀਤਾ, ਵਰਖਾ ਹੋਣ ਲਗ ਪਈ। ਰਾਸ਼ਟਰਪਤੀ ਨੇ ਇਸ ਇਤਫ਼ਾਕ ਨੂੰ ਪ੍ਰੋਜੈਕਟ ਦੀ ਸ਼ੁਭ ਸ਼ੁਰੂਆਤ ਦੱਸਿਆ।
ਸਭਾ ਨੂੰ ਸੰਬੋਧਨ ਕਰਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਸਿਹਤ ਸੰਭਾਲ਼ ਅਤੇ ਇਲਾਜ ਦੀਆਂ ਬਹੁਤ ਸਾਰੀਆਂ ਰਵਾਇਤੀ ਅਤੇ ਗ਼ੈਰ-ਰਵਾਇਤੀ ਪ੍ਰਣਾਲੀਆਂ ਸਾਡੇ ਦੇਸ਼ ਵਿੱਚ ਪੁਰਾਤਨ ਸਮਿਆਂ ਤੋਂ ਪ੍ਰਚਲਤ ਹਨ। ਭਾਰਤ ਸਰਕਾਰ ਨੇ ਉਨ੍ਹਾਂ ਦੇ ਵਿਕਾਸ ਲਈ ਲਗਾਤਾਰ ਪ੍ਰਯਤਨ ਕੀਤੇ ਹਨ। ਮੈਡਿਸਿਨ ਦੀਆਂ ਇਨ੍ਹਾਂ ਪ੍ਰਣਾਲੀਆਂ ਦੀ ਯੋਜਨਾਬੱਧ ਸਿੱਖਿਆ ਅਤੇ ਖੋਜ ਲਈ, 2014 ਵਿੱਚ ਆਯੁਸ਼ ਮੰਤਰਾਲੇ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਵੀ 2017 ਵਿੱਚ ਆਯੁਸ਼ ਵਿਭਾਗ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਯੂਨੀਵਰਸਿਟੀ ਦੀ ਸਥਾਪਨਾ ਨਾਲ, ਰਾਜ ਦੀਆਂ ਆਯੁਸ਼ ਮੈਡੀਕਲ ਸੰਸਥਾਵਾਂ ਇਸ ਯੂਨੀਵਰਸਿਟੀ ਨਾਲ ਜੁੜਕੇ ਆਪਣੇ-ਆਪਣੇ ਖੇਤਰਾਂ ਵਿੱਚ ਬਿਹਤਰ ਕੰਮ ਕਰ ਸਕਣਗੀਆਂ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਬਾਬਾ ਗੋਰਖਨਾਥ ਉਨ੍ਹਾਂ ਮੋਢੀਆਂ ਵਿੱਚੋਂ ਇੱਕ ਰਹੇ ਹਨ ਜਿਨ੍ਹਾਂ ਨੇ ਐਮਰਜੈਂਸੀ ਦਵਾਈਆਂ ਵਜੋਂ ਖਣਿਜਾਂ ਅਤੇ ਧਾਤਾਂ ਤੋਂ ਦਵਾਈਆਂ ਤਿਆਰ ਕੀਤੀਆਂ ਸਨ। ਇਸ ਲਈ, ਇਸ ਯੂਨੀਵਰਸਿਟੀ ਦਾ "ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਵਿਸ਼ਵਵਿਦਿਆਲਿਆ" ਦੇ ਤੌਰ ‘ਤੇ ਨਾਮਕਰਨ ਕਾਫ਼ੀ ਉਚਿਤ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿਵਿਧਤਾ ਵਿੱਚ ਏਕਤਾ ਦੀ ਬਿਹਤਰੀਨ ਉਦਾਹਰਣ ਹੈ। ਭਾਰਤ ਦੇ ਲੋਕ ਜੋ ਵੀ ਜਨਤਕ ਹਿੱਤ ਵਿੱਚ ਹੈ, ਲਾਭਦਾਇਕ ਹੈ ਅਤੇ ਸਾਰਿਆਂ ਲਈ ਪਹੁੰਚਯੋਗ ਹੈ ਉਸ ਨੂੰ ਅਪਣਾਉਣ ਤੋਂ ਸੰਕੋਚ ਨਹੀਂ ਕਰਦੇ। ਸਾਡੇ ਦੇਸ਼ ਵਿੱਚ ਵਿਭਿੰਨ ਤਰ੍ਹਾਂ ਦੀਆਂ ਮੈਡੀਕਲ ਪ੍ਰਣਾਲੀਆਂ ਦਾ ਅਭਿਆਸ ਵੀ ਇਸੇ ਸੋਚ ਦਾ ਨਤੀਜਾ ਹੈ। ਯੋਗ, ਆਯੁਰਵੇਦ ਅਤੇ ਸਿੱਧ ਵਿਸ਼ਵ ਵਿੱਚ ਭਾਰਤ ਦਾ ਯੋਗਦਾਨ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ, ਏਕੀਕ੍ਰਿਤ ਪ੍ਰਣਾਲੀ ਦੇ ਵਿਚਾਰ ਨੂੰ ਵਿਸ਼ਵ ਭਰ ਵਿੱਚ ਮਾਨਤਾ ਪ੍ਰਾਪਤ ਹੋ ਰਹੀ ਹੈ। ਵੱਖੋ-ਵੱਖਰੀਆਂ ਮੈਡੀਕਲ ਪ੍ਰਣਾਲੀਆਂ ਲੋਕਾਂ ਨੂੰ ਇੱਕ ਦੂਜੇ ਦੇ ਪੂਰਕ ਪ੍ਰਣਾਲੀ ਵਜੋਂ ਅਰੋਗ ਕਰਨ ਵਿੱਚ ਸਹਾਇਤਾ ਕਰ ਰਹੀਆਂ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਭਾਵੇਂ ਕਬਾਇਲੀ ਸਮਾਜ ਵਿੱਚ ਜੜ੍ਹੀ ਬੂਟੀਆਂ ਅਤੇ ਹਰਬਲ ਦਵਾਈਆਂ ਦੇ ਗਿਆਨ ਦੀ ਇੱਕ ਸਮ੍ਰਿੱਧ ਪਰੰਪਰਾ ਹੈ, ਪਰ ਪਿਛਲੇ ਦੋ ਦਹਾਕਿਆਂ ਵਿੱਚ ਦੇਸ਼ ਭਰ ਵਿੱਚ ਆਯੁਸ਼ ਪ੍ਰਣਾਲੀ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਹੈ। ਚਿਕਿਤਸਕ ਜੜ੍ਹੀਆਂ ਬੂਟੀਆਂ ਅਤੇ ਪੌਦਿਆਂ ਦੀ ਮੰਗ ਵਧ ਗਈ ਹੈ ਜਿਸ ਦੇ ਸਿੱਟੇ ਵਜੋਂ ਕਿਸਾਨਾਂ ਅਤੇ ਜੰਗਲ ਨਿਵਾਸੀਆਂ ਦੀ ਆਮਦਨੀ ਵਧ ਰਹੀ ਹੈ ਅਤੇ ਨਾਲ ਹੀ ਰੋਜ਼ਗਾਰ ਵੀ ਪੈਦਾ ਹੋ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਗੋਰਖਪੁਰ ਵਿੱਚ ਮਹਾਯੋਗੀ ਗੋਰਖਨਾਥ ਆਯੁਸ਼ ਯੂਨੀਵਰਸਿਟੀ ਦੀ ਸਥਾਪਨਾ ਨਾਲ ਆਯੁਸ਼ ਪ੍ਰਣਾਲੀਆਂ ਦੀ ਸਿੱਖਿਆ ਅਤੇ ਪ੍ਰਸਿੱਧੀ ਨੂੰ ਹੋਰ ਹੁਲਾਰਾ ਮਿਲੇਗਾ।

ਰਾਸ਼ਟਰਪਤੀ ਦੇ ਸੰਦੇਸ਼ ਨੂੰ ਹਿੰਦੀ ਵਿੱਚ ਦੇਖਣ ਦੇ ਲਈ ਇੱਥੇ ਕਲਿੱਕ ਕਰੋ
**********
ਡੀਐੱਸ
(Release ID: 1750059)
Visitor Counter : 183