ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਸਟੌਪ ਟੀ ਬੀ ਪਾਰਟਨਰਸਿ਼ਪ ਬੋਰਡ ਦੇ ਚੇਅਰਪਰਸਨ ਵਜੋਂ ਕਾਰਜਭਾਰ ਸੰਭਾਲਿਆ ।


2025 ਤੱਕ ਟੀ ਬੀ ਮੁਕਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧਤਾ ਦੁਹਰਾਈ


ਸਾਬਕਾ ਚੇਅਰਪਰਸਨ ਡਾਕਟਰ ਹਰਸ਼ ਵਰਧਨ ਦੇ ਯੋਗਦਾਨ ਨੂੰ ਮਾਨਤਾ ਦਿੱਤੀ

Posted On: 26 AUG 2021 4:40PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਸਟੌਪ ਟੀ ਬੀ ਪਾਰਟਨਰਸਿ਼ਪ ਬੋਰਡ ਦੇ ਚੇਅਰਪਰਸਨ ਵਜੋਂ ਅੱਜ ਕਾਰਜਭਾਰ ਸੰਭਾਲਿਆ ਹੈ  ਮੰਤਰੀ ਕੋਲ ਇਹ ਜਿ਼ੰਮੇਵਾਰੀ ਤੁਰੰਤ ਪ੍ਰਭਾਵ ਤੋਂ 2024 ਤੱਕ ਰਹੇਗੀ  ਉਹ 2030 ਤੱਕ ਟੀ ਬੀ ਦੇ ਖਾਤਮੇ ਦੇ ਯਤਨਾਂ ਵਿੱਚ ਇੱਕ ਮੀਲ ਪੱਥਰ ਪਲ ਸਥਾਪਤ ਕਰਨ , 2022 ਤੱਕ ਯੂ ਐੱਨ ਟੀ ਬੀ ਟੀਚਿਆਂ ਤੱਕ ਪਹੁੰਚਣ ਅਤੇ ਵੱਡੀ ਪੱਧਰ ਤੇ ਟੀ ਬੀ ਭਾਈਚਾਰੇ ਅਤੇ ਭਾਗੀਦਾਰਾਂ ਅਤੇ ਸਟੌਪ ਟੀ ਬੀ ਪਾਰਟਨਰਸਿ਼ਪ ਸਕੱਤਰੇਤ ਦੇ ਯਤਨਾਂ ਲਈ ਅਗਵਾਈ ਕਰਨਗੇ।

ਸ਼੍ਰੀ ਮਾਂਡਵੀਯਾ ਨੇ ਇਸ ਮੌਕੇ ਤੇ ਕਿਹਾ , “ਮੈਂ ਸਟੌਪ ਟੀ ਬੀ ਪਾਰਟਨਰਸਿ਼ਪ ਬੋਰਡ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੇ ਮਾਣ ਮਹਿਸੂਸ ਕਰਦਾ ਹਾਂ ਅਤੇ 2030 ਤੱਕ ਵਿਸ਼ਵ ਵਿੱਚੋਂ ਇਸ ਤਬਾਹਕੁੰਟ ਬਿਮਾਰੀ ਦੇ ਖਾਤਮਾ ਕਰਨ ਲਈ ਵਿਸ਼ਵੀ ਯਤਨਾਂ ਲਈ ਵਚਨਬੱਧਤਾ ਨੂੰ ਜਾਰੀ ਰੱਖਾਂਗਾ  ਮੈਂ ਸਟੌਪ ਟੀ ਬੀ ਪਾਰਟਨਰਸਿ਼ਪ ਬੋਰਡ ਅਤੇ ਸਕੱਤਰੇਤ ਵਿੱਚ ਟੀ ਬੀ ਦੇ ਖਾਤਮੇ ਦੇ ਯਤਨਾਂ ਲਈ ਅਗਵਾਈ ਕਰਨ ਲਈ ਕੰਮ ਕਰਨ ਵੱਲ ਦੇਖ ਰਿਹਾ ਹਾਂ”  ਉਨ੍ਹਾਂ ਨੇ ਇਸ ਮੌਕੇ 2025 ਤੱਕ ਦੇਸ਼ ਵਿੱਚ ਟੀ ਬੀ ਦੇ ਖਾਤਮੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਚਨਬੱਧਤਾ ਦੁਹਰਾਈ 

 

https://twitter.com/mansukhmandviya/status/1430816029400178693?s=20


ਉਨ੍ਹਾਂ ਨੇ ਸਟੌਪ ਟੀ ਬੀ ਬੋਰਡ ਦੇ ਸਾਬਕਾ ਪ੍ਰਧਾਨਸਾਬਕਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਉਨ੍ਹਾਂ ਦੀ ਸਿਹਤ ਤਹਿਤ ਪਾਰਟਨਰਸਿ਼ਪ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ 

ਸਟੌਪ ਟੀ ਬੀ ਪਾਰਟਨਰਸਿ਼ਪ ਨੇ ਬੋਰਡ ਦੇ ਆਉਣ ਵਾਲੇ ਨਵੇਂ ਉਪ ਪ੍ਰਧਾਨ ਸ਼੍ਰੀ ਆਸਟਿਨ ਓਰੈਂਜੇ ਓਬੀਫੂਨਾ , ਐਗਜ਼ੀਕਿਊਟਿਵ ਡਾਇਰੈਕਟਰ ਐਫਰੋਗਲੋਬਲ ਅਲਾਇੰਸ , ਜੋ ਪਹਿਲਾਂ ਵਿਕਸਿਤ ਦੇਸ਼ ਦੀ ਐੱਨ ਜੀ ਓਜ਼ ਦੇ ਸਟੌਪ ਪਾਰਟਨਸਿ਼ਪ ਬੋਰਡ ਦੀ ਸਭ ਤੋਂ ਵੱਡੇ ਹਲਕੇ ਦੀ ਪ੍ਰਤੀਨਿੱਧਤਾ ਕਰਕੇ ਹੋਏ ਬੋਰਡ ਮੈਂਬਰ ਸਨ, ਨੂੰ ਜੀ ਆਇਆਂ ਆਖਿਆ  ਉਹ ਤਿੰਨ ਸਾਲਾਂ ਲਈ 1 ਜਨਵਰੀ 2022 ਨੂੰ ਬੋਰਡ ਦੇ ਉਪ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣਗੇ 

ਡਾਕਟਰ ਲੁਸਿਕਾ ਦਿਤਿਊ , ਅਗਜ਼ੀਕਿਊਟਿਵ ਡਾਇਰੈਕਟਰ ਸਟੌਪ ਟੀ ਬੀ ਪਾਰਟਨਰਸਿ਼ਪ ਨੇ ਟੀ ਬੀ ਦੇ ਖਾਤਮੇ ਲਈ ਭਾਰਤੀ ਯਤਨਾਂ ਨੂੰ ਮਾਨਤਾ ਦਿੰਦਿਆਂ ਕਿਹਾ ਕਿ ਨਵੇਂ ਲੀਡਰਸਿ਼ਪ ਦਾ ਤਜ਼ਰਬਾ ਅਤੇ ਜਨੂੰਨ ਸੰਸਥਾ ਨੂੰ ਆਉਂਦੇ 3 ਸਾਲਾਂ ਵਿੱਚ ਅੱਗੇ ਲਿਜਾਣ ਲਈ ਸਾਧਨ ਹੋਣਗੇ 

 

******************


ਐੱਮ ਵੀ /  ਐੱਲ 



(Release ID: 1749341) Visitor Counter : 173