ਸੈਰ ਸਪਾਟਾ ਮੰਤਰਾਲਾ
azadi ka amrit mahotsav

ਤਿੰਨ ਦਿਨਾਂ ਮੈਗਾ ਟੂਰਿਜ਼ਮ ਈਵੈਂਟ “ਲੱਦਾਖ: ਨਵੀਂ ਸ਼ੁਰੂਆਤ, ਨਵੇਂ ਟੀਚੇ” ਕੱਲ੍ਹ ਤੋਂ ਲੇਹ ਵਿਖੇ ਸ਼ੁਰੂ ਹੋਵੇਗਾ


ਲੱਦਾਖ ਦੇ ਉੱਪ ਰਾਜਪਾਲ ਸ਼੍ਰੀ ਰਾਧਾ ਕ੍ਰਿਸ਼ਨ ਮਾਥੁਰ ਅਤੇ ਕੇਂਦਰੀ ਸੈਰ ਸਪਾਟਾ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਸਮਾਗਮ ਨੂੰ ਸੰਬੋਧਨ ਕਰਨਗੇ


ਲੱਦਾਖ ਖੇਤਰ ਦੇ ਸਰਵਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਦੇ ਹੋਏ "ਏ ਟੂਰਿਜ਼ਮ ਵਿਜ਼ਨ ਫਾਰ ਲੱਦਾਖ" ਦਸਤਾਵੇਜ਼ ਦਾ ਉਦਘਾਟਨ ਕੀਤਾ ਜਾਵੇਗਾ

Posted On: 25 AUG 2021 12:28PM by PIB Chandigarh

ਮੁੱਖ ਝੱਲਕੀਆਂ:

 

• ਇਸ ਈਵੈਂਟ ਦਾ ਉਦੇਸ਼ ਸਾਹਸਕ, ਸੱਭਿਆਚਾਰਕ ਅਤੇ ਜ਼ਿੰਮੇਵਾਰ ਸੈਰ ਸਪਾਟੇ ਦੇ ਪਹਿਲੂਆਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਲੱਦਾਖ ਨੂੰ ਇੱਕ ਸੈਲਾਨੀ ਸਥਾਨ ਵਜੋਂ ਉਤਸ਼ਾਹਤ ਕਰਨਾ ਹੈ

• ਇਸ ਸਮਾਰੋਹ ਦਾ ਉਦੇਸ਼ ਉਦਯੋਗ ਦੇ ਹਿਤਧਾਰਕਾਂ ਨੂੰ ਸਥਾਨਕ ਉਤਪਾਦਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਅਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਟੂਰ ਓਪਰੇਟਰਾਂ/ਖਰੀਦਦਾਰਾਂ ਨਾਲ ਗੱਲਬਾਤ ਲਈ ਸਥਾਨਕ ਹਿਤਧਾਰਕਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ

• ਤਿੰਨ ਦਿਨਾਂ ਦੇ ਪ੍ਰੋਗਰਾਮ ਵਿੱਚ ਪ੍ਰਦਰਸ਼ਨੀ, ਪੈਨਲ ਵਿਚਾਰ ਵਟਾਂਦਰੇ, ਬੀ2ਬੀ ਮੀਟਿੰਗਾਂ, ਤਕਨੀਕੀ ਦੌਰੇ, ਲੱਦਾਖ ਦੀਆਂ ਟੂਰਿਜ਼ਮ ਸੁਵਿਧਾਵਾਂ ਅਤੇ ਟੂਰਿਜ਼ਮ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਭਿਆਚਾਰਕ ਸ਼ਾਮ ਵਰਗੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ

 

 

ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਉਪ ਰਾਜਪਾਲ ਸ਼੍ਰੀ ਰਾਧਾ ਕ੍ਰਿਸ਼ਨ ਮਾਥੁਰ ਅਤੇ ਉੱਤਰ ਪੂਰਬੀ ਖੇਤਰ ਦੇ ਕੇਂਦਰੀ ਸੈਰ ਸਪਾਟਾ, ਸਭਿਆਚਾਰ ਅਤੇ ਵਿਕਾਸ ਮੰਤਰੀ (ਡੀਓਐੱਨਈਆਰ) ਸ਼੍ਰੀ ਜੀ ਕਿਸ਼ਨ ਰੈਡੀ 26 ਤੋਂ 28 ਅਗਸਤ 2021 ਤੱਕ ਲੇਹ ਵਿੱਚ ਆਯੋਜਿਤ ਕੀਤੇ ਜਾ ਰਹੇ ਇੱਕ ਵਿਸ਼ਾਲ ਸੈਰ-ਸਪਾਟਾ ਸਮਾਗਮ "ਲੱਦਾਖ: ਨਵੀਂ ਸ਼ੁਰੂਆਤ, ਨਵੇਂ ਟੀਚੇ" ਨੂੰ ਸੰਬੋਧਨ ਕਰਨਗੇ। ਸ਼੍ਰੀ ਜੀ ਕਿਸ਼ਨ ਰੈਡੀ ਇਸ ਸਮਾਰੋਹ ਵਿੱਚ ਵਰਚੁਅਲੀ ਸ਼ਿਰਕਤ ਕਰਨਗੇ। ਸਮਾਗਮ ਦੌਰਾਨ "ਲੱਦਾਖ ਲਈ ਇੱਕ ਸੈਰ ਸਪਾਟਾ ਵਿਜ਼ਨ" ਦਸਤਾਵੇਜ਼ ਦਾ ਉਦਘਾਟਨ ਕੀਤਾ ਜਾਵੇਗਾ ਜੋ ਲੱਦਾਖ ਖੇਤਰ ਦੇ ਸਮੁੱਚੇ ਵਿਕਾਸ 'ਤੇ ਕੇਂਦਰਿਤ ਹੈ। ਇਹ ਦਸਤਾਵੇਜ਼ ਸਥਾਈ ਵਾਤਾਵਰਣ ਸੰਬੰਧੀ ਅਭਿਆਸਾਂ, ਸਥਾਨਕ ਸਮਗੱਰੀ ਅਤੇ ਮਨੁੱਖੀ ਸੰਸਾਧਨਾਂ ਦੇ ਨਿਰਮਾਣ ਦੇ ਪਿਛੋਕੜ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੀ ਕਲਪਨਾ ਕਰਦਾ ਹੈ। ਲੱਦਾਖ ਤੋਂ ਸੰਸਦ ਮੈਂਬਰ ਸ਼੍ਰੀ ਜਮਯਾਂਗ ਤਸਰਿੰਗ ਨਾਮਗਯਾਲ;  ਸਕੱਤਰ, ਸੈਰ ਸਪਾਟਾ ਅਤੇ ਸੱਭਿਆਚਾਰ, ਯੂਟੀ ਲੱਦਾਖ ਸ਼੍ਰੀ ਕੇ ਮਹਿਬੂਬ ਅਲੀਖਾਨ;  ਸੈਰ ਸਪਾਟਾ ਮੰਤਰਾਲਾ, ਭਾਰਤ ਸਰਕਾਰ, ਦੇ ਸਕੱਤਰ ਅਰਵਿੰਦ ਸਿੰਘ ਅਤੇ ਹੋਰ ਪਤਵੰਤੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ।

 

ਸੈਰ ਸਪਾਟਾ ਮੰਤਰਾਲਾ, ਸਰਕਾਰ  ਭਾਰਤ ਦੇ ਸੈਰ ਸਪਾਟਾ ਵਿਭਾਗ ਦੁਆਰਾ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਪ੍ਰਸ਼ਾਸਨ ਅਤੇ ਐਡਵੈਂਚਰ ਟੂਰ ਓਪਰੇਟਰਜ਼ ਐਸੋਸੀਏਸ਼ਨ ਆਵ੍ ਇੰਡੀਆ (ਏਟੀਓਏਆਈ) ਦੇ ਸਹਿਯੋਗ ਨਾਲ 25-28 ਅਗਸਤ, 2021 ਤੋਂ ਲੱਦਾਖ: ਨਵੀਂ ਸ਼ੁਰੂਆਤ, ਨਵੇਂ ਟੀਚੇ ਦੇ ਸਿਰਲੇਖ ਨਾਲ ਇਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਮਾਗਮ ਦਾ ਉਦੇਸ਼ ਸਾਹਸਕ, ਸਭਿਆਚਾਰਕ ਅਤੇ ਜ਼ਿੰਮੇਵਾਰ ਸੈਰ-ਸਪਾਟੇ ਦੇ ਪਹਿਲੂਆਂ 'ਤੇ ਧਿਆਨ ਕੇਂਦਰਤ ਕਰਦੇ ਹੋਏ ਸੈਰ-ਸਪਾਟੇ ਦੇ ਇੱਕ ਸਥਾਨ ਵਜੋਂ ਲੱਦਾਖ ਵਿੱਚ ਟੂਰਿਜ਼ਮ ਨੂੰ ਉਤਸ਼ਾਹਤ ਕਰਨਾ ਹੈ। ਇਸ ਈਵੈਂਟ ਦਾ ਉਦੇਸ਼ ਉਦਯੋਗ ਦੇ ਹਿਤਧਾਰਕਾਂ ਨੂੰ ਸਵਦੇਸ਼ੀ ਉਤਪਾਦਾਂ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਟੂਰ ਓਪਰੇਟਰਾਂ / ਖਰੀਦਦਾਰਾਂ ਨਾਲ ਗੱਲਬਾਤ ਲਈ ਸਥਾਨਕ ਹਿਤਧਾਰਕਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ।

 

ਭਾਰਤ ਵਿੱਚ ਟੂਰਿਜ਼ਮ ਸੈਕਟਰ ਦੇ ਸਰਵਪੱਖੀ ਵਿਕਾਸ ਵਿੱਚ ਘਰੇਲੂ ਟੂਰਿਜ਼ਮ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਕੇਂਦਰੀ ਸੈਰ-ਸਪਾਟਾ ਮੰਤਰਾਲਾ ਘਰੇਲੂ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਲਈ ਵੱਖ-ਵੱਖ ਪ੍ਰਚਾਰ ਗਤੀਵਿਧੀਆਂ ਕਰਦਾ ਹੈ ਅਤੇ ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਉੱਤਰ ਪੂਰਬ, ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਰਗੇ ਤਰਜੀਹੀ ਖੇਤਰਾਂ ‘ਤੇ ਧਿਆਨ ਦੇ ਕੇ ਸੈਰ -ਸਪਾਟੇ ਦੇ ਸਥਾਨਾਂ ਅਤੇ ਉਤਪਾਦਾਂ ਬਾਰੇ ਜਾਗਰੂਕਤਾ ਵਧਾਉਣਾ ਹੈ।

 

ਭਾਵੇਂ ਕਿ ਕੋਵਿਡ -19 ਮਹਾਮਾਰੀ ਨੇ ਵਿਸ਼ਵ ਨੂੰ ਬੇਮਿਸਾਲ ਢੰਗ ਨਾਲ ਪ੍ਰਭਾਵਿਤ ਕੀਤਾ ਹੈ ਅਤੇ ਇੱਕ ਠਹਿਰਾਅ ਪੈਦਾ ਕੀਤਾ ਹੈ, ਪਰ ਹੁਣ ਰਿਕਵਰੀ ਦੇ ਸੰਕੇਤ ਮਿਲ ਰਹੇ ਹਨ ਅਤੇ ਦੇਸ਼ ਭਰ ਵਿੱਚ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ ਅਤੇ ਯਾਤਰਾ ਦੇ ਹਰ ਸਾਧਨ ਭਾਵ ਏਅਰਲਾਈਨਾਂ, ਰੇਲ ਗੱਡੀਆਂ ਅਤੇ ਰਾਜਮਾਰਗਾਂ ‘ਤੇ ਘਰੇਲੂ ਟੂਰਿਜ਼ਮ ਸੈਕਟਰ ਵਿੱਚ ਸੈਲਾਨੀਆਂ ਦੀ ਆਵਾਜਾਈ ਵਿੱਚ ਨਿਯਮਤ ਵਾਧੇ ਦੀ ਜਾਣਕਾਰੀ ਮਿਲ ਰਹੀ ਹੈ। ਮੰਤਰਾਲੇ ਨੇ ਉਦਯੋਗ ਦੇ ਹਿਤਧਾਰਕਾਂ ਦੀ ਭਾਗੀਦਾਰੀ ਨਾਲ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਦੀ ਸ਼ੁਰੂਆਤ ਕੀਤੀ ਹੈ। ਸੈਰ-ਸਪਾਟਾ ਮੰਤਰਾਲਾ ਵੱਖੋ -ਵੱਖਰੀਆਂ ਮੁਹਿੰਮਾਂ ਅਤੇ ਪਹਿਲਕਦਮੀਆਂ ਜਿਵੇਂ ਕਿ ਦੇਖੋ ਆਪਣਾ ਦੇਸ਼ ਦੇ ਜ਼ਰੀਏ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਲੱਦਾਖ ਨੂੰ ਉਤਸ਼ਾਹਤ ਕਰ ਰਿਹਾ ਹੈ ਜਿਸ ਵਿੱਚ ਲੱਦਾਖ 'ਤੇ ਇੱਕ ਸਮਰਪਿਤ ਵੈਬੀਨਾਰ ਕਰਵਾਇਆ ਗਿਆ ਸੀ। ਲੱਦਾਖ ਦਾ ਪ੍ਰਚਾਰ ਇੰਕ੍ਰੈਡੀਬਲ ਇੰਡੀਆ ਵੈਬਸਾਈਟ, ਮੰਤਰਾਲੇ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ, ਫਲਾਇਰਾਂ ਦੀ ਛਪਾਈ ਆਦਿ ਦੁਆਰਾ ਵੀ ਕੀਤਾ ਜਾਂਦਾ ਹੈ।

 

ਇਸ ਈਵੈਂਟ ਵਿੱਚ ਤਕਰੀਬਨ 150 ਭਾਗੀਦਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਰਾਏ ਨਿਰਮਾਤਾ, ਟੂਰ ਓਪਰੇਟਰ, ਹੋਟਲ ਮਾਲਕ, ਡਿਪਲੋਮੈਟ, ਹੋਮਸਟੇਅ ਮਾਲਕ, ਭਾਰਤ ਸਰਕਾਰ ਅਤੇ ਲੱਦਾਖ ਯੂਟੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਮੀਡੀਆ ਦੇ ਨੁਮਾਇੰਦੇ ਸ਼ਾਮਲ ਹਨ। ਤਿੰਨ ਦਿਨਾਂ ਦੇ ਪ੍ਰੋਗਰਾਮ ਵਿੱਚ ਪ੍ਰਦਰਸ਼ਨੀ, ਪੈਨਲ ਵਿਚਾਰ-ਵਟਾਂਦਰੇ, ਬੀ2ਬੀ ਮੀਟਿੰਗਾਂ, ਤਕਨੀਕੀ ਦੌਰੇ, ਲੱਦਾਖ ਦੀਆਂ ਸੈਰ ਸਪਾਟਾ ਸਹੂਲਤਾਂ ਅਤੇ ਟੂਰਿਜ਼ਮ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਭਿਆਚਾਰਕ ਸ਼ਾਮ ਵਰਗੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ।

 

3 ਦਿਨਾਂ ਦੇ ਈਵੈਂਟ ਦੇ ਦੌਰਾਨ 25 ਅਗਸਤ ਨੂੰ ਬਿਜ਼ਨਸ-ਟੂ-ਬਿਜ਼ਨਸ (ਬੀ2ਬੀ) ਮੀਟਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ। 26 ਅਗਸਤ ਨੂੰ ਟੂਰਿਜ਼ਮ ਨਾਲ ਸਬੰਧਤ ਵਿਭਿੰਨ ਵਿਸ਼ਿਆਂ ਨੂੰ ਸ਼ਾਮਲ ਕਰਦੇ ਹੋਏ ਪੈਨਲ ਵਿਚਾਰ ਵਟਾਂਦਰੇ ਦਾ ਪ੍ਰਬੰਧ ਕੀਤਾ ਗਿਆ ਹੈ। 27 ਅਗਸਤ ਨੂੰ ਦੋ ਵੱਖੋ-ਵੱਖਰੇ ਗਰੁੱਪਾਂ ਵਿੱਚ ਡੈਲੀਗੇਟ ਚਿਲਿੰਗ ਅਤੇ ਲਿਕੀਰ ਦੀ ਤਕਨੀਕੀ ਯਾਤਰਾ ਕਰਨਗੇ।

 

*********

 

 

ਐੱਨਬੀ/ਓਏ


(Release ID: 1749264) Visitor Counter : 145