ਗ੍ਰਹਿ ਮੰਤਰਾਲਾ
ਕੇਂਦਰੀ ਗਿ੍ਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੈਬਿਨਟ ਵਲੋਂ ਗੰਨਾ ਕਿਸਾਨਾਂ ਲਈ ਗੰਨੇ ਦਾ ਉਚਿਤ ਅਤੇ ਲਾਭਕਾਰੀ ਮੁੱਲ ਵਧਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ
ਕਿਸਾਨਾਂ ਨੂੰ ਖੁਸ਼ਹਾਲ ਅਤੇ ਮਜਬੂਤ ਬਣਾਉਣ ਲਈ ਸਮੇਂ ਸਮੇਂ ਤੇ ਮੋਦੀ ਸਰਕਾਰ ਨੇ ਕਈ ਮਹੱਤਵਪੂਰਣ ਕਦਮ ਚੁੱਕੇ ਹਨ, ਆਪਣੇ ਸੰਕਲਪ ਨੂੰ ਦੋਹਰਾਉਂਦੇ ਹੋਏ ਅੱਜ ਕੈਬਿਨਟ ਵਲੋਂ ਗੰਨਾ ਕਿਸਾਨਾਂ ਲਈ ਗੰਨੇ ਦਾ FRP ਮੁੱਲ ਹੁਣ ਤੱਕ ਦਾ ਉੱਚਤਮ 290 ਰੁਪਏ ਪ੍ਰਤੀ ਕੁਇੰਟਲ ਕਰਨ ਦੇ ਫ਼ੈਸਲੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ
ਸੁਗਮ ਕਿਸਾਨੀ-ਆਤਮ-ਨਿਰਭਰ ਕਿਸਾਨ ਦੀ ਦਿਸ਼ਾ ’ਚ ਲਏ ਗਏ ਇਸ ਫ਼ੈਸਲੇ ਤੋਂ ਚੀਨੀ ਦੇ ਨਿਰਯਾਤ ਅਤੇ ਇਥੇਨਾਲ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ, ਜਿਸਦੇ ਨਾਲ ਗੰਨਾ ਉਤਪਾਦਕਾਂ ਦੀ ਕਮਾਈ ਵਧੇਗੀ
ਮੋਦੀ ਸਰਕਾਰ ਦਾ ਇਹ ਕਲਿਆਣਕਾਰੀ ਫ਼ੈਸਲਾ ਦੇਸ਼ ਦੇ 5 ਕਰੋੜ ਗੰਨਾ ਕਿਸਾਨ ਪ੍ਰੀਵਾਰ ਅਤੇ ਇਸ ਨਾਲ ਜੁੜੇ 5 ਲੱਖ ਮਜ਼ਦੂਰਾਂ ਨੂੰ ਅਭੂਤਪੂਰਵ ਮੁਨਾਫ਼ਾ ਪ੍ਰਦਾਨ ਕਰੇਗਾ
Posted On:
25 AUG 2021 6:15PM by PIB Chandigarh
ਕੇਂਦਰੀ ਗਿ੍ਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੈਬਿਨੇਟ ਵਲੋਂ ਗੰਨਾ ਕਿਸਾਨਾਂ ਲਈ ਗੰਨੇ ਦਾ ਉਚਿਤ ਅਤੇ ਲਾਭਕਾਰੀ ਮੁੱਲ ( FRP) ਵਧਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ। ਆਪਣੇ ਲੜੀਵਾਰ ਟਵੀਟਸ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਕਿਸਾਨਾਂ ਨੂੰ ਖੁਸ਼ਹਾਲ ਅਤੇ ਸਸ਼ਕਤ ਬਣਾਉਣ ਲਈ ਸਮੇਂ ਸਮੇਂ ਤੇ ਮੋਦੀ ਸਰਕਾਰ ਨੇ ਕਈ ਮਹੱਤਵਪੂਰਣ ਕਦਮ ਚੁੱਕੇ ਹਨ। ਆਪਣੇ ਉਸੀ ਸੰਕਲਪ ਨੂੰ ਦੁਹਰਾਉਂਦੇ ਹੋਏ ਅੱਜ ਕੈਬਿਨੇਟ ਵਲੋਂ ਗੰਨਾ ਕਿਸਾਨਾਂ ਲਈ ਗੰਨੇ ਦਾ FRP ਮੁੱਲ ਹੁਣ ਤੱਕ ਦਾ ਉੱਚਤਮ 290 ਰੁਪਏ ਪ੍ਰਤੀ ਕੁਇੰਟਲ ਕਰਨ ਦੇ ਫ਼ੈਸਲੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ।
ਕੇਂਦਰੀ ਗਿ੍ਹ ਮੰਤਰੀ ਨੇ ਕਿਹਾ ਕਿ “ਸੁਗਮ ਕਿਸਾਨੀ-ਆਤਮਨਿਰਭਰ ਕਿਸਾਨ” ਦੀ ਦਿਸ਼ਾ ’ਚ ਲਏ ਗਏ ਇਸ ਫ਼ੈਸਲੇ ਤੋਂ ਚੀਨੀ ਦੇ ਨਿਰਯਾਤ ਅਤੇ ਇਥੇਨਾਲ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ, ਜਿਸਦੇ ਨਾਲ ਗੰਨਾ ਉਤਪਾਦਕਾਂ ਦੀ ਕਮਾਈ ਵਧੇਗੀ । ਮੋਦੀ ਸਰਕਾਰ ਦਾ ਇਹ ਕਲਿਆਣਕਾਰੀ ਫ਼ੈਸਲਾ ਦੇਸ਼ ਦੇ 5 ਕਰੋੜ ਗੰਨਾ ਕਿਸਾਨ ਪ੍ਰੀਵਾਰ ਅਤੇ ਇਸ ਨਾਲ ਜੁੜੇ 5 ਲੱਖ ਮਜਦੂਰਾਂ ਨੂੰ ਅਭੂਤਪੂਰਵ ਮੁਨਾਫ਼ਾ ਪ੍ਰਦਾਨ ਕਰੇਗਾ।
ਐਫ.ਆਰ.ਪੀ. ਦਾ ਨਿਰਧਾਰਣ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ (ਸੀ.ਏ.ਸੀ.ਪੀ ) ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਅਤੇ ਸੂਬਾ ਸਰਕਾਰਾਂ ਅਤੇ ਹੋਰ ਹਿਤਧਾਰਕਾਂ ਦੇ ਪਰਾਮਰਸ਼ ਦੇ ਬਾਅਦ ਕੀਤਾ ਗਿਆ ਹੈ। ਮੰਜੂਰ ਐਫ.ਆਰ.ਪੀ. ਚੀਨੀ ਮਿਲਾਂ ਵਲੋਂ ਚੀਨੀ ਸੀਜ਼ਨ 2021-22 (1 ਅਕਤੂਬਰ , 2021 ਤੋਂ ਸ਼ੁਰੂ) ਵਿੱਚ ਕਿਸਾਨਾਂ ਤੋਂ ਗੰਨੇ ਦੀ ਖਰੀਦ ਲਈ ਲਾਗੂ ਹੋਵੇਗੀ। ਚੀਨੀ ਖੇਤਰ ਇੱਕ ਮਹੱਤਵਪੂਰਣ ਖੇਤੀਬਾੜੀ-ਆਧਾਰਿਤ ਖੇਤਰ ਹੈ ਜੋ ਖੇਤੀਬਾੜੀ ਮਿਹਨਤ ਅਤੇ ਟ੍ਰਾਂਸਪੋਰਟ ਸਮੇਤ ਵੱਖ-ਵੱਖ ਸਹਾਇਕ ਗਤੀਵਿਧੀਆਂ ਵਿੱਚ ਕੰਮ ਕਰ ਰਹੇ ਲੋਕਾਂ ਦੇ ਇਲਾਵਾ ਲੱਗਭੱਗ 5 ਕਰੋੜ ਗੰਨਾ ਕਿਸਾਨਾਂ ਅਤੇ ਉਨ੍ਹਾਂ ਦੇ ਮਜ਼ਦੂਰਾ ਅਤੇ ਚੀਨੀ ਮਿਲਾਂ ਵਿੱਚ ਸਿੱਧੇ ਕੰਮ ਕਰ ਰਹੇ ਲੱਗਭੱਗ 5 ਲੱਖ ਮਜ਼ਦੂਰਾਂ ਦੀ ਰੋਜ਼ੀ ਰੋਟੀ ਨਾਲ ਜੁੜਿਆ ਹੈ।
*************
ਐਨਡਬਲਿਯੂ/ਆਰਕੇ/ਏਵਾਈ/ਆਰਆਰ
(Release ID: 1749097)
Visitor Counter : 186