ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਭਵਨ ਨੇ ਕੇਂਦਰੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਤੋਂ ਵਿਜ਼ਿਟਰਸ ਅਵਾਰਡ 2021 ਦੇ ਲਈ ਅਰਜ਼ੀਆਂ ਮੰਗੀਆਂ

Posted On: 25 AUG 2021 12:08PM by PIB Chandigarh

ਰਾਸ਼ਟਰਪਤੀ ਭਵਨ ਨੇ ਕੇਂਦਰੀ ਯੂਨੀਵਰਸਿਟੀਆਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਤੋਂ ਵਿਜ਼ਿਟਰਸ ਅਵਾਰਡ 2021 ਦੇ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਸ਼੍ਰੇਣੀਆਂ ਵਿੱਚ 1. ਇਨੋਵੇਸ਼ਨ ਲਈ ਵਿਜ਼ਟਰਸ ਅਵਾਰਡ 2021, 2. (ਏ) ਮਾਨਵਿਕੀ, ਕਲਾ ਅਤੇ ਸਮਾਜਿਕ ਵਿਗਿਆਨ (ਬੀ) ਭੌਤਿਕ ਵਿਗਿਆਨ ਅਤੇ (ਸੀ)  ਜੈਵਿਕ ਵਿਗਿਆਨ ਵਿੱਚ ਖੋਜ ਦੇ ਲਈ ਵਿਜ਼ਿਟਰਸ ਅਵਾਰਡ, 3. ਟੈਕਨੋਲੋਜੀ ਵਿਕਾਸ ਦੇ ਲਈ ਵਿਜ਼ਿਟਰਸ ਅਵਾਰਡ।

ਅਰਜ਼ੀਆਂ ਇਸ ਦੇ ਲਈ ਵੈਬਸਾਈਟ www.presidentofindia.nic.in ਅਤੇ‘7ਵੇਂ ਵਿਜ਼ਿਟਰਸ ਅਵਾਰਡ 2021’ ਲਿੰਕ ‘ਤੇ ਕਲਿੱਕ ਕਰ ਅਪਲਾਈ ਕਰ ਸਕਦੇ ਹਨ। ਅਰਜ਼ੀ ਜਮ੍ਹਾਂ ਕਰਨ ਦੀ ਆਖਰੀ ਮਿਤੀ 31 ਅਕਤੂਬਰ, 2021 ਹੈ ਅਤੇ ਇਸ ਦੇ ਲਈ ਵਿਸਤ੍ਰਿਤ ਜਾਣਕਾਰੀ https://rb.nic.in/visitorawards ਤੋਂ ਲਈ ਜਾ ਸਕਦੀ ਹੈ।

 

ਇਨ੍ਹਾਂ ਪੁਰਸਕਾਰਾਂ ਦੀ ਸਥਾਪਨਾ 2014 ਵਿੱਚ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ ਸਕਾਰਾਤਮਕ ਪ੍ਰਤਿਸਪਰਧਾ ਨੂੰ ਹੁਲਾਰਾ ਦੇਣ ਅਤੇ ਉਤਕ੍ਰਿਸ਼ਟਤਾ ਹਾਸਲ ਕਰਨ ਦੀ ਦਿਸ਼ਾ ਵਿੱਚ ਵਿਸ਼ਵ ਭਰ ਦੀ ਬਿਹਤਰ ਪੱਧਤੀਆਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।

ਭਾਰਤ ਦੇ ਰਾਸ਼ਟਰਪਤੀ ਕੇਂਦਰੀ ਯੂਨੀਵਰਸਿਟੀਆਂ ਦੇ ਵਿਜਿਟਰ ਦੇ ਰੂਪ ਵਿੱਚ ਇਨ੍ਹਾਂ ਪੁਰਸਕਾਰਾਂ ਨੂੰ ਪ੍ਰਦਾਨ ਕਰਦੇ ਹਨ।

************

ਡੀਐੱਸ/ਐੱਸਐੱਚ/ਏਕੇ


(Release ID: 1749076) Visitor Counter : 136