ਵਿੱਤ ਮੰਤਰਾਲਾ
ਬੈਂਕ ਕਰਮਚਾਰੀਆਂ ਦੀ ਪਰਿਵਾਰਕ ਪੈਨਸ਼ਨ ਵਿੱਚ ਕਰਮਚਾਰੀ ਦੀ ਆਖ਼ਰੀ ਤਨਖ਼ਾਹ ਦਾ 30% ਵਾਧਾ ਕੀਤਾ ਜਾਵੇਗਾ
ਪੀ ਐੱਸ ਯੂ ਬੈਂਕ ਮੁਲਾਜ਼ਮਾਂ ਦੇ ਐੱਨ ਪੀ ਐੱਸ ਕਾਰਪਸ ਵਿੱਚ ਬੈਂਕਾਂ ਦਾ ਯੋਗਦਾਨ 14% ਵਧਾਇਆ ਜਾਵੇਗਾ
प्रविष्टि तिथि:
25 AUG 2021 5:20PM by PIB Chandigarh
ਬੈਂਕ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਦੇ ਮੱਦੇਨਜ਼ਰ ਸਰਕਾਰ ਨੇ ਭਾਰਤੀ ਬੈਂਕ ਐਸੋਸੀਏਸ਼ਨਾਂ ਦੇ ਮੁਲਾਜ਼ਮ ਦੀ ਆਖ਼ਰੀ ਤਨਖ਼ਾਹ ਦਾ 30% ਪਰਿਵਾਰਕ ਪੈਨਸ਼ਨ ਵਿੱਚ ਵਾਧਾ ਕਰਨ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਸ ਕਦਮ ਨਾਲ ਪਰਿਵਾਰਕ ਪੈਨਸ਼ਨ ਬੈਂਕ ਕਰਮਚਾਰੀਆਂ ਦੇ ਪ੍ਰਤੀ ਪਰਿਵਾਰ ਲਈ 30,000 ਤੋਂ 35,000 ਵੱਧ ਹੋ ਜਾਵੇਗੀ । ਇਸ ਦਾ ਐਲਾਨ ਵਿੱਤ ਮੰਤਰਾਲੇ ਵਿੱਚ ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਨੇ ਮੁੰਬਈ ਵਿੱਚ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਕੀਤੀ ਜਾ ਰਹੀ ਪ੍ਰੈੱਸ ਮਿਲਣੀ ਦੌਰਾਨ ਕੀਤਾ ਹੈ ।

ਸਕੱਤਰ ਡੀ ਐੱਫ ਐੱਸ ਨੇ ਦੱਸਿਆ ਕਿ ਜਨਤਕ ਖੇਤਰ ਦੇ ਬੈਂਕ ਮੁਲਾਜ਼ਮਾਂ ਦੀ ਉਜਰਤ ਸੋਧ ਬਾਰੇ ਦੋਨਾਂ ਧਿਰਾਂ ਵਿਚਾਲੇ 11ਵੀਂ ਸਹਿਮਤੀ ਨੂੰ ਜਾਰੀ ਰੱਖਦਿਆਂ ਜਿਸ ਉੱਪਰ 11 ਨਵੰਬਰ 2020 ਨੂੰ ਯੁਨੀਅਨ ਨਾਲ ਹੋਈ ਮੀਟਿੰਗ ਵਿੱਚ ਆਈ ਬੀ ਏ ਦੁਆਰਾ ਦਸਤਖ਼ਤ ਕੀਤੇ ਗਏ ਸਨ, ਵਿੱਚ ਪਰਿਵਾਰਕ ਪੈਨਸ਼ਨ ਨੂੰ ਵਧਾਉਣ ਬਾਰੇ ਇੱਕ ਪ੍ਰਸਤਾਵ ਸੀ ਅਤੇ ਐੱਨ ਪੀ ਐੱਸ ਤਹਿਤ ਕਰਮਚਾਰੀਆਂ ਦੇ ਯੋਗਦਾਨ ਨੂੰ ਵੀ ਵਧਾਉਣ ਦਾ ਪ੍ਰਸਤਾਵ ਸੀ । ਉਹਨਾਂ ਕਿਹਾ ਕਿ ਇਸ ਨੂੰ ਵਿੱਤ ਮੰਤਰੀ ਨੇ ਮਨਜ਼ੂਰੀ ਦੇ ਦਿੱਤੀ ਹੈ । ਸ਼੍ਰੀ ਪਾਂਡਾ ਨੇ ਅੱਗੇ ਦੱਸਿਆ ਕਿ "ਪਹਿਲਾਂ ਇਸ ਵਿੱਚ ਤਨਖ਼ਾਹ ਦੀਆਂ 15 , 20 ਅਤੇ 30% ਦੀਆਂ ਸਲੈਬਸ ਸਨ , ਜੋ ਇੱਕ ਪੈਨਸ਼ਨਰ ਉਸ ਸਮੇਂ ਲੈ ਸਕਦਾ ਸੀ ਅਤੇ ਇਸ ਦੀ ਵੱਧ ਤੋਂ ਵੱਧ ਹੱਦ 9,284 ਰੁਪਏ ਸੀ । ਇਹ ਬਹੁਤ ਥੋੜੀ ਰਾਸ਼ੀ ਸੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਇਸ ਬਾਰੇ ਚਿੰਤਤ ਸੀ ਅਤੇ ਉਹ ਚਾਹੁੰਦੇ ਸਨ ਕਿ ਇਸ ਨੂੰ ਸੋਧਿਆ ਜਾਵੇ ਤਾਂ ਜੋ ਬੈਂਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਜਿ਼ੰਦਗੀ ਜਿਉਣ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਵਧੀਆ ਰਾਸ਼ੀ ਪ੍ਰਾਪਤ ਕਰ ਸਕਣ"।
ਸਰਕਾਰ ਨੇ ਐੱਨ ਪੀ ਐੱਸ ਤਹਿਤ ਰੋਜ਼ਗਾਰ ਦੇਣ ਵਾਲਿਆਂ ਦਾ ਯੋਗਦਾਨ ਮੌਜੂਦਾ 10% ਤੋਂ ਵਧਾ ਕੇ 14% ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ।
ਇਸ ਪਰਿਵਾਰਕ ਪੈਨਸ਼ਨ ਦੁਆਰਾ ਪੀ ਐੱਸ ਯੂ ਬੈਂਕ ਕਰਮਚਾਰੀਆਂ ਦੇ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਮਿਲੇਗਾ ਜਦਕਿ ਰੋਜ਼ਗਾਰ ਦੇਣ ਵਾਲਿਆਂ ਵੱਲੋਂ ਐੱਨ ਪੀ ਐੱਸ ਤਹਿਤ ਯੋਗਦਾਨ ਵਿੱਚ ਕੀਤੇ ਵਾਧੇ ਨਾਲ ਬੈਂਕ ਮੁਲਾਜ਼ਮਾਂ ਨੂੰ ਵੱਧ ਮਾਲੀ ਸੁਰੱਖਿਆ ਮੁਹੱਈਆ ਕੀਤੀ ਜਾਵੇਗੀ ।
ਵਿੱਤ ਮੰਤਰੀ ਜਨਤਕ ਖੇਤਰ ਬੈਂਕਾਂ ਦੀ ਕਾਰਗੁਜ਼ਾਰੀ ਦੇ ਜਾਇਜ਼ੇ ਲਈ ਮੁੰਬਈ ਦੇ ਦੋ ਦਿਨਾ ਦੌਰੇ ਦੇ ਹਿੱਸੇ ਵਜੋਂ ਮੁੰਬਈ ਗਏ ਹਨ ਅਤੇ ਉਹਨਾਂ ਨੇ ਸਮਾਰਟ ਬੈਕਿੰਗ ਲਈ ਈ ਏ ਐੱਸ ਈ 4.0 ਸੁਧਾਰ ਏਜੰਡਾ ਲਾਂਚ ਕੀਤਾ ।
******************
ਪੀ ਆਈ ਬੀ ਐੱਮ ਯੂ ਐੱਮ 001 / ਸਰਿਯੰਕਾ / ਡੀ ਆਰ
(रिलीज़ आईडी: 1749069)
आगंतुक पटल : 301