ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲੇ ਕੇਂਦਰੀ ਮੰਤਰਾਲਾ ਭਾਰਤ ਦੀ ਆਜ਼ਾਦੀ ਦੇ 75 ਵੇਂ ਵਰ੍ਹੇ ਤੇ "ਅੰਮ੍ਰਿਤ ਮਹਾਉਤਸਵ" ਤਹਿਤ ਨਵੀਂ ਦਿੱਲੀ ਵਿੱਚ 28 ਅਗਸਤ 2021 ਨੂੰ "ਮੇਰਾ ਵਤਨ , ਮੇਰਾ ਚਮਨ" ਮੁਸ਼ਾਇਰਾ ਆਯੋਜਿਤ ਕਰੇਗਾ
ਪ੍ਰਸਿੱਧ ਕਵੀ "ਭਾਰਤ ਦੀ ਆਜ਼ਾਦੀ ਦੇ ਜਸ਼ਨਾਂ" ਬਾਰੇ ਮਹਾਨ ਸੁਤੰਤਰਤਾ ਸੈਨਾਨੀਆਂ ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਆਪਣਾ ਕਲਾਮ ਅਤੇ ਦੋਹੇ ਪੇਸ਼ ਕਰਨਗੇ : ਮੁਖਤਾਰ ਅੱਬਾਸ ਨਕਵੀ
Posted On:
24 AUG 2021 3:18PM by PIB Chandigarh
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਭਾਰਤ ਦੀ ਆਜ਼ਾਦੀ ਦੇ 75 ਵੇਂ ਵਰ੍ਹੇ ਤੇ "ਅੰਮ੍ਰਿਤ ਮਹਾਉਤਸਵ" ਤਹਿਤ ਨਵੀਂ ਦਿੱਲੀ ਵਿੱਚ 28 ਅਗਸਤ 2021 ਨੂੰ "ਮੇਰਾ ਵਤਨ , ਮੇਰਾ ਚਮਨ" ਮੁਸ਼ਾਇਰਾ ਆਯੋਜਿਤ ਕਰੇਗਾ । ਸ਼੍ਰੀ ਨਕਵੀ ਨੇ ਕਿਹਾ ਕਿ ਪ੍ਰਸਿੱਧ ਕਵੀ "ਭਾਰਤ ਦੀ ਆਜ਼ਾਦੀ ਦੇ ਜਸ਼ਨਾਂ" ਬਾਰੇ ਮਹਾਨ ਸੁਤੰਤਰਤਾ ਸੈਨਾਨੀਆਂ ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਆਪਣਾ ਕਲਾਮ ਅਤੇ ਦੋਹੇ ਪੇਸ਼ ਕਰਨਗੇ । ਉਹ ਲੋਕਾਂ ਨੂੰ ਰਾਜਧਾਨੀ ਦੇ ਡਾਕਟਰ ਅੰਬੇਦਕਰ ਅੰਤਰਰਾਸ਼ਟਰੀ ਕੇਂਦਰ ਵਿੱਚ ਆਯੋਜਿਤ "ਮੇਰਾ ਵਤਨ , ਮੇਰਾ ਚਮਨ" ਮੁਸ਼ਾਇਰੇ ਵਿੱਚ ਆਪਣੇ ਕਲਾਮ ਰਾਹੀਂ "ਦੇਸ਼ ਦੀ ਵੰਡ ਦਾ ਦੁੱਖ ਅਤੇ ਖੌਫ" ਬਾਰੇ ਜਾਗਰੂਕ ਕਰਨਗੇ ।
ਉਹਨਾਂ ਕਿਹਾ ਕਿ ਕੇਂਦਰੀ ਘੱਟ ਗਿਣਤੀ ਬਾਰੇ ਮੰਤਰਾਲਾ "ਅੰਮ੍ਰਿਤ ਮਹਾਉਤਸਵ" ਤਹਿਤ "ਮੇਰਾ ਵਤਨ , ਮੇਰਾ ਚਮਨ" ਮੁਸ਼ਾਇਰੇ ਅਤੇ ਕਵੀ ਸੰਮੇਲਨ ਦੇਸ਼ ਵਿੱਚ 223 ਤੱਕ ਆਯੋਜਿਤ ਕਰ ਰਿਹਾ ਹੈ । ਜਿਸ ਵਿੱਚ ਪ੍ਰਸਿੱਧ ਅਤੇ ਉਭਰਦੇ ਕਵੀ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਨਾਲ ਸੰਬੰਧਿਤ ਪੂਰੀਆਂ ਯਾਦਾਂ ਦੇ ਸੰਦੇਸ਼ ਦੇਣਗੇ ।
ਮੰਤਰੀ ਨੇ ਕਿਹਾ ਕਿ ਪ੍ਰਸਿੱਧ ਸ਼ਾਇਰ ਜਿਵੇਂ ਸ਼੍ਰੀ ਵਾਸੀਨ ਬਰੇਲਵੀ , ਸ਼੍ਰੀਮਤੀ ਸਾਹਬੀਨਾ ਅਦੀਬ , ਸ਼੍ਰੀ ਮਨਜ਼ਰ ਭੋਪਾਲੀ , ਡਾਕਟਰ ਵੀ ਪੀ ਸਿੰਘ , ਸ਼੍ਰੀਮਤੀ ਸਾਬਾ ਬਲਰਾਮ ਪੁਰੀ , ਸ਼੍ਰੀ ਹਾਸੀਬ ਸੋਜ਼ , ਡਾਕਟਰ ਅਹਿਜਾਜ਼ , ਪੋਪੁਲਰ ਮਿਰੁਥੀ , ਸ਼੍ਰੀ ਸਿਕੰਦਰ ਹੱਯਾਕ ਗੜਬੜ , ਸ਼੍ਰੀ ਖੁਰਸ਼ੀਦ ਹੈਦਰ , ਸ਼੍ਰੀ ਅਕੁਲ ਨੁਮਾਨੀ , ਡਾਕਟਰ ਅੱਬਾਸ ਰਜ਼ਾ ਨਈਅਰ ਜਲਾਲਪੁਰੀ ਨਿਜ਼ਾਮਤ ਮੁ਼ਸ਼ਾਇਰੇ ਵਿੱਚ ਦਰਸ਼ਕਾਂ ਨੂੰ ਨਿਹਾਲ ਰਕਨਗੇ । ਸ਼੍ਰੀ ਨਕਵੀ ਨੇ ਕਿਹਾ ਕਿ ਮੁਸ਼ਾਇਰੇ ਅਤੇ ਕਵੀ ਸੰਮੇਲਨ ਸਾਡੇ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਇੱਕ ਹਿੱਸਾ ਹਨ , ਜੋ "ਏਕਤਾ ਵਿੱਚ ਅਨੇਕਤਾ" ਦੇ ਧਾਗੇ ਨੂੰ ਹੋਰ ਮਜ਼ਬੂਤ ਕਰਦੇ ਹਨ । ਪ੍ਰੋਗਰਾਮ ਵਿੱਚ "ਮੁਸ਼ਾਇਰਾ" ਸਮਾਜ ਵਿੱਚ ਭਰਾਤਰੀ ਭਾਵ ਤੇ ਸਮਾਜਿਕ ਇਕਸੁਰਤਾ ਮਜ਼ਬੂਤ ਕਰਦੇ ਅਤੇ ਅਮਨ ਦਾ ਪੈਗਾਮ ਫੈਲਾਉਂਦੇ ਹਨ । ਉਹਨਾਂ ਨੇ ਅੱਗੇ ਕਿਹਾ , ਅਜਿਹੇ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਕਲਾ ਅਤੇ ਸੱਭਿਆਚਾਰ ਦੀ ਅਮੀਰ ਵਿਰਾਸਤ ਬਾਰੇ ਵੀ ਜਾਗਰੂਕ ਕਰਦੇ ਹਨ ।
*******************
ਐੱਨ ਏ ਓ / (ਐੱਮ ਓ ਐੱ ਏ ਰਿਲੀਜ਼)
(Release ID: 1748642)
Visitor Counter : 210