ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤ ਨੇ ਵਾਟਰ ਸਪੋਰਟਸ ਖਿਡਾਰੀਆਂ ਨੂੰ ਪੈਰਾਲੰਪਿਕ ਖੇਡਾਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦਾ ਭਰੋਸਾ
ਤਿੰਨ ਖਿਡਾਰੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟਾੱਪ) ਦਾ ਹਿੱਸਾ ਹਨ
Posted On:
23 AUG 2021 5:49PM by PIB Chandigarh
ਮੁੱਖ ਬਿੰਦੂ:
-
ਭਾਰਤ ਦੇ ਤਿੰਨ ਮੈਂਬਰ ਵਾਟਰ ਸਪੋਰਟਸ ਟੀਮ ਵਿੱਚ ਦੋ ਪੁਰਸ਼ ਤੈਰਾਕ ਅਤੇ ਇੱਕ ਮਹਿਲਾ ਕੈਨੋ ਸਿਪ੍ਰੰਟ ਖਿਡਾਰੀ ਸ਼ਾਮਿਲ ਹਨ।
-
ਸੁਯਸ਼ ਜਾਧਵ ਦਾ ਇਹ ਦੂਜਾ ਪੈਰਾਲੰਪਿਕ ਖੇਡ ਹੈ ਜਦੋਂਕਿ ਨਿਰੰਜਨ ਮੁਕੁੰਦਨ ਅਤੇ ਪ੍ਰਾਚੀ ਯਾਦਵ ਪਹਿਲੀ ਵਾਰ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।
-
ਭਾਰਤ ਸਰਕਾਰ ਨੇ ਸੁਯਸ਼ ਨੂੰ ਵਿਦੇਸ਼ਾਂ ਵਿੱਚ ਖੇਡਣ ਦੇ ਮੌਕੇ ਸੰਬੰਧੀ ਸਹਾਇਤਾ ਦਿੱਤੀ ਹੈ।
-
ਨਿਰੰਜਨ 60 ਤੋਂ ਅਧਿਕ ਅੰਤਰਰਾਸ਼ਟਰੀ ਮੈਡਲ ਜਿੱਤ ਚੁੱਕੇ ਹਨ ਅਤੇ ਉਹ 50 ਮੈਡਲਾਂ ਦਾ ਅੰਕੜਾ ਪਾਰ ਕਰਨ ਵਾਲੇ ਇੱਕਮਾਤਰ ਪੈਰਾ ਤੈਰਾਕ ਹਨ।
-
26 ਸਾਲ ਪ੍ਰਾਚੀ ਯਾਦਵ ਪੈਰਾਲੰਪਿਕ ਖੇਡਾਂ ਦੀ ਪੈਰਾ ਕੈਨੋਇੰਗ ਮੁਕਾਬਲੇ ਵਿੱਚ ਪ੍ਰਵੇਸ਼ ਪਾਉਣ ਵਾਲੀ ਪਹਿਲੀ ਭਾਰਤੀ ਹੈ।
ਭਾਰਤ ਦੇ ਤਿੰਨ ਮੈਂਬਰ ਵਾਟਰ ਸਪੋਰਟਸ ਟੀਮ ਵਿੱਚ ਦੋ ਪੁਰਸ਼ ਤੈਰਾਕ ਅਤੇ ਇੱਕ ਮਹਿਲਾ ਕੈਨੋ ਸਿਪ੍ਰੰਟ ਖਿਡਾਰੀ ਸ਼ਾਮਿਲ ਹਨ। ਇਨ੍ਹਾਂ ਖਿਡਾਰੀਆਂ ਨੂੰ ਭਰੋਸਾ ਹੈ ਕਿ ਉਹ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਆਪਣੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਿੱਚ ਸਮਰੱਥ ਹੋਣਗੇ। ਸੁਯਸ਼ ਜਾਧਵ ਦਾ ਇਹ ਦੂਜਾ ਪੈਰਾਲੰਪਿਕ ਖੇਡ ਹੈ ਜਦਕਿ ਨਿਰੰਜਨ ਮੁਕੁੰਦਨ ਅਤੇ ਪ੍ਰਾਚੀ ਯਾਦਵ ਪਹਿਲੀ ਵਾਰ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਤਿੰਨ ਖਿਡਾਰੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟਾੱਪ) ਦਾ ਹਿੱਸਾ ਹਨ।
ਜਕਾਰਤਾ ਵਿੱਚ 2018 ਏਸ਼ੀਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੀ 50 ਮੀਟਰ ਬਟਰਫਲਾਈ ਐੱਸ7 (32.71 ਸੈਕੰਡ) ਵਿੱਚ ਜਿੱਤ ਦੇ ਨਾਲ ਸੁਯਸ਼ ਜਾਧਵ ਨੇ ਟੋਕੀਓ ਪੈਰਾਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ। ਨਾਲ ਹੀ ਜਕਾਰਤਾ ਵਿੱਚ ਪੁਰਸ਼ਾਂ ਦੀ 200 ਮੀਟਰ ਵਿਅਕਤੀਗਤ ਮੇਡਲੇ ਐੱਸਐੱਮ7 (2:51.39) ਵਿੱਚ ਕਾਂਸੀ ਮੈਡਲ ਦੇ ਨਾਲ ਵੀ ਉਨ੍ਹਾਂ ਨੇ ਟੋਕੀਓ ਪੈਰਾਲੰਪਿਕ ਖੇਡਾਂ ਦੀ ਇਸ ਮੁਕਾਬਲੇ ਲਈ ਕੁਆਲੀਫਾਈ ਕੀਤਾ ਹੈ।
ਇਸ ਸਮੇਂ ਪੁਣੇ ਵਿੱਚ ਖੇਡ ਅਤੇ ਯੁਵਾ ਮਾਮਲੇ ਦੇ ਡਾਇਰੈਕਟੋਰੇਟ, ਮਹਾਰਾਸ਼ਟਰ ਵਿੱਚ ਇੱਕ ਤੈਰਾਕੀ ਕੋਚ ਦੇ ਰੂਪ ਵਿੱਚ ਕਾਰਜਕਰਤ ਸੁਯਸ਼ ਆਪਣੇ ਕੋਚ ਤਪਨ ਪਾਣਿਗ੍ਰਹੀ ਦੀ ਦੇਖਰੇਖ ਵਿੱਚ ਬਾਲੇਵਾੜੀ ਸਟੇਡੀਅਮ ਵਿੱਚ ਟ੍ਰੇਨਿੰਗ ਲੈ ਰਹੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਖੇਡਣ ਦੇ ਮੌਕੇ ਸੰਬੰਧੀ ਸਹਾਇਤਾ ਪ੍ਰਦਾਨ ਕੀਤੀ ਜਿਸ ਦੇ ਨਾਲ ਉਨ੍ਹਾਂ ਨੇ 5 ਤੋਂ ਅਧਿਕ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਖੇਡ ਕਿਟ ਅਤੇ ਖੇਡ ਵਿਗਿਆਨ ਸੰਬੰਧੀ ਸਹਾਇਤਾ ਦੇ ਨਾਲ ਰਾਸ਼ਟਰੀ ਟ੍ਰੇਨਿੰਗ ਕੈਂਪਾਂ ਵਿੱਚ ਹਿੱਸਾ ਲੈਣ ਦਾ ਵੀ ਮੌਕਾ ਦਿੱਤਾ ਗਿਆ।
11 ਸਾਲ ਦੀ ਉਮਰ ਵਿੱਚ ਬਿਜਲੀ ਦਾ ਝਟਕਾ ਲੱਗਣ ਦੇ ਬਾਅਦ ਸੁਯਸ਼ ਦੇ ਹੱਥਾਂ ਨੂੰ ਸਰੀਰ ਤੋਂ ਅਲੱਗ ਕਰਨਾ ਪਾਇਆ ਸੀ। 2016 ਦੇ ਪੈਰਾਲੰਪਿਕ ਖੇਡਾਂ ਦੇ ਬਾਅਦ, ਉਨ੍ਹਾਂ ਨੇ 2018 ਵਿੱਚ ਇੰਡੋਨੇਸ਼ੀਆ ਵਿੱਚ ਏਸ਼ੀਆਈ ਪੈਰਾ ਖੇਡਾਂ ਵਿੱਚ ਇੱਕ ਗੋਲਡ ਅਤੇ ਦੋ ਕਾਂਸੀ ਮੈਡਲ ਜਿੱਤੇ। ਉਨ੍ਹਾਂ ਨੇ 2018 ਵਿੱਚ ਏਕਲਵਯ ਪੁਰਸਕਾਰ ਅਤੇ 2020 ਵਿੱਚ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।
ਜਿੱਥੇ ਸੁਯਸ਼ ਦੀ 200 ਮੀਟਰ ਵਿਅਕਤੀਗਤ ਮੇਡਲੇ ਐੱਸਐੱਮ7 ਮੁਕਾਬਲੇ 27 ਅਗਸਤ ਨੂੰ ਹੋਣੀ ਹੈ, ਉੱਥੇ ਉਹ 3 ਸਤੰਬਰ ਨੂੰ ਪੁਰਸ਼ਾਂ ਦੀ 50 ਮੀਟਰ ਬਟਰਫਲਾਈ ਐੱਸ7 ਮੁਕਾਬਲੇ ਵਿੱਚ ਫਿਰ ਤੋਂ ਨਿਰੰਜਨ ਮੁਕੁੰਦਨ ਦੇ ਨਾਲ ਉੱਤਰਣਗੇ। ਰਿਕਾਰਡ ਦੀ ਗੱਲ ਕਰੇ ਤਾਂ ਮੁਰਲੀਕਾਂਤ ਪੇਟਕਰ ਹਾਈਡਿਲਬਰਗ, ਜਰਮਨੀ ਵਿੱਚ 50 ਮੀਟਰ ਫ੍ਰੀਸਟਾਈਲ ਵਿੱਚ ਗੋਲਡ ਮੈਡਲ ਜਿੱਤ ਕੇ ਇੱਕ ਪੈਰਾਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਬਣ ਗਏ ਹਨ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ, 26 ਸਾਲ ਬੈਂਕਰ ਨਿਰੰਜਨ ਨੂੰ ਇੰਟਰਨੈਂਸਨਲ ਪੈਰਾਲੰਪਿਕ ਕਮੇਟੀ ਦੁਆਰਾ ਖੇਡਾਂ ਵਿੱਚ ਦੋ –ਪੱਖੀ ਸਥਾਨ ਅਲਾਟ ਕੀਤਾ ਗਿਆ ਸੀ। ਉਹ 60 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਡਲ ਜਿੱਤ ਚੁੱਕੇ ਹਨ ਅਤੇ 50 ਮੈਡਲ ਦੇ ਅੰਕੜਿਆਂ ਨੂੰ ਪਾਰ ਕਰਨ ਵਾਲੇ ਇੱਕਮਾਤਰ ਪੈਰਾ ਤੈਰਾਕ ਹਨ। ਨਿਰੰਜਨ ਨੂੰ ਵਿਦੇਸ਼ ਵਿੱਚ ਤਿਆਰੀ ਨਾਲ ਜੁੜੀਆਂ ਯਾਤਰਾਵਾਂ ਦੇ ਨਾਲ ਖੇਡ ਵਿਗਿਆਨ ਸਮਰੱਥ ਅਤੇ ਰਾਸ਼ਟਰੀ ਕੋਚਿੰਗ ਕੈਂਪਾਂ ਵਿੱਚ ਭਾਗੀਦਾਰੀ ਦੇ ਰੂਪ ਵਿੱਚ ਸਰਕਾਰ ਨੂੰ ਸਹਾਇਤਾ ਮਿਲ ਚੁੱਕੀ ਹੈ।
ਸਪਾਈਨਲ ਬਾਈਫਿਡਾ ਅਤੇ ਕਲਬੱਡ ਫੀਟ ਦੇ ਨਾਲ ਜਨਮੇ ਨਿਰੰਜਨ ਪੈਰਾਲੰਪਿਕ ਵਿੱਚ ਆਪਣੀ ਛਾਪ ਛੱਡਣ ਨੂੰ ਉਤਸੁਕ ਹਨ, ਉਨ੍ਹਾਂ ਨੇ ਆਪਣੀ ਦਾਦੀ ਨੂੰ ਖੋਣ ਦੇ ਕੁੱਝ ਮਹੀਨੇ ਦੇ ਬਾਅਦ ਕੋਵਿਡ-19 ਪੋਜੀਟਿਵ ਹੋਣ ਦੇ ਬਾਵਜੂਦ ਮਹਾਮਾਰੀ ਦੇ ਦੌਰਾਨ ਬੰਗਲੂਰ ਵਿੱਚ ਜੋਨ ਕ੍ਰਿਸਟੋਫਰ ਨਾਲ ਟ੍ਰੇਨਿੰਗ ਹਾਸਿਲ ਕੀਤੀ।
ਇਸ ਦੇ ਇਲਾਵਾ, 26 ਸਾਲ ਪ੍ਰਾਚੀ ਯਾਦਵ ਪੈਰਾਲੰਪਿਕ ਗੇਮਸ ਪੈਰਾ ਕੈਨੋਇੰਗ ਮੁਕਾਬਲੇ ਵਿੱਚ ਪ੍ਰਵੇਸ਼ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਉਹ 2 ਸਤੰਬਰ ਨੂੰ ਮਹਿਲਾਵਾਂ ਦੀ ਵੀਐੱਲ2 200 ਮੀਟਰ ਹੀਟ੍ਸ ਵਿੱਚ ਹਿੱਸਾ ਲਵੇਗੀ। ਉਸ ਦੇ ਅਗਲੇ ਦਿਨ ਸੇਮੀ ਫਾਈਨਲ ਅਤੇ ਫਾਈਨਲ ਹੋਵੇਗਾ। ਮਈ 2019 ਵਿੱਚ ਪੋਜਨੈਨ, ਪੋਲੈਂਡ ਵਿੱਚ ਹੋਏ ਆਈਸੀਐੱਫ ਪੈਰਾ ਕੈਨੋ ਵਰਲਡ ਕਪ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਆਗਾਜ ਕਰਦੇ ਹੋਏ, ਉਹ ਪਹਿਲੇ ਰਾਉਂਡ ਅਤੇ ਸੇਮੀ ਫਾਈਨਲ ਤੋਂ ਅੱਗੇ ਨਿਕਲਦੇ ਹੋਏ 8ਵੇਂ ਸਥਾਨ ਤੇ ਰਹੀ ਸੀ। ਇਸ ਦੇ ਬਾਅਦ, ਅਗਸਤ 2019 ਵਿੱਚ ਜੇਗੇਡ, ਹੰਗਰੀ ਵਿੱਚ ਹੋਏ ਆਈਸੀਐੱਫ ਪੈਰਾ ਕੈਨੋ ਵਰਲਡ ਚੈਂਪੀਅਨਸ਼ਿਪ ਉਹ ਸੇਮੀਫਾਈਨਲ ਤੱਕ ਪਹੁੰਚੀ ਸੀ।
ਭੋਪਾਲ ਵਿੱਚ ਲੋ ਲੇਕ ਵਿੱਚ ਮਯੰਕ ਸਿੰਘ ਠਾਕੁਰ ਦੇ ਹੇਠ ਟ੍ਰੇਨਿੰਗ ਹਾਸਿਲ ਕਰਨ ਵਾਲੀ ਪ੍ਰਾਚੀ ਨੂੰ ਭਾਰਤ ਸਰਕਾਰ ਨੂੰ ਅੰਤਰਰਾਸ਼ਟਰੀ ਮੁਕਾਬਲੇ ਅਤੇ ਖੇਡ ਵਿਗਿਆਨ ਸਪੋਰਟ ਅਤੇ ਕਿਟ੍ਸ ਦੇ ਨਾਲ ਰਾਸ਼ਟਰੀ ਕੋਚਿੰਗ ਕੈਂਪ ਵਿੱਚ ਭਾਗੀਦਾਰੀ ਦੇ ਰੂਪ ਵਿੱਚ ਸਹਾਇਤਾ ਮਿਲੀ ਹੈ। ਉਹ ਕਮਰ ਦੇ ਨਿਚੇ ਸਰੀਰਿਕ ਰੂਪ ਤੋਂ ਅਸਮਰੱਥ ਹੈ।
****
ਐੱਨਬੀ/ਐੱਸਕੇ
(Release ID: 1748594)
Visitor Counter : 182