ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ ਵਿਗਿਆਨੀਆਂ ਵੱਲੋਂ ਜੀਨੌਮਿਕ ਸਰਵੇਲਾਂਸ ਦਾ ਨੈੱਟਵਰਕ ਸਥਾਪਤ ਕਰਨ ਤੇ ਤਪੇਦਿਕ ਰੋਗ ਦੇ ਸਾਰਸ–ਕੋਵ–2 ਨਾਲ ਜੁੜਨ ਦੇ ਅਧਿਐਨ ਲਈ ਬ੍ਰਿਕਸ ਸਮੂਹ ਨਾਲ ਭਾਈਵਾਲੀ

Posted On: 23 AUG 2021 4:15PM by PIB Chandigarh

ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ, ਵਿਗਿਆਨ ਤੇ ਟੈਕਨੋਲੋਜੀ ਮੰਤਰਾਲਾ ਬ੍ਰਿਕਸ (BRICS) ਦੇਸ਼ਾਂ ਦੇ ਤਾਲਮੇਲ ਨਾਲ ਟੀਬੀ (ਤਪੇਦਿਕ) ਰੋਗੀਆਂ ਉੱਤੇ ਕੋਵਿਡ–19 ਦੀਆਂ ਗੰਭੀਰ ਸਥਿਤੀਆਂ ਦੇ ਅਸਰ ਦਾ ਅਧਿਐਨ ਕਰਨ ਲਈ SARS-CoV-2 NGS-BRICS ਕੰਸੌਰਸ਼ੀਅਮ ਤੇ ਬਹੁ–ਕੇਂਦ੍ਰਿਤ ਪ੍ਰੋਗਰਾਮ ਲਾਗੂ ਕਰ ਰਿਹਾ ਹੈ।

SARS-CoV-2 NGS-BRICS ਕੰਸੌਰਸ਼ੀਅਮ (ਸੰਘ) ਕੋਵਿਡ–19 ਸਿਹਤ ਨਾਲ ਸਬੰਧਤ ਵਾਜਬ ਗਿਆਨ ਨੂੰ ਅਗਾਂਹ ਵਧਾਉਣ ਅਤੇ ਸਿਹਤ ਨਤੀਜਿਆਂ ਵਿੱਚ ਸੁਧਾਰਾਂ ਦਾ ਯੋਗਦਾਨ ਪਾਉਣ ਲਈ ਇੱਕ ਅੰਤਰ–ਅਨੁਸ਼ਾਸਨੀ ਤਾਲਮੇਲ ਹੈ। ਇਹ ਸੰਘ ਜੀਨੋਮਿਕ ਡਾਟਾ ਦੇ ਅਨੁਵਾਦ ਵਿੱਚ ਤੇਜ਼ੀ ਲਿਆਵੇਗਾ, ਤਾਂ ਜੋ ਕਲੀਨਿਕਲ ਅਤੇ ਜਨਤਕ ਸਿਹਤ ਖੋਜ ਹੋ ਸਕੇ ਅਤੇ ਕਲੀਨਿਕਲ ਅਤੇ ਨਿਗਰਾਨੀ ਦੇ ਨਮੂਨਿਆਂ ਰਾਹੀਂ ਦਖਲਅੰਦਾਜ਼ੀ ਕਰਕੇ ਹਾਈ–ਐਂਡ ਜੀਨੋਮਿਕ ਟੈਕਨਾਲੌਜੀ ਦੀ ਵਰਤੋਂ ਦੁਆਰਾ ਅਤੇ ਮਹਾਂਮਾਰੀ ਵਿਗਿਆਨ ਅਤੇ ਬਾਇਓਇਨਫਾਰਮੈਟਿਕਸ ਸਾਧਨਾਂ ਦੀ ਭਵਿੱਖ ਵਿੱਚ ਡਾਇਗਨੌਸਟਿਕ ਟੈਸਟਾਂ ਵਿੱਚ ਵਰਤੋਂ ਕਰਨ ਅਤੇ ਕੋਵਿਡ–19 ਤੇ ਹੋਰ ਵਾਇਰਸਾਂ ਦੇ ਫੈਲਣ ਦੀ ਗਤੀਸ਼ੀਲਤਾ ਦਾ ਪਤਾ ਲਾਇਆ ਜਾ ਸਕੇ। ਭਾਰਤੀ ਟੀਮ ਵਿੱਚ ਨੈਸ਼ਨਲ ਇੰਸਟੀਚਿਊਟ ਆਵ੍ ਬਾਇਓਮੈਡੀਕਲ ਜੀਨੋਮਿਕਸ (ਪ੍ਰੋਫੈਸਰ ਅਰਿੰਦਮ ਮੈਤਰਾ, ਪ੍ਰੋਫੈਸਰ ਸੌਮਿੱਤਰ ਦਾਸ, ਡਾ. ਨਿਧਾਨ ਕੇ ਬਿਸਵਾਸ), ਸੈਂਟਰ ਫਾਰ ਡੀਐਨਏ ਫਿੰਗਰਪ੍ਰਿੰਟਿੰਗ ਐਂਡ ਡਾਇਗਨੌਸਟਿਕਸ (ਡਾ. ਅਸ਼ਵਿਨ ਦਲਾਲ) ਅਤੇ ਇੰਡੀਅਨ ਇੰਸਟੀਚਿਊਟ ਆਵ੍ ਸਾਇੰਸ (ਡਾ. ਮੋਹਿਤ ਕੇ ਜੌਲੀ) ਸ਼ਾਮਲ ਹਨ। ਵਿਗਿਆਨਕ ਗਣਨਾ ਲਈ ਪ੍ਰਯੋਗਸ਼ਾਲਾ - ਬ੍ਰਾਜ਼ੀਲ ਤੋਂ ਐਲਐਨਸੀਸੀ/ਐਮਸੀਟੀਆਈ (ਡਾ. ਐਨਾ ਤੇਰੇਜ਼ਾ ਰਿਬੇਰੋ ਡੀ ਵਾਸਕੋਨਸੇਲੋਸ), ਰੂਸ ਤੋਂ ਸਕੋਲਕੋਵੋ ਇੰਸਟੀਚਿਊਟ ਆਵ੍ ਸਾਇੰਸ ਐਂਡ ਟੈਕਨਾਲੌਜੀ (ਪ੍ਰੋਫੈਸਰ ਜੌਰਜੀ ਬਾਜ਼ੀਕਿਨ), ਬੀਜਿੰਗ ਇੰਸਟੀਚਿਊਟ ਆਫ਼ ਜੀਨੌਮਿਕਸ, ਚੀਨੀ ਅਕੈਡਮੀ ਆਫ਼ ਸਾਇੰਸਿਜ਼ (ਪ੍ਰੋਫੈਸਰ ਮਿੰਗਕੁਨ ਲੀ) ਅਤੇ ਚੀਨ ਤੋਂ ਦੱਖਣੀ ਅਫਰੀਕਾ ਤੋਂ ਕਵਾਜ਼ੂਲੂ-ਨੈਟਲ ਯੂਨੀਵਰਸਿਟੀ (ਪ੍ਰੋਫੈਸਰ ਤੁਲੀਓ ਡੀ ਓਲੀਵੀਰਾ) ਇਸ ਸੰਘ (ਕੰਸੌਰਸ਼ੀਅਮ) ਵਿੱਚ ਹਿੱਸਾ ਲੈਣਗੇ।

ਦੂਜੇ ਬਹੁ-ਕੇਂਦਰਿਤ ਪ੍ਰੋਗਰਾਮ ਵਿੱਚ ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਖੋਜਕਾਰਾਂ ਦੀ ਇੱਕ ਅੰਤਰ-ਅਨੁਸ਼ਾਸਨੀ ਟੀਮ ਸ਼ਾਮਲ ਹੈ, ਜੋ ਟੀਬੀ ਦੇ ਮਰੀਜ਼ਾਂ ਵਿੱਚ ਮਹਾਂਮਾਰੀ ਵਿਗਿਆਨ ਅਤੇ ਕੋ–ਮੋਰਬਿਡੀਟੀ ਲਈ ਅਸਥਾਈ ਪੈਰੀਫਿਰਲ ਇਮਯੂਨੋਸਪ੍ਰੈਸ਼ਨ ਅਤੇ ਫੇਫੜਿਆਂ ਦੀ ਹਾਈਪਰਇਨਫਲੇਮੇਸ਼ਨ ਸਥਿਤੀਆਂ ਤੇ ਗੰਭੀਰ COVID-19 ਦੇ ਪ੍ਰਭਾਵਾਂ ਦੀ ਜਾਂਚ ਕਰੇਗੀ। ਇਸ ਟੀਮ ਵਿੱਚ ਭਾਰਤ ਤੋਂ ਨੈਸ਼ਨਲ ਇੰਸਟੀਚਿਊਟ ਆਵ੍ ਰਿਸਰਚ ਇਨ ਟਿਊਬਰਕਿਊਲੋਸਿਸ (ਡਾ. ਸੁਭਾਸ਼ ਬਾਬੂ, ਡਾ. ਅਨੁਰਾਧਾ ਰਾਜਮਨਿੱਕਮ, ਡਾ. ਬਾਨੂਰੇਖਾ ਵੇਲਾਯੂਥਮ ਅਤੇ ਡਾ. ਦੀਨਾ ਨਾਇਰ), LAPCLIN-TB/ INIFIOCRUZ (Dr Adriano Gomes da Silva) ਅਤੇ LBB/ INI-FIOCRUZ (ਡਾ. ਮਾਰੀਆ ਕ੍ਰਿਸਟੀਨਾ ਲੌਰੇਨਕੋ) ਦੱਖਣੀ ਬ੍ਰਾਜ਼ੀਲ ਤੋਂ ਅਤੇ ਯੂਨੀਵਰਸਿਟੀ ਆੱਵ੍ ਵਿਟਵਾਟਰਸਰੈਂਡ, ਜੌਨਸਬਰਗ, ਦੱਖਣੀ ਅਫ਼ਰੀਕਾ (ਡਾ. ਬਵੇਸ਼ ਕਾਨਾ, ਡਾ. ਭਾਵਨਾ ਗੋਰਧਨ, ਡਾ. ਨੀਲ ਮਾਰਟਿਨਸਨ ਅਤੇ ਡਾ. ਜ਼ਿਆਦ ਵਾਜਾ) ਦੱਖਣੀ ਅਫ਼ਰੀਕਾ ਤੋਂ।

ਤਾਲਮੇਲ ਨਾਲ ਹੋਣ ਵਾਲੇ ਇਸ ਅਧਿਐਨ ਤੋਂ ਕੋਵਿਡ-19 ਸਹਿ–ਲਾਗ ਦੇ ਨਾਲ ਜਾਂ ਇਸ ਤੋਂ ਬਿਨਾਂ ਪਲਮਨਰੀ ਟੀਬੀ ਦੇ ਮਰੀਜ਼ਾਂ ਨਾਲ ਸੰਬੰਧਤ ਨਾਲ ਹੋਣ ਵਾਲੇ ਹੋਰ ਰੋਗਾਂ ਸੰਬੰਧੀ ਵਡਮੁੱਲਾ ਡਾਟਾ ਪ੍ਰਦਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਨਾਲ ਬਿਮਾਰੀਆਂ ਨਾਲ ਬਿਹਤਰ ਤਰੀਕੇ ਨਿਪਟੇ ਜਾਣ ਦੀ ਆਸ ਹੈ।

ਬਾਇਓਟੈਕਨਾਲੌਜੀ ਵਿਭਾਗ ਦੇ ਸਕੱਤਰ ਡਾ: ਰੇਣੂ ਸਵਰੂਪ ਨੇ ਟਿੱਪਣੀ ਕੀਤੀ ਕਿ ਵਿਭਾਗ ਨੇ ਬ੍ਰਿਕਸ ਦੇਸ਼ਾਂ ਦੇ ਸਹਿਯੋਗ ਨਾਲ ਸਹੀ ਦਿਸ਼ਾ ਵਿੱਚ ਛੋਟੇ ਕਦਮ ਚੁੱਕੇ ਹਨ। ਡਾ: ਰੇਣੂ ਸਵਰੂਪ ਨੇ ਇਹ ਵੀ ਕਿਹਾ ਕਿ ਵਿਭਾਗ ਬ੍ਰਿਕਸ ਪ੍ਰੋਗਰਾਮ ਦਾ ਵਿਸਤਾਰ ਕਰਨ ਦੀ ਯੋਜਨਾ ਉਲੀਕ ਰਿਹਾ ਹੈ।

ਹੋਰ ਵਧੇਰੇ ਵੇਰਵਿਆਂ ਲਈ, ਡਾ. ਅਰਿੰਦਮ ਮੈਤਰਾ, (email: am1@nibmg.ac.in) ਅਤੇ ਡਾ. ਸੁਭਾਸ਼ ਬਾਬੂ Dr. Subash Babu (email: sbabu@nirt.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਬ੍ਰਿਕਸ ਦੇ ਐੱਸਟੀਆਈ ਫ਼੍ਰੇਮਵਰਕ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲੈਣ ਲਈ http://brics-sti.org ਉੱਤੇ ਜਾਓ

 

******************* 

 

ਚਿੱਤਰ: Info-graphic of DBT-BRICS ਸਹਿਯੋਗ ਦਾ ਇਨਫ਼ੋਗ੍ਰਾਫ਼ਿਕ

ਐੱਸਐੱਨਸੀ / ਆਰਆਰ



(Release ID: 1748564) Visitor Counter : 185